You’re viewing a text-only version of this website that uses less data. View the main version of the website including all images and videos.
ਬੀਬੀਸੀ ਦੇ ਡਾਇਰੈਕਟਰ-ਜਨਰਲ ਟੋਨੀ ਹਾਲ ਨੇ ਕਿਹਾ, 'ਰਵਾਇਤੀ ਮੀਡੀਆ ਕੋਲ ਹੁਣ ਪਹਿਲਾਂ ਨਾਲੋਂ ਕਿਧਰੇ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਹੈ'
ਬੀਬੀਸੀ ਦੇ ਡਾਇਰੈਕਟਰ-ਜਨਰਲ ਟੋਨੀ ਹਾਲ ਨੇ ਗਲੋਬਲ ਬਿਜ਼ਨਸ ਸਮਿਟ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ।
ਅੱਜ ਇੱਥੇ ਆ ਕੇ ਬਹੁਤ ਖੁਸ਼ੀ ਹੋਈ।
ਪਿਛਲੀ ਵਾਰ ਮੈਨੂੰ ਦੋ ਸਾਲ ਪਹਿਲਾਂ ਉਦੋਂ ਦਿੱਲੀ ਆਉਣ ਦਾ ਮੌਕਾ ਮਿਲਿਆ ਸੀ, ਜਦੋਂ ਅਸੀਂ ਬੀਬੀਸੀ ਵੱਲੋਂ ਆਪਣੇ ਨਿਊਜ਼ ਬਿਓਰੋ ਦਾ ਵੱਡੇ ਪੱਧਰ 'ਤੇ ਵਿਸਥਾਰ ਕਰਨ ਦਾ ਜ਼ਸਨ ਮਨਾ ਰਹੇ ਸੀ ਅਤੇ ਇਸ ਵਿੱਚ ਚਾਰ ਭਾਰਤੀ ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਸਾਡਾ ਜਿਹੜਾ ਟੀਚਾ ਸੀ ਅਤੇ ਅੱਜ ਵੀ ਹੈ, ਉਹ ਬੀਬੀਸੀ ਦੀਆਂ ਭਰੋਸੇਮੰਦ ਖ਼ਬਰਾਂ ਨੂੰ ਦੇਸ਼ ਭਰ ਦੇ ਲੱਖਾਂ ਲੋਕਾਂ ਤੱਕ ਪਹੁੰਚਾਉਣ ਦਾ ਹੈ।
ਪਿਛਲੇ ਸਾਲ ਜਦੋਂ ਮੈਨੂੰ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੀ ਦੁਖਦਾਈ ਮੌਤ ਬਾਰੇ ਪਤਾ ਲੱਗਿਆ ਤਾਂ ਮੈਂ ਮੁੜ ਸੋਚਿਆ...
...ਕਿਉਂਕਿ ਜਦੋਂ ਮੈਂ ਇੱਥੇ ਆਇਆ ਸੀ ਤਾਂ ਮੈਨੂੰ ਉਨ੍ਹਾਂ ਨਾਲ 70ਵੇਂ ਦਹਾਕੇ ਵਿੱਚ ਦੇਸ਼ ਵਿੱਚ ਲਗਾਈ ਗਈ ਐਮਰਜੈਂਸੀ ਦੇ ਹਾਲਾਤ ਬਾਰੇ ਉਨ੍ਹਾਂ ਦੇ ਅਨੁਭਵ ਬਾਰੇ ਉਨ੍ਹਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ, ਜਦੋਂ ਉਹ 18 ਮਹੀਨੇ ਜੇਲ੍ਹ ਵਿੱਚ ਰਹੇ ਸਨ।
ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਉਸ ਸਮੇਂ ਉਹ ਇੱਕ ਛੋਟੇ ਜਿਹੇ ਰੇਡਿਓ ਨੂੰ ਆਪਣੇ ਨਾਲ ਰੱਖਣ ਵਿੱਚ ਕਾਮਯਾਬ ਹੋ ਗਏ ਸਨ...ਅਤੇ ਸਵੇਰੇ ਛੇ ਵਜੇ ਉਹ ਗਾਰਡ ਦੇ ਜਾਗਣ ਤੋਂ ਪਹਿਲਾਂ ਬੀਬੀਸੀ ਵਰਲਡ ਸਰਵਿਸ 'ਤੇ ਖ਼ਬਰਾਂ ਸੁਣਦੇ ਸਨ।
ਉਨ੍ਹਾਂ ਨੇ ਦੱਸਿਆ ਸੀ ਕਿ ਦੁਨੀਆ ਵਿੱਚ ਕੀ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਕੀ ਚੱਲ ਰਿਹਾ ਹੈ, ਇਹ ਜਾਣਨ ਲਈ ਇਹ ਉਨ੍ਹਾਂ ਦੀ ਜੀਵਨ ਰੇਖਾ ਸੀ-ਜਿਵੇਂ ਇਹ ਲਗਭਗ 90 ਸਾਲਾਂ ਤੋਂ ਉਨ੍ਹਾਂ ਬਹੁਤ ਸਾਰੇ ਲੋਕਾਂ ਲਈ ਸੀ ਜਿਹੜੇ ਗੁਲਾਮੀ, ਡਰ ਜਾਂ ਅਨਿਸ਼ਚਤਾ ਦੇ ਦੌਰ ਵਿੱਚ ਰਹਿ ਰਹੇ ਸਨ।
ਹੁਣ ਮੈਂ ਖ਼ਬਰਾਂ ਵਿੱਚ ਭਰੋਸੇ ਦੇ ਵਿਸ਼ੇ 'ਤੇ ਵਾਪਸ ਆਉਣਾ ਚਾਹੁੰਦਾ ਹਾਂ, ਪਰ ਮੈਂ ਪਹਿਲਾਂ ਵਿਸ਼ਵਾਸ ਬਾਰੇ ਵਿਆਪਕ ਪੱਧਰ 'ਤੇ ਗੱਲ ਕਰਨਾ ਚਾਹੁੰਦਾ ਹਾਂ।
ਸਰਕਾਰ ਦੇ ਲੋਕਤੰਤਰੀ ਸੰਸਥਾਨਾਂ ਵਿੱਚ ਭਰੋਸਾ, ਕਾਰੋਬਾਰ ਅਤੇ ਮੀਡੀਆ...ਲੋਕਤੰਤਰ 'ਤੇ Îਭਰੋਸਾ।
ਇਹ ਵੀ ਪੜ੍ਹੋ-
ਅੱਜ ਦੇ ਇਸ ਨਵੇਂ ਗੜਬੜ ਵਾਲੇ ਸਮੇਂ ਵਿੱਚ ਕੀ ਕੁਝ ਬਦਲਿਆ ਹੈ, ਮੈਂ ਉਸ ਬਾਰੇ ਥੋੜ੍ਹੀ ਗੱਲ ਕਰਨੀ ਚਾਹੁੰਦਾ ਹਾਂ, ਅਤੇ ਮੈਨੂੰ ਕਿਵੇਂ ਵਿਸ਼ਵਾਸ ਹੈ ਕਿ ਅਸੀਂ ਮੀਡੀਆ ਵਿੱਚ ਇਸਦਾ ਜਵਾਬ ਦੇ ਸਕਦੇ ਹਾਂ।
ਲੋਕਤੰਤਰ ਵਿੱਚ ਭਰੋਸਾ
ਸਾਲ ਦੀ ਸ਼ੁਰੂਆਤ ਵਿੱਚ ਮੈਂ ਲੰਡਨ ਵਿੱਚ ਐਡਲਮੈਨ ਟਰੱਸਟ ਬੈਰੋਮੀਟਰ ਦੇ ਉਦਘਾਟਨ ਸਮੇਂ ਕਿਹਾ ਸੀ।
ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹੋਣਗੇ: ਇਹ ਇੱਕ ਸਾਲਾਨਾ ਸਰਵੇਖਣ ਹੈ ਜੋ 28 ਦੇਸ਼ਾਂ ਵਿੱਚ ਵਪਾਰ, ਸਰਕਾਰ, ਮੀਡੀਆ ਅਤੇ ਐੱਨਜੀਓਜ਼ ਵਿੱਚ ਭਰੋਸਾ ਕਰਦਾ ਹੈ।
ਇਹ ਪਿਛਲੇ ਵੀਹ ਸਾਲਾਂ ਵਿੱਚ ਤਬਦੀਲੀ ਦੀ ਇੱਕ ਦਿਲਚਸਪ ਕਹਾਣੀ ਦੱਸਦਾ ਹੈ।
ਯੂਕੇ ਵਿੱਚ ਵੱਡੇ ਪੱਧਰ 'ਤੇ ਸਪੱਸ਼ਟ ਹੋਇਆ: ਲੋਕਤੰਤਰੀ ਸੰਸਥਾਨਾਂ ਵਿੱਚ ਭਰੋਸਾ ਘਟ ਗਿਆ ਹੈ।
ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਆਵਾਜ਼ ਰਾਸ਼ਟਰੀ ਬਹਿਸ ਵਿੱਚ ਸੁਣੀ ਨਹੀਂ ਜਾ ਰਹੀ...ਜ਼ਿਆਦਾ ਤੋਂ ਜ਼ਿਆਦਾ ਭਾਈਚਾਰਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਹਿੱਤਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।
ਮੈਨੂੰ ਪਤਾ ਹੈ ਕਿ ਇਹ ਇੱਕ ਅਜਿਹਾ ਰੁਝਾਨ ਹੈ ਜਿਸਨੂੰ ਅਸੀਂ ਪੂਰੀ ਦੁਨੀਆਂ ਵਿੱਚ ਕਿਧਰੇ ਜ਼ਿਆਦਾ ਤੇ ਕਿਧਰੇ ਘੱਟ ਦੇਖ ਰਹੇ ਹਾਂ।
ਅਤੇ ਇੱਥੇ ਇੱਕ ਅੰਕੜਾ ਅਜਿਹਾ ਹੈ ਜਿਹੜਾ ਸੱਚਮੁੱਚ ਸੋਚਣ ਲਈ ਮਜਬੂਰ ਕਰਦਾ ਹੈ...
ਮੌਜੂਦਾ ਸਮੇਂ 10 ਵਿੱਚੋਂ 8 ਤੋਂ ਵੀ ਜ਼ਿਆਦਾ ਵਿਅਕਤੀ ਆਪਣੀਆਂ ਨੌਕਰੀਆਂ ਗੁਆਉਣ ਕਾਰਨ ਚਿੰਤਤ ਹਨ-ਇਹ ਸਵੈਚਾਲਨ ਜਾਂ ਮੰਦੀ, ਮੁਕਾਬਲਾ ਜਾਂ ਇਮੀਗ੍ਰੇਸ਼ਨ ਕਾਰਨ ਹਨ।
ਅਜਿਹਾ ਲੱਗਦਾ ਹੈ ਕਿ ਡਰ ਆਸਾਂ ਨੂੰ ਬਦਲ ਰਿਹਾ ਹੈ। ਕਈ ਲੋਕ ਸਮਾਜਿਕ ਤਰੱਕੀ ਵਿੱਚ ਵਿਸ਼ਵਾਸ ਗੁਆ ਰਹੇ ਹਨ...ਇਸ ਵਿਚਾਰ ਨਾਲ ਕਿ ਸਖ਼ਤ ਮਿਹਨਤ ਤੁਹਾਨੂੰ ਬਿਤਹਰ ਬਣਾਏਗੀ।
ਇਸਦਾ ਨਤੀਜਾ ਇਹ ਹੈ ਕਿ ਲੋਕਤੰਤਰ ਵਿੱਚ ਵਿਸ਼ਵਾਸ-ਅਤੇ ਇਸਨੂੰ ਹੱਲਾਸ਼ੇਰੀ ਦੇਣ ਵਾਲੀਆਂ ਸੰਸਥਾਵਾਂ ਨੂੰ ਇਸਦਾ ਨੁਕਸਾਨ ਉਠਾਉਣਾ ਪਿਆ।
ਵਪਾਰ ਵਿੱਚ ਭਰੋਸਾ
ਇੱਕ ਰੁਝਾਨ ਜੋ ਹਾਲੀਆ ਸਾਲਾਂ ਵਿੱਚ ਸਾਹਮਣੇ ਆਇਆ ਹੈ, ਉਹ ਇਹ ਹੈ ਕਿ ਕਈ ਦੇਸ਼ਾਂ ਵਿੱਚ ਵਪਾਰ ਤੇਜ਼ੀ ਨਾਲ ਵਧਦਾ ਹੋਇਆ ਸਭ ਤੋਂ ਜ਼ਿਆਦਾ ਭਰੋਸਯੇਗ ਸੰਸਥਾਨ ਹੈ-ਮੀਡੀਆ ਤੋਂ ਵੀ ਅੱਗੇ, ਸਰਕਾਰ ਤੋਂ ਵੀ ਅੱਗੇ।
ਪਹਿਲਾਂ ਲੋਕ ਸਾਡੇ ਸਮਾਜ ਵਿੱਚ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਆਪਣੇ ਰਾਜਨੀਤਕ ਆਗੂਆਂ ਵੱਲ ਵੇਖਦੇ ਸਨ, ਪਰ ਹੁਣ ਬਹੁਤ ਸਾਰੇ ਇਸਦੀ ਬਜਾਏ ਆਪਣੇ ਵਪਾਰਕ ਆਗੂਆਂ ਵੱਲ ਵੇਖਦੇ ਹਨ।
ਤਿੰਨ ਚੌਥਾਈ ਲੋਕਾਂ ਦਾ ਮੰਨਣਾ ਹੈ ਕਿ ਸੀਈਓਜ਼ ਨੂੰ ਪ੍ਰਮੁੱਖ ਤੌਰ 'ਤੇ ਤਬਦੀਲੀ ਕਰਨ ਵਾਲੇ ਹੋਣਾ ਚਾਹੀਦਾ ਹੈ, ਸਰਕਾਰਾਂ ਵੱਲੋਂ ਪਹਿਲਾ ਕੰਮ ਕਰਨ ਦੀ ਉਡੀਕ ਨਹੀਂ ਕਰਨੀ ਚਾਹੀਦੀ-ਉਚਿੱਤ ਵੇਤਨ ਤੋਂ ਲੈ ਕੇ ਆਟੋਮੇਸ਼ਨ ਤੱਕ, ਕਾਰਬਨ ਨਿਕਾਸੀ ਤੋਂ ਲੈ ਕੇ ਇੰਟਰਨੈੱਟ ਰੈਗੂਲੇਸ਼ਨ ਤੱਕ ਹਰ ਚੀਜ਼ 'ਤੇ।
ਹਾਲ ਹੀ ਵਿੱਚ ਮੈਂ ਵਿਸ਼ਵ ਪੱਧਰ ਦੀ ਇੱਕ ਵੱਡੀ ਟੈਕ ਕੰਪਨੀ ਦੇ ਮੁਖੀ ਨਾਲ ਗੱਲ ਕਰ ਰਿਹਾ ਸੀ...ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ 2030 ਤੱਕ ਸਿਰਫ਼ ਨੈਤਿਕ ਕੰਪਨੀਆਂ ਹੀ ਬਚਣਗੀਆਂ।
ਇਹ ਸਪੱਸ਼ਟ ਹੈ ਕਿ ਕਾਰੋਬਾਰੀ ਸਫਲਤਾ ਇਸ 'ਤੇ ਜ਼ਿਆਦਾ ਨਿਰਭਰ ਨਹੀਂ ਕਰਦੀ ਕਿ ਤੁਸੀਂ ਕੀ ਕਰਦੇ ਹੋ, ਬਲਕਿ ਇਸ 'ਤੇ ਹੈ ਕਿ ਤੁਸੀਂ ਇਸਨੂੰ ਕਿਵੇਂ ਕਰਦੇ ਹੋ...
...ਅਤੇ ਸਭ ਤੋਂ ਵੱਡੇ ਜੇਤੂ ਉਹੀ ਹੋਣਗੇ ਜਿਹੜੇ ਉੱਚ ਆਦਰਸ਼ਾਂ ਵਾਲੇ ਹੋਣਗੇ।
ਮੀਡੀਆ 'ਤੇ ਭਰੋਸਾ
ਮੇਰਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਮੀਡੀਆ ਖੇਤਰ ਲਈ ਵੀ ਇਹ ਸੱਚ ਹੈ।
ਵਿਸ਼ਵ ਮੀਡੀਆ ਲਈ ਪਿਛਲਾ ਦਹਾਕਾ ਅਸਲ ਵਿੱਚ ਗੜਬੜ ਦਾ ਦੌਰ ਰਿਹਾ ਹੈ।
ਕੁਝ ਹੀ ਸਾਲਾਂ ਵਿੱਚ ਫੇਕ ਨਿਊਜ਼ ਸਾਡੇ ਸਮਾਜਾਂ ਦੇ ਖੂਨ ਵਿੱਚ ਜ਼ਹਿਰ ਬਣ ਗਈਆਂ ਹਨ-ਵਿਸ਼ਵਾਸ ਨੂੰ ਘੱਟ ਕਰਨ ਅਤੇ ਲੋਕਤੰਤਰ ਨੂੰ ਅਸਥਿਰ ਕਰਨ ਵਾਲੀਆਂ।
ਦੁਨੀਆਂ ਭਰ ਵਿੱਚ ਅਸੀਂ ਆਪਣੇ ਭਾਸ਼ਣਾਂ ਨੂੰ ਤੋੜਨ ਮਰੋੜਨ, ਮਤਭੇਦਾਂ ਨੂੰ ਹਵਾ ਦੇਣ, ਮਤਦਾਤਿਆਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ -ਇੱਥੋਂ ਤੱਕ ਕਿ ਹਿੰਸਾ ਨੂੰ ਭੜਕਾਉਣ ਅਤੇ ਜਾਨੀ ਨੁਕਸਾਨ ਦਾ ਕਾਰਨ ਬਣਨ ਲਈ ਇਸਦੀ ਸ਼ਕਤੀ ਨੂੰ ਦੇਖ ਰਹੇ ਹਾਂ।
ਜਿਨ੍ਹਾਂ ਦੇਸ਼ਾਂ ਵਿੱਚ ਲੋਕਤੰਤਰ ਕਮਜ਼ੋਰ ਹੈ ਅਤੇ ਡਿਜੀਟਲ ਸਾਖਰਤਾ ਘੱਟ ਹੈ, ਉੱਥੇ ਗਲਤ ਸੂਚਨਾ ਦਾ ਵਧਣਾ ਹੁਣ ਇੱਕ ਵੱਡਾ ਸੰਕਟ ਬਣ ਗਿਆ ਹੈ।
ਅਤੇ ਇਹ ਬਦਤਰ ਹੋਣ ਲਈ ਤਿਆਰ ਹੈ ਕਿਉਂਕਿ ਗਲਤ ਜਾਣਕਾਰੀ ਦੇ ਹਥਿਆਰ ਹੁਣ ਜ਼ਿਆਦਾ ਤਿੱਖੇ ਹੋ ਗਏ ਹਨ।
'ਡੀਪਫੇਕ' ਵੀਡਿਓ ਤਕਨਾਲੋਜੀ ਦਾ ਅਰਥ ਹੈ ਕਿ ਅਸੀਂ ਇੱਕ ਅਜਿਹੇ ਯੁੱਗ ਵਿੱਚ ਪ੍ਰਵੇਸ਼ ਕਰ ਰਹੇ ਹਾਂ ਜਿਸ ਵਿੱਚ ਕਿਸੇ ਨੂੰ ਅਜਿਹਾ ਦਿਖਾਉਣ ਲਈ ਬਣਾਇਆ ਜਾ ਸਕਦਾ ਹੈ ਕਿ ਜਿਵੇਂ ਇਹ ਉਸਨੇ ਹੀ ਕੀਤਾ ਹੋਵੇ ਜਾਂ ਕਿਹਾ ਹੋਵੇ।
ਝੂਠ ਤੋਂ ਤੱਥ, ਦਾਅਵੇ ਤੋਂ ਯਕੀਨ, ਝੂਠ ਤੋਂ ਸੱਚ ਬਣਾਉਣ ਤੋਂ ਵੱਖ ਕਰਨਾ ਕਦੇ ਵੀ ਮੁਸ਼ਕਿਲ ਨਹੀਂ ਰਿਹਾ।
ਸੋਸ਼ਲ ਮੀਡੀਆ ਦੇ ਉਦੈ ਨੇ ਇਸ ਪ੍ਰਵਿਰਤੀ ਨੂੰ ਨਾਟਕੀ ਅੰਦਾਜ਼ ਵਿੱਚ ਤੇਜ਼ ਕਰ ਦਿੱਤਾ ਹੈ।
ਲੋਕ ਤੇਜ਼ੀ ਨਾਲ ਸਿਰਫ਼ ਉਨ੍ਹਾਂ ਖ਼ਬਰ ਸਰੋਤਾਂ ਦੀ ਚੋਣ ਕਰਦੇ ਹਨ ਜਿਨ੍ਹਾਂ ਨੂੰ ਉਹ ਚੁਣੌਤੀ ਦੇਣ ਦੀ ਬਜਾਏ ਉਨ੍ਹਾਂ ਦੇ ਵਿਸ਼ਵ ਪੱਧਰੀ ਵਿਊਜ਼ ਨੂੰ ਦੇਖਦੇ ਹਨ।
ਸੋਸ਼ਲ ਮੀਡੀਆ ਈਕੋ ਚੈਂਬਰ ਸਮਾਜ ਵਿੱਚ ਪਾੜੇ ਨੂੰ ਵੱਡਾ ਕਰਨ ਲਈ ਕੰਮ ਕਰਦੇ ਹਨ ਅਤੇ ਸਾਨੂੰ ਸਿਰਫ਼ ਕਿਸੇ ਵੀ ਮਸਲੇ 'ਤੇ ਸਿਰਫ਼ ਇੱਕ ਪੱਖ ਨੂੰ ਦੇਖਣ ਲਈ ਹੀ ਪ੍ਰੋਤਸਾਹਿਤ ਕਰਦੇ ਹਨ।
ਇਹ ਵੀ ਪੜ੍ਹੋ-
Îਮੇਰੇ ਲਈ ਇਹ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਕਿ ਪੱਤਰਕਾਰਾਂ ਨੂੰ ਔਨਲਾਈਨ ਗੁੰਮਨਾਮ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ-ਸਿਰਫ਼ ਇਸ ਲਈ ਕਿ ਉਹ ਤਰਕ ਆਧਾਰਿਤ ਰਿਪੋਰਟਿੰਗ ਕਰਦੇ ਹਨ ਜਦੋਂ ਕਿ ਉਹ ਲੋਕ ਇਸਨੂੰ ਸੁਣਨਾ ਨਹੀਂ ਚਾਹੁੰਦੇ ਹਨ।
ਰਵਾਇਤੀ ਪੱਤਰਕਾਰੀ ਨੂੰ ਹੁਣ ਸਮੱਸਿਆ ਦੇ ਹੱਲ ਦੀ ਬਜਾਏ ਸਮੱਸਿਆ ਦੇ ਇੱਕ ਹਿੱਸੇ ਵਜੋਂ ਦੇਖਿਆ ਜਾਂਦਾ ਹੈ।
ਅਸੀਂ ਰੋਜ਼ਾਨਾ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ, ਟਰੋਲ ਕਰਨ ਜਾਂ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰਨ ਦੇ ਹਮਲੇ ਦੇਖਦੇ ਹਾਂ ਅਤੇ ਅੰਤ ਵਿੱਚ ਇਹ ਉਨ੍ਹਾਂ ਨੂੰ ਆਪਣਾ ਕੰਮ ਕਰਨ ਤੋਂ ਰੋਕਦੇ ਹਨ।
ਉਨ੍ਹਾਂ ਸਰੀਰਿਕ ਖਤਰਿਆਂ ਅਤੇ ਹਿੰਸਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ-ਹਾਲ ਹੀ ਵਿੱਚ ਇਹ ਇੱਥੇ ਦਿੱਲੀ ਦੰਗਿਆਂ ਵਿੱਚ ਹੋਇਆ।
ਆਖਿਰਕਾਰ ਇਹ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲੇ ਨੂੰ ਦਰਸਾਉਂਦਾ ਹੈ...ਅਤੇ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਤੱਥਾਂ ਦੀ ਤਲਾਸ਼ ਕਰਨ ਦੇ ਸਾਡੇ ਕਰਤੱਵ 'ਤੇ... ਸ਼ਕਤੀ ਨਾਲ ਸੱਚ ਬੋਲਣ 'ਤੇ, ਬੇਸ਼ੱਕ ਇਹ ਕਿੰਨਾ ਵੀ ਅਸੁਵਿਧਾਜਨਕ ਕਿਉਂ ਨਾ ਹੋਵੇ।
ਇਸਦੇ ਸਾਡੇ ਲਈ ਗੰਭੀਰ ਨਤੀਜੇ ਹਨ-ਲੋਕਤੰਤਰ ਅਤੇ ਸਮਾਜ ਦੋਵਾਂ ਲਈ।
ਉਹ ਲੋਕਤੰਤਰ ਜਿਹੜਾ ਸੱਚ ਦੀ ਪਹੁੰਚ 'ਤੇ ਭਰੋਸਾ ਨਹੀਂ ਕਰ ਸਕਦਾ, ਉਹ ਲੋਕਤੰਤਰ ਨੂੰ ਕਮਜ਼ੋਰ ਕਰਦਾ ਹੈ।
...ਅਤੇ ਇੱਕ ਸਮਾਜ ਜਿਸ ਵਿੱਚ ਬਹਿਸ ਦੇ ਦੋਵੇਂ ਪੱਖਾਂ ਨੂੰ ਇੱਕ ਦੂਜੇ ਨਾਲ ਜੁੜਨ ਦੀ ਲੋੜ ਨਹੀਂ ਹੈ-ਜੋ ਹੋ ਰਿਹਾ ਹੈ ਉਸਦੀ ਪ੍ਰਸੰਸਾ ਦੇ ਆਧਾਰ 'ਤੇ-ਕੀ ਇਹ ਸਮਾਜ ਨੂੰ ਜੜਾਂ ਤੋਂ ਕਮਜ਼ੋਰ ਨਹੀਂ ਕਰ ਰਿਹਾ।
ਦੁਨੀਆਂ ਭਰ ਵਿੱਚ ਵਧ ਰਹੇ ਕੋਰੋਨਾਵਾਇਰਸ ਦੇ ਪ੍ਰਕੋਪ ਨੇ ਇਹ ਸਭ ਕੁਝ ਸਪੱਸ਼ਟ ਕਰ ਦਿੱਤਾ ਹੈ।
ਇਹ ਦਰਸਾਉਂਦਾ ਹੈ ਕਿ ਇਹ ਕਿੰਨਾ ਜ਼ਰੂਰੀ ਹੈ ਕਿ ਲੋਕਾਂ ਵੱਲੋਂ ਉਨ੍ਹਾਂ ਸੂਚਨਾਵਾਂ 'ਤੇ ਭਰੋਸਾ ਕੀਤਾ ਜਾ ਸਕਦਾ ਹੈ ਜੋ ਉਨ੍ਹਾਂ ਲਈ ਲੋੜੀਂਦੀ, ਪਰਖੀ ਹੋਈ ਅਤੇ ਸਹੀ ਤਰੀਕੇ ਨਾਲ ਦੱਸੀ ਗਈ ਹੋਵੇ।
ਗੜਬੜ ਦੇ ਸਮੇਂ ਵਿੱਚ ਭਰੋਸੇਯੋਗ ਖ਼ਬਰਾਂ
ਇਹੀ ਕਾਰਨ ਹੈ ਕਿ ਮੇਰਾ ਮੰਨਣਾ ਹੈ ਕਿ ਰਵਾਇਤੀ ਮੀਡੀਆ ਕੋਲ ਹੁਣ ਪਹਿਲਾਂ ਨਾਲੋਂ ਕਿਧਰੇ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਹੈ।
ਜਿਨ੍ਹਾਂ ਕਦਰਾਂ ਕੀਮਤਾਂ 'ਤੇ ਸਾਡਾ ਨਿਰਮਾਣ ਹੋਇਆ ਹੈ-ਅਤੇ ਚੰਗੀ ਪੱਤਰਕਾਰੀ ਦੇ ਸਿਧਾਂਤ ਜੋ ਪਰਿਭਾਸ਼ਤ ਕਰਦੇ ਹਨ ਕਿ ਅਸੀਂ ਕੀ ਕਰਦੇ ਹਾਂ- ਦੀ ਕਦੇ ਜ਼ਿਆਦਾ ਲੋੜ ਨਹੀਂ ਪਈ।
ਸਾਡੇ ਲਈ ਇਹ ਇੱਕ ਵਧੀਆ ਮੌਕਾ ਹੈ... ਮੀਡੀਆ ਵਿੱਚ ਭਰੋਸੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁੱਗਣਾ ਕਰਨ ਅਤੇ ਖ਼ਬਰਾਂ ਵਿੱਚ ਇਮਾਨਦਾਰੀ ਵਰਤਣੀ, ਅਜਿਹਾ ਮੌਕਾ ਪਹਿਲਾਂ ਕਦੇ ਨਹੀਂ ਆਇਆ।
ਇਸ ਲਈ ਮੈਂ ਪੰਜ ਤਰੀਕਿਆਂ ਨੂੰ ਚੁਣਨਾ ਚਾਹੁੰਦਾ ਹਾਂ ਜਿਨ੍ਹਾਂ ਵਿੱਚ ਬੀਬੀਸੀ ਉਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪਹਿਲਾਂ, ਅਸੀਂ ਆਪਣੀ ਵਿਸ਼ਵਵਿਆਪੀ ਪਹੁੰਚ ਨੂੰ ਵਧਾ ਰਹੇ ਹਾਂ
ਬੀਬੀਸੀ ਅੱਜ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਭਰੋਸੇਯੋਗ ਖ਼ਬਰ ਪ੍ਰਦਾਤਾਵਾਂ ਵਿੱਚੋਂ ਇੱਕ ਹੈ, ਜੋ ਰਾਜਨੀਤਕ ਪ੍ਰਭਾਵ ਤੋਂ ਮੁਕਤ ਹੈ ਅਤੇ ਸਟੀਕਤਾ ਅਤੇ ਨਿਰਪੱਖਤਾ ਦੇ ਉੱਚ ਮਿਆਰਾਂ ਪ੍ਰਤੀ ਵਚਨਬੱਧ ਹੈ।
ਬੀਬੀਸੀ ਵਰਲਡ ਨਿਊਜ਼ ਅਤੇ ਰੇਡਿਓ ਦੋਵਾਂ ਦੇ ਦਰਸ਼ਕਾਂ/ਸਰੋਤਿਆਂ ਦੀ ਰਿਕਾਰਡ ਸੰਖਿਆ ਨਾਲ ਅਸੀਂ ਹਰ ਹਫ਼ਤੇ ਦੁਨੀਆਂ ਭਰ ਦੇ ਲਗਭਗ 430 ਮਿਲੀਅਨ ਲੋਕਾਂ ਤੱਕ ਪਹੁੰਚਦੇ ਹਾਂ।
ਪਰ ਅਸੀਂ ਜਾਣਦੇ ਹਾਂ ਕਿ ਅਸੀਂ ਦੁਨੀਆਂ ਭਰ ਵਿੱਚ ਆਪਣੇ ਦਰਸ਼ਕਾਂ/ਸਰੋਤਿਆਂ ਦੀ ਸੇਵਾ ਕਰਨ ਲਈ ਹੋਰ ਵੀ ਜ਼ਿਆਦਾ ਕਰ ਸਕਦੇ ਹਾਂ।
ਇਹੀ ਕਾਰਨ ਹੈ ਕਿ 1940 ਤੋਂ ਬਾਅਦ ਅਸੀਂ ਬੀਬੀਸੀ ਵਰਲਡ ਸਰਵਿਸ ਦਾ ਸਭ ਤੋਂ ਵੱਡਾ ਵਿਸਥਾਰ ਪੂਰਾ ਕੀਤਾ ਹੈ।
ਹੁਣ ਅਸੀਂ 42 ਭਾਸ਼ਾਵਾਂ ਵਿੱਚ ਕੰਮ ਕਰਦੇ ਹਾਂ ਅਤੇ ਅਸੀਂ ਨੈਰੋਬੀ ਤੋਂ ਬੈਂਕਾਕ ਦੇ ਬੇਲਗ੍ਰੇਡ ਤੱਕ ਦੇ ਸਥਾਨਾਂ 'ਤੇ ਨਵੇਂ ਅਤੇ ਵਿਸਥਾਰਤ ਦਫ਼ਤਰ ਖੋਲ੍ਹੇ ਹਨ।
ਇੱਥੇ ਭਾਰਤ ਵਿੱਚ ਅਸੀਂ ਚਾਰ ਹੋਰ ਭਾਸ਼ਾਵਾਂ-ਗੁਜਰਾਤੀ, ਮਰਾਠੀ, ਪੰਜਾਬੀ ਅਤੇ ਤੇਲਗੂ ਵਿੱਚ ਆਪਣੀਆਂ ਸਮਾਚਾਰ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ-ਅਤੇ ਹਿੰਦੀ ਅਤੇ ਤਮਿਲ ਨੂੰ ਜੋੜ ਕੇ ਅਸੀਂ ਇਨ੍ਹਾਂ ਦੀ ਗਿਣਤੀ ਨੌਂ 'ਤੇ ਲੈ ਕੇ ਜਾਣੀ ਹੈ।
ਇਸਦਾ ਅਰਥ ਹੈ ਕਿ ਇਸ ਦੇਸ਼ ਦੇ ਲੱਖਾਂ ਹੋਰ ਲੋਕ ਹੁਣ ਬੀਬੀਸੀ ਖ਼ਬਰਾਂ ਤੱਕ ਆਪਣੀਆਂ ਭਾਸ਼ਾਵਾਂ ਵਿੱਚ ਪਹੁੰਚ ਪ੍ਰਾਪਤ ਕਰ ਸਕਦੇ ਹਨ।
ਦਿੱਲੀ ਵਿੱਚ ਸਾਡਾ ਦਫ਼ਤਰ ਹੁਣ ਪੂਰੇ ਦੱਖਣੀ ਏਸ਼ੀਆ ਲਈ ਇੱਕ ਵੀਡਿਓ, ਟੀਵੀ ਅਤੇ ਡਿਜੀਟਲ ਸਮੱਗਰੀ ਦਾ ਪ੍ਰੋਡਕਸ਼ਨ ਕੇਂਦਰ ਹੈ।
ਸਾਡਾ ਉਦੇਸ਼ ਸਾਰੇ ਨਵੇਂ ਦਰਸ਼ਕ ਬਣਾਉਣਾ ਹੈ-ਨੌਜਵਾਨ, ਜ਼ਿਆਦਾ ਔਰਤਾਂ ਜਿਨ੍ਹਾਂ ਤੱਕ ਰਵਾਇਤੀ ਖ਼ਬਰ ਸੇਵਾਵਾਂ ਨਾਲ ਪਹੁੰਚਣਾ ਔਖਾ ਹੈ।
ਅਤੇ ਅਸੀਂ ਦੁਨੀਆ ਭਰ ਵਿੱਚ ਅਜਿਹਾ ਕਰਨਾ ਚਾਹੁੰਦੇ ਹਾਂ।
ਦੂਜਾ, ਅਸੀਂ ਫੇਕ ਨਿਊਜ਼ ਨਾਲ ਲੜ ਰਹੇ ਹਾਂ
ਪਿਛਲੇ ਸਾਲ ਬੀਬੀਸੀ ਨੇ 'ਬਿਓਂਡ ਫੇਕ ਨਿਊਜ਼' ਪ੍ਰੋਜੈਕਟ ਕੀਤਾ-ਸਾਡੇ ਸਾਰੇ ਅੰਤਰਰਾਸ਼ਟਰੀ ਨੈੱਟਵਰਕਾਂ 'ਤੇ ਦਸਤਾਵੇਜ਼ੀ ਫਿਲਮਾਂ, ਵਿਸ਼ੇਸ਼ ਰਿਪੋਰਟਾਂ ਅਤੇ ਫੀਚਰਾਂ ਦਾ ਇੱਕ ਵਿਸ਼ੇਸ਼ ਦੌਰ ਚਲਾਇਆ ਗਿਆ।
ਇਸਦਾ ਉਦੇਸ਼ ਮੁੱਦਿਆਂ ਪ੍ਰਤੀ ਸਮਝ ਨੂੰ ਵਧਾਉਣਾ ਅਤੇ ਮੀਡੀਆ ਸਾਖਰਤਾ ਵਿੱਚ ਸੁਧਾਰ ਲਿਆਉਣਾ ਸੀ।
ਇੱਥੋਂ ਤੱਕ ਕਿ ਵਰਲਡ ਸਰਵਿਸ ਨੇ ਭਾਰਤ, ਨਾਈਜੀਰੀਆ ਅਤੇ ਕੀਨੀਆ ਵਿੱਚ ਪੁਰਸਕਾਰ ਜੇਤੂ ਖੋਜਾਂ ਵੀ ਕੀਤੀਆਂ ਹਨ ਕਿ ਕਿਵੇਂ ਨਿੱਜੀ ਨੈੱਟਵਰਕਸ ਰਾਹੀਂ ਫੇਕ ਨਿਊਜ਼ ਫੈਲਦੀਆਂ ਹਨ।
ਪ੍ਰਮੁੱਖ ਚੋਣਾਂ ਦੌਰਾਨ ਲੋਕਤੰਤਰ ਨੂੰ ਮਜ਼ਬੂਤ ਕਰਨਾ ਸਭ ਤੋਂ ਵੱਡਾ ਕਾਰਜ ਹੈ...ਸਾਡੀ ਵਰਲਡ ਸਰਵਿਸ ਦੇ ਵਿਸਥਾਰ ਲਈ ਸ਼ੁਕਰੀਆ, ਹੁਣ ਅਸੀਂ ਸਰੋਤ ਤੋਂ ਗਲਤ ਜਾਣਕਾਰੀ ਦੇਣ ਲਈ ਬਹੁਤ ਕੁਝ ਕਰ ਸਕਦੇ ਹਾਂ।
ਅਤੇ ਅਸੀਂ ਬੀਬੀਸੀ ਰਿਐਲਿਟੀ ਚੈੱਕ ਵਿੱਚ ਨਿਵੇਸ਼ ਕੀਤਾ ਹੈ- ਸਾਡੀ ਆਲਮੀ ਤੱਥ ਜਾਂਚ ਸੇਵਾ ਜੋ ਸਹੀ ਸਮੇਂ 'ਤੇ ਫੇਕ ਨਿਊਜ਼ ਦੇ ਦਾਅਵਿਆਂ ਦੀ ਪੜਤਾਲ ਕਰਦੀ ਹੈ।
ਮਿਸਾਲ ਵਜੋਂ ਭਾਰਤ ਵਿੱਚ ਚੋਣਾਂ ਦੌਰਾਨ ਸਾਡੀ ਰਿਐਲਿਟੀ ਚੈੱਕ ਟੀਮ ਨੇ ਜਾਅਲੀ ਖ਼ਬਰਾਂ ਦੀ ਇੱਕ ਸੀਰੀਜ਼ ਚਲਾਈ ਜੋ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੁੰਦੀ ਰਹੀ- ਜਿਸ ਵਿੱਚ ਜਾਅਲੀ ਸਰਵੇਖਣ ਵੀ ਸ਼ਾਮਲ ਸਨ ਜਿਨ੍ਹਾਂ ਦੇ ਬੀਬੀਸੀ ਵੱਲੋਂ ਹੋਣ ਦੇ ਦਾਅਵੇ ਕੀਤੇ ਜਾਂਦੇ ਸਨ।
ਤੀਜਾ, ਅਸੀਂ ਫਰੰਟ ਲਾਈਨ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ
ਇਸਦਾ ਮਤਲਬ ਹੈ 'ਸਿੱਧਾ ਘਟਨਾ ਸਥਾਨ ਤੋਂ' : ਘਟਨਾ ਸਥਾਨ ਤੋਂ ਸਭ ਤੋਂ ਪਹਿਲਾਂ, ਔਨ ਦੀ ਸਪੌਟ ਰਿਪੋਰਟਿੰਗ...ਅਤੇ ਵਿਸ਼ੇਸ਼ ਪੱਤਰਕਾਰੀ 'ਤੇ ਜ਼ਿਆਦਾ ਧਿਆਨ ਕੇਂਦਰਿਤ ਕਰਨਾ।
ਉਹ ਰਿਪੋਰਟਰ ਜੋ ਆਪਣੇ ਵਿਸ਼ਾ ਖੇਤਰ ਵਿੱਚ ਰਹਿੰਦੇ ਹਨ ਅਤੇ ਉਸਨੂੰ ਜਿਉਂਦੇ ਹਨ...ਆਪਣੇ ਖੇਤਰ ਦੇ ਮਾਹਿਰਾਂ ਤੋਂ ਤੱਥਾਂ ਦੀ ਵਿਆਖਿਆ ਕਰਾਉਂਦੇ ਹਨ ਅਤੇ ਉਹ ਭਰੋਸੇਮੰਦ ਫੈਸਲਾ ਦੇ ਸਕਦੇ ਹਨ।
ਬੀਬੀਸੀ ਦੀ ਗਲੋਬਲ ਨਿਊਜ਼ ਸਰਵਿਸਿਜ਼-ਜਿਸਦਾ ਅਰਥ ਹੈ ਸਥਾਨਕ ਪੱਤਰਕਾਰ-ਉਹ ਅਸਲ ਵਿੱਚ ਉਨ੍ਹਾਂ ਭਾਈਚਾਰਿਆਂ ਦਾ ਹਿੱਸਾ ਹਨ ਜਿੱਥੇ ਉਹ ਆਪਣਾ ਕੰਮ ਕਰਦੇ ਹਨ।
ਇਸ ਲਈ ਅਸੀਂ ਭਾਰਤ ਵਿੱਚ ਬੀਬੀਸੀ ਦੇ ਵਿਸਥਾਰ ਲਈ ਦੇਸ਼ ਭਰ ਵਿੱਚ 150 ਤੋਂ ਜ਼ਿਆਦਾ ਨਵੇਂ ਪੱਤਰਕਾਰਾਂ ਦੀ ਨਿਯੁਕਤੀ ਕੀਤੀ ਹੈ।
ਅਸੀਂ ਜਿਵੇਂ ਦਿੱਲੀ ਦੇ ਹਾਲੀਆ ਦੰਗਿਆਂ ਨੂੰ ਕਵਰ ਕੀਤਾ ਹੈ-ਇਹ ਸਾਡੇ ਭਾਰਤੀ ਪੱਤਰਕਾਰ, ਯੋਗਿਤਾ ਲਿਮਿਆ ਜੋ ਫੈਸਲ ਮੁਹੰਮਦ ਅਲੀ ਵਰਗੇ ਹੋਰ ਭਾਸ਼ਾਵਾਂ ਦੇ ਪੱਤਰਕਾਰਾਂ ਨਾਲ ਦੁਨੀਆ ਦੀਆਂ ਨਵੀਨਤਮ ਰਿਪੋਰਟਾਂ ਕਰ ਰਹੇ ਹਨ।
ਚੌਥਾ, ਅਸੀਂ ਆਪਣਾ ਸਮਾਂ ਲੈਂਦੇ ਹਾਂ
ਅੱਜਕੱਲ੍ਹ ਦੀਆਂ ਖ਼ਬਰਾਂ ਜ਼ਿਆਦਾ ਗਰਮੀ ਫੜ ਲੈਂਦੀਆਂ ਹਨ...ਰੌਸ਼ਨੀ ਨਾਲੋਂ ਜ਼ਿਆਦਾ ਗਰਮੀ ਪੈਦਾ ਕਰਨ ਲਈ।
ਬੀਬੀਸੀ ਪੱਤਰਕਾਰੀ ਵਿੱਚ ਜ਼ਿਆਦਾ ਨਿਵੇਸ਼ ਕਰ ਰਿਹਾ ਹੈ ਜੋ ਸੁਰਖੀਆ ਤੋਂ ਇੱਕ ਕਦਮ ਪਿੱਛੇ ਹਟਦੇ ਹਨ...।
...ਇਹ ਸਾਡੇ ਦਰਸ਼ਕਾਂ ਨੂੰ ਵਧੇਰੇ ਪ੍ਰਸੰਗ ਅਤੇ ਵਿਆਖਿਆ ਦੇ ਕੇ ਸਸ਼ਕਤ ਬਣਾਉਣਾ ਚਾਹੁੰਦਾ ਹੈ।
ਇਸਦਾ ਅਰਥ ਹੈ ਖੋਜੀ ਪੱਤਰਕਾਰੀ 'ਤੇ ਹੋਰ ਜ਼ਿਆਦਾ ਧਿਆਨ ਕੇਂਦਰਿਤ ਕਰਨਾ।
ਸਾਡੀ ਅਫ਼ਰੀਕਾ ਆਈ ਟੀਮ ਸਭ ਤੋਂ ਵੱਡੀ ਮਿਸਾਲ ਹੈ : ਇੱਕ ਵਿਸ਼ਵ ਪੱਧਰੀ ਜਾਂਚ ਇਕਾਈ ਜੋ ਅਫ਼ਰੀਕਾ ਮਹਾਂਦੀਪ 'ਤੇ ਮਜ਼ਬੂਤ ਪਕੜ ਰੱਖਣ ਲਈ ਸ਼ਕਤੀ ਪ੍ਰਦਾਨ ਕਰਦੀ ਹੈ।
ਇਹ ਕੈਮਰੂਨ ਤੋਂ ਪੀੜਾਦਾਇਕ ਵੀਡਿਓ ਫੁਟੇਜ਼ ਦਾ ਵਿਸ਼ਲੇਸ਼ਣ ਸੀ ਜੋ ਸਿੱਧ ਕਰਦਾ ਹੈ ਕਿ ਫੌਜ ਨੇ ਔਰਤਾਂ ਅਤੇ ਬੱਚਿਆਂ ਦਾ ਘਿਨੌਣੇ ਢੰਗ ਨਾਲ ਕਤਲੇਆਮ ਕੀਤਾ ਸੀ।
ਇਹ ਇੱਕ ਕਿਸਮ ਦੀ ਅਜਿਹੀ ਪੱਤਰਕਾਰੀ ਹੈ ਜੋ ਤਬਦੀਲੀ ਲਿਆਉਣ ਵਿੱਚ ਸਹਾਇਤਾ ਕਰ ਸਕਦੀ ਹੈ।
ਨਾਈਜੀਰੀਆ ਵਿੱਚ ਖਾਂਸੀ ਦੀ ਦਵਾਈ 'ਕੋਡੀਨ' ਦੇ ਦੁਰਪ੍ਰਯੋਗ ਦੀ ਅਫ਼ਰੀਕਾ ਆਈ ਜਾਂਚ-ਅਤੇ ਇਸਦੇ ਪਿੱਛੇ ਦਾ ਵਿਸ਼ਾਲ ਅਪਰਾਧਕ ਨੈੱਟਵਰਕ-ਇਸ ਨਾਲ ਕਾਨੂੰਨ ਵਿੱਚ ਤੁਰੰਤ ਤਬਦੀਲੀ ਕੀਤੀ ਗਈ।
ਅਸੀਂ ਅਫ਼ਰੀਕਾ ਆਈ ਦੀ ਸਫਲਤਾ ਵਾਂਗ ਹੀ ਹੋਰ ਪਾਸੇ ਵੀ ਇਸ ਤਰ੍ਹਾਂ ਦੀ ਪੜਤਾਲ ਕਰਨੀ ਚਾਹੁੰਦੇ ਹਾਂ-ਜਿਵੇਂ ਕਿ ਬਗਦਾਦ ਵਿੱਚ ਸਾਡੀ ਹਾਲੀਆ ਜਾਂਚ ਵਿੱਚ ਸ਼ੀਆ ਮੌਲਵੀ ਪੁਰਸ਼ਾਂ ਨੂੰ ਸਲਾਹ ਦੇ ਰਹੇ ਹਨ ਕਿ ਜਵਾਨ ਲੜਕੀਆਂ ਦਾ ਸ਼ੋਸ਼ਣ ਕਿਵੇਂ ਕਰਨਾ ਹੈ।
ਅਤੇ ਅਸੀਂ ਭਾਰਤ ਸਮੇਤ ਹੋਰ ਖੇਤਰਾਂ ਵਿੱਚ ਵੀ ਨਵੀਆਂ ਟੀਮਾਂ ਸਥਾਪਿਤ ਕਰਨਾ ਚਾਹੁੰਦੇ ਹਾਂ।
ਖ਼ਬਰਾਂ ਲਈ ਸਾਡਾ ਸਮਾਂ ਲੈਣ ਦਾ ਮਤਲਬ ਕੁਝ ਹੋਰ ਵੀ ਹੈ, ਅਸਲ ਵਿੱਚ ਕੁਝ ਮਹੱਤਵਪੂਰਨ...
ਇਸਦਾ ਮਤਲਬ ਹੈ ਕਿ ਸਾਡੀ ਦੁਨੀਆ ਨੂੰ ਆਕਾਰ ਦੇਣ ਵਾਲੇ ਵੱਡੇ ਵਿਸ਼ਿਆਂ 'ਤੇ ਪ੍ਰਮੁੱਖ ਧਿਆਨ ਕੇਂਦਰਿਤ ਕਰਨਾ...
ਜਲਵਾਯੂ ਤਬਦੀਲੀ...ਵਧਦੀ ਅਤੇ ਬੁੱਢੀ ਹੁੰਦੀ ਹੋਈ ਜਨਸੰਖਿਆ...ਸਰੀਰਿਕ ਅਤੇ ਮਾਨਸਿਕ ਸਿਹਤ ਦਾ ਸੰਕਟ..ਇਹ ਸਭ ਕਿਵੇਂ ਸਾਡੇ ਜੀਵਨ ਨੂੰ ਸ਼ੇਪ ਦੇਵੇਗਾ।
ਇਹ ਸਭ ਤੋਂ ਵੱਡੇ ਮੁੱਦੇ ਹਨ ਜੋ ਆਉਣ ਵਾਲੇ ਸਾਲਾਂ ਵਿੱਚ ਆਪਣੀਆਂ ਜੜਾਂ ਮਜ਼ਬੂਤ ਕਰਨਗੇ।
ਤਬਦੀਲੀ ਲਿਆਉਣ ਲਈ ਕੰਮ
ਪੰਜਵਾਂ, ਅਸੀਂ ਅਸਲ ਤਬਦੀਲੀ ਲਿਆਉਣ ਲਈ ਦੂਜਿਆਂ ਨਾਲ ਕੰਮ ਕਰ ਰਹੇ ਹਾਂ।
ਪਿਛਲੀਆਂ ਗਰਮੀਆਂ ਵਿੱਚ ਮੈਂ ਇੱਕ ਵਿਸ਼ੇਸ਼ ਸੰਮੇਲਨ ਵਿੱਚ ਬੀਬੀਸੀ ਨਾਲ ਜੁੜਨ ਲਈ ਦੁਨੀਆ ਭਰ ਦੇ ਮੀਡੀਆ ਸੰਗਠਨਾਂ ਨੂੰ ਸੱਦਾ ਦਿੱਤਾ।
ਵਿਭਿੰਨ ਸਮੂਹਾਂ ਨੂੰ ਸਾਂਝੇ ਟੀਚਿਆਂ ਲਈ ਇਕੱਠੇ ਕਰਨ ਦਾ ਇਹ ਬੀਬੀਸੀ ਦੀ ਜਨ ਸੇਵਾ ਸ਼ਕਤੀ ਦਾ ਇੱਕ ਹਿੱਸਾ ਹੈ।
ਇਸ ਸਬੰਧੀ ਗੱਠਜੋੜ ਬਣਾਉਣਾ ਹੈ ਜਿਸ ਵਿੱਚ ਫੇਸਬੁੱਕ, ਮਾਈਕਰੋਸੌਫਟ, ਗੂਗਲ, ਟਵਿੱਟਰ, ਬਾਲ ਸਟਰੀਟ ਜਨਰਲ, ਦਿ ਹਿੰਦੂ ਅਤੇ ਹੋਰ ਬਹੁਤ ਸ਼ਾਮਲ ਹਨ...
ਇਸਦਾ ਉਦੇਸ਼ ਇਹ ਹੈ ਕਿ ਅਸੀਂ ਗਲਤ ਸੂਚਨਾ, ਪੂਰਵ ਅਨੁਮਾਨ ਅਤੇ ਫੇਕ ਨਿਊਜ਼ ਦੇ ਆਲਮੀ ਮੁੱਦਿਆਂ ਨਾਲ ਨਿਪਟਣ ਲਈ ਇਕੱਠੇ ਕੀ ਕਰ ਸਕਦੇ ਹਾਂ...ਠੋਸ ਕਾਰਵਾਈ ਕਰਨ ਲਈ ਕੰਮ ਕਰਾਂਗੇ।
ਅਸੀਂ ਇਸਨੂੰ ਆਪਣੀ ਭਰੋਸੇਯੋਗ ਖ਼ਬਰਾਂ ਪ੍ਰਤੀ ਪਹਿਲਕਦਮੀ ਕਹਿੰਦੇ ਹਾਂ।
ਅਤੇ ਇੱਕ ਯੋਜਨਾ ਜੋ ਅਸੀਂ ਸ਼ੁਰੂ ਕੀਤੀ ਹੈ, ਉਹ ਇੱਕ ਸ਼ੁਰੂਆਤੀ ਚਿਤਾਵਨੀ ਪ੍ਰਣਾਲੀ ਹੈ-ਗਲਤ ਜਾਣਕਾਰੀ ਪ੍ਰਤੀ ਭਾਈਵਾਲਾਂ ਨੂੰ ਸੁਚੇਤ ਕਰਨ ਲਈ ਜੋ ਵਾਇਰਲ ਹੋਣ ਅਤੇ ਚੋਣਾਂ ਦੀ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਰੱਖਦੀ ਹੈ।
ਅਸੀਂ ਹੁਣ ਤੱਕ ਇਸਨੂੰ ਦੋ ਚੋਣਾਂ ਵਿੱਚ ਉਪਯੋਗ ਵਿੱਚ ਲਿਆਂਦਾ ਹੈ-ਅਤੇ ਇਹ ਕੰਮ ਕਰਦਾ ਹੈ।
ਇਸ ਸਬੰਧੀ ਸੋਚਣ ਲਈ ਇਹ ਇੱਕ ਚੰਗੀ ਮਿਸਾਲ ਹੈ ਜਿਸ ਨੂੰ ਅਸੀਂ ਹੁਣ ਸਾਂਝਾ ਕਰਦੇ ਹਾਂ ਅਤੇ ਅਸਲ ਕਾਰਵਾਈ ਵਿੱਚ ਬਦਲਦੇ ਹਾਂ..ਇੱਕ ਅਜਿਹੇ ਪੱਧਰ 'ਤੇ ਜੋ ਅਸਲ ਵਿੱਚ ਤਬਦੀਲੀ ਲਿਆ ਸਕਦੀ ਹੈ।
ਸਿੱਟਾ
ਮੈਂ ਇਸਨੂੰ ਇੱਕ ਮੌਕੇ ਦਾ ਪਲ ਕਿਹਾ ਹੈ...
...ਇਹ ਖ਼ਬਰਾਂ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਦਾ ਮੋਕਾ ਹੋ ਸਕਦਾ ਹੈ ਅਤੇ ਉਹ ਜਾਣਕਾਰੀ ਜਿਸ 'ਤੇ ਉਹ ਭਰੋਸਾ ਕਰ ਸਕਦੇ ਹਨ।
ਇਸ ਨਵੇਂ ਦਹਾਕੇ ਦਾ ਪਹਿਲਾ ਸਾਲ ਇਹ ਤੈਅ ਕਰੇਗਾ ਕਿ ਖ਼ਬਰਾਂ ਦਾ ਭਵਿੱਖ ਕਿਹੜਾ ਮੁਕਾਬਲਾ ਜਿੱਤੇਗਾ ਫੇਕ ਨਿਊਜ਼ ਜਾਂ ਸਹੀ ਖ਼ਬਰ।
ਮੇਰਾ ਵਿਸ਼ਵਾਸ ਹੈ ਕਿ ਇਹ ਯਕੀਨੀ ਬਣਾਉਣ ਲਈ ਖ਼ਬਰਾਂ ਵਿੱਚ ਇਮਾਨਦਾਰੀ ਲਿਆਉਣੀ ਜ਼ਰੂਰੀ ਹੈ, ਜਿਸ ਦਿਨ ਇਹ ਹੋ ਗਿਆ ਅਸੀਂ ਲੋਕਤੰਤਰ ਵਿੱਚ ਵਿਸ਼ਵਾਸ ਨੂੰ ਮਜ਼ਬੂਤ ਕਰਨ, ਲੋਕਤੰਤਰ ਅਤੇ ਆਪਣੀਆਂ ਜਮਹੂਰੀ ਸੰਸਥਾਵਾਂ ਵਿੱਚ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੇ ਸਮਰੱਥ ਹੋਵਾਂਗੇ-ਅਤੇ ਇਸ ਨਾਲ ਸਮਾਜ ਵਿੱਚ ਵਿਸ਼ਾਲ ਪੱਧਰ 'ਤੇ ਵਿਸ਼ਵਾਸ ਵਧੇਗਾ।
ਇਹ ਵੀ ਪੜ੍ਹੋ-
ਇਹ ਵੀ ਦੇਖੋ