Coronavirus: ਭਾਰਤ ਵਿੱਚ 34 ਮਾਮਲੇ ਤੇ 27,000 ਲੋਕ ਕੁਆਰੰਟੀਨ-5 ਅਹਿਮ ਖ਼ਬਰਾਂ

ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾਵਾਇਰਸ ਕਾਰਨ ਪ੍ਰਭਾਵਿਤ ਕੇਸਾਂ ਦੀ ਅੰਕੜਾ ਇੱਕ ਲੱਖ ਤੱਕ ਪਹੁੰਚ ਗਿਆ ਹੈ। ਦੁਨੀਆਂ ਭਰ ਵਿੱਚ ਮਰਨ ਵਾਲਿਆਂ ਦੀ ਗਿਣਤੀ 3,500 ਹੋ ਗਈ ਜਿਨ੍ਹਾਂ ਵਿੱਚੋਂ ਬਹੁਤੀਆਂ ਚੀਨ ਵਿੱਚ ਹੋਈਆਂ ਹਨ।

6 ਮਾਰਚ ਤੱਕ ਭਾਰਤ ਵਿੱਚ ਕੋਰੋਨਾਵਾਇਰਸ ਦੇ 34 ਮਾਮਲੇ ਸਾਹਮਣੇ ਆਏ ਹਨ।

ਇਨ੍ਹਾਂ ਵਿੱਚੋਂ ਜ਼ਿਾਦਾਤਰ ਪਿਛਲੇ ਕੁਝ ਦਿਨਾਂ ਦੌਰਾਨ ਹੀ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 16 ਇਟਲੀ ਤੋਂ ਪਰਤੇ ਭਾਰਤੀ ਜਾਂ ਸੈਲਾਨੀ ਹਨ।

ਕਈ ਥਾਈਂ ਸਕੂਲ ਤੇ ਦਫ਼ਤਰ ਬੰਦ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਦਫ਼ਤਰਾਂ ਵਿੱਚ ਬਾਇਓਮੀਟ੍ਰਿਕ ਹਾਜ਼ਰੀ ਬੰਦ ਕਰ ਦਿੱਤੀ ਹੈ।

ਪੰਜਾਬ ਵਿੱਚ ਕੋਰੋਨਾਵਾਇਸ ਦੇ ਦੋ ਸ਼ੱਕੀ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੰਜਾਬ ਵਿਚਲੇ ਹਵਾਈ ਅੱਡਿਆਂ 'ਤੇ ਸਕਰੀਨਿੰਗ ਕੀਤੀ ਜਾ ਰਹੀ ਹੈ।

27 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਵੱਖ-ਵੱਖ ਸੂਬਿਆਂ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਭਾਰਤ ਈਰਨ ਵਿੱਚ ਵੀ ਇੱਕ ਲੈਬ ਤਿਆਰ ਕਰਨ ਜਾ ਰਿਹਾ ਹੈ ਤਾਂ ਕਿ ਉੱਥੋਂ ਆਉਣ ਵਾਲਿਆਂ ਦੀ ਜਾਂਚ ਕੀਤੀ ਜਾ ਸਕੇ।

ਵਿਸ਼ਵ ਸਿਹਤ ਸੰਗਠਨ ਨੇ ਸਾਰੇ ਦੇਸਾਂ ਨੂੰ ਵਾਇਰਸ ਦਾ ਫੈਲਾਅ ਰੋਕਣ ਨੂੰ ਆਪਣੀ ਫ਼ੌਰੀ ਪਹਿਲਤਾ ਬਣਾਉਣ ਦੀ ਅਪੀਲ ਕੀਤੀ ਹੈ।

Yes Bank 'ਚ SBI ਦੇ ਨਿਵੇਸ਼ ਕਾਰਨ ਕੀ ਤੁਹਾਨੂੰ ਡਰਨਾ ਚਾਹੀਦਾ ਹੈ

ਭਾਰਤ ਦੇ ਚੌਥੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ 'ਯੈੱਸ ਬੈਂਕ' ਨੂੰ ਆਰਥਿਕ ਸੰਕਟ ਤੋਂ ਕੱਢਣ ਲਈ ਸ਼ਨਿੱਚਰਵਾਰ ਨੂੰ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਨੇ ਆਪਣੀ ਨੀਤੀ ਸਾਹਮਣੇ ਰੱਖੀ ਹੈ।

ਯੈੱਸ ਬੈਂਕ ਬਾਰੇ ਆਰਬੀਆਈ ਦੀ ਪੁਨਰਗਠਨ ਯੋਜਨਾ 'ਤੇ ਐੱਸਬੀਆਈ ਦੀ ਟੀਮ ਕੰਮ ਕਰ ਰਹੀ ਹੈ।

ਇਸ ਤੋਂ ਇਲਾਵਾ ਇਸ ਬੈਂਕ ਵਿੱਚ ਨਿਵੇਸ਼ ਕਰਨ ਨੂੰ ਲੈ ਕੇ ਹੋਰ ਵੀ ਕਈ ਸੰਭਾਵਿਤ ਨਿਵੇਸ਼ਕ ਮੌਜੂਦ ਹਨ। ਜਿਨ੍ਹਾਂ ਨੇ ਐੱਸਬੀਆਈ ਨਾਲ ਸੰਪਰਕ ਕੀਤਾ ਹੈ।

ਕੀ ਡੁਬਦੇ ਅਧਾਰਿਆਂ ਨੂੰ ਸਹਾਰਾ ਦੇਣ ਕਾਰਨ ਐੱਸਬੀਆਈ ਦਾ ਹਾਲ ਵੀ ਐੱਲਆਈਸੀ ਵਰਗਾ ਹੋ ਸਕਦਾ ਹੈ? ਵਿਸਥਾਰ ਵਿੱਚ ਪੜ੍ਹੋ

'ਰਵਾਇਤੀ ਮੀਡੀਏ ਦੀ ਭੂਮਿਕਾ ਦਾ ਮਹੱਤਵ ਪਹਿਲਾਂ ਨਾਲੋਂ ਵਧਿਆ'

ਬੀਬੀਸੀ ਦੇ ਡਾਇਰੈਕਟਰ-ਜਨਰਲ ਟੋਨੀ ਹਾਲ ਨੇ ਗਲੋਬਲ ਬਿਜ਼ਨਸ ਸਮਿਟ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ।

ਲੋਕਤੰਤਰ, ਤੇ ਸੰਸਥਾਵਾਂ ਵਿੱਚ ਲੋਕਾਂ ਦੇ ਘਟਦੇ ਜਾ ਰਹੇਭਰੋਸੇ ਬਾਰੇ ਗੱਲ ਕੀਤੀ। ਪਿਛਲੇ ਦੋ ਦਹਾਕਿਆਂ ਦੌਰਾਨ ਦੁਨੀਆਂ ਵਿੱਚ ਇੱਕ ਦਿਲਚਸਪ ਤਬਦੀਲੀ ਆਈ ਹੈ।

ਵਿਸ਼ਵ ਪੱਧਰ ਤੇ ਲੋਕਾਂ ਵਿੱਚ ਛਾਇਆ ਹੋਇਆ ਡਰ, ਉਨ੍ਹਾਂ ਦੀਆਂ ਉਮੀਦਾਂ ਤੇਆਸਾਂ ਨੂੰ ਬਦਲ ਰਿਹਾ ਹੈ। ਅਜਿਹੇ ਵਿੱਚ ਮੀਡੀਆ ਦੀ ਭੂਮਿਕਾ ਬਣਦੀ ਹੈ ਕਿ ਉਹ ਅਣਸੁਣਿਆਂ ਦੀ ਅਵਾਜ਼ ਬਣੇ। ਪੂਰੀ ਖ਼ਬਰ ਪੜ੍ਹੋ

ਮਹਿਲਾ ਕ੍ਰਿਕਟ ਵਿਸ਼ਵ ਕੱਪ ਟੀ-20 ਫਾਈਨਲ: ਭਾਰਤੀ ਟੀਮ ਤੋਂ ਉਮੀਦਾਂ

ਪਿਛਲੇ ਦਿਨਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਰਤ ਦੇ ਦੌਰੇ 'ਤੇ ਆਗਰਾ ਜਾਣ ਕਰਕੇ, ਇਹ ਸ਼ਹਿਰ ਚਰਚਾ ਵਿੱਚ ਰਿਹਾ। ਫਿਰ ਉੱਥੇ ਤਾਜ ਮਹਿਲ ਵੀ ਹੈ। ਪਰ ਹੁਣ ਆਗਰਾ ਕਿਸੇ ਹੋਰ ਚੀਜ਼ ਲਈ ਵੀ ਮਸ਼ਹੂਰ ਹੋ ਗਿਆ ਹੈ।

ਇਹ ਕਾਰਨ ਹੈ- ਭਾਰਤ ਦੀਆਂ ਦੋ ਸ਼ਾਨਦਾਰ ਮਹਿਲਾ ਗੇਂਦਬਾਜਾਂ ਲਈ, ਪੂਨਮ ਯਾਦਵ ਤੇ ਦੀਪਤੀ ਸ਼ਰਮਾ।

ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡੇਗੀ। ਇਸ ਵਿੱਚ ਵੱਡਾ ਰੋਲ ਭਾਰਤੀ ਗੇਂਦਬਾਜ਼ਾਂ ਦਾ ਰਹੇਗਾ।

ਜਾਣੋ ਕੌਣ-ਕੌਣ ਹੈ ਇਸ ਟੀਮ ਵਿੱਚ ਅਤੇ ਕੀ ਹਨ ਖਿਡਾਰਨਾਂ ਦੀਆਂ ਖ਼ਾਸੀਅਤਾਂ

ਡੀਅਰ ਨਰਿੰਦਰ ਮੋਦੀ ਜੀ...

"ਡੀਅਰ ਨਰਿੰਦਰ ਮੋਦੀ ਜੀ, ਜੇ ਤੁਸੀਂ ਮੇਰੀ ਅਵਾਜ਼ ਨਹੀਂ ਸੁਣ ਸਕਦੇ ਤਾਂ ਕਿਰਪਾ ਕਰ ਕੇ ਮੈਨੂੰ ਸਨਮਾਨ ਵੀ ਨਾ ਦਿਓ।" ਇਨ੍ਹਾਂ ਸ਼ਬਦਾਂ ਰਾਹੀਂ ਵਾਤਾਵਰਣ ਕਾਰਕੁਨ 8 ਸਾਲਾ ਲਿਕੀਪ੍ਰੀਆ ਕੰਗੁਜਾਮ ਨੇ ਮੋਦੀ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਕੰਗੁਜਾਮ ਨੂੰ ਸਰਕਾਰ ਨੇ ਪ੍ਰੇਰਣਾਦਾਈ ਸ਼ਖ਼ਸ਼ੀਅਤ ਵਜੋਂ ਚੁਣਿਆ ਸੀ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਸੀ ਕਿ ਉਹ ਅਜਿਹੀਆਂ ਔਰਤਾਂ ਤੇ ਕੁੜੀਆਂ ਦੀਆਂ ਕਹਾਣੀਆਂ ਸਾਂਝੀਆਂ ਕਰਨ ਜੋ ਦੁਨੀਆਂ ਨੂੰ ਪ੍ਰੇਰਣਾ ਦੇ ਰਹੀਆਂ ਹਨ।

ਲਿਕੀਪ੍ਰੀਆ ਕੰਗੁਜਾਮ ਹਾਲਾਂਕਿ ਸਿਰਫ਼ ਅੱਠਾਂ ਸਾਲਾਂ ਦੀ ਹੈ ਪਰ ਉਹ ਪਿਛਲੇ ਦੋ ਸਾਲਾਂ ਤੋਂ ਭਾਰਤ ਵਿੱਚ ਵਾਤਾਵਰਣ ਤਬਦੀਲੀ ਦੀ ਸਰਗਮ ਕਾਰਕੁਨ ਹੈ। ਪੜ੍ਹੋ ਉਹ ਕਿਉਂ ਕਹਿੰਦੀ ਹੈ ਕਿ ਮੈਨੂੰ ਭਾਰਤ ਦੀ ਗਰੇਟਾ ਨਾ ਕਹੋ? ਅਤੇ ਕੀ ਹਨ ਉਸਦੇ ਸੰਘਰਸ਼ ਦੇ ਮੁੱਦੇ।

ਇਹ ਵੀ ਪੜ੍ਹੋ

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਕੋਰੋਨਾਵਾਇਰਸ ਮੌਤ ਦਾ ਡਰ ਤੇ ਇਲਾਜ ਦਾ ਸੱਚ

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)