You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਕਿਹੜੇ ਦੇਸਾਂ ਨੇ ਚੀਨ ਤੋਂ ਆਉਣ ਵਾਲੇ ਲੋਕਾਂ 'ਤੇ ਲਾਈ ਰੋਕ
ਦੁਨੀਆ ਦੇ ਕਈ ਦੇਸ਼ਾਂ ਨੇ ਚੀਨ ਤੋਂ ਆਉਣ ਵਾਲਿਆਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਇਸ ਕਾਰਨ ਕੋਰੋਨਾਵਾਇਰਸ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣਾ ਦੱਸਿਆ ਜਾ ਰਿਹਾ ਹੈ।
ਇਸ ਦਾ ਕਾਰਨ ਦਸੰਬਰ ਵਿੱਚ ਚੀਨ 'ਚ ਸ਼ੁਰੂ ਹੋਏ ਕੋਰੋਨਾਵਾਇਰਸ ਨੂੰ ਦੱਸਿਆ ਜਾ ਰਿਹਾ ਹੈ।
ਅਮਰੀਕਾ ਅਤੇ ਆਸਟਰੇਲੀਆ ਨੇ ਕਿਹਾ ਹੈ ਕਿ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੇ ਆਉਣ 'ਤੇ ਰੋਕ ਲਾਈ ਗਈ ਹੈ।
ਇਸ ਤੋਂ ਪਹਿਲਾਂ, ਰੂਸ, ਜਾਪਾਨ, ਪਾਕਿਸਤਾਨ ਅਤੇ ਇਟਲੀ ਨੇ ਵੀ ਇਸੇ ਤਰ੍ਹਾਂ ਦੀ ਯਾਤਰਾ ਪਾਬੰਦੀਆਂ ਦਾ ਐਲਾਨ ਕੀਤਾ ਸੀ।
ਪਰ ਉੱਚ ਸਿਹਤ ਅਧਿਕਾਰੀਆਂ ਨੇ ਅਜਿਹੇ ਫੈਸਲਿਆਂ ਦਾ ਵਿਰੋਧ ਕੀਤਾ ਹੈ।
ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਨੇ ਕਿਹਾ, "ਯਾਤਰਾ ਪਾਬੰਦੀਆਂ ਨਾਲ ਜਾਣਕਾਰੀ ਨੂੰ ਸਾਂਝਾ ਕਰਨ, ਮੈਡੀਕਲ ਸਪਲਾਈ ਚੇਨ ਅਤੇ ਆਰਥਿਕਤਾਵਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।"
WHO ਨੇ ਸੁਝਾਅ ਦਿੱਤਾ ਹੈ ਕਿ ਅਧਿਕਾਰਤ ਬਾਰਡਰ ਲਾਂਘਿਆਂ 'ਤੇ ਚੈਕਿੰਗ ਸ਼ੁਰੂ ਕੀਤੀ ਜਾਵੇ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਗ਼ੈਰ-ਸਰਕਾਰੀ ਤੌਰ ਤੋਂ ਦੇਸਾਂ ਵਿੱਚ ਦਾਖਲ ਹੋਣ ਵਾਲਿਆਂ ਕਰਕੇ ਸਰਹੱਦਾਂ ਨੂੰ ਬੰਦ ਕਰਨ ਨਾਲ ਵੀ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ।
ਚੀਨ ਨੇ ਵਿਦੇਸ਼ੀ ਸਰਕਾਰਾਂ 'ਤੇ ਅਧਿਕਾਰਤ ਸਲਾਹ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਗਾਉਂਦਿਆਂ ਯਾਤਰਾ ਪਾਬੰਦੀਆਂ ਦੀ ਅਲੋਚਨਾ ਕੀਤੀ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਵਾ ਚੁਨਯਿੰਗ ਨੇ ਕਿਹਾ, "ਜਿਸ ਤਰ੍ਹਾਂ WHO ਨੇ ਯਾਤਰਾ ਪਾਬੰਦੀਆਂ ਵਿਰੁੱਧ ਹਦਾਤਿਆਂ ਦਿੱਤੀਆਂ ਹਨ, ਅਮਰੀਕਾ ਇਸ ਦੇ ਬਿਲਕੁਲ ਉਲਟ ਦਿਸ਼ਾ ਵੱਲ ਚਲਾ ਗਿਆ। ਇਹ ਸਦਭਾਵਨਾ ਨਹੀਂ ਦਰਸ਼ਾਉਂਦਾ।"
ਹਾਲ ਹੀ ਵਿੱਚ ਕੀ ਹੋਇਆ?
ਅਧਿਕਾਰਤ ਤੌਰ 'ਤੇ 2019-nCov ਕਹੇ ਜਾਣ ਵਾਲੇ ਨਵੇਂ ਵਾਇਰਸ ਤੋਂ ਮਰਨ ਵਾਲਿਆਂ ਦੀ ਗਿਣਤੀ 350 ਤੋਂ ਪਾਰ ਚਲੀ ਗਈ ਹੈ। ਚੀਨ ਵਿੱਚ ਕੁਲ ਕੇਸਾਂ ਦੀ ਗਿਣਤੀ 17 ਹਜ਼ਾਰ ਦੀ ਗਿਣਤੀ ਪਾਰ ਗਈ ਹੈ।
ਇੱਕ ਮੌਤ ਤੋਂ ਇਲਾਵਾ, ਸਾਰੀਆਂ ਮੌਤਾਂ ਚੀਨ ਦੇ ਅੰਦਰ ਹੋਈਆਂ ਹਨ। ਜ਼ਿਆਦਾਤਰ ਮੌਤਾਂ ਚੀਨ ਦੇ ਹੁਬੇਈ ਸੂਬੇ ਵਿੱਚ ਹੋਈਆਂ ਹਨ। ਇਸ ਸੂਬੇ ਦੇ ਵੁਹਾਨ ਤੋਂ ਤੋਂ ਵਾਇਰਸ ਦੀ ਸ਼ੁਰੂਆਤ ਹੋਈ ਸੀ।
ਚੀਨ ਦੇ ਬਾਹਰ ਲਗਭਗ ਯੂਕੇ, ਅਮਰੀਕਾ, ਰੂਸ, ਭਾਰਤ, ਜਪਾਨ ਅਤੇ ਜਰਮਨੀ ਨੇ ਇਨ੍ਹਾਂ ਕੇਸਾਂ ਦੀ ਪੁਸ਼ਟੀ ਕੀਤੀ ਹੈ।
ਇਸ ਦੌਰਾਨ ਹੁਬੇਈ ਦੇ ਅਧਿਕਾਰੀਆਂ ਨੇ ਨਵੇਂ ਸਾਲ ਦੀ ਛੁੱਟੀ 13 ਫਰਵਰੀ ਤੱਕ ਵਧਾ ਦਿੱਤੀ ਹੈ। ਇਹ ਐਲਾਨ ਲੋਕਾਂ ਨੂੰ ਵਾਪਸ ਕੰਮ 'ਤੇ ਪਰਤਨ ਲਈ ਕੀਤੇ ਜਾਣ ਵਾਲੇ ਸਫ਼ਰ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
ਇਸ ਦੇ ਨਾਲ ਹੀ ਅਜੇ ਵਿਆਹ ਸਮਾਗਮਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਕਿ ਕੀਤੇ ਵੀ ਇੱਕਠ ਨਾ ਹੋਵੇ।
ਚੀਨ ਵਿੱਚ 24 ਜਨਵਰੀ ਤੋਂ ਛੁੱਟੀਆਂ ਸ਼ੁਰੂ ਹੋਈਆਂ ਸਨ।
ਇਹ ਵੀ ਦੇਖੋ:
ਹਾਂਗਕਾਂਗ ਦੇ ਹਸਪਤਾਲ ਕਰਮਚਾਰੀਆਂ ਨੇ ਸੋਮਵਾਰ ਤੋਂ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਹਾਂਗਕਾਂਗ ਦੀ ਚੀਨ ਨਾਲ ਲੱਗਦੀ ਸਰਹੱਦ ਪੂਰੀ ਤਰ੍ਹਾਂ ਬੰਦ ਨਹੀਂ ਕੀਤੀ ਜਾਵੇ।
ਦੂਜੇ ਪਾਸੇ ਹਾਂਗ ਕਾਂਗ ਦੀ ਸਰਕਾਰ ਨੇ WHO ਦੇ ਹਦਾਤਿਆਂ ਦਾ ਹਵਾਲਾ ਦਿੰਦਿਆਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਦੁਨੀਆ ਭਰ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ, 2003 ਵਿੱਚ ਫੈਲਣ ਵਾਲੀ ਇਹੋ ਜਿਹੀ ਇੱਕ ਹੋਰ ਬਿਮਾਰੀ ਨਾਲੋਂ ਵੀ ਵੱਧ ਹੋ ਗਈ ਹੈ।
2003 ਵਿੱਚ ਸਾਰਸ ਨਾਂ ਦੀ ਇੱਕ ਬਿਮਾਰੀ ਦੁਨੀਆਂ ਦੇ ਦੋ ਦਰਜਨ ਤੋਂ ਵੱਧ ਦੇਸ਼ਾਂ ਵਿੱਚ ਫੈਲੀ ਸੀ।
ਪਰ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਸਾਰਸ ਬਿਮਾਰੀ ਦੇ ਮੁਕਾਬਲੇ ਘੱਟ ਹਨ। ਇਸੇ ਕਰਕੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਸਰਸ ਨਾਲੋਂ ਘੱਟ ਖ਼ਤਰਨਾਕ ਹੈ।
ਹਾਂਗ ਕਾਂਗ ਯੂਨੀਵਰਸਿਟੀ ਦੁਆਰਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕੁੱਲ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ ਕਿਤੇ ਵੱਧ ਹੋ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਵੂਹਾਨ ਸ਼ਹਿਰ ਵਿੱਚ 75,000 ਤੋਂ ਵੱਧ ਲੋਕ ਇਸ ਬਿਮਾਰੀ ਨਾਲ ਪ੍ਰਭਾਵਿਤ ਹੋਏ ਹਨ।
ਚੀਨ ਤੋਂ ਬਾਹਰਲੇ ਦੇਸਾਂ ਦਾ ਕੀ ਹੈ ਹਾਲ?
ਹਾਲ ਹੀ ਦੇ ਦਿਨਾਂ ਵਿੱਚ ਯਾਤਰਾ 'ਤੇ ਕਈ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ।
ਅਮਰੀਕਾ ਨੇ ਇੱਕ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ। ਉਨ੍ਹਾਂ ਨੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ 'ਤੇ ਪਾਬੰਦੀ ਲਗਾਈ ਹੈ ਜੋ ਪਿਛਲੇ ਦੋ ਹਫ਼ਤਿਆਂ ਵਿੱਚ ਚੀਨ ਗਏ ਸਨ।
ਅਮਰੀਕੀ ਨਾਗਰਿਕਾਂ ਅਤੇ ਹੁਬੇਈ ਸੂਬੇ ਤੋਂ ਵਾਪਸ ਆ ਰਹੇ ਵਸਨੀਕਾਂ ਨੂੰ 14 ਦਿਨਾਂ ਲਈ ਅਲੱਗ ਰੱਖਿਆ ਜਾਵੇਗਾ। ਚੀਨ ਦੇ ਦੂਜੇ ਹਿੱਸਿਆਂ ਤੋਂ ਵਾਪਸ ਆਉਣ ਵਾਲੇ ਵੀ ਆਪਣੀ 2 ਹਫ਼ਤਿਆਂ ਲਈ ਦੇਕ-ਭਾਲ ਕਰਨਗੇ।
ਸ਼ਨੀਵਾਰ ਨੂੰ ਪੈਂਟਾਗਨ ਦੁਆਰਾ ਐਲਾਨ ਕੀਤਾ ਗਿਆ ਕਿ ਇਹ ਉਨ੍ਹਾਂ 1000 ਲੋਕਾਂ ਲਈ ਰਿਹਾਇਸ਼ ਪ੍ਰਦਾਨ ਕਰਨਗੇ ਜੋ ਵਿਦੇਸ਼ ਤੋਂ ਅਮਰੀਕਾ ਵਾਪਸ ਆ ਰਹੇ ਹਨ। ਉਨ੍ਹਾਂ ਲੋਕਾਂ ਨੂੰ 29 ਫਰਵਰੀ ਤੱਕ ਵੱਖਰਾ ਰੱਖਿਆ ਜਾਵੇਗਾ। ਕੈਲੀਫੋਰਨੀਆ, ਕੋਲੋਰਾਡੋ ਅਤੇ ਟੈਕਸਾਸ ਵਿੱਚ ਸਥਿਤ ਚਾਰ ਮਿਲਟਰੀ ਬੇਸ ਆਪੋ-ਆਪਣੇ 250 ਕਮਰੇ ਪ੍ਰਦਾਨ ਕਰਨਗੇ।
ਅਮਰੀਕਾ ਦੇ ਮੈਸਾਚਿਉਸੇਟਸ ਵਿੱਚ ਸ਼ਨੀਵਾਰ ਨੂੰ ਇੱਕ ਹੋਰ ਕੋਰੋਨਾਵਾਇਰਸ ਕੇਸ ਦੀ ਪੁਸ਼ਟੀ ਹੋਈ ਹੈ। ਇਸ ਮਗਰੋਂ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਅੱਠ ਹੋ ਗਈ ਹੈ।
ਇਸੇ ਤਰ੍ਹਾਂ ਦੀ ਪਾਬੰਦੀ ਦਾ ਐਲਾਨ ਕਰਦਿਆਂ ਆਸਟਰੇਲੀਆ ਨੇ ਕਿਹਾ ਕਿ ਚੀਨ ਤੋਂ ਆਉਣ ਵਾਲੇ ਉਨ੍ਹਾਂ ਦੇ ਨਾਗਰਿਕਾਂ ਨੂੰ ਦੋ ਹਫ਼ਤਿਆਂ ਲਈ ਵੱਖਰਾ ਰੱਖਿਆ ਜਾਵੇਗਾ।
ਹੋਰ ਦੇਸਾਂ ਦੁਆਰਾ ਆਪਣੇ ਨਾਗਰਿਕਾਂ ਨੂੰ ਚੀਨ ਤੋਂ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ਼ਨੀਵਾਰ ਨੂੰ ਦਿੱਲੀ ਵਿੱਚ ਵੀ ਵੁਹਾਨ ਤੋਂ 300 ਨਾਲੋਂ ਵੱਧ ਭਾਰਤੀ ਦਿੱਲੀ ਪਹੁੰਚੇ। ਇਸੇ ਤਰ੍ਹਾਂ ਜਰਮਨੀ ਦੇ 100 ਲੋਕ ਵੀ ਉਸ ਦਿਨ ਫ੍ਰੈਂਕਫਰਟ ਪਹੁੰਚੇ।
ਥਾਈਲੈਂਡ ਵੀ ਆਉਣ ਵਾਲੇ ਦਿਨਾਂ ਵਿੱਚ ਆਪਣੇ ਨਾਗਰਿਕਾਂ ਨੂੰ ਚੀਨ ਤੋਂ ਬਾਹਰ ਕੱਢੇਗਾ।
ਰੂਸ ਦੇ ਕ੍ਰੈਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਕਿਹਾ ਕਿ ਰੂਸ ਸੋਮਵਾਰ ਅਤੇ ਮੰਗਲਵਾਰ ਨੂੰ ਹੁਬੇਈ ਸੂਬੇ ਤੋਂ ਆਪਣੇ ਨਾਗਰਿਕਾਂ ਵਾਪਸ ਬੁਲਾਵੇਗਾ। ਦੇਸ ਨੇ ਚੀਨੀ ਨਾਗਰਿਕਾਂ ਲਈ ਵੀਜ਼ਾ ਮੁਕਤ ਟੂਰਿਜ਼ਮ ਨੂੰ ਵੀ ਰੋਕ ਦਿੱਤਾ ਹੈ।
ਇਹ ਵੀ ਦੇਖੋ:
ਹੋਰ ਤਾਜ਼ਾ ਘਟਨਾਵਾਂ ਵਿੱਚ:
- ਚੀਨ ਨੇ ਯੂਰਪੀ ਸੰਘ ਨੂੰ ਮੈਂਬਰ ਦੇਸ਼ਾਂ ਤੋਂ ਦਵਾਈਆਂ ਦੀ ਸਪਲਾਈ ਭੇਜਣ ਲਈ ਮੰਗ ਕੀਤੀ ਹੈ।
- ਵੀਅਤਨਾਮ ਏਅਰਲਾਇੰਸ ਨੇ ਚੀਨ, ਹਾਂਗਕਾਂਗ ਅਤੇ ਤਾਈਵਾਨ ਲਈ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ।
- ਕੰਨਟਾਸ, ਏਅਰ ਨਿਊਜ਼ੀਲੈਂਡ, ਏਅਰ ਕਨੇਡਾ ਅਤੇ ਬ੍ਰਿਟਿਸ਼ ਏਅਰਵੇਜ਼ ਸਮੇਤ ਹੋਰ ਕੰਪਨੀਆਂ ਨੇ ਆਪਣੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਹਨ।
- ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਨੇ ਚੀਨ ਦੇ ਰਾਸ਼ਟਰਪਤੀ ਨੂੰ ਇੱਕ ਪੱਤਰ ਰਾਹੀਂ ਦੁੱਖ ਪ੍ਰਗਟਾਇਆ।
- ਐਪਲ ਨੇ ਐਲਾਨ ਕੀਤਾ ਹੈ ਕਿ ਉਹ ਚੀਨ ਵਿੱਚ ਅਸਥਾਈ ਤੌਰ 'ਤੇ ਆਪਣੇ ਸਟੋਰ ਬੰਦ ਕਰ ਦੇਣਗੇ।
- ਰੂਸ ਨੇ ਦੋ ਚੀਨੀ ਨਾਗਰਿਕਾਂ ਨੂੰ ਕੋਰੋਨਾਵਾਇਰਸ ਹੋਣ ਕਰਕੇ ਵੱਖਰੇ ਰੱਖਿਆ ਹੈ।
- ਜਰਮਨੀ, ਇਟਲੀ ਅਤੇ ਸਵੀਡਨ ਨੇ ਯੂਰਪ ਵਿੱਚ ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ।
- ਸਿੰਗਾਪੁਰ ਨੇ ਚੀਨ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ।
ਇੱਕ ਪੂਰਾ ਦੇਸ ਹੋਇਆ ਇਕਾਂਤ
ਚੀਨ ਦੇ ਪੱਤਰਕਾਰ ਸਟੀਫਨ ਮੈਕਡੋਨਲ ਦੁਆਰਾ ਵਿਸ਼ਲੇਸ਼ਣ ਕੀਤਾ ਗਿਆ।
ਕੋਰੋਨਾਵਾਇਰਸ ਕਰਕੇ ਤਿਆਨਜਿਨ ਦੇ ਉਦਯੋਗਿਕ ਸ਼ਹਿਰ ਨੂੰ ਸਭ ਤੋਂ ਜ਼ਿਆਦਾ ਆਰਥਿਕ ਨੁਕਸਾਨ ਹੋ ਰਿਹਾ ਹੈ।
1.5 ਕਰੋੜ ਲੋਕਾਂ ਦੀ ਆਬਾਦੀ ਵਾਲੇ ਇਹ ਸ਼ਹਿਰ ਇੱਕ ਉਦਯੋਗਿਕ ਪੋਰਟ ਵਾਲਾ ਸ਼ਹਿਰ ਹੈ। ਤਿਆਨਜਿਨ ਨੇ ਇਹ ਐਲਾਨ ਕੀਤਾ ਹੈ ਕਿ ਸਾਰੇ ਗੈਰ-ਜ਼ਰੂਰੀ ਕਾਰੋਬਾਰ ਬੰਦ ਕਰ ਦਿੱਤੇ ਜਾਣ।
ਬੀਜਿੰਗ, ਸ਼ੰਘਾਈ, ਚੋਂਗਕਿੰਗ ਉਨ੍ਹਾਂ ਦੇ ਸਧਾਰਣ ਦਿਨਾਂ ਦੇ ਤੁਲਨਾ ਵਿੱਚ ਬਿਲਕੁਲ ਬੇਜਾਨ ਹੋ ਗਏ ਹਨ।
ਇਹ ਮਹਿਸੂਸ ਹੋ ਰਿਹਾ ਹੈ ਕਿ ਪੂਰੇ ਦੇਸ਼ ਨੂੰ ਇਕਾਂਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਅੰਤਰਰਾਸ਼ਟਰੀ ਉਡਾਣਾਂ ਨੇ ਵੀ ਚੀਨ ਨਾਲ ਸੰਪਰਕ ਰੋਕ ਲਿਆ ਹੈ। ਕਈ ਦੇਸਾਂ ਨੇ ਚੀਨੀ ਪਾਸਪੋਰਟ ਧਾਰਕਾਂ ਨੂੰ ਫਿਲਹਾਲ ਦਾਖਲੇ ਤੋਂ ਇਨਕਾਰ ਕਰ ਦਿੱਤਾ ਹੈ।
ਪਰ ਫਿਰ ਵੀ ਚੀਨ ਦੀ ਸਰਕਾਰ ਦੁਆਰਾ ਦਿੱਤੀਆਂ ਹਦਾਇਤਾਂ ਨੂੰ ਸੂਬਾ ਸਰਕਾਰਾਂ ਮੰਨ ਰਹੀਆਂ ਹਨ।
ਜ਼ਿਆਦਾਤਰ ਲੋਕ ਹਾਲਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਦੇ ਫੈਸਲੇ ਦਾ ਸਵਾਗਤ ਕਰ ਰਹੇ ਹਨ। ਪਰ ਵੁਹਾਨ ਦੇ ਅਧਿਕਾਰੀਆਂ ਨੂੰ ਮੁੱਢਲੇ ਪੜਾਅ ਵਿੱਚ ਉਨ੍ਹਾਂ ਦੀ ਹੌਲੀ ਪ੍ਰਤੀਕ੍ਰਿਆ ਲਈ ਨਿੰਦਿਆ ਗਿਆ।
ਇਸ ਵਾਇਰਸ ਦੇ ਫੈਲਾਅ ਬਾਰੇ ਲੋਕਾਂ ਨੂੰ ਸਭ ਤੋਂ ਪਹਿਲਾਂ ਦੱਸਣ ਵਾਲੇ ਡਾਕਟਰਾਂ ਵਿੱਚੋਂ, ਇੱਕ ਡਾਕਟਰ ਨੂੰ ਹੁਣ ਆਪ ਵੀ ਕੋਰੋਨਾਵਾਇਰਸ ਹੋ ਗਿਆ ਹੈ।
ਲੀ ਵੇਨਲੈਂਗ ਨਾਂ ਦੇ ਇਸ ਡਾਕਟਰ ਨੂੰ ਸ਼ੁਰੂ ਵਿੱਚ ਸਥਾਨਕ ਪੁਲਿਸ ਨੇ "ਅਫਵਾਹਾਂ ਫੈਲਾਉਣ" ਅਤੇ "ਸਮਾਜਿਕ ਵਿਵਸਥਾ ਵਿੱਚ ਵਿਘਨ ਪਾਉਣ" ਕਾਰਨ ਤਾੜਿਆ ਸੀ। ਇਸ ਡਾਕਟਰ ਨੇ ਇੱਕ ਗਰੁੱਪ ਵਿੱਚ ਮੈਸੇਜ਼ ਪਾ ਕੇ ਇਹ ਦੱਸਿਆ ਸੀ ਕਿ ਉਸ ਦੇ ਹਸਪਤਾਲ ਵਿੱਚ ਸਰਸ ਨਾਲ ਪੀੜਤ ਮਰੀਜ਼ਾਂ ਨੂੰ ਵੱਖਰਾ ਕੀਤਾ ਗਿਆ।
ਪਰ ਇਸ ਦੇ ਉਲਟ ਇਹ ਇੱਕ ਨਵਾਂ ਵਾਇਰਸ ਨਿਕਲਿਆ।
ਚੀਨ ਦੇ ਸੁਪਰੀਮ ਕੋਰਟ ਨੇ ਵੁਹਾਨ ਪੁਲਿਸ ਨੂੰ ਉਸ ਨੂੰ ਤਾੜਨ ਦੀ ਆਲੋਚਨਾ ਕੀਤੀ ਹੈ।
ਇਹ ਵੀ ਦੇਖੋ:
ਵੀਡਿਓ:ਆਰਥਿਕ ਤੌਰ 'ਤੇ ਕਮਜ਼ੋਰ ਖਿਡਾਰਨ ਨਾਲ NRI ਨੇ ਕਰਵਾਇਆ ਵਿਆਹ
ਵੀਡਿਓ: Organic farming: 'ਕੁਦਰਤੀ ਖੇਤੀ ਵਪਾਰ ਘੱਟ, ਜ਼ਿੰਦਗੀ ਜਿਉਣ ਦੀ ਜਾਚ ਵੱਧ'