Coronavirus ਦੇ ਭਾਰਤ ਵਿੱਚ ਮਿਲੇ 11 ਸ਼ੱਕੀ, ਰੱਖੀ ਜਾ ਰਹੀ ਨਿਗਰਾਨੀ - 5 ਅਹਿਮ ਖ਼ਬਰਾਂ

ਕੋਰੋਨਾਵਾਇਰਸ ਤੋਂ ਬਚਾਅ ਲਈ ਚੀਨ ਵਿੱਚ ਮਾਸਕ ਪਾਈ ਖੜ੍ਹਾ ਇੱਕ ਜੋੜਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਵਿੱਚ ਵਾਇਰਸ ਦੇ ਡਰ ਕਾਰਨ ਵੁਹਾਨ ਸਣੇ 10 ਸ਼ਹਿਰਾਂ ਦੇ 2 ਕਰੋੜ ਲੋਕਾਂ ਨੂੰ ਯਾਤਰਾ ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰਤ ਦੇ ਪੰਜ ਸੂਬਿਆਂ ਵਿੱਚ ਕੋਰੋਨਾਵਾਇਰਸ ਖ਼ਿਲਾਫ ਭਾਰਤੀ ਬੰਦੋਬਸਤਾਂ ਦੇ ਤਹਿਤ ਗਿਆਰਾਂ ਜਣਿਆਂ ਨੂੰ ਵੱਖਰਿਆਂ ਕੀਤਾ ਗਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਚੀਨ ਤੋਂ ਭਾਰਤ ਆਉਣ ਵਾਲੇ ਹਜ਼ਾਰਾਂ ਯਾਤਰੀਆਂ ਵਿੱਚੋਂ ਕੋਈ ਵੀ ਇਸ ਵਾਇਰਸ ਤੋਂ ਪ੍ਰਭਾਵਿਤ ਨਹੀਂ ਪਾਇਆ ਗਿਆ।

ਹਾਲਾਂਕਿ ਸ਼ੁਕਰਵਾਰ ਤੱਕ ਗਿਆਰਾਂ ਜਣਿਆਂ ਨੂੰ ਫਲੂ ਦੇ ਲੱਛਣਾਂ ਕਾਰਨ ਬਾਕੀਆਂ ਤੋਂ ਵੱਖਰੇ ਕੀਤਾ ਗਿਆ।

ਉਨ੍ਹਾਂ ਵਿੱਚੋਂ ਚਾਰ ਦੇ ਉਸੇ ਦਿਨ ਵਾਇਰਸ ਮੁਕਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ।

ਭਾਰਤ ਵੱਲੋਂ ਵਿਦਿਆਰਥੀਆਂ ਸਣੇ ਉਨ੍ਹਾਂ ਦਰਜਨਾਂ ਬੰਦਿਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਜੋ ਵਾਇਰਸ ਫੈਲਣ ਦੌਰਾਨ ਚੀਨ ਦੇ ਵੁਹਾਨ ਸ਼ਹਿਰ ਵਿੱਚ ਸਨ। ਵਾਇਰਸ ਚੀਨ ਦੇ ਵੁਹਾਨ ਦੀ ਮੱਛੀ ਮੰਡੀ ਵਿੱਚੋਂ ਹੀ ਫੈਲਿਆ ਸੀ।

News image

ਇਹ ਵੀ ਪੜ੍ਹੋ:

ਗਿਆਰਾਂ ਸ਼ੱਕੀਆਂ ਵਿੱਚ 7 ਜਣੇ ਕੇਰਲਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨਿਗਰਾਨੀ ਹੇਠ ਹਨ।

ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਪਾਰੇ ਪੜ੍ਹੋ ਇਹ ਰਿਪੋਰਟ ਤੇ ਦੇਖੋ ਇਹ ਵੀਡੀਓ।

ਇਸ ਤੋਂ ਇਲਾਵਾ ਮੁੰਬਈ ਵਿੱਚ ਵੀ ਕੁਝ ਲੋਕਾਂ ਨੇ ਜ਼ੁਕਾਮ ਤੇ ਥਕਾਨ ਵਰਗੀਆਂ ਸ਼ਿਕਾਇਤਾਂ ਕੀਤੀਆਂ। ਹਾਲਾਂਕਿ ਇਨ੍ਹਾਂ ਨੂੰ ਵਾਇਰਸ ਪ੍ਰਭਾਵਿਤ ਨਹੀਂ ਦੱਸਿਆ ਜਾ ਰਿਹਾ ਪਰ ਅਹਿਤਿਆਤ ਵਜੋਂ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਲੌਰੈਂਸ ਫੌਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਿਟਿਸ਼ ਅਦਾਕਾਰ ਲੌਰੈਂਸ ਫੌਕਸ ਦੀ ਪਹਿਲੇ ਵਿਸ਼ਵ ਯੁੱਧ ਬਾਰੇ ਬਣੀ ਫ਼ਿਲਮ 1917 ਦੇ ਇੱਕ ਦ੍ਰਿਸ਼ ਵਿੱਚ ਸਿੱਖ ਫੌਜੀ ਦਿਖਾਏ ਜਾਣ ’ਤੇ ਟਿੱਪਣੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ’ਬਕਵਾਸ’ ਦੱਸਿਆ

ਫ਼ਿਲਮ '1917' ਬ੍ਰਿਟਿਸ਼ ਅਦਾਕਾਰ ਦੀ ਟਿੱਪਣੀ ਤੇ ਕੈਪਟਨ ਦੀ ਪ੍ਰਤੀਕਿਰਿਆ

ਪਹਿਲੇ ਵਿਸ਼ਵ ਯੁੱਧ ਬਾਰੇ ਬਣੀ ਹਾਲੀਵੁੱਡ ਫਿਲਮ "1917" ਬਾਰੇ ਬ੍ਰਿਟੇਨ ਦੇ ਅਦਾਕਾਰ ਲੌਰੈਂਸ ਫੌਕਸ ਦਾ ਇੱਕ ਬਿਆਨ ਚਰਚਾ ਵਿੱਚ ਹੈ।

ਲੌਰੈਂਸ ਦੇ ਬਿਆਨ ਬਾਰੇ ਪੰਜਾਬ ਦੇ ਮੁੱਖ ਮੰਤਰੀ ਤੇ ਫੌਜੀ ਇਤਿਹਾਸਕਾਰ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੇ ਪੰਜਾਬ ਵਿੱਚ ਵੀ ਇਸ ਦੀ ਚਰਚਾ ਛੇੜ ਦਿੱਤੀ ਹੈ।

ਆਸਕਰ ਲਈ ਨਾਮਜ਼ਦ ਇਸ ਫ਼ਿਲਮ ਬਾਰੇ ਅਦਾਕਾਰ ਨੇ ਟਿੱਪਣੀ ਕੀਤੀ ਸੀ ਕਿ ਫ਼ਿਲਮ ਵਿੱਚ ਸਿੱਖਾਂ ਨੂੰ ਦਿਖਾਇਆ ਜਾਣਾ ਥੋਪੀ ਹੋਈ ਵਿਭਿੰਨਤਾ ਹੈ ਅਤੇ ਫਿਲਮ "ਸੰਸਥਾਗਤ ਤੌਰ 'ਤੇ ਨਸਲਵਾਦੀ" ਹੈ।

ਪੜ੍ਹੋ ਕੀ ਹੈ ਪੂਰਾ ਮਾਮਲਾ ਤੇ ਫਿਲਮ ਵਿੱਚ ਦਿਖਾਏ ਮੋਰਚਿਆਂ 'ਤੇ ਸਿੱਖ ਫ਼ੌਜੀਆਂ ਦੀ ਭੂਮਿਕਾ।

ਭਾਜਪਾ ਨੇਤਾ ਸ਼ਾਜ਼ੀਆ ਇਲਮੀ ਦਾ ਕਹਿਣਾ ਹੈ ਕਿ ਜਿੰਨੀਆਂ ਗੰਦੀਆਂ ਗੱਲਾਂ ਤੁਸੀਂ ਸੋਚ ਸਕਦੇ ਹੋ, ਉਹ ਸਭ ਝੱਲਦੀ ਹਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਜਪਾ ਨੇਤਾ ਸ਼ਾਜ਼ੀਆ ਇਲਮੀ ਦਾ ਕਹਿਣਾ ਹੈ ਕਿ ਜਿੰਨੀਆਂ ਗੰਦੀਆਂ ਗੱਲਾਂ ਤੁਸੀਂ ਸੋਚ ਸਕਦੇ ਹੋ, ਉਹ ਸਭ ਝੱਲਦੀ ਹਾਂ

'ਜਿੰਨੀਆਂ ਗੰਦੀਆਂ ਗੱਲਾਂ ਤੁਸੀਂ ਸੋਚ ਸਕਦੇ ਹੋ, ਮੈਂ ਉਹ ਸਭ ਝੱਲਦੀ ਹਾਂ'

ਬਲਾਤਕਾਰ ਦੀਆਂ ਧਮਕੀਆਂ, ਗਾਲਾਂ, ਮਹਿਲਾ ਵਿਰੋਧੀ ਕਮੈਂਟ ਅਤੇ ਮਾੜੀਆਂ ਗੱਲਾਂ, ਭਾਰਤ ਦੀਆਂ ਔਰਤਾਂ ਇਹ ਸਭ ਝਲਦੀਆਂ ਹਨ।

ਐਮਨੈਸਟੀ ਇੰਟਰਨੈਸ਼ਨਲ ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ ਭਾਰਤੀ ਔਰਤਾਂ ਨੂੰ ਲਗਾਤਾਰ ਟਵਿੱਟਰ 'ਤੇ ਮਾੜੇ ਵਤੀਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ 95 ਮਹਿਲਾ ਆਗੂਆਂ ਨੂੰ ਕੀਤੇ ਗਏ 13.8 ਫੀਸਦ ਟਵੀਟਸ ਜਾਂ ਤਾਂ ਇਤਰਾਜ਼ਯੋਗ ਸਨ ਜਾਂ ਫਿਰ ਅਪਮਾਨਿਤ ਕਰਨ ਵਾਲੇ ਸਨ।

ਅਧਿਐਨ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮੁਸਲਮਾਨ ਔਰਤਾਂ ਨੂੰ ਬਾਕੀ ਧਰਮਾਂ ਦੀਆਂ ਔਰਤਾਂ ਦੇ ਮੁਕਾਬਲੇ 91.4% ਵੱਧ ਇਤਰਾਜ਼ਯੋਗ ਟਵੀਟ ਕੀਤੇ ਗਏ ਹਨ। ਪੜ੍ਹੋ ਪੂਰੀ ਖ਼ਬਰ ਤੇ ਅਧਿਐਨ ਦੇ ਮੁੱਖ ਨਤੀਜੇ।

ਪਾਕਿਸਤਾਨੀ ਪੰਜਾਬੀ ਫ਼ਿਲਮ 'ਜ਼ਿੰਦਗੀ ਤਮਾਸ਼ਾ' ਦਾ ਪੋਸਟਰ

ਤਸਵੀਰ ਸਰੋਤ, SARMAD KHOOSAT OFFICIAL/FB

ਤਸਵੀਰ ਕੈਪਸ਼ਨ, ਪਾਕਿਸਤਾਨੀ ਪੰਜਾਬੀ ਫ਼ਿਲਮ ‘ਜ਼ਿੰਦਗੀ ਤਮਾਸ਼ਾ’ ਦਾ ਪੋਸਟਰ

ਪਾਕ ਫ਼ਿਲਮ 'ਜ਼ਿੰਦਗੀ ਤਮਾਸ਼ਾ': ਮੁਹੰਮਦ ਹਨੀਫ਼ ਦੀ ਟਿੱਪਣੀ

ਪਾਕਿਸਤਾਨ 'ਚ ਇੱਕ ਫ਼ਿਲਮ ਬਣੀ ਹੈ-'ਜ਼ਿੰਦਗੀ ਤਮਾਸ਼ਾ' ਜਿਸ 'ਤੇ ਇਸ ਵੇਲੇ ਵਿਵਾਦ ਖੜ੍ਹਾ ਹੋ ਗਿਆ ਹੈ।

"ਅੰਦਰੂਨੀ ਲਾਹੌਰ 'ਚ ਈਦ ਮਿਲਾਦੁੱਨਬੀ ਦੀਆਂ ਰੌਣਕਾਂ 'ਤੇ ਨਵੇਂ ਮੁੰਡਿਆਂ ਨੇ ਪੁਰਾਣੀ ਸੋਹਣੀ ਨਾਰ ਗਾਈ- ਅੱਜ ਸਿਕ ਮਿੱਤਰਾਂ ਦੀ ਵਧੇਰੀ ਹੈ ਕਿਉਂ ਦਿੱਲੜੀਨ ਉਦਾਸ ਹਨੇਰੀ ਹੈ।

ਮੈਂ ਸਮਝਿਆ ਕਿ ਇਹ ਫ਼ਿਲਮ ਇੰਸ਼ਾ ਅੱਲਾਹ ਸਾਡੇ ਮੁਸਲਮਾਨਾਂ ਦਾ ਇਮਾਨ ਤਾਜ਼ਾ ਕਰੇਗੀ। ਮੈਂ ਤਾਂ ਡਾਇਰੈਕਟਰ ਸਾਬ੍ਹ ਨੂੰ ਇਹ ਵੀ ਕਹਿ ਦਿੱਤਾ ਕਿ ਤੁਸੀਂ ਪਹਿਲੇ ਡਾਇਰੈਕਟਰ ਹੋ ਜਿੰਨਾ ਨੇ ਫ਼ਿਲਮ ਬਣਾ ਕੇ ਸਬਾਬ ਕਮਾ ਲਿਆ ਹੈ।"

ਪਾਕਿਸਤਾਨ ਦੇ ਮਸ਼ਹੂਰ ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਨੇ ਪਾਕਿਸਤਾਨ ਦੀ ਫ਼ਿਲਮ ਜ਼ਿੰਦਗੀ ਤਮਾਸ਼ਾ ਬਾਰੇ ਹੈ ਉਨ੍ਹਾਂ ਦੀ ਪੂਰੀ ਟਿੱਪਣੀ

ਮਲੇਸ਼ੀਆ ਰਹਿੰਦੀ ਬਰਨਾਲੇ ਦੀ ਕੁੜੀ ਵੱਲੋਂ 'ਮੁਲਜ਼ਮਾਂ ਨੂੰ ਵੀਡੀਓ ਕਾਲ ਕਰਕੇ ਖੁਦਕੁਸ਼ੀ'

ਬਰਨਾਲਾ ਪੁਲਿਸ ਨੇ ਇੱਥੋਂ ਦੀ ਰਹਿਣ ਵਾਲੀ ਇੱਕ ਕੁੜੀ ਵੱਲੋਂ ਮਲੇਸ਼ੀਆ ਵਿੱਚ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਦੋ ਜਣਿਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਇਲਜ਼ਾਮ ਹੈ ਕਿ ਮੁਲਜ਼ਮ ਕੁੜੀ ਨੂੰ ਵਿਆਹ ਕਰਾਉਣ ਦਾ ਦਬਾਅ ਪਾਉਂਦੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ। ਇਨ੍ਹਾਂ ਧਮਕੀਆਂ ਤੋਂ ਤੰਗ ਆਕੇ ਕੁੜੀ ਨੇ ਇਹ ਕਦਮ ਚੁੱਕ ਲਿਆ।

ਪੁਲਿਸ ਮੁਤਾਬਕ ਖ਼ੁਦਕੁਸ਼ੀ ਤੋਂ ਪਹਿਲਾਂ ਲੜਕੀ ਨੇ ਦੋਹਾਂ ਨਾਮਜ਼ਦ ਮੁਲਜ਼ਮਾਂ ਨੂੰ ਵੀਡੀਓ ਕਾਲ ਕੀਤੀ ਅਤੇ ਵੀਡੀਓ ਕਾਲ ਦੌਰਾਨ ਹੀ ਫਾਹਾ ਲੈ ਲਿਆ। ਪੜ੍ਹੋ ਮਾਪਿਆਂ ਤੇ ਪੁਲਿਸ ਦਾ ਕੁੜੀ ਦੀ ਮੌਤ ਬਾਰੀ ਕੀ ਕਹਿਣਾ ਹੈ।

ਇਹ ਵੀ ਪੜ੍ਹੋ:

ਵੀਡੀਓ: ਕੀ ਹੈ ਪੰਜਾਬ ਵਿੱਚ ਭਾਜਪਾ ਦਾ ਸੁਪਨਾ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਵੀਡੀਓ: ਬਿੱਗ ਬਾਸ ਵਰਗੇ ਟੀਵੀ ਪ੍ਰੋਗਰਾਮਾਂ ਦਾ ਬੱਚਿਆਂ 'ਤੇ ਕੀ ਅਸਰ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਵੀਡੀਓ: ਇਮਰਾਨ ਖ਼ਾਨ ਨੇ ਮੋਦੀ ਨੂੰ ਹਿਟਲਰ ਕਿਉਂ ਕਿਹਾ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)