ਨਾਗਰਿਕਤਾ ਸੋਧ ਕਾਨੂੰਨ: ਸ਼ਰਜੀਲ ਇਮਾਮ ਕੌਣ ਹੈ ਤੇ ਵਿਵਾਦਾਂ ਵਿੱਚ ਕਿਉਂ ਹੈ

ਤਸਵੀਰ ਸਰੋਤ, FACEBOOK/SHARJEEL IMAM
CAA ਤੇ NRC ਵਿਰੁੱਧ ਅਲੀਗੜ੍ਹ ਵਿੱਚ ਹੋਏ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮਾਂ ਤਹਿਤ ਸ਼ਰਜੀਲ ਇਮਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸ਼ਰਜੀਲ ਨੂੰ ਦਿੱਲੀ ਪੁਲਿਸ ਨੇ ਬਿਹਾਰ ਦੇ ਜਹਾਨਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਜਹਾਨਾਬਾਦ ਦੀ ਅਦਾਲਤ ਨੇ ਉਸਨੂੰ ਟਰਾਂਜ਼ਿਟ ਰਿਮਾਂਡ 'ਤੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਸ਼ਰਜੀਲ ਖ਼ਿਲਾਫ਼ ਅਲੀਗੜ੍ਹ ਤੋਂ ਇਲਾਵਾ ਦਿੱਲੀ ਅਤੇ ਆਸਾਮ ਵਿੱਚ ਦੇਸ਼ਧ੍ਰੋਹ ਅਤੇ ਦੰਗੇ ਭੜਕਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵਾਇਰਲ ਹੋ ਰਹੀ ਸ਼ਰਜੀਲ ਦੀ ਕਥਿਤ ਵੀਡੀਓ ਵਿੱਚ, ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, "ਜੇ ਅਸੀਂ ਆਸਾਮ ਦੇ ਲੋਕਾਂ ਦੀ ਮਦਦ ਕਰਨੀ ਹੈ ਤਾਂ ਉਨ੍ਹਾਂ ਨੂੰ ਭਾਰਤ ਤੋਂ ਵੱਖ ਕਰ ਦੇਣਾ ਪਏਗਾ।"
ਕੌਣ ਹਨ ਸ਼ਰਜੀਲ ਇਮਾਮ?
ਸ਼ਰਜੀਲ ਦਾ ਜੱਦੀ ਘਰ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੇ ਕਾਕੋ ਵਿੱਚ ਪੈਂਦਾ ਹੈ।
ਉਨ੍ਹਾਂ ਦੇ ਪਰਿਵਾਰ ਦਾ ਰਾਜਨੀਤਿਕ ਪਿਛੋਕੜ ਹੈ। ਉਨ੍ਹਾਂ ਦੇ ਪਿਤਾ ਅਕਬਰ ਇਮਾਮ ਜੇਡੀਯੂ ਦੇ ਨੇਤਾ ਰਹੇ ਹਨ।
2005 ਵਿੱਚ, ਉਹ ਪਾਰਟੀ ਦੀ ਟਿਕਟ ਤੋਂ ਵੀ ਲੜੇ ਸੀ। ਪਿਤਾ ਦੇ ਦੇਹਾਂਤ ਤੋਂ ਬਾਅਦ, ਸ਼ਰਜੀਲ ਦੇ ਭਰਾ ਮੁਜ਼ਮਮਿਲ ਸਥਾਨਕ ਰਾਜਨੀਤੀ ਵਿੱਚ ਸ਼ਾਮਲ ਹੋ ਗਏ ਹਨ।
ਸ਼ਰਜੀਲ ਦਾ ਜੱਦੀ ਘਰ ਬਿਹਾਰ ਦੇ ਜਹਾਨਾਬਾਦ ਜ਼ਿਲੇ ਦੇ ਕਾਕੋ ਵਿੱਚ ਪੈਂਦਾ ਹੈ।
ਉਨ੍ਹਾਂ ਦੇ ਪਰਿਵਾਰ ਦਾ ਰਾਜਨੀਤਿਕ ਪਿਛੋਕੜ ਹੈ। ਉਨ੍ਹਾਂ ਦੇ ਪਿਤਾ ਅਕਬਰ ਇਮਾਮ ਜੇਡੀਯੂ ਦੇ ਨੇਤਾ ਰਹੇ ਹਨ।
2005 ਵਿੱਚ, ਉਹ ਪਾਰਟੀ ਦੀ ਟਿਕਟ ਤੋਂ ਵੀ ਲੜੇ ਸੀ। ਪਿਤਾ ਦੇ ਦੇਹਾਂਤ ਤੋਂ ਬਾਅਦ, ਸ਼ਰਜੀਲ ਦੇ ਭਰਾ ਮੁਜ਼ਮਮਿਲ ਸਥਾਨਕ ਰਾਜਨੀਤੀ ਵਿੱਚ ਸ਼ਾਮਲ ਹੋ ਗਏ ਹਨ।
ਉਨ੍ਹਾਂ ਦੇ ਚਾਚਾ ਅਰਸ਼ਦ ਇਮਾਮ ਵੀ ਜੇਡੀਯੂ ਦੇ ਬਲਾਕ ਪੱਧਰ ਦੇ ਨੇਤਾ ਹਨ।

ਤਸਵੀਰ ਸਰੋਤ, NEERAJ PRIYADARSHY
ਜਹਾਨਾਬਾਦ ਤੋਂ ਸਥਾਨਕ ਪੱਤਰਕਾਰ ਰਾਜਨ ਕੁਮਾਰ ਦਾ ਕਹਿਣਾ ਹੈ, "ਸ਼ਰਜੀਲ ਨੇ ਆਪਣੀ ਮੁਢਲੀ ਪੜ੍ਹਾਈ ਇੱਥੋਂ ਕੀਤੀ ਸੀ। ਉਹ ਉਨ੍ਹਾਂ ਦਿਨਾਂ ਵਿੱਚ ਆਪਣੇ ਮੁਹੱਲੇ ਦੇ ਸਭ ਤੋਂ ਤੇਜ਼ ਮੁੰਡਿਆਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਆਈਆਈਟੀ ਰੁੜਕੀ ਤੋਂ ਇੰਜੀਨੀਅਰਿੰਗ ਕੀਤੀ ਹੈ। ਮੁਬੰਈ ਤੋਂ ਰਿਸਰਚ ਕੀਤੀ ਹੈ।"
"ਅਜੇ ਵੀ ਉਹ ਜੇਐਨਯੂ ਤੋਂ ਰਿਸਰਚ ਹੀ ਕਰ ਰਹੇ ਹਨ। ਪਰ ਹੁਣ ਉਨ੍ਹਾਂ ਦਾ ਪਿੰਡ ਨਾਲ ਕੋਈ ਖਾਸ ਸੰਬੰਧ ਨਹੀਂ ਹੈ। ਇੱਥੋਂ ਤੱਕ ਕਿ ਜਦੋਂ ਉਹ ਇੱਥੇ ਆਉਂਦੇ ਹਨ, ਆਪਣੀ ਮਾਂ ਨਾਲ ਪਟਨਾ ਵਿੱਚ ਹੀ ਸਮਾਂ ਬਤੀਤ ਕਰਦਾ ਹੈ।"
ਉਂਝ ਤਾਂ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਆਪ ਨੂੰ ਸ਼ਰਜੀਲ ਦੇ ਭਾਸ਼ਣ ਤੋਂ ਵੱਖ ਕਰ ਲਿਆ ਹੈ। ਪਰ ਉਨ੍ਹਾਂ ਦਾ ਪਰਿਵਾਰ ਅਜੇ ਵੀ ਸ਼ਰਜੀਲ ਦੇ ਭਾਸ਼ਣ ਦੇ ਹੱਕ ਵਿੱਚ ਡਟਿਆ ਹੋਇਆ ਹੈ।
ਉਨ੍ਹਾਂ ਦੇ ਚਾਚਾ ਅਰਸ਼ਦ ਦਾ ਕਹਿਣਾ ਹੈ, "ਉਸਨੇ ਆਪਣਾ ਵਚਨ ਰੱਖਿਆ ਹੈ। ਇਸ ਲੋਕਤੰਤਰ ਵਿੱਚ ਹਰੇਕ ਨੂੰ ਬੋਲਣ ਦਾ ਅਧਿਕਾਰ ਹੈ। ਪਰ ਮੀਡੀਆ ਨੇ ਭਾਜਪਾ ਵਾਲਿਆਂ ਦੇ ਕਹਿਣ 'ਤੇ ਇਸ ਭਾਸ਼ਣ ਨੂੰ ਇੰਝ ਵਿਖਾਇਆ ਹੈ ਕਿ ਸਾਡਾ ਮੁੰਡਾ ਦੇਸ਼ਧ੍ਰੋਹੀ ਬਣ ਗਿਆ।"
"ਉਹ ਲੋਕ ਜਿਹੜੇ ਉਸ ਨੂੰ ਦੇਸਧ੍ਰੋਹੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਉਸ ਦਾ ਪੂਰਾ ਭਾਸ਼ਣ ਸੁਣਨਾ ਚਾਹੀਦਾ ਹੈ।"
ਇਹ ਵੀ ਪੜ੍ਹੋ:
ਵਾਇਰਲ ਵੀਡਿਓ ਵਿੱਚ ਕੀ ਹੈ?
ਸੋਸ਼ਲ ਮੀਡੀਆ 'ਤੇ ਉਹ ਵੀਡੀਓ ਵਾਇਰਲ ਹੋ ਗਿਆ ਸੀ ਜਿਸ ਕਰਕੇ ਸ਼ਰਜੀਲ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸ ਵੀਡਿਓ ਵਿੱਚ ਸ਼ਰਜੀਲ ਇਮਾਮ ਕਹਿੰਦੇ ਦਿਖਾਈ ਦੇ ਰਹੇ ਹਨ, "ਮੇਰੇ ਵਿਚਾਰ ਵਿੱਚ, ਅੱਗੇ ਦੀ ਯੋਜਨਾ ਇਹ ਹੋਣੀ ਚਾਹੀਦੀ ਸੀ ਕਿ ਸਾਨੂੰ ਇੱਕ ਬੁੱਧੀਜੀਵੀ ਸੈੱਲ ਬਣਾਉਣਾ ਚਾਹੀਦਾ ਹੈ ਜਿਸ ਨੂੰ ਗਾਂਧੀ, ਰਾਸ਼ਟਰ ਵਰਗੀਆਂ ਚੀਜ਼ਾਂ ਨਾਲ ਕੋਈ ਲਗਾ ਨਾ ਹੋਵੇ।"
"ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਾਂਧੀ 20ਵੀਂ ਸਦੀ ਦੇ ਸਭ ਤੋਂ ਵੱਡੇ ਫਾਸੀਵਾਦੀ ਨੇਤਾ ਹਨ। ਕਾਂਗਰਸ ਨੂੰ ਹਿੰਦੂ ਪਾਰਟੀ ਕਿਸ ਨੇ ਬਣਾਇਆ? "

ਤਸਵੀਰ ਸਰੋਤ, NEERAJ PRIYADARSHY
ਵੀਡਿਓ ਵਿੱਚ ਅੱਗੇ ਸ਼ਰਜੀਲ ਕਹਿ ਰਹੇ ਹਨ, "ਜੇ ਲੋਕ ਸਾਡੇ ਨਾਲ ਜੁੜੇ ਹੋਣ ਤਾਂ ਅਸੀਂ ਹਿੰਦੁਸਤਾਨ ਅਤੇ ਉੱਤਰ ਪੂਰਬ ਨੂੰ ਪੱਕੇ ਤੌਰ 'ਤੇ ਆਪਣੇ ਨਾਲੋਂ ਵੱਖ ਕਰ ਸਕਦੇ ਹਾਂ।"
"ਪੱਕੇ ਤੌਰ 'ਤੇ ਨਹੀਂ ਤਾਂ ਘੱਟੋ-ਘੱਟ ਇੱਕ-ਅੱਧੇ ਮਹੀਨੇ ਲਈ ਤਾਂ ਵੱਖ ਕਰ ਹੀ ਸਕਦੇ ਹਾਂ। ਰੇਲ ਪਟਰੀਆਂ ਅਤੇ ਸੜਕਾਂ 'ਤੇ ਇਨ੍ਹਾਂ ਸਮਾਨ ਪਾ ਦਵੋ ਕੇ ਉਸ ਨੂੰ ਹਟਾਉਣ ਵਿੱਚ ਇੱਕ ਮਹੀਨਾ ਲੱਗਾ ਜਾਵੇ।"
ਵੀਡੀਓ ਦੇ ਅਨੁਸਾਰ, ਸ਼ਰਜੀਲ ਕਹਿੰਦੇ ਹਨ, "ਆਸਾਮ ਅਤੇ ਭਾਰਤ ਅਲੱਗ ਹੋ ਜਾਣਗੇ। ਓਦੋਂ ਹੀ ਇਹ ਸਾਡੀ ਗੱਲ ਸੁਣਨਗੇ। ਤੁਹਾਨੂੰ ਆਸਾਮ ਦੇ ਮੁਸਲਮਾਨਾਂ ਦੀ ਸਥਿਤੀ ਬਾਰੇ ਪਤਾ ਹੈ। ਸੀਏਏ ਉੱਥੇ ਹੋਂਦ ਵਿੱਚ ਆ ਗਿਆ ਹੈ। ਲੋਕਾਂ ਨੂੰ ਡਿਟੈਂਸ਼ਨ ਕੈਂਪਾਂ ਵਿੱਚ ਰੱਖਿਆ ਜਾ ਰਿਹਾ ਹੈ।"
"ਉੱਥੇ ਮਾਰਨ ਦੀ ਸਿਲਸਿਲਾ ਜਾਰੀ ਹੈ। ਛੇ-ਅੱਠ ਮਹੀਨਿਆਂ ਵਿੱਚ ਪਤਾ ਲੱਗੇ ਸਾਰੇ ਬੰਗਾਲੀਆਂ ਨੂੰ ਮਾਰ ਦਿੱਤਾ, ਹਿੰਦੂ ਹੋਣ ਜਾਂ ਮੁਸਲਮਾਨ। ਜੇ ਅਸੀਂ ਆਸਾਮ ਦੀ ਮਦਦ ਕਰਨੀ ਚਾਹੁੰਦੇ ਹਾਂ, ਤਾਂ ਆਸਾਮ ਦਾ ਰਸਤਾ ਬੰਦ ਕਰਨਾ ਪਵੇਗਾ।"
ਸ਼ਰਜੀਲ ਉਸ ਬਾਰੀਕ ਜਿਹੇ ਰਸਤੇ ਦਾ ਜ਼ਿਕਰ ਕਰਦੇ ਵੀ ਦਿਖੇ ਜੋ ਉੱਤਰ-ਪੂਰਬ ਨੂੰ ਭਾਰਤ ਨਾਲ ਜੋੜਦਾ ਹੈ। ਉਸ ਰਸਤੇ ਨੂੰ 'ਚਿਕਨਜ਼ ਨੈਕ' ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਿਹਾ, "ਇੱਥੇ ਬਹੁਤ ਮੁਸਲਮਾਨ ਹਨ ਅਤੇ ਉਹ ਅਜਿਹਾ ਕਰ ਸਕਦੇ ਹਨ।"
ਇਹ ਵੀ ਪੜ੍ਹੋ:
ਸ਼ਰਜੀਲ ਦੀ ਗ੍ਰਿਫ਼ਤਾਰੀ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਰਜੀਲ ਦੇ ਗ੍ਰਿਫ਼ਤਾਰ ਹੋਣ 'ਤੇ ਕਿਹਾ ਹੈ, "ਕਿਸੇ ਨੂੰ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜੋ ਰਾਸ਼ਟਰ ਦੇ ਹਿੱਤ ਵਿੱਚ ਨਾ ਹੋਵੇ। ਉਨ੍ਹਾਂ 'ਤੇ ਇਲਜ਼ਾਮ ਹਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਹੁਣ ਅਦਾਲਤ ਫੈਸਲਾ ਲਵੇਗੀ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇੱਕ ਦਿਨ ਪਹਿਲਾਂ ਹੀ ਸ਼ਰਜੀਲ ਦੀ ਮਾਂ ਦੇ ਨਾਮ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ। ਇਸ ਵਿੱਚ ਲਿਖਿਆ ਗਿਆ ਹੈ, "ਸ਼ਰਜੀਲ ਇਮਾਮ ਨੂੰ ਉਸ ਬਿਆਨ ਲਈ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨੂੰ ਮੀਡੀਆ ਨੇ ਤੋੜ-ਮੋੜ ਕੇ ਪੇਸ਼ ਕੀਤਾ ਹੈ।"
"ਹੁਣ ਪੁਲਿਸ ਸਾਨੂੰ ਵੀ ਤੰਗ ਕਰ ਰਹੀ ਹੈ। ਬਜ਼ੁਰਗ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਸੀਂ ਕਾਨੂੰਨ ਵਿੱਚ ਵਿਸ਼ਵਾਸ਼ ਰੱਖਦੇ ਹਾਂ, ਪਰ ਇਸ ਤਰ੍ਹਾਂ ਦੀ ਕਾਰਵਾਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।"
ਸ਼ਰਜੀਲ ਦੀ ਮਾਂ ਵਲੋਂ ਜਾਰੀ ਕੀਤੇ ਬਿਆਨ ਵਿੱਚ ਪੁਲਿਸ 'ਤੇ ਪਰੇਸ਼ਾਨ ਕਰਨ ਦੇ ਲੱਗੇ ਇਲਜ਼ਾਮਾਂ 'ਤੇ ਜਹਾਨਾਬਾਦ ਦੇ ਐਸਪੀ ਮਨੀਸ਼ ਕੁਮਾਰ ਨੇ ਕਿਹਾ, "ਪੁੱਛ-ਗਿਛ ਕਰਨਾ ਪੁਲਿਸ ਦਾ ਕੰਮ ਹੈ। ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਦੇ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ। ਇਸ ਵਿੱਚ ਪਰੇਸ਼ਾਨ ਕਰਨ ਵਰਗੀ ਕੋਈ ਗੱਲ ਨਹੀਂ।"
ਇਹ ਵੀ ਦੇਖੋ:
ਵੀਡਿਓ: ਹੈੱਪੀ PhD ਦੇ ਪਿਤਾ: 'ਜੇ ਕਤਲ ਹੋ ਗਿਆ ਹੈ ਤਾਂ ਘੱਟੋਘੱਟ ਲਾਸ਼ ਮੰਗਵਾ ਦਿਓ'
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਵੀਡਿਓ: ਪੰਜਾਬੀ ਵਿਰਸਾ ਸਿਰਫ਼ ਵੀਰਤਾ ਤੱਕ ਸੀਮਤ ਨਾ ਕਰੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













