ਦਿੱਲੀ ਚੋਣਾਂ ਲਈ ਵੋਟਿੰਗ: ਕਿਹੜੇ ਰਹੇ ਮੁੱਦੇ, ਚੋਣ ਮੈਦਾਨ 'ਚ ਕਿਹੜੀ ਪਾਰਟੀ ਵੱਲੋਂ ਕਿੰਨੇ ਪੰਜਾਬੀ

ਦਿੱਲੀ

ਤਸਵੀਰ ਸਰੋਤ, Getty Images

ਦਿੱਲੀ ਵਿਧਾਨ ਸਭਾ ਚੋਣਾਂ ਲਈ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਅਤੇ ਸ਼ਾਮ 6 ਵਜੇ ਤੱਕ ਚੱਲੇਗੀ । ਦਿੱਲੀ ਦੀਆਂ 70 ਸੀਟਾਂ ਲਈ ਇੱਕੋ ਗੇੜ ਵਿੱਚ ਵੋਟਿੰਗ ਹੋ ਰਹੀ ਹੈ। ਨਤੀਜੇ 11 ਫਰਵਰੀ ਨੂੰ ਆਉਣਗੇ।

ਚੋਣ ਮੈਦਾਨ ਵਿੱਚ ਤਿੰਨ ਅਹਿਮ ਪਾਰਟੀਆਂ ਹਨ- ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ।

ਦਿੱਲੀ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਨੇ ਦੋ ਅਜਿਹੇ ਮੁੱਦਿਆਂ ਬਾਰੇ ਗੱਲਤ ਕੀਤੀ ਜਿਸ ਤੋਂ ਸ਼ਾਇਦ ਸਿਆਸੀ ਪਾਰਟੀਆਂ ਦੂਰ ਰਹਿੰਦੀਆਂ ਹਨ।

ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਕੰਮ ਦੇ ਆਧਾਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਮੁੜ ਸੱਤਾ ਵਿੱਚ ਕਾਬਜ਼ ਹੋਣ ਦਾ ਦਾਅਵਾ ਕਰ ਰਹੇ ਹਨ।

News image

ਸਿੱਖਿਆ ਖੇਤਰ 'ਚ ਦਿੱਲੀ ਸਰਕਾਰ ਦੇ ਦਾਅਵਿਆਂ ਦਾ ਸੱਚ

ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਸਰਕਾਰੀ ਸਕੂਲਾਂ ਦੀ ਪਿਛਲੇ ਸਾਲ ਦੀ ਪਾਸ ਫੀਸਦ 96.2 ਸੀ ਜਦਕਿ ਨਿੱਜੀ ਸਕੂਲਾਂ ਦੀ 93 ਫੀਸਦੀ ਸੀ।

ਇਹ ਸੱਚ ਹੈ ਕਿ ਸਰਕਾਰੀ ਸਕੂਲਾਂ ਵਿੱਚ ਪਾਸ ਹੋਣ ਦੀ ਦਰ ਪਿਛਲੇ ਸਾਲ ਦੇ ਦੌਰਾਨ ਨਿੱਜੀ ਸਕੂਲਾਂ ਨਾਲੋਂ ਵਧੀਆ ਸੀ।

ਹਾਲਾਂਕਿ ਸਰਕਾਰੀ ਸਕੂਲਾਂ ਦੇ ਮਾਮਲੇ ਵਿੱਚ ਇਹ ਅਸਲ ਅੰਕੜਾ 94 ਫੀਸਦ ਸੀ ਜਦਕਿ ਪ੍ਰਾਈਵੇਟ ਸਕੂਲਾਂ ਦੇ ਮਾਮਲੇ ਵਿੱਚ 90.6% ਸੀ।

ਇਹ ਵੀ ਪੜ੍ਹੋ:

ਸਾਲ 2018 ਤੇ 2019 ਦੌਰਾਨ ਦਿੱਲੀ ਦੇ ਸਰਕਾਰੀ ਸਕੂਲਾਂ ਤੋਂ ਕ੍ਰਮਵਾਰ ਸਿਰਫ਼ 70% ਅਤੇ 72% ਫੀਸਦ ਬੱਚੇ ਹੀ ਪਾਸ ਹੋਏ ਜਦਕਿ ਸਾਲ 2017 ਵਿੱਚ 92% ਬੱਚੇ ਪਾਸ ਹੋਏ।

ਦਸਵੀਂ ਦੇ ਪੱਧਰ 'ਤੇ ਦਿੱਲੀ ਵਿੱਚ ਨਿੱਜੀ ਸਕੂਲਾਂ ਦਾ ਪ੍ਰਦਰਸ਼ਨ ਸਰਕਾਰੀ ਸਕੂਲਾਂ ਨਾਲੋਂ ਬਿਹਤਰ ਰਿਹਾ।

ਦਿੱਲੀ, ਸਰਕਾਰੀ ਸਕੂਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 15 ਲੱਖ ਤੋਂ ਵੱਧ ਬੱਚੇ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ

ਸਾਲ 2018 ਵਿੱਚ ਪ੍ਰਾਈਵੇਟ ਸਕੂਲਾਂ ਦੇ 89% ਬੱਚੇ ਪਾਸ ਹੋਏ ਸਨ ਜਦਕਿ ਸਾਲ 2019 ਵਿੱਚ ਇਹ ਅੰਕੜਾ ਵਧ ਕੇ 94% ਹੋ ਗਿਆ।

ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਸਰਕਾਰੀ ਸਕੂਲਾਂ ਲਈ ਰੱਖਿਆ ਜਾਣ ਵਾਲਾ ਪੈਸਾ ਤਿੰਨ ਗੁਣਾ ਵਧਾ ਦਿੱਤਾ ਗਿਆ ਹੈ। ਹਾਲਾਂਕਿ ਡਾਟਾ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦਾ ਹੈ।

ਦਿੱਲੀ ਸਰਕਾਰ ਦੇ ਸਾਲਾਨਾ ਬਜਟ ਦਰਸਾਉਂਦੇ ਹਨ ਕਿ ਸਾਲ 2014-15 ਦੌਰਾਨ ਸਿੱਖਿਆ ਤੇ 65.55 ਅਰਬ ਰੁਪੱਈਆ ਖਰਚਿਆ ਗਿਆ ਜੋ ਕਿ ਸਾਲ 2019-20 ਦੌਰਾਨ ਵਧ ਕੇ ਦੁੱਗਣਾ 151.3 ਅਰਬ ਰੁਪਏ ਹੋ ਗਿਆ।

ਦਿੱਲੀ, ਸਰਕਾਰੀ ਸਕੂਲ

ਤਸਵੀਰ ਸਰੋਤ, Getty Images

ਇਹ ਵਾਧਾ 131% ਦਾ ਵਾਧਾ ਦਰਸਾਉਂਦਾ ਹੈ ਜੋ ਕਿ ਦਾਅਵੇ ਮੁਤਾਬਕ ਤਿੰਨ ਗੁਣਾ ਤਾਂ ਨਹੀਂ ਹੈ।

ਸਾਲ 2015 ਵਿੱਚ ਆਮ ਆਦਮੀ ਪਾਰਟੀ ਨੇ 500 ਨਵੇਂ ਸਕੂਲਾਂ ਦਾ ਵਾਅਦਾ ਕੀਤਾ ਸੀ। ਹਾਲਾਂਕਿ ਪਾਰਟੀ ਹੁਣ ਆਪਣੀ ਤਾਜ਼ਾ ਪ੍ਰੋਗਰੈਸ ਰਿਪੋਰਟ ਵਿੱਚ ਮੰਨਿਆ ਹੈ ਕਿ ਉਹ ਸਿਰਫ਼ 30 ਸਕੂਲ ਹੀ ਬਣਾ ਸਕੀ ਹੈ ਤੇ 30 ਸਕੂਲਾਂ ਦੀ ਉਸਾਰੀ ਦਾ ਕਾਰਜ ਹਾਲੇ ਚੱਲ ਰਿਹਾ ਹੈ।

ਸਿਹਤ ਖੇਤਰ ਵਿੱਚ ਦਾਅਵਿਆਂ ਦਾ ਸੱਚ

ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ ਵਿੱਚ ਸਾਲ 2015 ਵਿੱਚ ਸਿਰਫ਼ ਪੰਜ ਹੀ ਮੁੱਢਲੀਆਂ ਸਿਹਤ ਸਹੂਲਤਾਂ ਸਨ। ਜਦੋਂ ਅਰਵਿੰਦ ਕੇਜਰੀਵਾਲ 2015 ਵਿੱਚ ਦਿੱਲੀ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦੇ ਪ੍ਰਸ਼ਾਸਨ ਨੇ 900 ਮੁੱਢਲੇ ਸਿਹਤ ਕੇਂਦਰ ਸਥਾਪਤ ਕਰਨ ਦਾ ਵਾਅਦਾ ਕੀਤਾ। ਇਨ੍ਹਾਂ ਵਿੱਚੋ 250 ਤਾਂ ਪਹਿਲੇ ਚਾਰ ਮਹੀਨੇ ਵਿੱਚ ਹੀ ਬਣਾ ਦਿੱਤੇ ਗਏ ਸਨ।

ਇਨ੍ਹਾਂ ਨੂੰ ਹੀ ਮੁਹੱਲਾ ਕਲੀਨਿਕ ਕਿਹਾ ਜਾਂਦਾ ਹੈ। ਜਿਸ ਵਿੱਚ ਇੱਕ ਡਾਕਟਰ ਤੇ ਇੱਕ ਨਰਸ ਦਾ ਹੋਣਾ ਜ਼ਰੂਰੀ ਹੈ। ਇਸ ਵਿੱਚ ਰੁਟੀਨ ਚੈੱਕਅਪ, ਟੈਸਟ ਤੇ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਸਿਹਤ ਸੈਕਟਰ ਦੇ 74.85 ਬਿਲੀਅਨ ਬਜਟ ਦਾ 7 ਫੀਸਦ ਇਨ੍ਹਾਂ ਤੇ ਖਰਚ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਨਾਲੋਂ ਘੱਟ ਹੈ।

Mohalla Clinic

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਦੇ ਮੁਹੱਲਾ ਕਲੀਨਿਕ ਵਿੱਚ ਮੁਫ਼ਤ ਚੈੱਕਅਪ ਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ

ਇਸ ਤੋਂ ਇਲਾਵਾ ਆਪ ਨੇ 125 ਪੋਲੀਕਲੀਨਿਕ ਸਥਾਪਤ ਕਰਨ ਦਾ ਦਾਅਵਾ ਕੀਤਾ ਸੀ ਪਰ ਪੰਜ ਸਾਲਾਂ ਵਿੱਚ ਸਿਰਫ਼ 25 ਹੀ ਬਣਾਏ ਗਏ।

ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿੱਚ 30,000 ਹੋਰ ਬੈੱਡ ਦੇਣ ਦਾ ਟੀਚਾ ਸੀ ਜੋ ਕਿ ਪੂਰਾ ਹੋਇਆ ਨਹੀਂ ਜਾਪਦਾ। ਸਰਕਾਰੀ ਅੰਕੜਿਆਂ ਮੁਤਾਬਕ ਮਈ, 2019 ਤੱਕ ਸਿਰਫ਼ 3000 ,ਬੈੱਡ ਹੀ ਦਿੱਤੇ ਗਏ ਹਨ।

ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਰਕਾਰ ਬਜਟ ਦਾ 12 ਤੋਂ 13 ਫੀਸਦ ਹਿੱਸਾ ਸਿਹਤ ਖੇਤਰ ਤੇ ਖਰਚ ਕਰਦੀ ਹੈ। ਆਰਬੀਆਈ ਦੇ ਅੰਕੜਿਆਂ ਨੂੰ ਦੇਖੀਏ ਤਾਂ ਇਹ ਸੱਚ ਵੀ ਜਾਪਦਾ ਹੈ।

ਇਹ ਵੀ ਪੜ੍ਹੋ:

ਚੋਣ ਮੁਹਿੰਮ ਦੌਰਾਨ ਭਾਜਪਾ ਤੇ ਕਾਂਗਰਸ ਦੇ ਮੁੱਦੇ

ਦਿੱਲੀ ਵਿੱਚ ਚੋਣ ਮੁਹਿੰਮ ਦੌਰਾਨ ਅਰਵਿੰਦ ਕੇਜਰੀਵਾਲ, ਉਨ੍ਹਾਂ ਦੀ ਪਤਨੀ ਤੇ ਧੀ ਨੇ ਚੋਣ ਮੁਹਿੰਮ ਸੰਭਾਲੀ ਹੋਈ ਸੀ ਤਾਂ ਭਾਜਪਾ ਨੇ ਕੇਂਦਰੀ ਮੰਤਰੀਆਂ, ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਸੰਸਦ ਮੈਂਬਰਾਂ ਨੂੰ ਚੋਣ ਮੈਦਾਨ ਵਿੱਚ ਲੈ ਆਉਂਦਾ।

ਜਦਕਿ ਕਾਂਗਰਸ ਵਿੱਚ ਚਿਹਰੀਆਂ ਦੀ ਕਮੀ ਨਜ਼ਰ ਆਈ। ਹਾਲਾਂਕਿ ਰਾਹੁਲ ਗਾਂਧੀ, ਪ੍ਰਿਅੰਕਾ ਵਾਡਰਾ ਤੇ ਸੋਨੀਆ ਗਾਂਧੀ ਚੋਣ ਪ੍ਰਚਾਰ ਵਿੱਚ ਨਿਤਰੇ ਸਨ। ਇੱਥੋਂ ਤੱਕ ਕਿ ਪੰਜਾਬ ਕਾਂਗਰਸ ਦੇ ਕਈ ਆਗੂ ਦਿੱਲੀ ਪਹੁੰਚੇ ਹੋਏ ਸਨ।

ਭਾਜਪਾ ਆਗੂਆਂ ਨੇ ਕੇਂਦਰੀ ਮੁਦਿਆਂ, ਸੀਏਏ, ਸ਼ਾਹੀਨ ਬਾਗ ਮੁਜ਼ਾਹਰੇ, ਧਾਰਾ 370 ਖ਼ਤਮ ਕਰਨ ਵਰਗੇ ਮੁੱਦਿਆਂ ਦਾ ਜ਼ਿਕਰ ਕੀਤਾ।

ਕਾਂਗਰਸ ਨੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਵਾਅਦੇ, ਨੋਟਬੰਦੀ, ਜੀਐੱਸਟੀ ਦਾ ਜ਼ਿਕਰ ਕੀਤਾ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮੁੱਖ ਆਗੂ

ਆਮ ਆਦਮੀ ਪਾਰਟੀ ਦੇ ਅਹਿਮ ਚਿਹਰੇ ਹਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਿ ਨਵੀਂ ਦਿੱਲੀ ਤੋਂ ਚੋਣ ਲੜ ਰਹੇ ਹਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਟਪੜਗੰਜ ਤੋਂ ਚੋਣ ਮੈਦਾਨ ਵਿੱਚ ਹਨ।

ਰਾਘਵ ਚੱਢਾ ਰਾਜੇਂਦਰ ਨਗਰ ਤੋਂ ਚੋਣ ਲੜਣਗੇ, ਆਤਿਸ਼ੀ ਕਾਲਕਾਜੀ ਤੋਂ ਅਤੇ ਸੋਮਨਾਥ ਭਾਰਤੀ ਮਾਲਵੀਆ ਨਗਰ ਤੋਂ ਚੋਣ ਮੈਦਾਨ ਵਿੱਚ ਹਨ।

ਭਾਰਤੀ ਜਨਤਾ ਪਾਰਟੀ

ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਵਿੱਚ ਸੁਨੀਲ ਯਾਦਵ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਦੂਜਾ ਵੱਡਾ ਨਾਮ ਹੈ ਤਜਿੰਦਰ ਬੱਗਾ ਦਾ ਜੋ ਕਿ ਹਰੀ ਨਗਰ ਤੋਂ ਚੋਣ ਮੈਦਾਨ ਵਿੱਚ ਹਨ।

ਕਾਲਕਾਜੀ ਵਿੱਚ ਆਤਿਸ਼ੀ ਖਿਲਾਫ਼ ਭਾਜਪਾ ਆਗੂ ਧਰਮਵੀਰ ਸਿੰਘ ਮੈਦਾਨ ਵਿੱਚ ਹਨ।

दिल्ली चुनाव

ਤਸਵੀਰ ਸਰੋਤ, Getty Images

ਭਾਜਪਾ ਦੇ ਮੌਜੂਦਾ ਵਿਧਾਇਕ ਵਿਜੇਂਦਰ ਗੁਪਤਾ (ਰੋਹਿਣੀ), ਓਮ ਪ੍ਰਕਾਸ਼ ਸ਼ਰਮਾ (ਵਿਸ਼ਵਾਸ ਨਗਰ) ਤੇ ਜਗਦੀਸ਼ ਪ੍ਰਧਾਨ (ਮੁਸਤਫ਼ਾਬਾਦ) ਤੋਂ ਚੋਣ ਮੈਦਾਨ ਵਿੱਚ ਹਨ।

ਕਪਿਲ ਮਿਸ਼ਰਾ ਨੂੰ ਮਾਡਲ ਟਾਊਨ ਤੋਂ ਭਾਜਪਾ ਨੇ ਟਿਕਟ ਦਿੱਤੀ ਹੈ। ਸਾਲ 2015 ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਕਰਾਵਲ ਨਗਰ ਤੋਂ ਚੋਣ ਜਿੱਤੀ ਸੀ।

ਕਾਂਗਰਸ

ਕਾਂਗਰਸ ਦੀ ਸੂਚੀ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਆਏ ਆਦਰਸ਼ ਸ਼ਾਸਤਰੀ ਹਨ ਜੋ ਕਿ ਦਵਾਰਕਾ ਤੋਂ ਚੋਣ ਮੈਦਾਨ ਵਿੱਚ ਹਨ। 'ਆਪ' ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਤਾਂ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ।

'ਆਪ' ਦੀ ਦੂਜੀ ਬਾਗੀ ਆਗੂ ਹੈ ਅਲਕਾ ਲਾਂਬਾ ਜਿਨ੍ਹਾਂ ਨੂੰ ਕਾਂਗਰਸ ਨੇ ਚਾਂਦਨੀ ਚੌਕ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸਾਲ 2015 ਵਿੱਚ ਉਨ੍ਹਾਂ ਨੇ ਆਪ ਦੀ ਟਿਕਟ 'ਤੇ ਚੋਣ ਲੜੀ ਸੀ ਤੇ ਜਿੱਤ ਦਰਜ ਕੀਤੀ ਸੀ।

ਦਿੱਲੀ ਦੇ ਕੈਬਨਿਟ ਮੰਤਰੀ ਰਹੇ ਹਾਰੂਨ ਯੂਸੁਫ਼ ਬੱਲਾਮਾਰਨ ਤੇ ਅਰਵਿੰਦਰ ਸਿੰਘ ਲਵਲੀ ਗਾਂਧੀ ਨਗਰ ਤੋਂ ਚੋਣ ਲੜ ਰਹੇ ਹਨ।

ਦਿੱਲੀ ਕਾਂਗਰਸ ਮੁਖੀ ਸੁਭਾਸ਼ ਚੋਪੜੀ ਦੀ ਧੀ ਸ਼ਿਵਾਨੀ ਕਾਲਕਾਜੀ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੀ ਹੈ ਜਿੱਥੇ ਉਨ੍ਹਾਂ ਦਾ ਮੁਕਾਬਲਾ ਆਤਿਸ਼ੀ ਨਾਲ ਹੈ।

ਸਾਬਕਾ ਵਿਧਾਨ ਸਭਾ ਸਪੀਕਰ ਯੋਗਾਨੰਦ ਸ਼ਾਸਤਰੀ ਦੀ ਧੀ ਪ੍ਰਿਅੰਕਾ ਸਿੰਘ ਨੂੰ ਆਰਕੇ ਪੁਰਮ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਏਕੇ ਵਾਲੀਆ (ਕ੍ਰਿਸ਼ਨਾ ਨਗਰ), ਕ੍ਰਿਸ਼ਨਾ ਤੀਰਥ (ਪਟੇਲ ਨਗਰ) ਤੇ ਨਰੇਂਦਰ ਨਾਥ (ਸ਼ਾਹਦਰਾ) ਤੋਂ ਕਾਂਗਰਸ ਦੇ ਉਮੀਦਰ ਹਨ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਪੰਜਾਬੀ ਚੋਣ ਮੈਦਾਨ 'ਚ

ਆਮ ਆਦਮੀ ਪਾਰਟੀ ਨੇ ਸੱਤ ਪੰਜਾਬੀ ਉਮੀਦਵਾਰ ਦਿੱਲੀ ਵਿੱਚ ਚੋਣ ਮੈਦਾਨ ਵਿੱਚ ਉਤਾਰੇ ਹਨ।

ਮਾਦੀਪੁਰ ਤੋਂ ਗਿਰੀਸ਼ ਸੋਨੀ, ਹਰੀਨਗਰ ਤੋਂ ਰਾਜਕੁਮਾਰ ਸੋਨੀ, ਤਿਲਕ ਨਗਰ ਤੋਂ ਜਰਨੈਲ ਸਿੰਘ, ਦਿੱਲੀ ਕੈਂਟ ਤੋਂ ਵਿਰੇਂਦਰ ਸਿੰਘ ਕਾਦੀਆਨ, ਰਜਿੰਦਰ ਨਗਰ ਤੋਂ ਰਾਘਵ ਚੱਢਾ ਤੇ ਕ੍ਰਿਸ਼ਨਾ ਨਗਰ ਤੋਂ ਐਸਕੇ ਬੱਗਾ ਸ਼ਾਮਿਲ ਹਨ।

ਨਰਿੰਦਰ ਮੋਦੀ, ਕੇਜਰੀਵਾਲ

ਤਸਵੀਰ ਸਰੋਤ, EPA, Getty Images

ਕਾਂਗਰਸ ਵੱਲੋਂ ਵੱਲੋਂ ਪੰਜਾਬੀ ਉਮੀਦਵਾਰ

ਕਾਂਗਰਸ ਨੇ 14 ਪੰਜਾਬੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਨਰੇਲਾ ਤੋਂ ਸਿੱਧਾਰਥ ਕੁੰਡੂ,

ਨਾਂਗਲੋਈ ਜਾਟ ਤੋਂ ਮਨਦੀਪ ਸਿੰਘ, ਸ਼ਕੂਰ ਬਸਤੀ ਤੋਂ ਦੇਵਰਾਜ ਅਰੋੜਾ, ਚਾਂਦਨੀ ਚੌਕ ਤੋਂ ਅਲਕਾ ਲਾਂਬਾ, ਰਾਜੌਰੀ ਗਾਰਡਨ ਤੋਂ ਅਮਨਦੀਪ ਸਿੰਘ ਸੁਦਾਨ, ਹਰੀਨਗਰ ਤੋਂ ਸੁਰੇਂਦਰ ਸੇਠੀ, ਤਿਲਕ ਨਗਰ ਤੋਂ ਰਮਿੰਦਰ ਸਿੰਘ, ਜਨਕਪੁਰੀ ਤੋਂ ਰਾਧੀਕਾ ਖੇੜਾ, ਮਾਰਵਾਹ ਤੋਂ ਤਲਵਿੰਦਰ ਸਿੰਘ ਮਾਰਵਾਹ, ਲਕਸ਼ਮੀ ਨਗਰ ਤੋਂ ਡਾ. ਹਾਂਦੱਤ ਸ਼ਰਮਾ, ਵਿਸ਼ਵਾਸ ਨਗਰ ਤੋਂ ਗੁਰਚਰਨ ਸਿੰਘ ਰਾਓ, ਕ੍ਰਿਸ਼ਨਾ ਨਗਰ ਤੋਂ ਅਸ਼ੋਕ ਵਾਲੀਆ, ਗਾਂਧੀ ਨਗਰ ਤੋਂ ਅਰਵਿੰਦਰ ਸਿੰਗ ਲਵਲੀ, ਕਰਾਵਲ ਨਗਰ ਤੋਂ ਅਰਵਿੰਦ ਸਿੰਘ ਹਨ।

ਇਹ ਵੀ ਪੜ੍ਹੋ:

ਭਾਜਪਾ ਦੇ ਪੰਜਾਬੀ ਉਮੀਦਵਾਰ

ਭਾਜਪਾ ਨੇ 15 ਪੰਜਾਬੀ ਉਮੀਦਵਾਰਾਂ ਨੂੰ ਦਿੱਲੀ ਚੋਣਾਂ ਦੌਰਾਨ ਟਿਕਟ ਦਿੱਤੀ ਹੈ।

ਨਰੇਲਾ ਤੋਂ ਨੀਲ ਦਮਨ ਖਤਰੀ, ਤੀਮਾਰਪੁਰ ਤੋਂ ਸੁਰੇਂਦਰ ਸਿੰਘ ਬਿੱਟੂ, ਆਦਰਸ਼ ਨਗਰ ਤੋਂ ਰਾਜ ਕੁਮਾਰ ਭਾਟੀਆ, ਮੰਗੋਲਪੁਰੀ ਤੋਂ ਕਰਮ ਸਿੰਘ, ਵਜ਼ੀਰਪੁਰ ਤੋਂ ਮਹਿੰਦਰ ਨਾਗਪਾਲ, ਬੱਲੀਮਾਰਨ ਤੋਂ ਲਤਾ ਸੋਢੀ, ਮੋਤੀਨਗਰ ਤੋਂ ਸੁਭਾਸ਼ ਸਚਦੇਵਾ, ਗਜੌਰੀ ਗਾਰਡਨ ਤੋਂ ਰਮੇਸ਼ ਖੰਨਾ, ਹਰੀਨਗਰ ਤੋਂ ਤਜਿੰਦਰਪਾਲ ਸਿੰਘ ਬੱਗਾ, ਤਿਲਕ ਨਗਰ ਤੋਂ ਰਾਜੀਵ ਬੱਬਰ, ਜਨਕਪੁਰੀ ਤੋਂ ਆਸ਼ੀਸ਼ ਸੂਦ, ਜੰਗਪੁਰਾ ਤੋਂ ਇਮਪ੍ਰੀਤ ਸਿੰਘ ਬਖਸ਼ੀ, ਮਾਲਵੀਆ ਨਗਰ ਤੋਂ ਸ਼ੈਲੇਂਦਰ ਸਿੰਘ ਮੋਂਟੀ, ਮਹਿਰੌਲੀ ਤੋਂ ਕੁਸੁਮ ਖਤਰੀ, ਛੱਤਰਪੁਰ ਤੋਂ ਬ੍ਰਹਮ ਸਿੰਘ ਕੰਵਰ, ਕਾਲਕਾਜੀ ਤੋਂ ਧਰਮਵੀਰ ਸਿੰਘ, ਕੋਂਡਲੀ ਤੋਂ ਰਾਜਕੁਮਾਰ ਢਿੱਲੋਂ ਸ਼ਾਮਿਲ ਹਨ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)