ਜਦੋਂ 'ਕੋਠੇਵਾਲੀ ਗੰਗੂਬਾਈ' ਨੇ ਨਹਿਰੂ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ

    • ਲੇਖਕ, ਅਮਰੁਤਾ ਦੁਰਵੇ
    • ਰੋਲ, ਬੀਬੀਸੀ ਪੱਤਰਕਾਰ
Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸੰਜੇ ਲੀਲਾ ਭੰਸਾਲੀ ਨੇ ਆਪਣੀ ਅਗਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦਾ ਨਾਮ ਹੈ 'ਗੰਗੂਬਾਈ ਕਾਠਿਆਵਾੜੀ' ਅਤੇ ਇਸ ਦਾ ਮੁੱਖ ਕਿਰਦਾਰ ਆਲੀਆ ਭੱਟ ਹਨ।

ਇਹ ਫਿਲਮ ਗੰਗੂਬਾਈ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ ਜਿਹੜੀ 1960 ਵਿੱਚ ਮੁੰਬਈ ਦੇ ਕਮਾਠੀਪੁਰਾ ਇਲਾਕੇ 'ਚ ਵਿੱਚ ਕੋਠਾ ਚਲਾਉਂਦੀ ਸੀ।

ਇਹ ਕਹਾਣੀ ਐੱਸ ਹੁਸੈਨ ਜ਼ੈਦੀ ਅਤੇ ਜੇਨ ਬੋਰਗੇਸ ਵੱਲੋਂ ਲਿਖੀ ਕਿਤਾਬ 'ਮਾਫੀਆ ਕੁਈਨਜ਼ ਆਫ ਮੁੰਬਈ' 'ਤੇ ਆਧਾਰਿਤ ਹੈ।

News image

ਗੰਗੂਬਾਈ ਕੌਣ ਸੀ?

ਗੰਗੂਬਾਈ ਦਾ ਅਸਲ ਨਾਂ ਗੰਗਾ ਹਰਜੀਵਨਦਾਸ ਕਾਠਿਆਵਾੜੀ ਸੀ। ਉਸ ਦਾ ਜਨਮ ਅਤੇ ਪਾਲਣ ਪੋਸ਼ਣ ਗੁਜਰਾਤ ਦੇ ਕਾਠਿਆਵਾੜ ਵਿਖੇ ਹੋਇਆ।

'ਮਾਫੀਆ ਕੁਈਨਜ਼ ਆਫ ਮੁੰਬਈ' ਦੇ ਸਹਿ ਲੇਖਕ ਐੱਸ. ਹੁਸੈਨ ਜ਼ੈਦੀ ਨੇ ਗੰਗੂਬਾਈ ਦੇ ਜੀਵਨ ਦਾ ਬਿਓਰਾ ਦਿੱਤਾ ਹੈ।

ਇਹ ਵੀ ਪੜ੍ਹੋ-

ਇਹ ਔਰਤ ਕੋਈ ਹਿੰਸਕ ਗੈਂਗਸਟਰ ਨਹੀਂ ਸੀ, ਉਹ ਇੱਕ ਕੋਠਾ ਚਲਾਉਂਦੀ ਸੀ। ਉਸ ਨੂੰ ਧੋਖਾ ਦੇ ਕੇ ਇਸ ਧੰਦੇ ਵਿੱਚ ਲਿਆਂਦਾ ਗਿਆ। ਉਹ ਕਾਠਿਆਵਾੜ ਦੇ ਚੰਗੇ ਪਰਿਵਾਰ ਨਾਲ ਸਬੰਧ ਰੱਖਦੀ ਸੀ। ਪਰਿਵਾਰ ਦੀ ਵਿਰਾਸਤ ਪੜ੍ਹੇ-ਲਿਖੇ ਅਤੇ ਵਕਾਲਤ ਨਾਲ ਜੁੜੀ ਸੀ।

'ਗੰਗਾ' ਰਮਨੀਕ ਲਾਲ ਨਾਂ ਦੇ ਇੱਕ ਅਕਾਊਂਟੈਂਟ ਦੇ ਪਿਆਰ ਵਿੱਚ ਪੈ ਗਈ ਅਤੇ ਪਰਿਵਾਰ ਉਸ ਦੀ ਪਸੰਦ ਨਾਲ ਸਹਿਮਤ ਨਹੀਂ ਸੀ। ਇਸ ਲਈ ਉਹ ਭੱਜ ਕੇ ਮੁੰਬਈ ਆ ਗਈ।

ਵੀਡੀਓ ਕੈਪਸ਼ਨ, ਇੱਥੇ ਮਾਪੇ ਆਪਣੀਆਂ ਧੀਆਂ ਨੂੰ ਆਪ ਭੇਜਦੇ ਹਨ ਵੇਸਵਾਵ੍ਰਿਤੀ 'ਚ

ਪਰ ਇਸ ਆਦਮੀ ਨੇ ਉਸ ਨੂੰ ਧੋਖਾ ਦਿੱਤਾ ਅਤੇ ਕਮਾਠੀਪੁਰਾ ਵਿੱਚ ਉਸ ਨੂੰ ਵੇਚ ਦਿੱਤਾ। ਕਮਾਠੀਪੁਰਾ ਆਉਣ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਹ ਹੁਣ ਆਪਣੇ ਪਰਿਵਾਰ ਵਿੱਚ ਵਾਪਸ ਨਹੀਂ ਜਾ ਸਕਦੀ। ਉਸ ਦਾ ਪਰਿਵਾਰ ਉਸ ਨੂੰ ਅਪਣਾਏਗਾ ਨਹੀਂ।

ਇਸ ਲਈ ਉਸ ਨੇ ਇਸ ਸਥਿਤੀ ਨੂੰ ਸਵੀਕਾਰ ਕਰ ਲਿਆ ਅਤੇ ਇੱਕ ਵੇਸਵਾ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਗੈਂਗਸਟਰ ਨਹੀਂ ਸੀ। ਉਹ ਅੰਡਰਵਰਲਡ ਦਾ ਹਿੱਸਾ ਵੀ ਨਹੀਂ ਸੀ, ਪਰ ਉਹ ਇੱਕ ਅਜਿਹੇ ਪੇਸ਼ੇ ਵਿੱਚ ਸੀ ਜਿਸ ਨੂੰ ਘਟੀਆ ਸਮਝਿਆ ਜਾਂਦਾ ਹੈ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਉਹ ਕਮਾਠੀਪੁਰਾ ਦੇ ਕੋਠੇ ਦੀ ਮੁਖੀ ਬਣ ਗਈ।

ਵੇਸਵਾਗਮਨੀ ਵਿੱਚ ਪੈਣ ਤੋਂ ਬਾਅਦ ਗੰਗਾ 'ਗੰਗੂ' ਬਣ ਗਈ ਅਤੇ ਅਖ਼ੀਰ, ਗੰਗੂ 'ਮੈਡਮ' ਬਣ ਗਈ।

ਗੰਗੂਬਾਈ ਨੇ ਕਮਾਠੀਪੁਰਾ ਦੀਆਂ 'ਘਰੇਲੂ ਚੋਣਾਂ' ਵਿੱਚ ਹਿੱਸਾ ਲਿਆ ਅਤੇ ਚੋਣ ਜਿੱਤ ਲਈ। ਵੇਸਵਾ ਗੰਗੂ ਫਿਰ ਗੰਗੂਬਾਈ ਕਾਠੇਵਾਲੀ ਬਣ ਗਈ। ਅਸਲ ਵਿੱਚ ਕਾਠੇਵਾਲੀ, ਕੋਠੇਵਾਲੀ ਦਾ ਇੱਕ ਉਪਨਾਮ ਹੈ। ਕੋਠਾ ਮਤਲਬ ਵੇਸਵਾਵਿਰਤੀ ਦਾ ਅੱਡਾ ਅਤੇ ਕੋਠੇ ਦੀ ਮੁਖੀ ਨੂੰ ਕੋਠੇਵਾਲੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਨਾਂ ਉਸ ਦੇ ਪਰਿਵਾਰ ਦੇ 'ਕਾਠਿਆਵਾੜੀ' ਨਾਲ ਨੇੜਤਾ ਨੂੰ ਵੀ ਦਰਸਾਉਂਦਾ ਸੀ।

ਇਹ ਵੀ ਪੜ੍ਹੋ-

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਉਹ ਵੇਸਵਾਵਾਂ ਲਈ ਮਾਂ ਵਰਗੀ ਸੀ

1960 ਅਤੇ 1970 ਦੇ ਦਹਾਕੇ ਵਿੱਚ ਗੰਗੂਬਾਈ ਦਾ ਕਮਾਠੀਪੁਰਾ ਵਿੱਚ ਦਬਦਬਾ ਸੀ। ਉਹ ਵੇਸਵਾਵਾਂ ਲਈ ਮਾਂ ਵਰਗੀ ਸੀ। ਜਿਹੜੀਆਂ ਔਰਤਾਂ ਅੱਡਾ ਚਲਾਉਂਦੀਆਂ ਸਨ, ਉਨ੍ਹਾਂ ਵਿੱਚ 'ਮੈਡਮ' ਦਾ ਦਬਦਬਾ ਸੀ। ਗੰਗੂਬਾਈ ਸੁਨਿਹਰੀ ਕਿਨਾਰੇ ਵਾਲੀ ਸਾੜੀ, ਸੁਨਹਿਰੇ ਬਟਨਾਂ ਵਾਲੇ ਬਲਾਊਜ਼ ਅਤੇ ਸੁਨਹਿਰੀ ਐਨਕ ਵੀ ਪਹਿਨਦੀ ਸੀ। ਉਹ ਕਾਰ ਵਿੱਚ ਆਉਂਦੀ ਜਾਂਦੀ ਸੀ।

ਉਸ ਨੂੰ ਖ਼ਾਸ ਤੌਰ 'ਤੇ ਸੋਨੇ ਦੇ ਗਹਿਣੇ ਪਹਿਨਣ ਦਾ ਸ਼ੌਕ ਸੀ। ਬਚਪਨ ਤੋਂ ਉਸ ਦਾ ਸੁਪਨਾ ਅਦਾਕਾਰਾ ਬਣਨ ਦਾ ਸੀ। ਇਸ ਤੋਂ ਬਾਅਦ ਵੀ ਉਸ ਦੀ ਫਿਲਮੀ ਦੁਨੀਆਂ ਵਿੱਚ ਦਿਲਚਸਪੀ ਬਣੀ ਰਹੀ। ਉਸ ਨੇ ਕਈ ਅਜਿਹੀਆਂ ਕੁੜੀਆਂ ਦੀ ਘਰ ਵਾਪਸ ਭੇਜਣ ਵਿੱਚ ਮਦਦ ਕੀਤੀ ਜਿਨ੍ਹਾਂ ਨੂੰ ਧੋਖਾ ਦੇ ਕੇ ਕੋਠੇ 'ਤੇ ਲਿਆਂਦਾ ਗਿਆ ਸੀ।

ਵੀਡੀਓ ਕੈਪਸ਼ਨ, ਤੁਨੀਸ਼ੀਆਂ ਦੇ ਕੋਠੇ ਬੰਦ ਹੋਣ ਮਗਰੋਂ ਸੈਕਸ ਵਰਕਰਾਂ ਦਾ ਹਾਲ

ਇਸ ਤੋਂ ਇਲਾਵਾ ਉਹ ਵੇਸਵਾਗਮਨੀ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਸੁਚੇਤ ਸੀ। ਉਹ ਇਨ੍ਹਾਂ ਔਰਤਾਂ ਨਾਲ ਹੋ ਰਹੇ ਅਨਿਆਂ ਬਾਰੇ ਆਵਾਜ਼ ਉਠਾਉਂਦੀ ਸੀ। ਉਹ ਉਨ੍ਹਾਂ ਖਿਲਾਫ਼ ਕਾਰਵਾਈ ਕਰਦੀ ਸੀ ਜਿਹੜੇ ਇਨ੍ਹਾਂ ਔਰਤਾਂ ਨੂੰ ਪਰੇਸ਼ਾਨ ਕਰਦੇ ਸਨ।

ਉਸ ਦਾ ਇਹ ਮੰਨਣਾ ਸੀ ਕਿ ਸ਼ਹਿਰਾਂ ਨੂੰ ਵੇਸਵਾਗਮਨੀ ਲਈ ਥਾਂ ਮੁਹੱਈਆ ਕਰਾਉਣੀ ਚਾਹੀਦੀ ਹੈ। ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਔਰਤਾਂ ਦੇ ਸਸ਼ਕਤੀਕਰਨ ਅਤੇ ਔਰਤਾਂ ਦੇ ਅਧਿਕਾਰਾਂ ਲਈ ਕੀਤੀ ਗਈ ਰੈਲੀ ਵਿੱਚ ਉਨ੍ਹਾਂ ਦਾ ਭਾਸ਼ਣ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਸੀ।

ਗੰਗੂਬਾਈ ਦੀ ਮੌਤ ਤੋਂ ਬਾਅਦ ਕਈ ਕੋਠਿਆਂ ਦੀਆਂ ਕੰਧਾਂ 'ਤੇ ਉਸ ਦੇ ਪੋਰਟਰੇਟ ਲਗਾਏ ਗਏ, ਉਸ ਦੇ ਬੁੱਤ ਵੀ ਲਗਾਏ ਗਏ।

ਕਰੀਮ ਲਾਲਾ ਅਤੇ ਗੰਗੂਬਾਈ

ਕਮਾਠੀਪੁਰਾ ਵਿੱਚ ਹੋਈ ਇੱਕ ਘਟਨਾ ਤੋਂ ਬਾਅਦ ਗੰਗੂਬਾਈ ਦਾ ਖੌਫ਼ ਵਧ ਗਿਆ। ਇੱਕ ਪਠਾਣ ਨੇ ਕੋਠੇ 'ਤੇ ਉਸ ਨਾਲ ਦੁਰਵਿਵਹਾਰ ਕੀਤਾ। ਉਸ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਨੁਕਸਾਨ ਪਹੁੰਚਾਇਆ ਅਤੇ ਉਸ ਨੂੰ ਕੋਈ ਭੁਗਤਾਨ ਨਹੀਂ ਕੀਤਾ। ਇਹ ਲਗਾਤਾਰ ਹੁੰਦਾ ਰਿਹਾ।

ਕਰੀਮ ਲਾਲਾ

ਤਸਵੀਰ ਸਰੋਤ, Wikipedia

ਤਸਵੀਰ ਕੈਪਸ਼ਨ, ਅਬਦੁੱਲ ਕਰੀਮ ਖ਼ਾਨ ਨੂੰ ਅੰਡਰਵਲਡ ਵਿੱਚ ਲੋਕ ਕਰੀਮ ਲਾਲਾ ਦੇ ਨਾਮ ਨਾਲ ਜਾਣਦੇ ਸਨ

ਇੱਕ ਵਾਰ ਉਸ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਸੀ। ਫਿਰ ਉਸਨੇ ਪਠਾਣ ਸਬੰਧੀ ਜਾਣਕਾਰੀ ਇਕੱਠੀ ਕੀਤੀ। ਉਸ ਨੂੰ ਪਤਾ ਲੱਗਿਆ ਕਿ ਇਹ ਪਠਾਣ ਸ਼ੌਕਤ ਖਾਨ, ਕਰੀਮ ਲਾਲਾ ਦੇ ਗੈਂਗ ਦਾ ਮੈਂਬਰ ਹੈ।

ਅਬਦੁੱਲ ਕਰੀਮ ਖਾਨ ਨੂੰ ਅੰਡਰਵਰਲਡ ਵਿੱਚ ਕਰੀਮ ਲਾਲਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਗੰਗੂਬਾਈ ਕਰੀਮ ਲਾਲਾ ਕੋਲ ਗਈ ਅਤੇ ਉਸ ਨਾਲ ਜੋ ਹੋਇਆ, ਉਸ ਸਬੰਧੀ ਦੱਸਿਆ। ਕਰੀਮ ਲਾਲਾ ਨੇ ਉਸ ਨੂੰ ਸੁਰੱਖਿਆ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ।

ਅਗਲੀ ਵਾਰ ਜਦੋਂ ਸ਼ੌਕਤ ਖ਼ਾਨ ਕੋਠੇ 'ਤੇ ਆਇਆ ਤਾਂ ਉਸ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਗਈ। ਫਿਰ ਕਰੀਮ ਲਾਲਾ ਨੇ ਗੰਗੂਬਾਈ ਨੂੰ ਆਪਣੀ ਭੈਣ ਐਲਾਨ ਦਿੱਤਾ ਅਤੇ ਇਸ ਤਰ੍ਹਾਂ ਉਸ ਇਲਾਕੇ ਵਿੱਚ ਗੰਗੂਬਾਈ ਦਾ ਖੌਫ਼ ਵਧ ਗਿਆ।

ਨਹਿਰੂ ਨਾਲ ਮੁਲਾਕਾਤ

1960 ਵਿੱਚ ਕਮਾਠੀਪੁਰਾ ਵਿਖੇ ਸੈਂਟ ਐਂਥਨੀ ਗਰਲਜ਼ ਹਾਈ ਸਕੂਲ ਸ਼ੁਰੂ ਹੋਇਆ। ਇਸ ਮੌਕੇ ਇਹ ਮੰਗ ਉੱਠੀ ਕਿ ਇਹ ਸਕੂਲ ਲਾਲ ਬੱਤੀ ਇਲਾਕੇ ਦੇ ਨਜ਼ਦੀਕ ਪੈਂਦਾ ਹੈ ਅਤੇ ਉੱਥੇ ਵੇਸਵਾਵਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਜਿਸ ਨਾਲ ਲੜਕੀਆਂ 'ਤੇ ਮਾੜਾ ਪ੍ਰਭਾਵ ਪਵੇਗਾ।

ਵੀਡੀਓ ਕੈਪਸ਼ਨ, ਸੈਕਸ ਵਰਕਰ ਵਜੋਂ ਤਿਆਰ ਕੀਤੀਆਂ ਜਾ ਰਹੀਆਂ ਹਨ 7 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ

ਇਹ ਉਨ੍ਹਾਂ ਔਰਤਾਂ 'ਤੇ ਮਾੜਾ ਪ੍ਰਭਾਵ ਪਾ ਸਕਦਾ ਸੀ ਜਿਹੜੀਆਂ ਕਮਾਠੀਪੁਰਾ ਵਿਖੇ ਕੰਮ ਕਰ ਰਹੀਆਂ ਸਨ। ਗੰਗੂਬਾਈ ਨੇ ਇਹ ਮੁੱਦਾ ਚੁੱਕਿਆ ਅਤੇ ਆਪਣੇ ਸਾਰੇ ਸੰਪਰਕਾਂ ਦੀ ਵਰਤੋਂ ਕੀਤੀ।

ਆਪਣੇ ਰਾਜਨੀਤਕ ਜਾਣਕਾਰਾਂ ਦੀ ਵਰਤੋਂ ਕਰਦਿਆਂ ਉਸ ਨੇ ਉਦੋਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਮਿਲਣ ਦਾ ਸਮਾਂ ਲੈ ਲਿਆ। ਭਾਵੇਂ ਕਿ ਇਹ ਮੀਟਿੰਗ ਕਦੇ ਵੀ ਸਰਕਾਰੀ ਰਿਕਾਰਡ ਵਿੱਚ ਦਰਜ ਨਹੀਂ ਕੀਤੀ ਗਈ। ਐੱਸ. ਹੁਸੈਨ ਜ਼ੈਦੀ ਨੇ ਇਸ ਸਬੰਧੀ ਆਪਣੀ ਕਿਤਾਬ ਵਿੱਚ ਇੱਕ ਕਿੱਸਾ ਲਿਖਿਆ ਹੈ।

ਜ਼ੈਦੀ 'ਮਾਫੀਆ ਕੁਈਨਜ਼ ਆਫ ਮੁੰਬਈ' ਵਿੱਚ ਲਿਖਦੇ ਹਨ, ''ਇਸ ਮੀਟਿੰਗ ਵਿੱਚ ਗੰਗੂਬਾਈ ਨੇ ਆਪਣੀ ਹਾਜ਼ਰ ਜਵਾਬੀ ਅਤੇ ਵਿਚਾਰਾਂ ਦੀ ਸਪੱਸ਼ਟਤਾ ਨਾਲ ਨਹਿਰੂ ਨੂੰ ਹੈਰਾਨ ਕਰ ਦਿੱਤਾ। ਨਹਿਰੂ ਨੇ ਉਸ ਨੂੰ ਪੁੱਛਿਆ ਕਿ ਉਹ ਇਸ ਧੰਦੇ ਵਿੱਚ ਕਿਉਂ ਆਈ ਹੈ, ਜਦੋਂ ਕਿ ਉਸ ਨੂੰ ਚੰਗੀ ਨੌਕਰੀ ਜਾਂ ਪਤੀ ਮਿਲ ਸਕਦਾ ਸੀ।"

ਜਵਾਹਰ ਲਾਲ ਨਹਿਰੂ

ਤਸਵੀਰ ਸਰੋਤ, Getty Images

ਇਹ ਕਿਹਾ ਜਾਂਦਾ ਹੈ ਕਿ ਨਿਡਰ ਗੰਗੂਬਾਈ ਨੇ ਤੁਰੰਤ ਨਹਿਰੂ ਨੂੰ ਹੀ ਇਹ ਪ੍ਰਸਤਾਵ ਦੇ ਦਿੱਤਾ। ਉਸ ਨੇ ਨਹਿਰੂ ਨੂੰ ਕਿਹਾ ਕਿ ਜੇਕਰ ਉਹ ਉਸ ਨੂੰ ਪਤਨੀ ਵਜੋਂ ਸਵੀਕਾਰ ਕਰ ਸਕਦੇ ਹਨ ਤਾਂ ਉਹ ਆਪਣਾ ਧੰਦਾ ਪੱਕੇ ਤੌਰ 'ਤੇ ਛੱਡਣ ਲਈ ਤਿਆਰ ਹੈ। ਹੈਰਾਨ ਹੋਏ ਨਹਿਰੂ ਨੇ ਇਸ 'ਤੇ ਆਪਣੀ ਨਾਰਾਜ਼ਗੀ ਪ੍ਰਗਟਾਈ। ਫਿਰ ਉਸ ਨੇ ਸ਼ਾਂਤੀ ਨਾਲ ਕਿਹਾ, 'ਪ੍ਰਧਾਨ ਮੰਤਰੀ ਜੀ, ਕਿਰਪਾ ਕਰਕੇ ਗੁੱਸਾ ਨਾ ਹੋਵੋ। ਮੈਂ ਸਿਰਫ਼ ਆਪਣਾ ਨੁਕਤਾ ਸਾਬਤ ਕਰਨਾ ਚਾਹੁੰਦੀ ਹਾਂ। ਸਲਾਹ ਦੇਣੀ ਬਹੁਤ ਸੌਖੀ ਹੈ, ਪਰ ਉਸ ਅਨੁਸਾਰ ਕੰਮ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ।' ਨਹਿਰੂ ਨੇ ਇਸ ਖਿਲਾਫ਼ ਕੁਝ ਵੀ ਨਾ ਕਿਹਾ।

ਮੀਟਿੰਗ ਖ਼ਤਮ ਹੋਣ ਤੋਂ ਬਾਅਦ ਨਹਿਰੂ ਨੇ ਗੰਗੂਬਾਈ ਨਾਲ ਉਸ ਦੀਆਂ ਮੰਗਾਂ 'ਤੇ ਧਿਆਨ ਦੇਣ ਦਾ ਵਾਅਦਾ ਕੀਤਾ। ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਖ਼ੁਦ ਇਸ ਮਾਮਲੇ ਵਿੱਚ ਦਖ਼ਲ ਦਿੱਤਾ, ਕਮਾਠੀਪੁਰਾ ਵਿੱਚ ਵੇਸਵਾਵਾਂ ਨੂੰ ਹਟਾਉਣ ਦਾ ਕੰਮ ਨਹੀਂ ਹੋ ਸਕਿਆ।''

ਸੰਜੇ ਲੀਲਾ ਭੰਸਾਲੀ ਹੁਣ ਗੰਗੂਬਾਈ ਕਾਠੇਵਾਲੀ 'ਤੇ 'ਗੰਗੂਬਾਈ ਕਾਠਿਆਵਾੜੀ' ਨਾਂ ਦੀ ਫਿਲਮ ਬਣਾ ਰਹੇ ਹਨ। ਆਲੀਆ ਭੱਟ ਗੰਗੂਬਾਈ ਦਾ ਮੁੱਖ ਕਿਰਦਾਰ ਨਿਭਾ ਰਹੀ ਹੈ।

ਫਿਲਮ ਦੀ ਪਹਿਲੀ ਲੁੱਕ ਜਾਰੀ ਕਰ ਦਿੱਤੀ ਗਈ ਹੈ। ਬੀਬੀਸੀ ਨਾਲ ਗੱਲਬਾਤ ਕਰਦਿਆਂ ਐੱਸ. ਹੁਸੈਨ ਜ਼ੈਦੀ ਨੇ ਕਿਹਾ, ''ਭੰਸਾਲੀ ਨੂੰ ਇਹ ਕਹਾਣੀ ਬਹੁਤ ਪਸੰਦ ਆਈ। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਸ ਔਰਤ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਲੈ ਕੇ ਆਉਣਾ ਚਾਹੀਦਾ ਹੈ। ਭੰਸਾਲੀ ਕੋਲ ਵੱਡੇ ਪਰਦੇ 'ਤੇ ਕਿਰਦਾਰਾਂ ਨੂੰ ਚਿੱਤਰਤ ਕਰਨ ਦੀ ਕਲਾ ਹੈ ਜੋ ਇਸ ਨੂੰ ਹਕੀਕਤ ਵਿੱਚ ਦਰਸਾ ਸਕਦੇ ਹਨ।

ਗੰਗੂਬਾਈ ਕਾਠਿਆਵਾੜੀ

ਤਸਵੀਰ ਸਰੋਤ, Twitter/AliaBhatt

ਤਸਵੀਰ ਕੈਪਸ਼ਨ, ਫਿਲਮ 11 ਸਤੰਬਰ, 2020 ਨੂੰ ਰਿਲੀਜ਼ ਹੋਵੇਗੀ

ਲੋਕਾਂ ਨੇ ਮੇਰੀ ਕਿਤਾਬ ਵਿੱਚ ਗੰਗੂਬਾਈ ਬਾਰੇ ਪੜ੍ਹਿਆ ਹੋਵੇਗਾ, ਪਰ ਹੁਣ ਉਹ ਉਸ ਔਰਤ ਦਾ ਇੱਕ ਅਲੱਗ ਪੱਖ ਦੇਖ ਸਕਦੇ ਹਨ ਕਿਉਂਕਿ ਉਹ ਵੱਡੇ ਪਰਦੇ 'ਤੇ ਇੱਕ ਚਰਿੱਤਰ ਦੇ ਰੂਪ ਵਿੱਚ ਦਿਖਾਈ ਜਾਵੇਗੀ। ਅਸੀਂ ਸਾਰੇ ਆਲੀਆ ਭੱਟ ਦੇ ਅਦਾਕਾਰੀ ਹੁਨਰ ਨੂੰ ਤਾਂ ਜਾਣਦੇ ਹੀ ਹਾਂ। ਜਿਸ ਤਰ੍ਹਾਂ ਉਹ ਕਿਸੇ ਭੂਮਿਕਾ ਨੂੰ ਨਿਭਾਉਂਦੀ ਹੈ, ਉਹ ਚਰਿੱਤਰ ਵਿੱਚ ਜਾਨ ਪਾ ਦਿੰਦੀ ਹੈ। ਮੈਨੂੰ ਲੱਗਦਾ ਹੈ ਕਿ ਭੰਸਾਲੀ ਅਤੇ ਆਲੀਆ ਇਸ ਕਹਾਣੀ ਨਾਲ ਨਿਆਂ ਕਰ ਸਕਣਗੇ।'

ਆਲੀਆ ਭੱਟ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ 11 ਸਤੰਬਰ, 2020 ਨੂੰ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ-

ਇਹ ਵੀ ਦੇਖੋ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)