ਕੋਰੋਨਾਵਾਇਰਸ ਦੀ ਸਭ ਤੋਂ ਪਹਿਲਾਂ ਚਿਤਾਵਨੀ ਦੇਣ ਵਾਲਾ ਚੀਨੀ ਡਾਕਟਰ ਮੌਤ ਜਿਸ ਨੂੰ 'ਮੂੰਹ ਬੰਦ' ਰੱਖਣ ਲਈ ਕਿਹਾ ਗਿਆ ਸੀ- 5 ਅਹਿਮ ਖ਼ਬਰਾਂ

ਤਸਵੀਰ ਸਰੋਤ, LI WENLIANG
ਕੋਰੋਨਾਵਾਇਰਸ ਬਾਰੇ ਚੀਨ ਵਿੱਚ ਸਭ ਤੋਂ ਪਹਿਲੀ ਚਿਤਾਵਨੀ ਦੇਣ ਵਾਲੇ ਅੱਖਾਂ ਦੇ ਡਾਕਟਰ ਲੀ ਵੇਨਲਿਯਾਂਗ ਦੀ ਵੀਰਵਾਰ ਨੂੰ ਵਾਇਰਸ ਦੀ ਲਾਗ ਨਾਲ ਬਿਮਾਰ ਰਹਿਣ ਤੋਂ ਬਾਅਦ ਮੌਤ ਹੋ ਗਈ ਹੈ।
ਉਨ੍ਹਾਂ ਦੀ ਮੌਤ ਬਾਰੇ ਆਪਾ-ਵਿਰੋਧੀ ਖ਼ਬਰਾਂ ਆਈਆਂ। ਪਹਿਲਾਂ ਚੀਨ ਦੇ ਸਰਕਾਰੀ ਮੀਡੀਆ ਤੇ ਫਿਰ ਵਿਸ਼ਵ ਸਿਹਤ ਸੰਗਠਨ ਨੇ ਉਨ੍ਹਾਂ ਦੀ ਮੌਤ ਬਾਰੇ ਦੱਸਿਆ।
ਫਿਰ ਵੁਹਾਨ ਦੇ ਸੈਂਟਰਲ ਹਸਪਤਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਚਾਰਾਜੋਈ ਕੀਤੀ ਜਾ ਰਹੀ ਹੈ।
34 ਸਾਲਾ ਮਰਹੂਮ ਡਾਕਟਰ ਨੂੰ ਚੀਨ ਵਿੱਚ ਹੀਰੋ ਦੱਸਿਆ ਜਾ ਰਿਹਾ ਸੀ। ਜਿਨ੍ਹਾਂ ਨੇ ਲੋਕਾਂ ਨੂੰ ਇਸ ਜਾਨਲੇਵਾ ਵਾਇਰਸ ਬਾਰੇ ਸੁਚੇਤ ਕੀਤਾ ਸੀ।
ਕੌਣ ਸੀ ਵੇਨਲਿਯਾਂਗ
ਜਨਵਰੀ ਦੇ ਸ਼ੁਰੂ ਵਿੱਚ ਕੋਰੋਨਾਵਾਇਰਸ ਦੇ ਫੈਲਣ ਦੀਆਂ ਖ਼ਬਰਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਸ ਦੌਰਾਨ ਮਰਹੂਮ ਡਾਕਟਰ ਲੋਕਾਂ ਨੂੰ ਇਸ ਬਾਰੇ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਉਨ੍ਹਾਂ ਨੇ 30 ਦਸੰਬਰ ਨੂੰ ਆਪਣੇ ਸਾਥੀ ਡਾਕਟਰਾਂ ਨੂੰ ਇੱਕ ਚੈਟ ਗਰੁੱਪ ਵਿੱਚ ਮੈਸਜ ਰਾਹੀਂ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ।
ਚਾਰ ਦਿਨਾਂ ਬਾਅਦ ਉਨ੍ਹਾਂ ਨੂੰ ਪਬਲਿਕ ਸਕਿਊਰਿਟੀ ਬਿਓਰੋ ਵਿੱਚ ਸੱਦਿਆ ਗਿਆ ਤੇ ਇੱਕ ਚਿੱਠੀ ’ਤੇ ਦਸਖ਼ਤ ਕਰਨ ਲਈ ਕਿਹਾ ਗਿਆ। ਪੁਲਿਸ ਨੇ ਉਨ੍ਹਾਂ ਕੋਲ ਆ ਕੇ ਕਿਹਾ ਕਿ ਉਹ ਆਪਣਾ ਮੂੰਹ ਬੰਦ ਰੱਖਣ।
ਉਹ ਉਨ੍ਹਾਂ 8 ਜਣਿਆਂ ਵਿੱਚੋਂ ਸਨ ਜਿਨ੍ਹਾਂ ਨੂੰ ਚੀਨੀ ਪ੍ਰਸ਼ਾਸਨ ਨੇ ਅਫ਼ਵਾਹਾਂ ਫੈਲਾਉਣ ਦੇ ਇਲਜ਼ਾਮ ਤਹਿਤ ਹਿਰਾਸਤ ਵਿੱਚ ਲਿਆ ਸੀ। ਚਿੱਠੀ ਵਿੱਚ ਉਨ੍ਹਾਂ 'ਤੇ 'ਝੂਠੀਆਂ ਟਿੱਪਣੀਆਂ ਕਰਨ' ਤੇ 'ਅਮਨ ਕਾਨੂੰਨ ਨੂੰ ਗੰਭੀਰ ਰੂਪ ਵਿੱਚ ਨੁਕਸਾਨ ਪਹੁੰਚਾਉਣ' ਦੇ ਇਲਜ਼ਾਮ ਸਨ। ਹਾਲਾਂਕਿ ਸਥਾਨਕ ਪ੍ਰਸ਼ਾਸਨ ਨੇ ਬਾਅਦ ਵਿੱਚ ਉਨ੍ਹਾਂ ਤੋਂ ਮਾਫ਼ੀ ਮੰਗੀ।
ਡਾਕਟਰ ਲੀ ਉਨ੍ਹਾਂ 8 ਜਣਿਆਂ ਵਿੱਚੋਂ ਸਨ ਜਿਨ੍ਹਾਂ ਨੂੰ ਪੁਲਿਸ ਨੇ ਅਫ਼ਵਾਹਾਂ ਫੈਲਾਉਣ ਲਈ ਹਿਰਾਸਤ ਵਿੱਚ ਲਿਆ ਸੀ।
10 ਜਨਵਰੀ ਨੂੰ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀਬੀਓ ਉੱਪਰ ਪਾਈ ਇੱਕ ਵੀਡੀਓ ਵਿੱਚ ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਖੰਘ ਸ਼ੁਰੂ ਹੋਈ। ਅਗਲੇ ਦਿਨ ਉਨ੍ਹਾਂ ਨੂੰ ਬੁਖ਼ਾਰ ਨਾਲ ਹਸਪਤਾਲ ਲਿਜਾਇਆ ਗਿਆ। 30 ਜਨਵਰੀ ਨੂੰ ਉਨ੍ਹਾਂ ਦੇ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ।
ਕੋਰੋਨਾਵਾਇਰਸ ਦੀ ਸਭ ਤੋਂ ਪਹਿਲਾਂ ਚਿਤਾਵਨੀ ਦੇਣ ਤੋਂ ਲਗਭਗ ਇੱਕ ਮਹੀਨੇ ਬਾਅਦ ਉਸੇ ਵਾਇਰਸ ਨਾਲ ਲੜਦਿਆਂ ਉਨ੍ਹਾਂ ਦੀ ਹਸਪਤਾਲ ਦੇ ਬਿਸਤਰ ’ਤੇ ਮੌਤ ਹੋ ਗਈ।

ਤਸਵੀਰ ਸਰੋਤ, WEIBO
ਵੀਡੀਓ ਤੋਂ ਪਤਾ ਚਲਦਾ ਹੈ ਕਿ ਵਾਇਰਸ ਬਾਰੇ ਮਿਲੀ ਮੁੱਢਲੀ ਜਾਣਕਾਰੀ ਤੋਂ ਬਾਅਦ ਪ੍ਰਸ਼ਾਸਨ ਦਾ ਰੁਖ ਨਕਾਰਾਤਮਿਕ ਸੀ।
ਡਾਕਟਰ ਲੀ ਨੇ ਅਜਿਹੇ 7 ਮਰੀਜ਼ਾਂ ਦਾ ਮੁਆਇਨਾ ਕੀਤਾ ਸੀ ਜਿਨ੍ਹਾਂ ਵਿੱਚ ਸਾਰਸ ਵਾਇਰਸ ਵਰਗੇ ਲੱਛਣ ਸਨ। ਸਾਲ 2003 ਵਿੱਚ ਸਾਰਸ ਵਾਇਰਰਸ ਨਾਲ ਵਿਸ਼ਵ ਪੱਧਰੀ ਸੰਕਟ ਖੜ੍ਹਾ ਹੋ ਗਿਆ ਸੀ।
ਇਹ ਵੀ ਪੜ੍ਹੋ:
ਉਮਰ ਤੇ ਮਹਿਬੂਬਾ ’ਤੇ ਹੁਣ ਜਨਤਕ ਸੁਰੱਖਿਆ ਐਕਟ

ਤਸਵੀਰ ਸਰੋਤ, EPA/BBC
ਕੇਂਦਰ ਸ਼ਾਸ਼ਿਤ ਪ੍ਰਦੇਸ਼ ਪ੍ਰਸ਼ਾਸਨ ਨੇ ਛੇ ਮਹੀਨਿਆਂ ਦੀ ਨਜ਼ਰਬੰਦੀ ਤੋਂ ਬਾਅਦ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਉੱਪਰ ਜਨਤਕ ਸੁਰੱਖਿਆ ਐਕਟ (PSA) ਲਾ ਕੇ ਨਜ਼ਰਬੰਦੀ ਵਧਾ ਦਿੱਤੀ ਹੈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਨ੍ਹਾਂ ਦੋਹਾਂ ਆਗੂਆਂ ਦੇ ਨਾਲ ਨੈਸ਼ਨਲ ਕਾਂਗਰਸ ਦੇ ਜਰਨਲ ਸਕੱਤਰ ਮੁਹੰਮਦ ਸਾਗਰ ਤੇ ਪੀਡੀਪੀ ਦੇ ਸੀਨੀਅਰ ਆਗੂ ਸਰਤਾਜ ਮਦਨੀ ਉੱਪਰ ਵੀ ਇਹੀ ਕਾਨੂੰਨ ਲਾਇਆ ਗਿਆ ਹੈ।
ਪ੍ਰਸ਼ਾਸਨ ਨੇ ਇਹ ਕਾਰਵਾਈ ਉਸ ਸਮੇਂ ਕੀਤੀ ਹੈ ਜਦੋਂ ਵਿਰੋਧੀ ਧਿਰ ਉਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ। ਇਸ ਕਾਰਵਾਈ ਨਾਲ ਹੁਣ ਉਨ੍ਹਾਂ ਨੂੰ ਤਿੰਨ ਮਹੀਨੇ ਹੋਰ ਨਜ਼ਰਬੰਦ ਰੱਖਿਆ ਜਾ ਸਕੇਗਾ।
ਇਹ ਐਕਟ ਉਨ੍ਹਾਂ ਦੇ ਪਿਤਾ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਦਾਦਾ ਸ਼ੇਖ਼ ਅਬਦੁੱਲਾ ਨੇ ਸਾਲ 1978 ਵਿੱਚ ਬਣਾਇਆ ਸੀ। ਉਸ ਸਮੇਂ ਇਹ ਕਾਨੂੰਨ ਲੱਕੜ ਦੇ ਤਸਕਰਾਂ ਲਈ ਬਣਾਇਆ ਗਿਆ ਸੀ।
ਇਸ ਕਾਨੂੰਨ ਤਹਿਤ ਇੱਕ ਸਾਲ ਲਈ ਨਜ਼ਰਬੰਦ ਰੱਖਿਆ ਜਾ ਸਕਦਾ ਹੈ। ਉਮਰ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਫਾਰੂਕ ਅਬਦੁੱਲਾ ਨੂੰ ਵੀ ਇਸੇ ਐਕਟ ਤਹਿਤ ਨਜ਼ਰਬੰਦ ਰੱਖਿਆ ਗਿਆ ਸੀ।
ਯਮਨ ਵਿੱਚ ਅਲਕਾਇਦਾ ਆਗੂ ਹਲਾਕ

ਤਸਵੀਰ ਸਰੋਤ, AFP
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੱਸਿਆ ਹੈ ਕਿ ਯਮਨ ਵਿੱਚ ਅਲ-ਕਾਇਦਾ ਦੀ ਅਰਬ ਪ੍ਰਇਦੀਪ ਵਿੱਚ ਕਾਰਜਸ਼ੀਲ ਇਕਾਈ ਦੇ ਆਗੂ ਕਾਸਿਮ ਅਲ-ਰਾਇਮੀ ਨੂੰ ਮਾਰ ਦਿੱਤਾ ਗਿਆ ਹੈ।
ਕਾਸਿਮ ਸਾਲ 2015 ਤੋਂ ਜਿਹਾਦੀ ਸੰਗਠਨ ਦੀ ਅਗਵਾਈ ਕਰ ਰਿਹਾ ਸੀ। 2000 ਦੇ ਦਹਾਕੇ ਦੌਰਾਨ ਪੱਛਮੀ ਹਿੱਤਾਂ 'ਤੇ ਹੋਏ ਹਮਲਿਆਂ ਨਾਲ ਜੁੜੇ ਹੋਏ ਸਨ।
ਅਲਕਾਇਦਾ ਇਨ ਅਰੇਬੀਅਨ ਪੈਨੇਸੂਏਲਾ ਸੰਗਠਨ 2009 ਵਿੱਚ ਸਾਊਦੀ ਅਰਬ ਦੇ ਯਮਨ ਵਿੱਚ ਹੋਂਦ ਵਿੱਚ ਆਇਆ। ਇਸ ਦਾ ਉਦੇਸ਼ ਅਮਰੀਕੀ ਹਮਾਇਤ ਹਾਸਲ ਸਰਕਾਰਾਂ ਪਲਟ ਕੇ ਖਿੱਤੇ ਵਿੱਚ ਪੱਛਮੀ ਪ੍ਰਭਾਵ ਨੂੰ ਖ਼ਤਮ ਕਰਨਾ ਸੀ।
ਸੰਗਠਨ ਨੂੰ ਬਹੁਤੀ ਸਫ਼ਲਤਾਂ ਯਮਨ ਵਿੱਚ ਹੀ ਮਿਲੀ ਸੀ। ਦੇਸ਼ ਵਿੱਚ ਜਾਰੀ ਸਾਲਾਂ ਬੱਧੀ ਸਿਆਸੀ ਅਸਥਿਰਤਾ ਦੇ ਮਹੌਲ ਵਿੱਚ ਇਸ ਦਾ ਵਿਕਾਸ ਹੋਇਆ।
ਵ੍ਹਾਈਟ ਹਾਊਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ, 'ਇਸ ਮੌਤ ਨਾਲ ਅਮਰੀਕਾ, ਉਸ ਦੇ ਹਿੱਤ ਤੇ ਸਾਥੀ ਸੁਰੱਖਿਅਤ ਹੋ ਗਏ ਹਨ।'
ਮੰਦਰ ਬਣਾਉਣ ਲਈ ਜਨਮਭੂਮੀ ਨਿਆਸ ਕੋਲ ਕਿੰਨੇ ਪੈਸੇ

ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਕੇਂਦਰ ਸਰਕਾਰ ਨੇ ਅਯੁੱਧਿਆ ਵਿੱਚ ਮੰਦਰ ਦੀ ਉਸਾਰੀ ਲਈ ਪੰਦਰਾਂ ਮੈਂਬਰੀ ਟਰੱਸਟ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਮੰਦਰ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ।
ਇੱਥੇ ਸਵਾਲ ਉੱਠਦਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਰਾਮ ਜਨਮ ਭੂਮੀ ਨਿਆਸ ਕੋਲ ਕਿੰਨੀ ਰਕਮ ਜਮ੍ਹਾਂ ਹੈ?
ਇਹ ਇੱਕ ਅਜਿਹਾ ਪ੍ਰਸ਼ਨ ਹੈ, ਜਿਸਦਾ ਜਵਾਬ ਹਰ ਕੋਈ ਜਾਣਨਾ ਚਾਹੁੰਦਾ ਹੈ ਪਰ ਆਸਾਨੀ ਨਾਲ ਇਸ ਦਾ ਜਵਾਬ ਨਹੀਂ ਮਿਲਦਾ। ਪੜ੍ਹੋ ਪੂਰੀ ਪੜਤਾਲ।
ਦਿੱਲੀ ਵਿਧਾਨ ਸਭਾ ਚੋਣਾਂ: ਮੁੱਦਿਆਂ ਦੀ ਥਾਂ ਸ਼ਬਦੀ ਜੰਗ ਭਾਰੂ

ਤਸਵੀਰ ਸਰੋਤ, Getty Images
70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਾਂ ਅੱਠ ਫਰਵਰੀ ਨੂੰ ਪੈਣ ਜਾ ਰਹੀਆਂ ਹਨ। ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਾਲੇ ਹੈ।
ਸੱਤਾਧਾਰੀ ਆਮ ਆਦਮੀ ਪਾਰਟੀ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੇ ਆਪਣੇ ਕੰਮਾਂ ਦੇ ਆਧਾਰ 'ਤੇ ਵੋਟਾਂ ਮੰਗ ਰਹੀ ਹੈ।
ਜਦੋਂਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਚਿਹਰੇ ਸਹਾਰੇ ਚੋਣ ਮੈਦਾਨ ਵਿੱਚ ਹੈ।
ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਬਾਹਰ ਹੋ ਚੁੱਕਿਆ ਹੈ ਪਰ ਉਸ ਨੇ ਕਿਹਾ ਹੈ ਕਿ ਪਾਰਟੀ ਭਾਜਪਾ ਦੀ ਹਮਾਇਤ ਕਰੇਗੀ। ਇਸ ਤੋਂ ਇਲਵਾ ਆਪ ਪਾਰਟੀ ਦਾ ਦਾਅਵਾ ਹੈ ਕਿ ਉਹ ਆਪਣੇ ਕੰਮ ਦੇ ਅਧਾਰ ਤੇ ਵੋਟਾਂ ਮੰਗ ਰਹੀ ਹੈ। ਕਾਂਗਰਸ ਸ਼ੀਲਾ ਦਿਕਸ਼ਤ ਤੋਂ ਬਾਅਦ ਇੱਕ ਵੱਡੇ ਚਿਹਰੇ ਦੀ ਕਮੀ ਨਾ ਜੂਝ ਰਹੀ ਹੈ। ਉੱਥੇ ਭਾਜਪਾ ਲਈ ਇਹ ਚੋਣਾਂ ਸਾਖ਼ ਦਾ ਸਵਾਲ ਬਣ ਗਈਆਂ ਹਨ।
ਭਾਜਪਾ ਅਤੇ ਆਪ ਪਾਰਟੀ ਇੱਕ ਦੂਜੇ ਤੇ ਤਿੱਖੇ ਸ਼ਬਦੀ ਹਮਲੇ ਕਰ ਰਹੀਆਂ ਹਨ। ਭਾਜਪਾ ਸ਼ਾਹੀਨ ਬਾਗ਼ ਨੂੰ ਮੁੱਦਾ ਬਣਾ ਰਹੀ ਹੈ ਤੇ ਕੇਜਰੀ ਵਾਲ ਸਿਹਤ ਅਤੇ ਸਿੱਖਿਆ ਵਿੱਚ ਕੀਤੇ ਕੰਮਾਂ ਦੇ ਅਧਾਰ ’ਤੇ ਵੋਟਾਂ ਦੀ ਅਪੀਲ ਕਰ ਰਹੇ ਹਨ। ਪੜ੍ਹੋ ਭਲਕੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕੀ ਹੈ ਦਿੱਲੀ ਦਾ ਸਿਆਤੀ ਤਾਪਮਾਨ।
ਇਹ ਵੀ ਪੜ੍ਹੋ:
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡਿਓ: ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਤੁਹਾਨੂੰ ਹੈਰਾਨ ਕਰ ਦੇਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













