China Coronavirus: ਕੀ ਮਾਸਕ ਪਾਉਣ ਨਾਲ ਵਾਇਰਸ ਤੋਂ ਬਚਿਆ ਜਾ ਸਕਦਾ ਹੈ

FACE MASK

ਤਸਵੀਰ ਸਰੋਤ, Getty Images

ਕਿਸੇ ਵੀ ਵਿਸ਼ਾਣੂ (ਵਾਇਰਸ) ਦੇ ਫੈਲਣ ਤੋਂ ਬਾਅਦ ਸਰਜੀਕਲ ਮਾਸਕ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ।

ਇਨਫੈਕਸ਼ਨ ਦੀ ਰੋਕਥਾਮ ਲਈ ਇਨ੍ਹਾਂ ਦੀ ਵਰਤੋਂ ਦੁਨੀਆਂ ਭਰ ਦੇ ਬਹੁਤ ਸਾਰੇ ਦੇਸਾਂ ਵਿੱਚ ਕੀਤੀ ਜਾਂਦੀ ਹੈ।

ਇਹ ਮਾਸਕ ਖ਼ਾਸ ਕਰਕੇ ਚੀਨ ਵਿੱਚ ਮੌਜੂਦਾ ਕੋਰੋਨਾਵਾਇਰਸ ਦੇ ਪ੍ਰਕੋਪ ਦੌਰਾਨ ਦੇਖੇ ਜਾ ਰਹੇ ਹਨ। ਚੀਨ ਵਿੱਚ ਉੱਚ ਪ੍ਰਦੂਸ਼ਣ ਦੇ ਪੱਧਰ ਤੋਂ ਬਚਾਅ ਲਈ ਵੀ ਇਹ ਮਾਸਕ ਪਾਏ ਜਾਂਦੇ ਹਨ।

ਵਿਸ਼ਾਣੂ ਵਿਗਿਆਨੀਆਂ ਨੂੰ ਖ਼ਦਸ਼ਾ ਹੈ ਕਿ ਹਵਾ ਵਿੱਚ ਮੌਜੂਦ ਵਾਇਰਸਾਂ ਵਿਰੁੱਧ ਇਹ ਅਸਰਦਾਰ ਹਨ।

News image

ਪਰ ਕੁਝ ਸਬੂਤ ਹਨ ਜੋ ਸੁਝਾਅ ਦਿੰਦੇ ਹਨ ਕਿ ਮਾਸਕ ਹੱਥ ਤੇ ਮੂੰਹ ਰਾਹੀਂ ਫੈਲਣ ਵਾਲੇ ਵਾਇਰਸ ਜਾਂ ਇਨਫੈਕਸ਼ਨ ਨੂੰ ਰੋਕਣ ਵਿੱਚ ਮਦਦਗਾਰ ਹੋ ਸਕਦੇ ਹਨ।

ਕਦੋਂ ਸ਼ੁਰੂ ਹੋਈ ਮਾਸਕ ਦੀ ਵਰਤੋਂ

ਸਰਜੀਕਲ ਮਾਸਕ ਪਹਿਲੀ ਵਾਰ 18ਵੀਂ ਸਦੀ ਦੇ ਅਖ਼ੀਰ ਵਿੱਚ ਹਸਪਤਾਲਾਂ ਵਿੱਚ ਵਰਤੇ ਗਏ ਸਨ।

ਪਰ ਆਮ ਲੋਕਾਂ ਨੇ ਇਸ ਦੀ ਵਰਤੋਂ ਉਦੋਂ ਤੱਕ ਨਹੀਂ ਸ਼ੁਰੂ ਕੀਤੀ ਜਦੋਂ ਤੱਕ ਸਾਲ 1919 ਵਿੱਚ ਸਪੈਨਿਸ਼ ਫਲੂ ਦੇ ਫੈਲਣ ਤੋਂ ਬਾਅਦ 50 ਮਿਲੀਅਨ ਤੋਂ ਵੱਧ ਲੋਕਾਂ ਦੀ ਜਾਨ ਗਈ।

ਲੰਡਨ ਯੂਨੀਵਰਸਿਟੀ ਦੇ ਸੇਂਟ ਜਾਰਜ਼ ਦੇ ਡਾ. ਡੇਵਿਡ ਕੈਰਿੰਗਟਨ ਨੇ ਬੀਬੀਸੀ ਨੂੰ ਦੱਸਿਆ, "ਰੁਟੀਨ ਦੇ ਸਰਜੀਕਲ ਮਾਸਕ ਹਵਾ ਵਿੱਚ ਮੌਜੂਦ ਵਾਇਰਸ ਜਾਂ ਬੈਕਟਰੀਆ ਵਿਰੁੱਧ ਅਸਰਦਾਰ ਨਹੀਂ ਹੁੰਦੇ।"

ਇਹ ਵੀ ਪੜ੍ਹੋ:

ਪਰ ਇਸੇ ਤਰ੍ਹਾਂ ਹੀ "ਜ਼ਿਆਦਾਤਰ ਵਾਇਰਸ" ਫੈਲੇ ਸਨ ਕਿਉਂਕਿ ਉਹ ਬਹੁਤ ਢਿੱਲੇ ਸਨ ਤੇ ਨਾ ਹੀ ਕੋਈ ਏਅਰ ਫਿਲਟਰ ਸੀ ਅਤੇ ਅੱਖਾਂ ਵੀ ਨਹੀਂ ਢੱਕਦੀਆਂ ਸਨ।

ਪਰ ਉਹ ਛਿੱਕ ਜਾਂ ਖੰਘ ਦੇ "ਛਿੱਟਿਆਂ" ਰਾਹੀਂ ਵਾਇਰਸ ਦੇ ਫੈਲਣ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ ਅਤੇ ਹੱਥ-ਮੂੰਹ ਰਾਹੀਂ ਵਾਇਰਸ ਫੈਲਣ ਤੋਂ ਬਚਾਅ ਕਰ ਸਕਦੇ ਹਨ।

A crowd wearing surgical masks in China

ਤਸਵੀਰ ਸਰੋਤ, Getty Images

ਨਿਊ ਸਾਊਥ ਵੇਲਜ਼ ਦੇ 2016 ਵਿੱਚ ਕੀਤੇ ਇੱਕ ਅਧਿਐਨ ਮੁਤਾਬਕ ਲੋਕ ਇੱਕ ਘੰਟੇ ਵਿੱਚ 23 ਵਾਰ ਆਪਣੇ ਚਿਹਰੇ ਨੂੰ ਛੂੰਹਦੇ ਹਨ।

ਨੌਟਿੰਗਮ ਯੂਨੀਵਰਸਿਟੀ ਵਿੱਚ ਮੋਲੀਕਿਊਲਰ ਵਾਰੋਲੋਜੀ (ਅਣੂ-ਵਿਸ਼ਾਣੂ ਵਿਗਿਆਨੀ) ਦੇ ਪ੍ਰੋਫ਼ੈੱਸਰ ਜੋਨਾਥਨ ਬੱਲ ਨੇ ਕਿਹਾ, "ਹਸਪਤਾਲ ਵਿੱਚ ਨਿਯੰਤਰਣ ਹੇਠ ਕੀਤੇ ਇੱਕ ਅਧਿਐਨ ਮੁਤਾਬਕ ਚਿਹਰੇ ਦੇ ਮਾਸਕ ਜੋ ਕਿ 'ਰੈਸਪੀਰੇਟਰ' ਵਜੋਂ ਵਰਤੇ ਗਏ ਇੱਕ ਇਨਫਲੂਐਂਜ਼ਾ ਇਨਫੈਕਸ਼ਨ ਤੋਂ ਬਚਾਅ ਲਈ ਕਾਮਯਾਬ ਸਨ।"

ਰੇਪਰੇਟਰਸ ਜਿਨ੍ਹਾਂ ਵਿੱਚ ਇੱਕ ਵਿਸ਼ੇਸ਼ ਏਅਰ ਫਿਲਟਰ ਹੁੰਦਾ ਹੈ, ਖਾਸ ਤੌਰ 'ਤੇ ਹਵਾ ਤੋਂ ਪੈਦਾ ਹੋਣ ਵਾਲੇ ਖ਼ਤਰਨਾਕ ਕਣਾਂ ਤੋਂ ਬਚਾਅ ਲਈ ਤਿਆਰ ਕੀਤੇ ਗਏ ਹਨ।

ਪ੍ਰੋ. ਬੱਲ ਨੇ ਅੱਗੇ ਕਿਹਾ, "ਹਾਲਾਂਕਿ ਜਦੋਂ ਤੁਸੀਂ ਆਮ ਲੋਕਾਂ ਵਿੱਚ ਮਾਸਕ ਦੇ ਅਸਰ ਨੂੰ ਦੇਖੋ ਤਾਂ ਅੰਕੜੇ ਘੱਟ ਹੀ ਅਸਰਦਾਰ ਜਾਪਦੇ ਹਨ। ਲੰਬੇ ਸਮੇਂ ਲਈ ਮਾਸਕ ਪਾਏ ਰੱਖਣਾ ਵੀ ਵੱਡੀ ਚੁਣੌਤੀ ਹੈ।"

ਕੁਈਨਜ਼ ਯੂਨੀਵਰਸਿਟੀ ਬੇਲਫ਼ਾਸਟ ਵਿਖੇ ਵੈਲਕਮ-ਵੌਲਫ਼ਸਨ ਇੰਸਟੀਚਿਊਟ ਫ਼ਾਰ ਐਕਸਪੈਰੀਮੈਂਟਲ ਮੈਡੀਸਨ ਦੇ ਡਾ. ਕੋਨੋਰ ਬੈਮਫੋਰਡ ਨੇ ਕਿਹਾ, "ਸਧਾਰਨ ਸਫ਼ਾਈ ਦੇ ਤਰੀਕੇ ਵਧੇਰੇ ਪ੍ਰਭਾਵਸ਼ਾਲੀ ਰਹੇ ਹਨ।"

ਉਨ੍ਹਾਂ ਨੇ ਕਿਹਾ, "ਛਿੱਕ ਮਾਰਦੇ ਸਮੇਂ ਆਪਣੇ ਮੂੰਹ ਨੂੰ ਢਕਣਾ, ਆਪਣੇ ਹੱਥ ਧੋਣੇ ਅਤੇ ਧੋਣ ਤੋਂ ਪਹਿਲਾਂ ਆਪਣੇ ਮੂੰਹ 'ਤੇ ਹੱਥ ਨਾ ਲਗਾਉਣਾ, ਇਹ ਤਰੀਕੇ ਕਿਸੇ ਵੀ ਸਾਹ ਸਬੰਧੀ ਵਾਇਰਸ ਫੈਲਣ ਦੇ ਖ਼ਤਰੇ ਨੂੰ ਘਟਾਉਂਦੇ ਹਨ।"

Woman wearing a surgical mask

ਤਸਵੀਰ ਸਰੋਤ, Getty Images

ਵਾਇਰਸ ਫੈਲਣ ਤੋਂ ਇੰਝ ਬਚੋ

ਐਨਐਸ ਦਾ ਕਹਿਣਾ ਹੈ ਕਿ ਫਲੂ ਵਰਗੇ ਵਾਇਰਸਾਂ ਨੂੰ ਫੜਨ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ:

  • ਆਪਣੇ ਹੱਥਾਂ ਨੂੰ ਨਿਯਮਤ ਰੂਪ ਵਿੱਚ ਗਰਮ ਪਾਣੀ ਅਤੇ ਸਾਬਣ ਨਾਲ ਧੋਵੋ।
  • ਜਿੱਥੇ ਵੀ ਸੰਭਵ ਹੋਵੇ ਆਪਣੀਆਂ ਅੱਖਾਂ ਅਤੇ ਨੱਕ ਨੂੰ ਛੂਹਣ ਤੋਂ ਬੱਚੋ।
  • ਇੱਕ ਤੰਦਰੁਸਤ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਬਣਾਈ ਰੱਖੋ।

ਪਬਲਿਕ ਹੈਲਥ ਇੰਗਲੈਂਡ ਵਿੱਚ ਇਨਫੈਕਸ਼ਨਸ ਅਤੇ ਜ਼ੂਨੋਸਿਸ ਦੇ ਮੁਖੀ, ਡਾ. ਜੇਕ ਡਨਿੰਗ ਨੇ ਕਿਹਾ, "ਹਾਲਾਂਕਿ ਇਹ ਧਾਰਨਾ ਹੈ ਕਿ ਚਿਹਰੇ 'ਤੇ ਮਾਸਕ ਪਹਿਨਣਾ ਲਾਭਦਾਇਕ ਹੋ ਸਕਦਾ ਹੈ। ਅਸਲ ਵਿੱਚ ਇਨ੍ਹਾਂ ਕਲੀਨਿਕਲ ਸੈੱਟਅਪ ਤੋਂ ਬਾਹਰ ਥਾਵਾਂ 'ਤੇ ਇਸ ਦੀ ਵਰਤੋਂ ਨਾਲ ਕਿੰਨਾ ਲਾਭ ਹੁੰਦਾ ਹੈ ਇਸ ਦੇ ਸਬੂਤ ਬਹੁਤ ਘੱਟ ਹਨ।"

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ ਕਿ ਮਾਸਕ ਸਹੀ ਢੰਗ ਨਾਲ ਪਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਕਸਰ ਬਦਲਦੇ ਰਹਿਣਾ ਚਾਹੀਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਰਿਸਰਚ ਇਹ ਵੀ ਦਰਸਾਉਂਦੀ ਹੈ ਕਿ ਜੇ ਲੰਮੇ ਸਮੇਂ ਲਈ ਚਿਹਰੇ ਦੇ ਮਾਸਕ ਪਾਉਣੇ ਹੋਣ ਤਾਂ ਜੋ ਤਰੀਕੇ ਦੱਸੇ ਗਏ ਹਨ ਇਨ੍ਹਾਂ ਦੀ ਪਾਲਣਾ ਸਮੇਂ ਦੇ ਨਾਲ ਘੱਟ ਜਾਂਦੀ ਹੈ।"

ਡਾਕਟਰ ਡਨਿੰਗ ਦਾ ਕਹਿਣਾ ਹੈ ਕਿ ਬਿਹਤਰ ਹੋਵੇਗਾ ਜੇ ਲੋਕ ਆਪਣੀ ਅਤੇ ਹੱਥ ਦੀ ਸਫ਼ਾਈ ਵੱਲ ਧਿਆਨ ਦੇਣ।

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)