ਪੰਜਾਬ ਪੁਲਿਸ ਦੀ ਫਿਲਮੀ ਕਹਾਣੀ ਜਦੋਂ ਉਨ੍ਹਾਂ ਸਾਬਕਾ ਸਰਪੰਚ ਦੇ ਕਤਲ ਦੀ ਗੁੱਥੀ ਸੁਲਝਾਈ

ਪੰਜਾਬ ਪੁਲਿਸ ਨੇ 2 ਮਹੀਨੇ ਪਹਿਲਾਂ ਹੋਏ ਇੱਕ ਕਤਲ ਦੀ ਗੁੱਥੀ ਸੁਲਝਾ ਲਈ ਹੈ। ਅੰਮ੍ਰਿਤਸਰ ਦੇ ਪਿੰਡ ਉਮਰਪੁਰਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦਾ ਜਨਵਰੀ ਮਹੀਨੇ ਵਿੱਚ ਕਤਲ ਹੋਇਆ ਸੀ।

ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਨੇ ਲਗਾਤਾਰ 19 ਘੰਟੇ ਤੱਕ ਮੁਲਜ਼ਮਾ ਦਾ ਪਿੱਛਾ ਕੀਤਾ ਤੇ ਫਿਰ ਉਨ੍ਹਾਂ ਨੂੰ ਗਿਰਫ਼ਤਾਰ ਕੀਤਾ।

ਪੁਲਿਸ ਨੇ ਇਸ ਮਾਮਲੇ ਵਿੱਚ 7 ਲੋਕਾਂ ਨੂੰ ਹਥਿਆਰਾਂ ਸਮੇਤ ਗਿਰਫ਼ਤਾਰ ਕੀਤਾ ਹੈ।

ਫੜੇ ਗਏ ਲੋਕਾਂ ਵਿੱਚ ਉਮਰਪੁਰਾ ਦਾ ਰਹਿਣ ਵਾਲਾ ਹਰਮਨ ਭੁੱਲਰ, ਗੁਰਦਾਸਪੁਰ ਦੇ ਬਸੰਤਕੋਟ ਦਾ ਬਲਰਾਜ ਸਿੰਘ, ਅੰਮ੍ਰਿਤਸਰ ਦੇ ਪੰਡੋਰੀ ਵੜੈਚ ਦਾ ਹਰਵਿੰਦਰ ਸੰਧੂ, ਉੱਤਰ ਪ੍ਰਦੇਸ਼ ਦੇ ਮੇਰਠ ਦਾ ਗੁਰਪ੍ਰੀਤ ਸਿੰਘ, ਉਤਰਾਖੰਡ ਦੇ ਬਾਜ਼ਪੁਰ ਦਾ ਗੁਰਵਿੰਦਰ ਸਿੰਘ ਤੇ ਚੰਡੀਗੜ੍ਹ ਦੇ ਸੈਕਟਰ 40 ਦੇ ਰਹਿਣ ਵਾਲੇ ਹਰਮਨ ਬਾਜਵਾ ਹੈ।

ਇਹ ਵੀ ਪੜ੍ਹੋ:

4 ਸੂਬਿਆਂ ਨਾਲ ਮਿਲ ਕੇ ਚਲਾਇਆ ਆਪ੍ਰੇਸ਼ਨ

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਫਿਲਮੀ ਸਟਾਇਲ ਵਿੱਚ ਇਸ ਪੂਰੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ।

ਉਨ੍ਹਾਂ ਦੱਸਿਆ ਕਿ ਮੁਹਾਲੀ ਐੱਸਐੱਸਪੀ ਵੱਲੋਂ ਇੱਕ ਸ਼ਖ਼ਸ ਤੋਂ ਪੁੱਛਗਿੱਛ ਕੀਤੀ ਗਈ ਸੀ। ਉਸ ਸ਼ਖ਼ਸ ਨੇ ਚੰਡੀਗੜ੍ਹ ਦੇ ਸੈਕਟਰ 40 ਵਿੱਚ ਰਹਿੰਦੇ ਹੈਰੀ ਬਾਜਵਾ ਦੇ ਸ਼ਾਮਲ ਹੋਣ ਦੀ ਗੱਲੀ ਆਖੀ।

ਡੀਜੀਪੀ ਮੁਤਾਬਕ, ''ਸਾਨੂੰ ਹਰਮਨ ਭੁੱਲਰ ਦੇ ਰੁਦਰਪੁਰ ਵਿੱਚ ਹੋਣ ਦਾ ਸ਼ੱਕ ਸੀ, ਮੈਂ ਉਤਰਾਖੰਡ ਦੇ ਡੀਜੀਪੀ ਨਾਲ 27 ਫਰਵਰੀ ਨੂੰ ਗੱਲ ਕੀਤੀ। 27 ਫਰਵਰੀ ਨੂੰ ਸਾਡੀਆਂ ਟੀਮਾਂ ਨੇ ਸਾਰੀ ਰਾਤ ਸਫਰ ਕੀਤਾ ਤੇ 28 ਫਰਵਰੀ ਨੂੰ ਉਹ ਉੱਥੇ ਪਹੁੰਚੇ।''

ਇਹ ਅੰਮ੍ਰਿਤਸਰ ਤੇ ਮੋਹਾਲੀ ਦੇਹਾਤੀ ਪੁਲਿਸ ਦਾ ਜੁਆਇੰਟ ਆਪ੍ਰੇਸ਼ਨ ਸੀ ਜਿਨ੍ਹਾਂ ਵੱਲੋਂ ਲਗਾਤਾਰ 19 ਘੰਟੇ ਮੁਲਜ਼ਮਾਂ ਦਾ ਪਿੱਛਾ ਕੀਤਾ ਗਿਆ।

ਪੁਲਿਸ ਨੇ ਉਨ੍ਹਾਂ ਦਾ ਪੂਰਨਪੁਰ, ਸ਼ਾਹਜਹਾਂਪੁਰ, ਆਗਰਾ, ਜੈਪੁਰ, ਅਜਮੇਰ ਤੱਕ ਪਿੱਛਾ ਕੀਤਾ ਤੇ ਫਿਰ ਆਖਰਕਾਰ ਰਾਜਸਥਾਨ ਦੇ ਪਾਲੀ ਵਿੱਚ ਜਾ ਕੇ ਉਨ੍ਹਾਂ ਨੂੰ ਫੜਿਆ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਤਿੰਨਾਂ ਸੂਬਿਆਂ ਦੀ ਪੁਲਿਸ ਨੇ ਇਸ ਆਪ੍ਰੇਸ਼ ਵਿੱਚ ਉਨ੍ਹਾਂ ਦਾ ਪੂਰਾ ਸਾਥ ਦਿੱਤਾ।

ਦੋ ਕਾਰਾ, ਤਿੰਨ ਮੁਲਜ਼ਮ ਤੇ ਜਾਲੀ ਦਸਤਾਵੇਜ਼

ਤਿੰਨ ਮੁਲਜ਼ਮਾਂ ਨੇ ਕਰੀਬ 1500 ਕਿੱਲੋਮੀਟਰ ਦਾ ਸਫਰ ਤੈਅ ਕੀਤਾ। ਇਹ ਲੋਕ ਸਵਿਫਟ ਗੱਡੀ ਵਿੱਚ ਗਏ ਸੀ। ਉਸ ਤੋਂ ਬਾਅਦ ਇਨ੍ਹਾਂ ਨੇ ਆਈ-20 ਗੱਡੀ ਲਈ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਨੈਸ਼ਨਲ ਹਾਈਵੇਅਜ਼ ਤੇ ਛੋਟੀਆਂ-ਛੋਟੀਆਂ ਸੜਕਾਂ ਵਿੱਚੋਂ ਲੰਘਦੇ ਹੋਏ ਆਖਰਕਾਰ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਵਿੱਚੋਂ ਉਨ੍ਹਾਂ ਨੂੰ ਗਿਰਫ਼ਤਾਰ ਕੀਤਾ ਗਿਆ।

ਤਿੰਨਾਂ ਮੁਲਜ਼ਮਾ ਨੇ ਜਾਲੀ ਆਧਾਰ ਕਾਰਡ ਵੀ ਬਣਾਏ ਹੋਏ ਸਨ।

ਇਹ ਵੀ ਪੜ੍ਹੋ:

ਪਵਿੱਤਰ ਨਾਮ ਦਾ ਗੈਂਗ

ਡੀਜੀਪੀ ਨੇ ਦੱਸਿਆ ਕਿ ਤਿੰਨੇ ਪਵਿੱਤਰ ਗੈਂਗ ਦੇ ਹਨ । ਪਵਿੱਤਰ ਸਿੰਘ ਅਮਰੀਕਾ ਵਿੱਚ ਰਹਿੰਦਾ ਹੈ। ਉਹ 2015 ਤੋਂ ਪਹਿਲਾਂ ਸਿੰਗਾਪੁਰ ਸੀ ਅੱਜ-ਕੱਲ ਉਹ ਅਮਰੀਕਾ ਵਿੱਚ ਹੈ।

ਦਿਨਕਰ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਹਰਮਨ ਭੁੱਲਰ ਨੇ ਸੋਸ਼ਲ ਮੀਡੀਆ 'ਤੇ ਖ਼ੁਦ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਸੀ ਕਿ ਅਸੀਂ ਇਹ ਜੁਰਮ ਕੀਤਾ ਹੈ।

1 ਜਨਵਰੀ 2020 ਨੂੰ ਇਹ ਕਤਲ ਹੋਇਆ ਸੀ। ਹਰਮਨ ਭੁੱਲਰ ਨੇ ਪੋਸਟ ਪਾਈ ਸੀ ਕਿ ਅਸੀਂ ਗੁਰਦੀਪ ਸਿੰਘ ਨੂੰ ਮਾਰਿਆ ਹੈ।

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)