ਮਨਪ੍ਰੀਤ ਬਾਦਲ: ਅਸੀਂ ਭਿਖਾਰੀ ਨਹੀਂ, ਜੇ GST ਦਾ ਬਕਾਇਆ ਨਹੀਂ ਮਿਲਿਆ ਤਾਂ ਕੋਰਟ ਜਾਵਾਂਗੇ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਜੀਐੱਸਟੀ ਦੀ 4100 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਜਾਰੀ ਕੀਤੀ ਤਾਂ ਉਹ ਸੁਪਰੀਮ ਕੋਰਟ ਜਾਣਗੇ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ, "ਸਾਡੀ ਮੰਗ ਹੈ ਕਿ ਜਾਂ ਤਾਂ ਸਾਨੂੰ ਜੀਐੱਸਟੀ ਦਾ ਬਕਾਇਆ ਦਿੱਤਾ ਜਾਵੇ ਜਾਂ ਇਸ ਮੁੱਦੇ 'ਤੇ ਝਗੜੇ ਦੇ ਨਿਪਟਾਰੇ ਦੀ ਵਿਧੀ ਬਣਾਈ ਜਾਵੇ, ਨਹੀਂ ਤਾਂ ਸੂਬੇ ਨੂੰ ਸੁਪਰੀਮ ਕੋਰਟ ਦਾ ਰਾਹ ਅਖ਼ਤਿਆਰ ਕਰਨਾ ਪੈਣਾ ਹੈ।"
ਕੇਂਦਰ ਸਰਕਾਰ ਨੇ ਅਜੇ ਤੱਕ ਅਗਸਤ ਅਤੇ ਸਤੰਬਰ ਦਾ ਬਕਾਇਆ ਨਹੀਂ ਦਿੱਤਾ।
ਖ਼ਜ਼ਾਨਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਜੀਐੱਸਟੀ ਦੀ ਅਦਾਇਗੀ ਤੋਂ ਮੂੰਹ ਨਹੀਂ ਮੋੜ ਨਹੀਂ ਸਕਦੀ, "ਅਸੀਂ ਕੋਈ ਭਿਖਾਰੀ ਨਹੀਂ ਹਾਂ।"
ਇਹ ਵੀ ਪੜ੍ਹੋ-
ਲੇਬਰ ਕੋਡ ਬਿਲ 'ਚ ਅਜਿਹਾ ਕੀ ਜਿਸ ਦਾ ਵਿਰੋਧ ਮਜ਼ਦੂਰ ਯੂਨੀਅਨਾਂ ਕਰ ਰਹੀਆਂ ਹਨ
ਦੇਸ ਦੀਆਂ ਲਗਭਗ ਸਾਰੀਆਂ ਕੇਂਦਰੀ ਅਤੇ ਆਜ਼ਾਦ ਟਰੇਡ ਯੂਨੀਅਨਾਂ ਨੇ ਨਵੇਂ ਲੇਬਰ ਕੋਡ ਬਿੱਲ ਦੇ ਵਿਰੁੱਧ 8 ਜਨਵਰੀ ਨੂੰ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ।

ਤਸਵੀਰ ਸਰੋਤ, Getty Images
ਮਜ਼ਦੂਰ ਯੂਨੀਅਨਾਂ ਦਾ ਦਾਅਵਾ ਹੈ ਕਿ 25 ਕਰੋੜ ਵਰਕਰ ਹੜਤਾਲ ਵਿੱਚ ਸ਼ਾਮਲ ਹੋਣਗੇ।
ਆਲ ਇੰਡੀਆ ਬੈਂਕ ਇੰਪਲਾਈਜ਼ ਯੂਨੀਅਨ ਦੇ ਸੀਐਚ ਵੈਂਕਟਚਲਮ ਅਤੇ ਫੈਡਰੇਸ਼ਨ ਆਫ਼ ਇੰਡੀਅਨ ਟਰੇਡ ਯੂਨੀਅਨਾਂ ਦਾ ਕਹਿਣਾ ਹੈ ਕਿ ਇਹ ਬਿਲ ਸਨਅਤਕਾਰਾਂ ਅਤੇ ਮਾਲਕਾਂ ਦੇ ਹੱਕ ਵਿਚ ਹੈ ਅਤੇ ਮਜ਼ਦੂਰਾਂ ਦੇ ਵਿਰੁੱਧ ਹੈ।
ਕੀ ਹਨ ਇਸ ਬਿਲ ਦੀਆਂ ਤਜਵੀਜ਼ਾਂ ਜਾਣ ਲਈ ਪੂਰੀ ਖ਼ਬਰ ਪੜ੍ਹੋ।
ਐਮੇਜ਼ੌਨ ਚੀਜ਼ਾਂ ਸਸਤੀਆਂ ਵੇਚੇ ਤਾਂ ਇਨ੍ਹਾਂ ਲੋਕਾਂ ਨੂੰ ਤਕਲੀਫ਼: ਜਾਣੋ ਕਾਹਨੂੰ
ਵੱਡੇ-ਵੱਡੇ ਡਿਸਕਾਊਂਟ ਦੇ ਕੇ, 'ਸੇਲ' ਲਾ ਕੇ, ਸਸਤੀਆਂ ਕੀਮਤਾਂ ਦੱਸ ਕੇ ਲੋਕਾਂ ਨੂੰ ਖ਼ਰੀਦਦਾਰੀ ਲਈ ਆਪਣੇ ਵੱਲ ਖਿੱਚਣ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਸ਼ੌਪਿੰਗ ਵੈੱਬਸਾਈਟਾਂ ਖ਼ਿਲਾਫ਼ ਆਵਾਜ਼ ਉੱਠਣ ਲੱਗੀ ਹੈ।

ਤਸਵੀਰ ਸਰੋਤ, Getty Images
ਆਵਾਜ਼ ਚੁੱਕਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਨਾਲ ਸਮਾਜ ਵਿੱਚ ਉਪਭੋਗਤਾਵਾਦ ਵਧਦਾ ਹੈ ਤੇ ਅਜਿਹੀਆਂ ਸੇਲਾਂ ਤੋਂ ਕੀਤੀ 'ਅੰਨ੍ਹੀ ਖ਼ਰੀਦਦਾਰੀ' ਦਾ ਵਾਤਾਵਰਣ 'ਤੇ ਬੁਰਾ ਅਸਰ ਪੈਂਦਾ ਹੈ।
ਫਰਾਂਸ ਭਰ ਵਿੱਚ ਈ-ਮਾਰਕਿਟਿੰਗ ਕੰਪਨੀ ਐਮੇਜ਼ੋਨ ਖ਼ਿਲਾਫ਼ ਮੁਜ਼ਾਹਰੇ ਕੀਤੇ ਗਏ। ਉਹ 'ਬਲੈਕ ਫਰਾਈਡੇਅ' ਮੌਕੇ ਦਿੱਤੀਆਂ ਜਾਣ ਵਾਲੀਆਂ ਵੱਡੀਆਂ ਛੋਟਾਂ ਦਾ ਵਿਰੋਧ ਕਰ ਰਹੇ ਸਨ।
ਰਾਜਧਾਨੀ ਪੈਰਿਸ 'ਚ ਕੰਪਨੀ ਦੇ ਦਫ਼ਤਰ ਦੇ ਬਾਹਰ ਦਰਜਨਾਂ ਮੁਜ਼ਾਹਰਾਕਾਰੀਆਂ ਨੇ ਮਨੁੱਖੀ ਲੜੀ ਬਣਾਈ। ਸ਼ਹਿਰ ਦੀ ਦੰਗਾ-ਰੋਕੂ ਪੁਲਿਸ ਨੇ ਮੁਜ਼ਾਹਰਾਕਾਰੀਆਂ ਨਾਲ ਖਿੱਚ-ਧੂਹ ਵੀ ਕੀਤੀ।ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
ਹੈਦਰਾਬਾਦ ਬਲਾਤਕਾਰ-ਕਤਲ: 'ਮੈਂ ਸੋਚਿਆ ਹੀ ਨਹੀਂ ਸੀ ਕਿ ਦੁਨੀਆਂ ਇੰਨੀ ਬੇਰਹਿਮ ਹੋ ਸਕਦੀ ਹੈ'
ਤੇਲੰਗਾਨਾ ਦੇ ਹੈਦਰਾਬਾਦ 'ਚ ਜਿਸ 27 ਸਾਲਾ ਡੰਗਰ ਡਾਕਟਰ ਨਾਲ ਕਥਿਤ ਤੌਰ 'ਤੇ ਜਿਣਸੀ ਸ਼ੋਸ਼ਣ ਮਗਰੋਂ ਜ਼ਿੰਦਾ ਸਾੜਿਆ ਗਿਆ, ਉਸ ਦੀ ਭੈਣ ਦਾ ਕਹਿਣਾ ਹੈ ਕਿ ਉਹ ਮੀਡੀਆ ਦੇ ਵਾਰ-ਵਾਰ ਇੱਕੋ ਤਰੀਕੇ ਦੇ ਸਵਾਲਾਂ ਤੋਂ ਤੰਗ ਆ ਚੁੱਕੀ ਹੈ।

ਉਨ੍ਹਾਂ ਕਿਹਾ, “ਇੱਕ ਹੀ ਸਵਾਲ ਸੌ ਵਾਰ...ਪਹਿਲਾਂ ਤੋਂ ਹੀ ਦੁਖੀ ਹਾਂ ਅਤੇ ਹੁਣ ਵਾਰ-ਵਾਰ ਉਹੀ ਸਭ ਪੁੱਛਿਆ ਜਾ ਰਿਹਾ ਹੈ।”
ਇਸ ਪੂਰੀ ਘਟਨਾ ਨੂੰ ਯਾਦ ਕਰਕੇ ਪੀੜਤਾ ਦੀ ਭੈਣ ਅਸਹਿਜ ਹੋ ਜਾਂਦੀ ਹੈ। ਪੀੜਤਾ ਦੀ ਭੈਣ ਦੀ ਪੂਰੀ ਗੱਲਬਾਤ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਲੁਕਵੇਂ ਕੈਮਰੇ ਬਣੇ ਕੋਰੀਆ ਦੀਆਂ ਕੁੜੀਆਂ ਦੀ ਜਾਨ ਦੇ ਦੁਸ਼ਮਣ
ਬੀਤੇ ਹਫ਼ਤੇ ਦੱਖਣੀ ਕੋਰੀਆ ਦੀ ਪੌਪ ਸੰਗੀਤ ਦੀ ਸਟਾਰ ਗੂ ਹਾਰਾ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਬੁਆਏਫਰੈਂਡ ਨੇ ਲੁਕਵੇਂ ਕੈਮਰੇ ਨਾਲ ਉਨ੍ਹਾਂ ਦੀ ਇੱਕ ਵੀਡੀਓ ਬਣਾ ਲਈ ਸੀ।
ਉਸ ਤੋਂ ਬਾਅਦ ਗੂ ਹਾਰਾ ਨੇ ਨਿਆਂ ਲਈ ਖੁੱਲ੍ਹ ਕੇ ਲੜਾਈ ਲੜੀ। ਇਸ ਲਈ ਉਨ੍ਹਾਂ ਨੂੰ ਇੰਟਰਨੈਟ 'ਤੇ ਟਰੋਲਿੰਗ ਦਾ ਨਿਸ਼ਾਨਾ ਬਣਾਇਆ ਗਿਆ ਸੀ।

ਤਸਵੀਰ ਸਰੋਤ, Getty Images
ਇਸ ਬਾਰੇ ਬੀਬੀਸੀ ਪੱਤਰਕਾਰ ਲੌਰਾ ਬਿਕਰ ਨੇ ਕੁੜੀਆਂ ਦੇ ਤਜਰਬੇ ਦੱਸੇ ਜੋ ਦੱਖਣੀ ਕੋਰੀਆ ਵਿੱਚ ਲੁਕਵੇਂ ਪੋਰਨ ਦਾ ਸ਼ਿਕਾਰ ਹੋਈਆਂ ਸਨ। ਪੂਰੀ ਖ਼ਬਰ ਜਾਣਨ ਲਈ ਪੜ੍ਹੋ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3