ਪਾਕਿਸਤਾਨ ਜੇਲ੍ਹ ’ਚ 16 ਸਾਲ ਕੱਟ ਕੇ ਆਏ ਗ਼ੁਲਾਮ ਫਰੀਦ ਦੀ ਦਾਸਤਾਨ

ਵੀਡੀਓ ਕੈਪਸ਼ਨ, ਪਾਕ ਜੇਲ੍ਹ ’ਚ 16 ਸਾਲ ਕੱਟ ਕੇ ਆਏ ਗ਼ੁਲਾਮ ਦੀ ਦਾਸਤਾਨ

ਮਲੇਰਕੋਟਲਾ ਦਾ ਗ਼ੁਲਾਮ ਫਰੀਦ 16 ਸਾਲ ਪਾਕਿਸਤਾਨ ਦੀ ਜੇਲ੍ਹ 'ਚ ਕੱਟਣ ਤੋਂ ਬਾਅਦ ਹੁਣ ਭਾਰਤ ਮੁੜਿਆ। ਗ਼ੁਲਾਮ ਫਰੀਦ ਪਾਕਿਸਤਾਨ ਆਪਣੇ ਰਿਸ਼ਤੇਦਾਰ ਨੂੰ ਮਿਲਣ ਗਿਆ ਸੀ। ਵੀਜ਼ਾ ਦੀ ਮਿਆਦ ਖ਼ਤਮ ਹੋਣ 'ਤੇ ਵੀ ਭਾਰਤ ਵਾਪਿਸ ਨਹੀਂ ਪਰਤਿਆ।

ਪਾਕਿਸਤਾਨ ਵੱਲੋਂ ਕੇਸ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਹੁਣ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਉਹ ਪੰਜਾਬ ਪਰਤਿਆ ਹੈ।

ਰਿਪੋਰਟ: ਸੁਖਚਰਨ ਪ੍ਰੀਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)