Coronavirus: ਕੀ ਬਿਮਾਰੀ ਵਾਕਈ ਚਮ-ਗਿੱਦੜ ਦੇ ਸੂਪ ਤੋਂ ਫੈਲੀ ਹੈ

ਤਸਵੀਰ ਸਰੋਤ, APA
ਕੋਰੋਨਾਵਾਇਰਸ ਕਾਰਨ ਇਕਲੇ ਚੀਨ ਵਿੱਚ ਹੀ 230 ਜਾਨਾਂ ਚਲੀਆਂ ਗਈਆਂ ਹਨ। ਚੀਨ ਦੇ ਲਗਭਗ ਹਰ ਖੇਤਰ ਵਿੱਚ ਬਿਮਾਰੀ ਫੈਲ ਚੁੱਕੀ ਹੈ।
ਚੀਨ ਦੇ ਵੁਹਾਨ ਸ਼ਹਿਰ ਦੀ ਮੱਛੀ ਮੰਡੀ ਤੋਂ ਸ਼ੁਰੂ ਹੋਈ ਇਹ ਬਿਮਾਰੀ ਹੁਣ ਭਾਰਤ ਸਮੇਤ 18 ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਭਾਰਤ ਵਿੱਚ ਇਸ ਦਾ ਪਹਿਲਾ ਮਾਮਲਾ ਚੀਨ ਦੀ ਵੁਹਾਨ ਯੂਨੀਵਰਸਿਟੀ ਤੋਂ ਭਾਰਤ ਪਰਤੇ ਕੇਰਲਾ ਸੂਬੇ ਦੇ ਇੱਕ ਵਿਦਿਆਰਥੀ ਦੇ ਰੂਪ ਵਿੱਚ ਸਾਹਮਣੇ ਆਇਆ ਹੈ।
ਵਿਸ਼ਵ ਸਿਹਤ ਸੰਗਠਨ ਨੇ ਹਾਲਤ ਦੀ ਨਜ਼ਰਸਾਨੀ ਕਰਨ ਤੋਂ ਬਾਅਦ ਵੀਰਵਾਰ ਨੂੰ ਕੋਰੋਨਾਵਾਇਰਸ ਨੂੰ ਵਿਸ਼ਵੀ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ। ਸੰਗਠਨ ਮੁਤਾਬਕ 18 ਮੁਲਕਾਂ ਵਿੱਚ 98 ਮਾਮਲੇ ਸਾਹਮਣੇ ਆਏ ਹਨ ਪਰ ਕੋਈ ਮੌਤ ਨਹੀਂ ਹੋਈ ਹੈ।
ਇਹ ਵੀ ਪੜ੍ਹੋ
ਜ਼ਿਆਦਾਤਰ ਮਾਮਲੇ ਉਨ੍ਹਾਂ ਲੋਕਾਂ ਵਿੱਚ ਦੇਖਣ ਨੂੰ ਮਿਲੇ ਹਨ ਜੋ ਪਿਛਲੇ ਦਿਨਾਂ ਦੌਰਾਨ ਚੀਨ ਤੋਂ ਆਪਣੇ ਦੇਸ਼ਾਂ ਨੂੰ ਪਰਤੇ ਹਨ।
ਅਜਿਹੇ ਵਿੱਚ ਵਾਇਰਸ ਤੋਂ ਵੀ ਤੇਜ਼ੀ ਨਾਲ ਫੈਲ ਰਹੀਆਂ ਹਨ ਅਫ਼ਵਾਹਾਂ ਅਤੇ ਇਸ ਤੋਂ ਬਚਣ ਦੀਆਂ ਕੱਚ-ਘਰੜ ਸਲਾਹਾਂ। ਬੀਬੀਸੀ ਮੋਨੀਟਰਿੰਗ ਨੇ ਅਜਿਹੀਆਂ ਕੁਝ ਅਫਵਾਹਾਂ ਦੀ ਜੜ੍ਹ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ।
ਕੱਚ-ਘਰੜ ਸਲਾਹਾਂ
ਵਾਇਰਸ ਦੇ ਫੈਲਣ ਦੇ ਨਾਲ ਮੌਤਾਂ ਦੀ ਗਿਣਤੀ ਵਧ ਰਹੀ ਹੈ ਤੇ ਇਸ ਦੇ ਨਾਲ-ਨਾਲ ਸੋਸ਼ਲ-ਮੀਡੀਆ 'ਤੇ ਇਸ ਤੋਂ ਬਚਣ ਲਈ ਭਾਂਤ- ਸੁਭਾਂਤੀਆਂ ਕੱਚ-ਘਰੜ ਸਲਾਹਾਂ ਵੀ ਲਗਤਾਰ ਵਧ ਰਹੀਆਂ ਹਨ।
ਇਨ੍ਹਾਂ ਵਿੱਚੋਂ ਕੁਝ ਸਲਾਹਾਂ ਤਾਂ ਬਿਲਕੁਲ ਹੀ ਕੁਰਾਹੇ ਪਾਉਣ ਵਾਲੀਆਂ ਹਨ।
'ਗੱਲ਼ਾ ਤਰ ਰੱਖਣ, ਮਸਾਲੇਦਾਰ ਖਾਣੇ ਤੋਂ ਪ੍ਰਹੇਜ਼ ਅਤੇ ਵਿਟਾਮਿਨ ਸੀ ਖਾਣ' ਦੀ ਸਲਾਹ ਤਾਂ ਤੁਹਾਨੂੰ ਵੀ ਮਿਲੀ ਹੋਵੇਗੀ। ਇਹ ਸਲਾਹ ਫੇਸਬੁੱਕ ’ਤੇ ਹਜ਼ਾਰਾਂ ਵਾਰ ਸਾਂਝੀ ਕੀਤੀ ਗਈ ਹੈ ਤੇ ਵਟਸਐਪ ਦੀ ਤਾਂ ਗਿਣਤੀ ਹੀ ਨਹੀਂ ਹੈ।
ਫਿਲਪੀਨਜ਼ ਵਿੱਚ ਇਹ ਜਾਣਕਾਰੀ ਇਸ ਦਾਅਵੇ ਨਾਲ ਸਾਂਝੀ ਕੀਤੀ ਗਈ ਕਿ ਉੱਥੋਂ ਦੇ ਸਿਹਤ ਮਹਿਕਮੇ ਨੇ ਇਹ ਜਾਣਕਾਰੀ ਦਿੱਤੀ ਹੈ।
ਹਾਲਾਂਕਿ ਨਾ ਤਾਂ ਇਹ ਜਾਣਕਾਰੀ ਕਿਤੇ ਮਹਿਕਮੇ ਦੀ ਵੈਬਸਾਈਟ ’ਤੇ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਕੋਰੋਨਾਵਾਇਰਸ ਬਾਰੇ ਜਾਰੀ ਕੀਤੇ ਪ੍ਰੈੱਸ ਨੋਟ ਵਿੱਚ ਹੀ ਇਸ ਦਾ ਕਿਤੇ ਜ਼ਿਕਰ ਹੈ।

ਤਸਵੀਰ ਸਰੋਤ, Getty Images
ਖੋਜੀ ਪੱਤਰਕਾਰਾਂ ਨੇ ਪਾਇਆ ਕਿ ਅਜਿਹੀਆਂ ਪੋਸਟਾਂ ਮਾੜੇ-ਮੋਟੇ ਹੇਰ ਫੇਰ ਨਾਲ ਭਾਰਤ, ਪਾਕਿਸਤਾਨ ਤੇ ਕੈਨੇਡਾ ਵਿੱਚ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਇੱਕ ਹੋਰ 'ਮਸ਼ਵਰੇ' ਵਿੱਚ 90 ਦਿਨਾਂ ਤੱਕ ਡੱਬਾਬੰਦ ਖਾਣਾ ਜਿਵੇਂ ਆਈਸ-ਕਰੀਮ ਤੇ ਮਿਲਕਸ਼ੇਕ ਤੋਂ ਪ੍ਰਹੇਜ਼ ਕਰਨ ਲਈ ਕਿਹਾ ਜਾ ਰਿਹਾ ਹੈ।
ਸਭ ਤੋਂ ਪਹਿਲਾਂ ਇਹ ਸਲਾਹ ਇੱਕ ਫੇਸਬੁੱਕ ਸਫ਼ੇ ForChange ਨੇ ਸਾਂਝੀ ਕੀਤੀ। ਇਸ ਨਾਲ ਸਾਂਝੀ ਕੀਤੀ ਗਈ ਵੀਡੀਓ ਵਿੱਚ ਕਿਸੇ ਵਿਅਕਤੀ ਦੇ ਬੁੱਲ੍ਹ ਵਿੱਚੋਂ ਕੀੜਾ ਕੱਢੇ ਜਾਣ ਦੀ ਵੀਡੀਓ ਹੈ।
ਦਾਅਵਾ ਕੀਤਾ ਗਿਆ ਕਿ ਇਹ ਪ੍ਰਕਿਰਿਆ ਕਿਸੇ ਤਰੀਕੇ ਫੈਲ ਰਹੇ ਕੋਰੋਨਾਵਾਇਰਸ ਨਾਲ ਜੁੜੀ ਹੋਈ ਹੈ।

ਤਸਵੀਰ ਸਰੋਤ, Getty Images

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

ਅਲਟਨਿਊਜ਼ ਦੇ ਖੋਜੀਆਂ ਨੇ ਪਾਇਆ ਕਿ ਇਹ ਵੀਡੀਓ ਤਿੰਨ ਮਹੀਨੇ ਪੁਰਾਣੀ ਹੈ ਤੇ ਇਸ ਦਾ ਕੋਰੋਨਾਵਾਇਰਸ ਨਾਲ ਕੋਈ ਤਾਲੁਕ ਨਹੀਂ ਹੈ।
ਫੇਸਬੁੱਕ ਨੇ ਇਸ ਸਫ਼ੇ ਦੀ ਪੋਸਟ ਉੱਪਰ ਗਲਤ ਜਾਣਕਾਰੀ ਦਾ ਠੱਪਾ ਲਾ ਦਿੱਤਾ ਹੈ (ਪੋਸਟ ਹੁਣ ਫੇਸਬੁੱਕ ’ਤੇ ਮੌਜੂਦ ਨਹੀਂ ਹੈ)। ਹਾਲਾਂਕਿ ਅਜਿਹੇ ਕਈ ਦਾਅਵੇ ਫੇਰ-ਬਦਲ ਨਾਲ ਸਾਂਝੇ ਕੀਤੇ ਜਾ ਰਹੇ ਹਨ।
ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ 'ਤੇ ਕੱਚਾ ਤੇ ਅੱਧ-ਪੱਕਿਆ ਮਾਸ ਤੇ ਮਾਸ ਦੇ ਉਤਪਾਦ ਖਾਣ ਤੋਂ ਪ੍ਰਹੇਜ਼ ਕਰਨ ਨੂੰ ਕਿਹਾ ਗਿਆ ਹੈ।

ਤਸਵੀਰ ਸਰੋਤ, Getty Images
ਹਾਲਾਂਕਿ ਰੋਗਾਣੂ ਦੀ ਹਾਲੇ ਕੋਈ ਸਟੀਕ ਦਵਾਈ ਨਹੀਂ ਹੈ ਪਰ ਸਧਰਾਣ ਲਾਗ ਨੂੰ ਫੈਲਣ ਤੋਂ ਰੋਕਣ ਦੇ ਤਰੀਕੇ ਹੀ ਇਸ ਤੇ ਵੀ ਲਾਗੂ ਹੁੰਦੇ ਹਨ। ਜਿਵੇਂ—
• ਹੱਥਾਂ ਦੀ ਸਫ਼ਾਈ
• ਖੰਘਣ ਤੇ ਛਿੱਕਣ ਸਮੇਂ ਨੱਕ-ਮੂੰਹ ਢੱਕ ਕੇ ਰੱਖਣ
•ਮੀਟ ਤੇ ਆਂਡੇ ਚੰਗੀ ਤਰ੍ਹਾਂ ਪਕਾ ਕੇ ਖਾਓ
•ਖੰਘ, ਬੁਖ਼ਾਰ ਤੇ ਸਾਹ ਦੀ ਸ਼ਿਕਾਇਤ ਵਾਲਿਆਂ ਨਾਲ ਨਜ਼ਦੀਕੀ ਤੋਂ ਬਚੋ
ਚਮ-ਗਿੱਦੜ ਦੇ ਸੂਪ ਦੀਆਂ ਵੀਡੀਓ
ਜਦੋਂ ਦਾ ਇਹ ਰੋਗਾਣੂ ਫੈਲਿਆ ਹੈ ਲੋਕ ਇਸ ਦੇ ਮੁਢ ਬਾਰੇ ਕਿਆਸਅਰਾਈਆਂ ਲਗਾਉਣ ਵਿੱਚ ਮਗਨ ਹਨ। ਇਸ ਵਿੱਚ ਉਹ ਵੀਡੀਓ ਵੀ ਸ਼ਾਮਲ ਹਨ ਜੋ ਚੀਨ ਦੇ ਵੁਹਾਨ ਸ਼ਹਿਰ ਵਿੱਚ ਚੱਮਗਿੱਦੜਾਂ ਦਾ ਸੂਪ ਪੀ ਰਹੇ ਲੋਕਾਂ ਦੀਆਂ ਕਹਿ ਕੇ ਫੈਲਾਈਆਂ ਜਾ ਰਹੀਆਂ ਹਨ।
ਅਜਿਹੀ ਇੱਕ ਵੀਡੀਓ ਵਿੱਚ ਇੱਕ ਔਰਤ ਨੇ ਭੁੰਨਿਆ ਹੋਇਆ ਚਮ-ਗਿੱਦੜ ਫੜਿਆ ਹੋਇਆ ਹੈ ਤੇ ਮੁਸਕਰਾਉਂਦੀ ਹੋਈ ਕਹਿੰਦੀ ਹੈ ਕਿ ਇਸ ਦਾ ਮੀਟ ਖਾਣ ਵਿੱਚ ਮੁਰਗੇ ਵਰਗਾ ਹੈ।
ਅਜਿਹੀਆਂ ਵੀਡੀਓ ਕਾਰਨ ਸੋਸ਼ਲ ਮੀਡੀਆ ਤੇ ਲੋਕ ਬਹੁਤ ਗੁੱਸਾ ਦਿਖਾ ਰਹੇ ਹਨ ਤੇ ਚੀਨ ਦੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਇਸ ਬਿਮਾਰੀ ਦੇ ਫੈਲਣ ਦਾ ਕਾਰਨ ਦੱਸ ਰਹੇ ਹਨ।

ਤਸਵੀਰ ਸਰੋਤ, Getty Images
ਅਸਲ ਵਿੱਚ ਇਹ ਵੀਡੀਓ— ਜਿਸ ਦਾ ਲਿੰਕ ਉਪਰ ਦਿੱਤਾ ਗਿਆ ਹੈ— ਇੱਕ ਫੂਡ ਬਲਾਗਰ ਮੈਂਗਿਉਨ ਵੈਂਗ ਦੀ ਪੁਰਾਣੀ ਵੀਡੀਓ ਹੈ। ਇਸ ਵਿੱਚ ਉਹ ਪੱਛਮੀ ਸ਼ਾਂਤ ਮਹਾਂਸਾਗਰ ਦੇ ਪਲਾਓ ਦੀਪ ਸਮੂਹ ਦੇ ਲੋਕਾਂ ਦੇ ਰਹਿਣ-ਸਹਿਣ ਬਾਰੇ ਦੱਸ ਰਹੇ ਸਨ।
ਵੀਡੀਓ ਨੂੰ ਕੋਰੋਨਾਵਾਇਰਸ ਨਾਲ ਜੋੜੇ ਜਾਣ ਮਗਰੋਂ ਮੈਂਗਿਉਨ ਨੇ ਮਾਫ਼ੀ ਮੰਗੀ ਹੈ ਤੇ ਕਿਹਾ ਹੈ ਕਿ ਉਹ ਤਾਂ ਸਿਰਫ਼ ਸਥਾਨਕ ਲੋਕਾਂ ਦੀ ਜੀਵਨ-ਸ਼ੈਲੀ ਬਾਹਰੀ ਦੁਨੀਆਂ ਦੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ।
ਸਚਾਈ: ਕੋਰੋਨਾਵਾਇਰਸ ਚੀਨ ਦੇ ਵੁਹਾਨ ਸ਼ਹਿਰ ਦੀ ਮੱਛੀ ਮੰਡੀ ਤੋਂ ਫੈਲਿਆ ਮੰਨਿਆ ਜਾਂਦਾ ਹੈ। ਇਸ ਮੰਡੀ ਵਿੱਚ ਬਹੁਤ ਸਮੁੰਦਰੀ ਜੀਵਾਂ ਦੇ ਮਾਸ ਦਾ ਗੈਰ-ਕਾਨੂੰਨੀ ਵਪਾਰ ਹੁੰਦਾ ਹੈ।
ਵਾਇਰਸ ਦੇ ਫੈਲਣ ਦੇ ਬਾਅਦ ਤੋਂ ਹੀ ਇਹ ਮਾਰਕਿਟ ਬੰਦ ਹੈ। ਚੀਨ ਵਿੱਚ ਹੋਈਆਂ ਤਾਜ਼ਾ ਖੋਜਾਂ ਵਿੱਚ ਚੰਮ-ਗਿੱਦੜਾਂ ਨੂੰ ਵਾਇਰਸ ਦੇ ਸੰਭਾਵੀ ਸਰੋਤ ਦੱਸਿਆ ਗਿਆ ਹੈ। ਹਾਲਾਂਕਿ ਇਨ੍ਹਾਂ ਜਾਨਵਰਾਂ ਦਾ ਸੂਪ ਚੀਨ ਵਿੱਚ ਆਮ ਹੀ ਨਹੀਂ ਪੀਤਾ ਜਾਂਦਾ ਪਰ ਇਸ ਦਿਸ਼ਾ ਵਿੱਚ ਖੋਜ ਜਾਰੀ ਹੈ।


ਤਸਵੀਰ ਸਰੋਤ, Getty Images
ਨਵੇਂ ਵਾਇਰਸ ਬਾਰੇ ਹੋਰ ਸਮਝੋ:
- ਰਹੱਸਮਈ ਚੀਨੀ ਵਾਇਰਸ ਨਾਲ ਮੱਚਿਆ ਹੜਕੰਪ
- ਭਾਰਤ ਸਣੇ 15 ਦੇਸਾਂ 'ਚ ਕੋਰੋਨਾਵਾਇਰਸ ਦੇ ਮਿਲੇ ਮਰੀਜ਼, ਕੀ ਹੈ ਬਚਾਅ ਦੇ ਤਰੀਕੇ
- ਕੋਰੋਨਾਵਾਇਰਸ ਨੇ ਲਈਆਂ 170 ਜਾਨਾਂ, WHO ਨੇ ਕਿਹਾ ਸਮੁੱਚੀ ਦੁਨੀਆਂ ਸੁਚੇਤ ਹੋ ਜਾਵੇ
- ਕੋਰੋਨਾਵਾਇਰਸ ਦੇ ਭਾਰਤ ਵਿੱਚ ਮਿਲੇ 11 ਸ਼ੱਕੀ, ਰੱਖੀ ਜਾ ਰਹੀ ਨਿਗਰਾਨੀ
- Coronavirus: ਚੀਨ ਤੋਂ ਫੈਲਿਆ, ਯੂਰਪ ਤੇ ਅਮਰੀਕਾ ਪੁੱਜਿਆ, ਜਾਣੋ ਹੋਰ ਕਿੱਥੇ-ਕਿੱਥੇ ਡਰ
- ਵਾਇਰਸ ਦੇ ਪ੍ਰਕੋਪ ਤੋਂ ਡਰੇ ਚੀਨ ਨੇ ਰੱਦ ਕੀਤੇ ਨਵੇਂ ਸਾਲ ਦੇ ਜਸ਼ਨ
- ਕੀ ਮਾਸਕ ਨਾਲ ਵਾਇਰਸ ਤੋਂ ਬਚਿਆ ਜਾ ਸਕਦਾ ਹੈ

'ਇਹ ਬਿਮਾਰੀ ਇੱਕ ਯੋਜਨਾ ਤਹਿਤ ਫੈਲਾਈ ਗਈ'
ਜਿਓਂ ਹੀ ਅਮਰੀਕਾ ਨੇ ਆਪਣੇ ਪਹਿਲੇ ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ ਦੀ ਪੁਸ਼ਟੀ ਕੀਤੀ, ਸੋਸ਼ਲ ਮੀਡੀਆ ਤੇ ਕੁਝ ਦਸਤਾਵੇਜ਼ ਘੁੰਮਣ ਲੱਗੇ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਮਾਹਰਾਂ ਨੂੰ ਪਹਿਲਾਂ ਤੋਂ ਇਸ ਬਾਰੇ ਪਤਾ ਸੀ।
ਯੂਟਿਊਬਰ ਜੌਰਡਨ ਸਾਥਰ ਇਸ ਬਾਰੇ ਅਜਿਹੀ ਧਾਰਣਾ ਪੇਸ਼ ਕਰਨ ਵਾਲੇ ਪਹਿਲੇ ਲੋਕਾਂ ਵਿੱਚੋਂ ਸਨ।
ਉਨ੍ਹਾਂ ਵੱਲੋਂ ਕੀਤੇ ਗਏ ਇੱਕ ਲੰਬੇ ਟਵੀਟ ਵਿੱਚ ਸਾਲ 2015 ਦੇ ਕੁਝ ਪੇਟੈਂਟ ਦਸਤਾਵੇਜ਼ ਸਾਂਝੇ ਕੀਤੇ ਹਨ। ਇਹ ਦਸਤਾਵੇਜ਼ ਇੰਗਲੈਂਡ ਦੇ ਸਰੀ ਦੇ ਪੀਰਬਰਾਈਟ ਇੰਸਟੀਚਿਊਟ ਵੱਲੋਂ ਫਾਈਲ ਕੀਤੇ ਗਏ ਸਨ। ਇਸ ਵਿੱਚ ਸਾਹ ਦੀਆਂ ਬਿਮਾਰੀਆਂ ਦੀ ਦਵਾਈ ਵਿਕਸਿਤ ਕਰਨ ਲਈ ਕੋਰੋਨਾਵਾਇਰਸ ਦੇ ਇੱਕ ਕਮਜ਼ੋਰ ਰੂਪ ਦੀ ਵਰਤੋਂ ਕਰਨ ਦਾ ਜ਼ਿਕਰ ਸੀ।
ਇਸ ਨੂੰ ਟੀਕਾਰਣ ਵਿਰੋਧੀ ਮੁਹਿੰਮ ਨਾਲ ਜੁੜੇ ਸੋਸ਼ਲ ਮੀਡੀਆ ਸਫ਼ਿਆਂ ਤੇ ਇਸ ਦਸਤਾਵੇਜ਼ ਸਾਂਝੇ ਕੀਤੇ ਜਾਂਦੇ ਰਹੇ ਹਨ।

ਤਸਵੀਰ ਸਰੋਤ, Getty Images
ਸਾਥਰ ਇਹ ਦਰਸਾਉਣਾ ਚਾਹੁੰਦੇ ਸਨ ਕਿ ਬਿਲ ਤੇ ਮਲਿੰਡਾ ਗੇਟਸ ਦੀ ਫਾਊਂਡੇਸ਼ਨ ਪੀਰਬਰਾਈਟ ਨੂੰ ਅਤੇ ਵੈਕਸੀਨ ਵਿਕਾਸ ਲਈ ਫੰਡ ਦਿੰਦੀ ਹੈ। ਇਸ ਲਈ ਕੁਲ ਮਿਲਾ ਕੇ ਇਹ ਵਾਇਰਸ ਫੰਡ ਖਿੱਚਣ ਲਈ ਫੈਲਾਇਆ ਗਿਆ ਹੈ।
ਜਦਕਿ ਪੀਰਬਰਾਈਟ ਦਾ ਪੇਟੈਂਟ ਨਵੇਂ ਵਾਇਰਸ ਦਾ ਨਹੀਂ ਹੈ। ਜਦ ਕਿ ਇਹ ਪੰਛੀਆਂ ਵਿੱਚ ਬ੍ਰੋਨਕਾਇਟਸ ਇਨਫੈਕਸ਼ਨ ਦੇ ਵਾਇਰਸ ਦਾ ਹੈ। ਕੋਰੋਨਾਵਾਇਰਸ ਦਾ ਇੱਕ ਵੱਡਾ ਪਰਿਵਾਰ ਹੈ ਜੋ ਪੋਲਟਰੀ ਦੇ ਪੰਛੀਆਂ ਨੂੰ ਪ੍ਰਭਾਵਿਤ ਕਰਦਾ ਹੈ।
ਜਿੱਥੋਂ ਤੱਕ ਬਿਲ ਤੇ ਮਲਿੰਡਾ ਗੇਟਸ ਦੀ ਫਾਊਂਡੇਸ਼ਨ ਵੱਲੋਂ ਪੀਰਬਰਾਈਟ ਇੰਸਟੀਚਿਊਟ ਨੂੰ ਦਿੱਤੇ ਜਾਣ ਵਾਲੇ ਫੰਡਾਂ ਦੀ ਗੱਲ ਹੈ, ਇੰਸਟੀਚਿਊਟ ਦੀ ਬੁਲਾਰੀ ਟੈਰੀਜ਼ਾ ਮਾਉਘਨ ਨੇ ਬਜ਼ਫੀਡ ਨਿਊਜ਼ ਨੂੰ ਦੱਸਿਆ ਹੈ ਕਿ ਬ੍ਰੋਨਕਾਇਟਸ ਨਾਲ ਜੁੜੋ ਉਪਰੋਕਤ ਖੋਜ ਕਾਰਜ ਲਈ ਫਾਊਂਡੇਸ਼ਨ ਪੈਸੇ ਨਹੀਂ ਦਿੰਦੀ।
'ਜੈਵਿਕ ਹਥਿਆਰ' ਬਾਰੇ ਧਾਰਨਾਵਾਂ
ਇੱਕ ਹੋਰ ਬੇਬੁਨਿਆਦ ਗੱਲ ਇਹ ਫੈਲਾਈ ਜਾ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਵਾਇਰਸ ਚੀਨ ਦੀ ਜੈਵਿਕ ਹਥਿਆਰਾਂ ਨਾਲ ਜੁੜੀ ਯੋਜਨਾ ਦਾ ਹਿੱਸਾ ਹੈ। ਜੋ ਵੁਹਾਨ ਦੇ ਰੋਗਾਣੂ ਵਿਭਾਗ 'ਚੋਂ ਲੀਕ ਹੋ ਕੇ ਫੈਲ ਗਿਆ।
ਇਸ ਗੱਲ ਦਾ ਪ੍ਰਚਾਰ ਕਰ ਰਹੇ ਜ਼ਿਆਦਾਤਰ ਅਕਾਊਂਟ ਵਾਸ਼ਿੰਗਟਨ ਪੋਸਟ ਦੇ ਦੋ ਲੇਖ ਸਾਂਝੇ ਕਰ ਰਹੇ ਹਨ। ਜਿਸ ਵਿੱਚ ਇਜ਼ਰਾਈਲੀ ਮਿਲਟਰੀ ਦੇ ਇੰਟੈਲੀਜੈਂਸ ਅਧਿਕਾਰੀ ਵੱਲੋਂ ਅਜਿਹਾ ਦਾਅਵਾ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images
ਹਾਲਾਂਕਿ ਇਨ੍ਹਾਂ ਲੇਖਾਂ ਵਿੱਚ ਕੀਤੇ ਗਏ ਦਾਅਵੇ ਦੀ ਪੁਸ਼ਟੀ ਲਈ ਕੋਈ ਸਬੂਤ ਨਹੀਂ ਦਿੱਤੇ ਗਏ। ਜਿਹੜੇ ਅਫ਼ਸਰ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਉਹ ਵੀ ਕਹਿ ਰਿਹਾ ਹੈ,"ਹਾਲੇ ਤੱਕ ਇਸ ਬਾਰੇ ਕੋਈ ਸਬੂਤ ਨਹੀਂ ਹਨ" ਜੋ ਅਜਿਹੀ ਕਿਸੇ ਲੀਕ ਵੱਲ ਇਸ਼ਾਰਾ ਕਰਦੇ ਹੋਣ।
ਦਿ ਡੇਲੀ ਸਟਾਰ ਨੇ ਵੀ ਅਜਿਹੇ ਦਾਅਵੇ ਸਮੇਤ ਇੱਕ ਲੇਖ ਛਾਪਿਆ ਪਰ ਬਾਅਦ ਵਿੱਚ ਅਖ਼ਬਾਰ ਨੇ ਇਸ ਲੇਖ ਵਿੱਚ ਸੋਧ ਕਰ ਦਿੱਤੀ ਅਤੇ ਲਿਖਿਆ ਕਿ ਵਾਇਰਸ ਦੇ ਕਿਸੇ ਗੁਪਤ ਪ੍ਰਯੋਗਸ਼ਾਲਾ ਵਿੱਚੋਂ ਲੀਕ ਹੋਣ ਦੇ ਕੋਈ ਸਬੂਤ ਨਹੀਂ ਹਨ।
ਬੀਬੀਸੀ ਨੇ ਵਾਸ਼ਿੰਗਟਨ ਨੂੰ ਪ੍ਰਤੀਕਿਰਿਆ ਲਈ ਪਹੁੰਚ ਕੀਤੀ ਸੀ।
‘ਜਸੂਸੀ ਟੀਮ’
ਇੱਕ ਹੋਰ ਦਾਅਵੇ ਵਿੱਚ ਗਲਤ ਤਰੀਕੇ ਕੈਨੇਡਾ ਦੀ ਨੈਸ਼ਨਲ ਮਾਈਕ੍ਰੋਬਾਇਓਲੋਜੀ ਲੈਬ ਦੇ ਇੱਕ ਰਿਸਰਚਰ ਨੂੰ ਸਸਪੈਂਡ ਕੀਤੇ ਜਾਣ ਨਾਲ ਜੋੜਿਆ ਗਿਆ ਹੈ।
ਪਿਛਲੇ ਸਾਲ ਵਿਸ਼ਾਣੂ ਵਿਗਿਆਨੀ ਡਾ਼ ਸ਼ਿਆਂਗੂ ਕਿਊ ਤੇ ਉਨ੍ਹਾਂ ਦੇ ਕੁਝ ਚੀਨੀ ਵਿਦਿਆਰਥੀਆਂ ਨੂੰ ਸੰਸਥਾ ਵਿੱਚੋਂ ਕੁਝ ਨੀਤੀਗਤ ਕਾਰਨਾਂ ਕਰਕੇ ਕੱਢਿਆ ਗਿਆ ਸੀ। ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਨਾਲ ਜਨਤਕ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਸੀ।
ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਕਿ ਡਾ਼ ਕਿਊ ਪਿਛਲੇ ਦੋ ਸਾਲਾਂ ਦੌਰਾਨ ਦੋ ਵਾਰ ਚਾਈਨੀਜ਼ ਅਕੈਡਮੀ ਆਫ਼ ਸਾਈਂਸਿਜ਼ ਦੀ ਵੁਹਾਨ ਨੈਸ਼ਨਲ ਬਾਇਓਸੇਫਟੀ ਲੈਬ ਵਿੱਚ ਗਏ ਸਨ।
ਇੱਕ ਵਾਇਰਲ ਟਵੀਟ ਵਿੱਚ ਦਾਅਵਾ ਕੀਤਾ ਗਿਆ ਕਿ ਡਾ਼ ਕਿਊ ਤੇ ਉਨ੍ਹਾਂ ਦੇ ਪਤੀ ਜਸੂਸਾਂ ਦੀ ‘ਇੱਕ ਗੁਪਤ ਜਸੂਸੀ ਟੀਮ’ ਦੇ ਮੈਂਬਰ ਸਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਤੀ ਕੋਰੋਨਾਵਾਇਰਸ ਦੇ ਮਾਹਰ ਹਨ।
ਇਨ੍ਹਾਂ ਦੋਵਾਂ ਦਾਅਵਿਆਂ ਦੀ ਪੁਸ਼ਟੀ ਕੈਨੇਡਾ ਦੇ ਨੈਸ਼ਨਲ ਬਰਾਡਕਾਸਟਰ (ਸੀਬੀਸੀ) ਦੀ ਰਿਪੋਰਟ ਤੋਂ ਨਹੀਂ ਹੁੰਦੀ।
ਸੀਬੀਸੀ ਉਸ ਸਮੇਂ ਤੋਂ ਹੀ ਕਹਿ ਰਿਹਾ ਹੈ ਕਿ ਇਹ ਦਾਅਵੇ ਬੇਬੁਨਿਆਦ ਹਨ।
ਵੁਹਾਨ ਦੀ ਨਰਸ ਦੀ ਵੀਡੀਓ
ਸੋਸ਼ਲ ਮੀਡੀਆ ਤੇ ਇੱਕ ਇੰਟਰਵੀਊ ਵਾਇਰਲ ਹੈ ਜਿਸ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਚੀਨ ਦੇ ਹੁਬੇਈ ਸੂਬੇ ਜਿਸ ਵਿੱਚ ਕਿ ਵੁਹਾਨ ਸ਼ਹਿਰ ਸਥਿਤ ਹੈ ਦੀ ਕੋਈ ਡਾਕਟਰ ਜਾਂ ਨਰਸ ਹੈ।
ਸਭ ਤੋਂ ਤਾਜ਼ਾ ਵੀਡੀਓ ਕੋਰੀਆ ਦੇ ਇੱਕ ਯੂਜ਼ਰ ਨੇ ਅਪਲੋਡ ਕੀਤੀ। ਇਸ ਵੀਡੀਓ ਵਿੱਚ ਅੰਗਰੇਜ਼ੀ ਤੇ ਕੋਰੀਆਈ ਭਾਸ਼ਾ ਵਿੱਚ ਸਬਟਾਈਟਲ ਦਿੱਤੇ ਗਏ ਹਨ। ਵੀਡੀਓ ਯੂਟਿਊਬ ਤੋਂ ਹਟਾ ਲਿਆ ਗਿਆ ਹੈ।

ਤਸਵੀਰ ਸਰੋਤ, Getty Images
ਸਬਟਾਈਟਲ ਮੁਤਾਬਕ ਇਹ ਔਰਤ, ਵੁਹਾਨ ਦੇ ਹਸਪਤਾਲ ਵਿੱਚ ਨਰਸ ਹੈ। ਹਾਲਾਂਕਿ ਔਰਤ ਪੂਰੀ ਵੀਡੀਓ ਵਿੱਚ ਆਪਣੇ ਮੂਹੋਂ ਕਿਤੇ ਵੀ ਇਹ ਦਾਅਵਾ ਨਹੀਂ ਕਰਦੀ। ਲਗਦਾ ਹੈ ਵੀਡੀਓ ਅਪਲੋਡ ਕਰਨ ਵਾਲਿਆਂ ਨੇ ਇਸ ਔਰਤ ਨੂੰ ਨਰਸ ਸਮਝ ਲਿਆ।
ਔਰਤ ਵੀਡੀਓ ਵਿੱਚ ਕਿਤੇ ਵੀ ਆਪਣੀ ਪਛਾਣ ਜ਼ਾਹਰ ਨਹੀਂ ਕਰਦੀ। ਉਹ ਕਿੱਥੋਂ ਬੋਲ ਰਹੀ ਹੈ ਇਹ ਜਾਣਕਾਰੀ ਵੀਡੀਓ ਤੋਂ ਨਹੀਂ ਮਿਲਦੀ। ਉਸ ਵੱਲੋਂ ਪਾਏ ਕੱਪੜੇ ਵੀ ਵੁਹਾਨ ਦੇ ਸਿਹਤ ਕਰਮਚਾਰੀਆਂ ਦੇ ਕੱਪੜਿਆਂ ਨਾਲ ਨਹੀਂ ਮਿਲਦੇ।
ਵਾਇਰਸ ਫੈਲਣ ਤੋਂ ਬਾਅਦ ਵੁਹਾਨ ਵਿੱਚ ਲੋਕਾਂ ਦਾ ਘਰੋਂ ਨਿਕਲਣਾ ਬੰਦ ਕੀਤਾ ਗਿਆ ਹੈ। ਇਸ ਕਾਰਨ ਉੱਥੋਂ ਦੀ ਕਹਿ ਕੇ ਸਾਂਝੀ ਕੀਤੀ ਜਾ ਰਹੀ ਕਿਸੇ ਵੀਡੀਓ ਦੀ ਸਟੀਕ ਤਰ੍ਹਾਂ ਪੁਸ਼ਟੀ ਕਰਨਾ ਮੁਸ਼ਕਲ ਹੈ।
ਹਾਲਾਂਕਿ ਔਰਤ ਵੀਡੀਓ ਵਿੱਚ ਵਾਇਰਸ ਬਾਰੇ ਕਈ ਕਿਸਮ ਦੇ ਬੇਬੁਨਿਆਦ ਦਾਅਵੇ ਕਰ ਰਹੀ ਹੈ ਜਿਸ ਕਾਰਨ ਉਸ ਨੂੰ ਨਰਸ ਜਾਂ ਡਾਕਟਰ ਮੰਨਣਾ ਮੁਸ਼ਕਲ ਲਗਦਾ ਹੈ।
ਇਹ ਵੀ ਪੜ੍ਹੋ:
ਵੀਡੀਓ: ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਮਿਲੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਵੀਡੀਓ: ਮੰਜ ਮਿਊਜ਼ਕ ਦਾ ਸੰਗੀਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












