ਕੋਰੋਨਾਵਾਇਰਸ ਗਲੋਬਲ ਹਾਲਾਤ : ਚੀਨ, ਯੂਰਪ ਤੇ ਅਮਰੀਕਾ ਤੋਂ ਬਾਅਦ ਅਗਲਾ ਕਿਹੜਾ ਸ਼ਿਕਾਰ
ਬੀਤੇ ਸਾਲ ਦਸੰਬਰ ਮਹੀਨੇ ਵਿਚ ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਦੁਨੀਆਂ ਵਿਚ ਮਹਾਮਾਰੀ ਬਣ ਚੁੱਕਿਆ ਹੈ।
ਰਿਪੋਰਟ ਲਿਖੇ ਜਾਣ ਸਮੇਂ 188 ਮੁਲਕ ਇਸ ਦੀ ਲਪੇਟ ਵਿਚ ਆ ਗਏ ਹਨ ਅਤੇ 53 ਲੱਖ ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਸਨ। ਪੂਰੀ ਦੁਨੀਆਂ ਵਿਚ 3,30,000 ਲੋਕਾਂ ਨੇ ਆਪਣੀ ਜਾਨ ਗੁਆਈ ਹੈ।
ਚੀਨ ਤੋਂ ਬਾਅਦ ਯਰੂਪ, ਅਮਰੀਕਾ ਰਾਹੀ ਹੁੰਦਾ ਹੋਇਆ ਵਾਇਰਸ ਭਾਰਤੀ ਉੱਪ ਮਹਾਦੀਪ ਵਿਚ ਵੀ ਪੈਰ ਪਸਾਰ ਰਿਹਾ ਹੈ।
ਭਾਰਤ ਵਿਚ ਵੀ ਰੋਜ਼ਾਨਾਂ ਪੌਜ਼ਿਟਿਵ ਆਉਣ ਵਾਲੇ ਕੇਸਾਂ ਦਾ ਅੰਕੜਾ 6 ਹਜ਼ਾਰ ਤੋਂ ਵੱਧ ਆਉਣ ਲੱਗ ਪਿਆ ਹੈ ਅਤੇ ਸਵਾ ਲੱਖ ਤੋਂ ਵੱਧ ਪੌਜ਼ਿਟਿ ਕੇਸ ਹੋ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ ਵੀ 3800 ਨੂੰ ਪੁੱਜ ਗਈ ਹੈ।


ਅਮਰੀਕਾ ਤੇ ਯੂਰਪ ਦੀ ਹਾਲਤ
ਜੌਨ ਹੌਪਕਿਨਜ਼ ਯੂਨੀਵਰਿਸਟੀ ਦੇ ਡਾਟੇ ਮੁਤਾਬਕ ਹੁਣ ਤੱਕ ਅਮਰੀਕਾ ਵਿਚ ਸਭ ਤੋਂ ਵੱਧ ਕੇਸ ਹਨ, ਇਹ ਕਿਸੇ ਵੀ ਦੂਜੇ ਮੁਲਕ ਤੋਂ 5 ਗੁਣਾ ਜ਼ਿਆਦਾ ਹੈ। ਲੱਖ ਦੇ ਕਰੀਬ ਵਿਅਕਤੀਆਂ ਦੀ ਮੌਤ ਦਾ ਅਮਰੀਕੀ ਅੰਕੜਾ ਕਿਸੇ ਵੀ ਮੁਲਕ ਤੋਂ ਕਿਤੇ ਵੱਧ ਹੈ।
ਯੂਰਪੀਅਨ ਮੁਲਕਾਂ ਵਿਚ ਯੂਕੇ, ਇਟਲੀ, ਫਰਾਂਸ ਅਤੇ ਸਪੇਨ ਯੂਰਪ ਦੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਮੁਲਕਾਂ ਵਿਚੋਂ ਹਨ।
ਚੀਨ ਨੇ ਆਪਣਾ ਅਧਿਕਾਰਤ ਅੰਕੜਾ 4600 ਮੌਤਾਂ ਅਤੇ 84000 ਪੌਜ਼ਿਟਿਵ ਕੇਸ ਦੱਸਿਆ ਹੈ ਪਰ ਕੁਝ ਲੋਕ ਉਸਦੇ ਅੰਕੜੇ ਉੱਤੇ ਸਵਾਲ ਵੀ ਖੜ੍ਹੇ ਕਰਦੇ ਹਨ।
ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ ਨੂੰ ਕੋਰੋਨਾਵਾਇਰਸ ਨੂੰ ਮਹਾਮਾਰੀ ਐਲਾਨਿਆ ਸੀ, ਇਹ ਉਹ ਸਮਾਂ ਸਮਾਂ ਜਦੋਂ ਇਹ ਲਾਗ ਦਾ ਰੋਗ ਇੱਕ ਬੰਦੇ ਤੋਂ ਦੂਜੇ ਤੱਕ ਫ਼ੈਲਦਾ ਹੋਇਆ, ਦੁਨੀਆਂ ਦੇ ਇੱਕ ਮੁਲਕ ਤੋਂ ਦੂਜੇ ਵਿਚ ਜਾ ਰਿਹਾ ਸੀ।
ਵਿਸ਼ਵ ਸਿਹਤ ਸੰਗਠਨ ਨੇ ਇਸ ਮਹਾਮਾਰੀ ਦੇ ਲੰਮਾ ਸਮਾਂ ਰਹਿਣ ਦੀ ਚਿਤਾਵਨੀ ਦਿੰਦਿਆਂ ਇਸ ਦੇ ਗਲੋਬਲ ਪਸਾਰ ਖਾਸ ਕਰਕੇ ਗਰੀਬ ਅਤੇ ਮਿਡਲ ਆਮਦਨ ਮੁਲਕਾਂ ਹੀ ਹਾਲਤ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ।
4.5 ਅਰਬ ਲੋਕਾਂ ਦੀ ਨਜ਼ਰਬੰਦੀ
ਸਮਝਿਆ ਜਾ ਰਿਹਾ ਹੈ ਕਿ ਰਿਕਾਰਡ ਕੀਤੇ ਗਏ ਕੇਸਾਂ ਤੋਂ ਅਸਲ ਗਿਣਤੀ ਕਿਤੇ ਜ਼ਿਆਦਾ ਹੈ, ਕਿਉਂ ਕਿ ਬਹੁਤੇ ਹਲਕੇ ਤੇ ਬਿਨਾਂ ਲੱਛਣਾਂ ਵਾਲੇ ਲੋਕਾਂ ਦੇ ਨਾ ਟੈਸਟ ਹੋ ਰਹੇ ਹਨ ਅਤੇ ਨਾ ਹੀ ਗਿਣਤੀ ਵਿਚ ਆ ਰਹੇ ਹਨ।
ਖ਼ਬਰ ਏਜੰਸੀ ਏਐੱਫ਼ਪੀ ਦੀ ਅਨੁਮਾਨ ਮੁਤਾਬਕ 4.5 ਅਰਬ ਲੋਕ, ਯਾਨੀ ਸੰਸਾਰ ਦੀ ਅੱਧੀ ਅਬਾਦੀ ਸੋਸ਼ਲ ਡਿਟੈਂਸਿੰਗ ਨਾਲ ਜ਼ਿੰਦਗੀ ਕੱਟ ਰਹੀ ਹੈ।
ਕੋਰੋਨਾਵਾਇਰਸ ਮਹਾਮਾਰੀ ਦਾ ਦੁਨੀਆਂ ਦੇ ਅਰਥਚਾਰੇ ਉੱਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਇੰਟਰਨੈਸ਼ਨਲ ਮੌਨੀਟਰੀ ਫੰਡ ਦੀ ਚੇਤਾਵਨੀ ਮੁਤਾਬਕ 1930 ਦੀ ਮਹਾਮੰਦੀ ਤੋਂ ਬਾਅਦ ਇਸ ਸਭ ਤੋਂ ਵੱਡੀ ਆਰਥਿਕ ਮੰਦਹਾਲੀ ਹੈ।
ਸਯੁੰਕਤ ਰਾਸ਼ਟਰਜ਼ ਦੇ ਵਰਲਡ ਫੂਡ ਪ੍ਰੋਗਰਾਮ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਮਹਾਮਾਰੀ ਕਾਰਨ ਦੁਨੀਆਂ ਵਿਚ ਭੁੱਖਮਰੀ ਵੀ ਦੁੱਗਣੀ ਹੋ ਸਕਦੀ ਹੈ।
ਦੱਖਣੀ ਅਮਰੀਕਾ ਅਗਲਾ ਹੌਟਸਪੌਟ
ਦੱਖਣੀ ਅਮਰੀਕਾ ਵਿਚ ਬ੍ਰਾਜ਼ੀਲ ਦੀ ਹਾਲਤ ਚਿੰਤਾਜਨਕ ਹੋ ਗਈ ਹੈ, ਜਿੱਥੇ 20 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ। ਸਰਕਾਰ ਵਲੋਂ ਹਾਲਤ ਨੂੰ ਗੰਭੀਰ ਨਾ ਸਮਝਦੇ ਹੋਏ ਲਾਗਤਾਰ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਮੁਲਕ ਵਿਚ 3,30,000 ਪੌਜ਼ਿਟਿਵ ਕੇਸ ਹਨ ਅਤੇ ਇਹ ਦੁਨੀਆਂ ਦਾ ਤੀਜਾ ਸਭ ਤੋਂ ਪ੍ਰਭਾਵਿਤ ਮੁਲਕ ਹੈ।
ਸਮਝਿਆ ਜਾ ਰਿਹਾ ਹੈ ਕਿ ਟੈਸਟਿੰਗ ਘੱਟ ਹੋਣ ਕਾਰਨ ਮਰੀਜ਼ਾਂ ਦੀ ਅਸਲ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ।
ਮੈਕਸੀਕੋ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਇਕਵਾਡੋਰ ਵਿਚ ਤਾਂ ਸਿਹਤ ਸਿਸਟਮ ਅਪ੍ਰੈਲ ਵਿਚ ਹੀ ਢਹਿ ਢੇਰੀ ਹੋ ਗਿਆ ਸੀ।
ਦੱਖਣੀ ਅਮਰੀਕਾ ਤੋਂ ਬਾਹਰ ਰੂਸ ਵਿਚ ਲਾਗ ਵਾਲੇ ਕੇਸਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਅਧਿਕਾਰਤ ਡਾਟੇ ਮੁਤਾਬਕ ਇਹ ਦੂਨੀਆਂ ਦਾ ਸਭ ਤੋਂ ਵੱਧ ਕੇਸਾਂ ਵਾਲਾ ਦੂ਼ਜਾ ਮੁਲਕ ਬਣ ਗਿਆ ਹੈ।
ਅਫ਼ਰੀਕਾ, ਦੱਖਣੀ ਅਫ਼ਰੀਕਾ, ਮਿਸਰ, ਅਲਜੀਰੀਆ ਅਤੇ ਮੋਰੋਕੋ ਵੀ ਬੁਰੀ ਤਰ੍ਹਾਂ ਪ੍ਰਭਾਵਿਚ ਮੁਲਕਾਂ ਵਿਚੋਂ ਹਨ।
ਯੂਰਪ ਚ ਹਟ ਰਹੀਆਂ ਪਾਬੰਦੀਆਂ
ਯੁਰਪ ਵਿਚ ਵਾਇਰਸ ਦਾ ਪਸਾਰ ਘੱਟ ਹੋਣ ਤੋਂ ਬਾਅਦ ਹੁਣ ਹੌਲੀ ਹੌਲੀ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ
ਯੂਕੇ, ਇਟਲੀ, ਸਪੇਨ ਅਤੇ ਫਰਾਂਸ ਸਣੇ ਦੂਜੇ ਮੁਲਕਾਂ ਵਿਚ ਲੱਗਦਾ ਹੈ ਕਿ ਲਾਗ ਦਾ ਸਿਖ਼ਰ ਖਤਮ ਹੋ ਗਿਆ ਹੈ। ਨਵੇਂ ਪੌਜ਼ਿਟਿਵ ਕੇਸਾਂ ਅਤੇ ਮੌਤਾਂ ਦੀ ਗਿਣਤੀ ਦਾ ਅੰਕੜਾ ਘੱਟ ਹੋ ਗਿਆ ਹੈ।
ਯੂਕੇ ਅਤੇ ਇਟਲੀ ਦੋਵਾਂ ਵਿਚ 30,000 ਤੋਂ ਵੱਧ ਮੌਤਾਂ ਹੋਈਆਂ ਹਨ ਅਤੇ ਫਰਾਂਸ ਤੇ ਸਪੇਨ ਦੋਵਾਂ ਵਿਚ 28-28 ਹਜ਼ਾਰ।
ਦੇਸਾਂ ਦੀ ਜਨ-ਸੰਖਿਆ ਵੱਖ ਵੱਖ ਅਤੇ ਡਾਟੇ ਦਾ ਤਰੀਕਾ ਵੀ ਵੱਖੋ ਵੱਖਰਾ ਹੈ, ਇਸ ਕਾਰਨ ਦੇਸਾਂ ਵਿਚ ਕੌਮਾਂਤਰੀ ਪੱਧਰ ਉੱਤੇ ਇੱਕ ਦੂਜੇ ਨਾਲ ਮੁਕਾਬਲਾ ਕਰਨਾ ਕਾਫ਼ੀ ਗੁੰਝਲਦਾਰ ਮਸਲਾ ਹੈ।
ਭਾਵੇਂ ਯੂਰਪ ਅਤੇ ਬਹੁਤ ਸਾਰੇ ਹੋਰ ਦੇਸ ਲੌਕਡਾਊਨ ਦੀਆਂ ਪਾਬੰਦੀਆਂ ਘੱਟ ਕਰ ਰਹੇ ਹਨ, ਪਰ ਵਿਸ਼ਵ ਸਿਹਤ ਸੰਗਠਨ ਨੇ ਸਾਰੇ ਮੁਲਕਾਂ ਨੂੰ ਹੌਲੀ ਤੇ ਸਬਰ ਨਾਲ ਕੰਮ ਕਰਨ ਦੀ ਅਪੀਲ ਕੀਤੀ ਹੈ।
ਦੁਨੀਆਂ ਦੇ 50 ਲੱਖ ਤੋਂ ਵੱਧ ਕੇਸਾਂ ਦਾਂ ਹਿਸਾਬ -ਕਿਤਾਬ

ਅਮਰੀਕਾ ਦੇ ਹਾਲਾਤ
ਅਮਰੀਕਾ ਵਿਚ ਸਭ ਤੋਂ ਵੱਧ ਨਿਊਯਾਰਕ ਹੈ, ਇੱਥੇ 30,000 ਮੌਤਾਂ ਹੋਈਆਂ ਹਨ ਪਰ ਪਿਛਲੇ ਕੁਝ ਹਫ਼ਤਿਆਂ ਵਿਚ ਮੌਤਾਂ ਵਿਚ ਕਮੀ ਆਈ ਹੈ।
ਕਿਸੇ ਸਮੇਂ ਅਮਰੀਕਾ ਵਿਚ 90 ਫ਼ੀਸਦ ਅਬਾਦੀ ਲੌਕਡਾਊਨ ਥੱਲੇ ਸੀ ਹੁਣ 50 ਸੂਬਿਆਂ ਨੇ ਪਾਬੰਦੀਆਂ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਮਰੀਕੀ ਸਿਹਤ ਵਿਗਿਆਨੀ ਡਾਕਟਰ ਐਂਥਨੀ ਫੂਸੀ ਨੇ ਪਾਬੰਦੀਆਂ ਹਟਾਉਣ ਖ਼ਿਲਾਫ਼ ਚੇਤਾਵਨੀ ਦਿੱਤੀ ਸੀ, ਪਰ ਇਸ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਹ ਕਹਿ ਇਸ ਚੇਤਾਵਨੀ ਨੂੰ ਰੱਦ ਕਰ ਦਿੱਤਾ ਹੈ ਤੇ ਕਿਹਾ ਕਿ ਵੈਕਸੀਨ ਹੋਵੇ ਜਾਂ ਨਾ ਅਰਥਚਾਰਾ ਖੋਲ਼ਣਾ ਪਵੇਗਾ।
ਤਾਜ਼ਾ ਅੰਕੜਿਆਂ ਮੁਤਾਬਕ 39 ਲੱਖ ਲੋਕ ਨੌਕਰੀਆਂ ਗੁਆ ਚੁੱਕੇ ਹਨ ਇਹ ਅਮਰੀਕੀ ਵਰਕ ਫੋਰਸ ਦਾ ਚੌਥਾ ਹਿੱਸਾ ਹੈ। ਨੌਕਰੀਆਂ ਖਤਮ ਹੋਣ ਦਾ ਅਰਥ 1930 ਤੋਂ ਬਾਅਦ ਸਭ ਤੋਂ ਵੱਡਾ ਆਰਥਿਕ ਮੰਦਵਾੜਾ।
ਡਾਟੇ ਬਾਰੇ
ਇਸ ਪੰਨੇ ਉੱਤੇ ਵਰਤਿਆ ਗਿਆ ਡਾਟਾ ਕਈ ਸਰੋਤਾਂ ਤੋਂ ਆਇਆ ਹੈ। ਇਸ ਵਿਚ ਜੌਨ ਹੌਪਕਿਨਜ਼ ਯੂਨੀਵਰਸਿਟੀ, ਯੁਰਪੀਅਨ ਸੈਟਰ ਫਾਰ ਡਿਜ਼ੀਜ਼ ਪ੍ਰਵੈਂਸ਼ਨ ਐਂਡ ਕੰਟਰੋਲ, ਨੈਸ਼ਲਨ ਸਰਕਾਰਾਂ ਤੇ ਸਿਹਤ ਏਜੰਸੀਆਂ ਅਤੇ ਇਸ ਦੇ ਨਾਲ ਨਾਲ ਯੂਐੱਨ ਡਾਟਾ ਵੀ ਸ਼ਾਮਲ ਹੈ।
ਜਦੋਂ ਵੱਖ ਵੱਖ ਦੇਸਾਂ ਦੇ ਡਾਟੇ ਦਾ ਮੁਕਾਬਲਾ ਕੀਤਾ ਜਾਂਦਾ ਹੈ ਤਾਂ ਇੱਕ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਦੇਸਾਂ ਵੀ ਆਬਾਦੀ ਦੇ ਫਰਕ ਅਤੇ ਇਕੱਠਾ ਕਰਨ ਦੇ ਤਰੀਕਿਆਂ ਵਿਚ ਫਰਕ ਹੁੰਦਾ ਹੈ।



ਤਸਵੀਰ ਸਰੋਤ, Alamy


ਇਹ ਵੀਡੀਓ ਵੀ ਦੇਖੋ












