You’re viewing a text-only version of this website that uses less data. View the main version of the website including all images and videos.
ਦਿਲਜੀਤ ਦੋਸਾਂਝ ਦਾ ਡੌਨਲਡ ਟਰੰਪ ਦੀ ਧੀ ਇਵਾਂਕਾ ਕਿਉਂ ਕਰ ਰਹੀ ਹੈ ਧੰਨਵਾਦ- ਸੋਸ਼ਲ
ਗਾਇਕ ਦਿਲਜੀਤ ਦੋਸਾਂਝ ਵੱਲੋਂ ਡੌਨਲਡ ਟਰੰਪ ਦੀ ਧੀ ਇਵਾਂਕਾ ਟਰੰਪ ਨਾਲ ਤਾਜ ਮਹਿਲ ਦੇ ਸਾਹਮਣੇ ਫੋਟੋਸ਼ੌਪ ਕਰਕੇ ਟਵੀਟ ਕੀਤੀ ਫੋਟੋ ਨੇ ਸੋਸ਼ਲ ਮੀਡੀਆ 'ਤੇ ਗਾਹ ਪਾ ਦਿੱਤਾ ਹੈ।
ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਤੇ ਧੀ ਇਵਾਂਕਾ ਟਰੰਪ ਨਾਲ ਭਾਰਤ ਫੇਰੀ 'ਤੇ ਆਏ ਸਨ। ਇਸ ਦੌਰਾਨ ਉਹ ਤਾਜ ਮਹਿਲ ਵੀ ਗਏ ਸਨ।
ਸੋਸ਼ਲ ਮੀਡੀਆ 'ਤੇ ਕੁਝ ਲੋਕ ਇਵਾਂਕਾ ਦੀ ਤਾਜ ਮਹਿਲ ਸਾਹਮਣੇ ਖਿੱਚੀ ਤਸਵੀਰ ਨੂੰ ਫੋਟੋਸ਼ਾਪ ਕਰਕੇ ਉਸ ਨੂੰ ਆਪਣੇ-ਆਪ ਨਾਲ ਬੈਠੇ ਦਿਖਉਂਦੇ, ਸਾਇਕਲ ਦੀ ਸਵਾਰੀ ਕਰਵਾਉਂਦੇ ਮੀਮ ਸਾਂਝੇ ਕਰ ਰਹੇ ਸਨ।
ਇਵਾਂਕਾ ਟਰੰਪ ਦੀ ਇਹ ਦੂਜੀ ਭਾਰਤ ਫੇਰੀ ਸੀ। ਪਿਛਲੀ ਵਾਰ ਉਹ ਹੈਦਰਾਬਾਦ ਵਿੱਚ ਹੋਏ ਵਿਸ਼ਵ ਵਪਾਰ ਸੰਮੇਲਨ ਵਿੱਚ ਸ਼ਿਰਕਤ ਕਰਨ ਨਵੰਬਰ 2017 ਵਿੱਚ ਭਾਰਤ ਆਏ ਸਨ।
ਇਸ ਦੌੜ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਸ਼ਾਮਲ ਹੋ ਗਏ। ਉਨ੍ਹਾਂ ਨੇ ਇਵਾਂਕਾ ਦੇ ਨਾਲ ਆਪਣੀ ਤਾਜ ਮਹਿਲ ਸਾਹਮਣੇ ਬੈਠਿਆਂ ਐਡਿਟ ਕੀਤੀ ਹੋਈ ਤਸਵੀਰ ਟਵੀਟ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, ''ਇਵਾਂਕਾ... ਪਿੱਛੇ ਹੀ ਪੈ ਗਈ ਕਹਿੰਦੀ ਤਾਜ ਮਹਿਲ ਜਾਣਾ... ਮੈਂ ਫਿਰ ਲੈ ਹੀ ਗਿਆ ਹੋਰ ਕੀ ਕਰਦਾ"
ਇਵਾਂਕਾ ਨੇ ਵੀ ਦਿਲਜੀਤ ਨੂੰ ਦਿੱਤਾ ਜਵਾਬ
ਗੱਲ ਇੱਥੇ ਮੁੱਕੀ ਨਹੀਂ। ਇਵਾਂਕਾ ਨੇ ਦਿਲਜੀਤ ਦੇ ਟਵੀਟ ਦਾ ਜਵਾਬ ਵੀ ਦਿੱਤਾ।
ਉਨ੍ਹਾਂ ਨੇ ਲਿਖਿਆ, "ਸ਼ਾਨਦਾਰ... ਤਾਜ ਮਹਿਲ ਲਿਜਾਣ ਲਈ ਧੰਨਵਾਦ ਦਿਲਜੀਤ ਦੋਸਾਂਝ!... ਇਹ ਇੱਕ ਅਜਿਹਾ ਤਜ਼ਰਬਾ ਸੀ ਜੋ ਮੈਂ ਕਦੇ ਨਹੀਂ ਭੁੱਲਾਂਗੀ!
ਹਾਲਾਂਕਿ ਇਵਾਂਕਾ ਨੇ ਇੱਕ ਹੋਰ ਟਵਿੱਟਰ ਹੈਂਡਲ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ ਦਾ ਵੀ ਜਵਾਬ ਦਿੱਤਾ।
ਆਦਿਤਿਆ ਚੌਧਰੀ ਨਾਂਅ ਦੇ ਟਵਿੱਟਰ ਹੈਂਡਲ ਨੂੰ ਜਵਾਬ ਦਿੰਦਿਆਂ ਉਨ੍ਹਾਂ ਨੇ ਲਿਖਿਆ, "ਮੈਂ ਭਾਰਤੀਆਂ ਵੱਲੋਂ ਮਿਲੇ ਨਿੱਘ ਦੀ ਕਦਰ ਕਰਦੀ ਹਾਂ.... ਮੈਂ ਕਈ ਨਵੇਂ ਮਿੱਤਰ ਬਣਾਏ।"
ਦਿਲਜੀਤ ਤੇ ਇਵਾਂਕਾਂ ਦੇ ਟਵੀਟਸ ਦੇ ਥੱਲੇ ਕੁਝ ਲੋਕਾਂ ਨੇ ਇਵਾਂਕਾ ਨਾਲ ਬੜੇ ਦਿਲਚਸਪ ਮੀਮ ਸਾਂਝੇ ਕੀਤੇ ਹਨ। ਪੇਸ਼ ਹਨ ਇਨ੍ਹਾਂ ਵਿੱਚੋਂ ਕੁਝ:
ਇਵਾਂਕਾ ਦੇ ਟਵੀਟ ਥੱਲੇ ਵੀ ਕੁਝ ਦਿਲਚਸਪ ਮੀਮ ਦੇਖਣ ਨੂੰ ਮਿਲੇ:
ਇਹ ਵੀ ਪੜ੍ਹੋ:
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ: 1984 ਕਤਲੇਆਮ ਬਾਰੇ ਮਨਮੋਹਨ ਸਿੰਘ ਨੇ ਕਿਹਾ: 'ਇਹ ਰੁਕ ਜਾਂਦਾ ਜੇਕਰ ਗੁਜਰਾਲ ਦੀ ਮੰਨ ਲੈਂਦੇ’
ਵੀਡੀਓ: ਸੱਜਣ ਕੁਮਾਰ ਨੂੰ ਸਜ਼ਾ ਦੇਣ ਵਾਲਾ ਜੱਜ ਦਿੱਲੀ ਹਿੰਸਾ ਬਾਰੇ ਵੀ ਰਿਹਾ ਸਖ਼ਤ