ਠਾਕਰੇ ਪਰਿਵਾਰ: 50 ਸਾਲ ਰਿਮੋਟ ਚਲਾਉਣ ਤੋਂ ਬਾਅਦ ਹੁਣ ਸੱਤਾ 'ਚ ਕਿਉਂ

ਬਾਲ ਠਾਕਰੇ ਅਤੇ ਉੱਧਵ ਠਾਕਰੇ

ਤਸਵੀਰ ਸਰੋਤ, Getty Images

ਸ਼ਿਵ ਸੈਨਾ ਹੋਂਦ ਵਿੱਚ ਉਦੋਂ ਆਈ ਜਿਸ ਸਮੇਂ ਮੁੰਬਈ ਨੂੰ ਬੰਬਈ ਕਿਹਾ ਜਾਂਦਾ ਸੀ। 1966 ਵਿੱਚ ਪਾਰਟੀ ਦਾ ਮੁੱਢ ਬਾਲ ਠਾਕਰੇ ਨੇ ਬੰਨ੍ਹਿਆ, ਜਿੰਨ੍ਹਾਂ ਦਾ ਕਹਿਣਾ ਸੀ ਕਿ ਮਹਾਰਾਸ਼ਟਰ ਵਿੱਚ ਸਥਾਨਕ ਨੌਜਵਾਨਾਂ ਦੇ ਹਿੱਤਾਂ ਦੀ ਰਾਖੀ ਸਭ ਤੋਂ ਲਾਜ਼ਮੀ ਕੰਮ ਹੈ।

2019 ਤੋਂ ਪਹਿਲਾਂ — ਬਾਲ ਠਾਕਰੇ ਦੇ ਪੁੱਤਰ ਉੱਧਵ ਠਾਕਰੇ ਤੋਂ ਪਹਿਲਾਂ — ਠਾਕਰੇ ਪਰਿਵਾਰ ਦਾ ਕੋਈ ਜੀਅ ਮੁੱਖ ਮੰਤਰੀ ਨਹੀਂ ਬਣਿਆ। ਹਾਲਾਂਕਿ ਪਾਰਟੀ ਵਿੱਚੋਂ ਦੋ ਜਣੇ ਮੁੱਖ ਮੰਤਰੀ ਬਣੇ — ਮਨੋਹਰ ਜੋਸ਼ੀ ਤੇ ਨਾਰਾਇਣ ਰਾਣੇ — ਪਰ ਠਾਕਰੇ ਪਰਿਵਾਰ ਦਾ ਕੋਈ ਵਿਅਕਤੀ ਮੰਤਰੀ ਜਾਂ ਕਿਸੇ ਸਰਕਾਰੀ ਸੰਸਥਾ ਦਾ ਮੈਂਬਰ ਵੀ ਨਹੀਂ ਰਿਹਾ।

50 ਸਾਲ ਤੋਂ ਵੀ ਪੁਰਾਣੀ ਇਸ ਪਾਰਟੀ ਦੀ ਅਗਵਾਈ ਕਰਨ ਵਾਲੇ ਠਾਕਰੇ ਪਰਿਵਾਰ ਵਿੱਚੋਂ ਉੱਧਵ ਠਾਕਰੇ ਦੇ ਪੁੱਤਰ ਅਦਿੱਤਿਆ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਚੋਣਾਂ ਲੜੀਆਂ।

ਇਹ ਵੀ ਪੜ੍ਹੋ:

ਉੱਧਵ ਨੇ ਵੀਰਵਾਰ ਸ਼ਾਮ ਸ਼ਿਵਾਜੀ ਪਾਰਕ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਉਹੀ ਸ਼ਿਵਾਜੀ ਪਾਰਕ ਜਿਸ ਨੂੰ ਬਾਲ ਠਾਕਰੇ ਆਪਣੀ ਕਰਮਭੂਮੀ ਕਿਹਾ ਕਰਦੇ ਸਨ।

ਚਰਚਾ ਇਹ ਵੀ ਹੋ ਰਹੀ ਹੈ ਕਿ ਹੁਣ ਤੱਕ ਠਾਕਰੇ ਪਰਿਵਾ ਸੱਤਾ ਤੋਂ ਦੂਰ ਕਿਉਂ ਰਿਹਾ?

ਸੀਨੀਅਰ ਪੱਤਰਕਾਰ ਸਮਰ ਖੜਸ ਦੱਸਦੇ ਹਨ ਕਿ ਬਾਲ ਠਾਕਰੇ ਸੱਤਾ ਤੋਂ ਬਾਹਰ ਰਹੇ ਕਿਉਂਕਿ ਉਨ੍ਹਾਂ ਦੀ ਸਿਆਸਤ ਦਾ ਢੰਗ “ਵੱਖਰਾ” ਸੀ। ਠਾਕਰੇ ਸੱਤਾ ਤੋਂ ਬਾਹਰ ਰਹਿ ਕੇ ਵੀ ਸੱਤਾ ਦਾ ਧੁਰਾ ਬਣੇ ਰਹੇ।

ਬਾਲ ਠਾਕਰੇ

ਤਸਵੀਰ ਸਰੋਤ, Getty Images

ਖੜਸੇ ਕਹਿੰਦੇ ਹਨ, "ਬਾਲ ਠਾਕਰੇ ਜੋ ਕਹਿੰਦੇ ਸਨ, ਮਹਾਰਾਸ਼ਟਰ ਦੀ ਸਿਆਸਤ ਵਿੱਚ ਉਹੀ ਹੁੰਦਾ ਸੀ। ਸਰਕਾਰ ਵਿੱਚ ਬੈਠਾ ਬੰਦਾ ਜੇ ਬਾਲ ਠਾਕਰੇ ਦੀ ਗੱਲ ਨਹੀਂ ਵੀ ਮੰਨਦਾ ਸੀ ਤਾਂ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਉਹ ਆਪਣੇ ਤਰੀਕੇ ਨਾਲ ਮਨਵਾ ਲੈਂਦੇ ਸਨ। ਇਸ ਲਈ ਉਹ ਸੱਤਾ ਵਿੱਚ ਨਹੀਂ ਆਏ।"

ਸੀਨੀਅਰ ਪੱਤਰਕਾਰ ਸੁਜਾਤਾ ਆਨੰਦਨ ਦੀ ਰਾਇ ਹੈ ਕਿ ਬਾਲ ਠਾਕਰੇ ਸੱਤਾ ਤੋਂ ਇਸ ਲਈ ਦੂਰ ਰਹੇ ਕਿਉਂਕਿ ਉਹ ਸੱਤਾ ਹਾਸਲ ਨਹੀਂ ਕਰ ਸਕਦੇ ਸਨ।

ਸੁਜਾਤਾ ਦਾ ਕਹਿਣਾ ਹੈ, "ਜ਼ਿਆਦਾ ਤੋਂ ਜ਼ਿਆਦਾ ਉਨ੍ਹਾਂ ਨੇ ਨਗਰ ਪਾਲਿਕਾ ਵਿੱਚ ਸੱਤਾ ਹਾਸਲ ਕੀਤੀ ਸੀ। ਉੱਥੇ ਉਨ੍ਹਾਂ ਨੂੰ ਸਮਝ ਆਇਆ ਕਿ ਸੱਤਾ ਦਾ ਮਤਲਬ ਕੀ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਅੱਜ ਤੱਕ ਮੁੰਬਈ ਨਗਰ ਪਾਲਿਕਾ ਆਪਣੇ ਹੱਥੋਂ ਖੁੱਸਣ ਨਹੀਂ ਦਿੱਤੀ।"

ਇਹ ਵੀ ਪੜ੍ਹੋ:

ਸੁਜਾਤਾ ਆਨੰਦਨ ਦਾ ਅੱਗੇ ਕਹਿਣਾ ਹੈ, "ਵਿਧਾਨ ਸਭਾ ਵਿੱਚ ਆਉਣ ਲਈ ਬਾਲ ਠਾਕਰੇ ਦੇ ਪਰਿਵਾਰ ਨੂੰ ਭਾਜਪਾ ਨਾਲ ਸਮਝੌਤਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਇੰਨੇ ਉਮੀਦਵਾਰ ਚੁਣ ਕੇ ਨਹੀਂ ਸਨ ਆਉਂਦੇ ਕਿ ਉਹ ਸੱਤਾ ਵਿੱਚ ਸ਼ਾਮਲ ਹੋ ਸਕਣ। 1990 ਦੇ ਦਹਾਕੇ ਤੋਂ ਬਾਅਦ ਸਿਆਸਤ ਵਿੱਚ ਜੋ ਸਮੀਕਰਣ ਬਦਲਿਆ ਹੈ, ਹਿੰਦੁਤਵਵਾਦੀ ਸਰਕਾਰਾਂ ਆਉਣ ਲੱਗੀਆਂ, ਉਨ੍ਹਾਂ ਦੇ ਨਾਲ ਸਮਝੌਤੇ ਰਾਹੀਂ ਸ਼ਿਵ ਸੈਨਾ ਸੱਤਾ ਦੇ ਨੇੜੇ ਆ ਸਕੀ ਹੈ।"

ਮਨੋਹਰ ਜੋਸ਼ੀ ਅਤੇ ਬਾਲ ਠਾਕਰੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਮਨੋਹਰ ਜੋਸ਼ੀ ਮੁੱਖ ਮੰਤਰੀ ਬਣੇ ਸਨ, ਉਸ ਸਮੇਂ ਬਾਲ ਠਾਕਰੇ ਨੇ ਕਿਹਾ ਸੀ ਇਸ ਸਰਕਾਰ ਦਾ ਰਿਮੋਟ ਕੰਟਰੋਲ ਮੇਰੇ ਹੱਥ ਵਿੱਚ ਰਹੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ 50 ਸਾਲ ਪੁਰਾਣੀ ਪਾਰਟੀ ਜਿਵੇਂ 1987 ਵਿੱਚ ਕੰਮ ਕਰਦੀ ਸੀ ਉਸ ਤਰ੍ਹਾਂ 2019 ਵਿੱਚ ਕੰਮ ਨਹੀਂ ਕਰ ਸਕਦੀ। ਇਸ ਲਈ ਰਾਹ ਬਦਲਿਆ ਹੈ।

ਸੱਤਾ ਦਾ ਰਿਮੋਟ ਕੰਟਰੋਲ

ਸਾਲ 1995 ਵਿੱਚ ਜਦੋਂ ਗੱਠਜੋੜ ਸਰਕਾਰ ਆਈ ਤੇ ਮਨੋਹਰ ਜੋਸ਼ੀ ਮੁੱਖ ਮੰਤਰੀ ਬਣੇ, ਉਸ ਸਮੇਂ ਬਾਲ ਠਾਕਰੇ ਨੇ ਕਿਹਾ ਸੀ ਇਸ ਸਰਕਾਰ ਦਾ ਰਿਮੋਟ ਕੰਟਰੋਲ ਮੇਰੇ ਹੱਥ ਵਿੱਚ ਰਹੇਗਾ।

ਸੁਜਾਤਾ ਆਨੰਦਨ ਦੱਸਦੇ ਹਨ, "ਬਾਲ ਠਾਕਰੇ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ, ਉਸੇ ਤਰ੍ਹਾਂ ਇਸ ਸਰਕਾਰ ਨੂੰ ਚਲਾਵਾਂਗਾ। ਥੋੜ੍ਹਾ ਬਹੁਤ ਉਨ੍ਹਾਂ ਨੇ ਅਜਿਹਾ ਕੀਤਾ ਵੀ।"

"ਕਾਫ਼ੀ ਵਿਵਾਦਤ ਇੱਕ ਬਿਜਲੀ ਕੰਪਨੀ ਸੀ, ਐੱਨਰਾਨ (Enron)। ਉਹ ਮੰਤਰਾਲੇ ਵਿੱਚ ਜਾ ਕੇ ਮਨੋਹਰ ਜੋਸ਼ੀ ਨਾਲ ਗੱਲ ਕਰਨ ਦੀ ਥਾਂ ਬਾਲ ਠਾਕਰੇ ਤੋਂ ਠੇਕਾ ਲੈ ਕੇ ਆਉਂਦੇ ਸਨ। ਸਾਰਿਆਂ ਨੂੰ ਪਤਾ ਸੀ ਕਿ ਮਨੋਹਰ ਜੋਸ਼ੀ ਨਾਲ ਗੱਲ ਕਰਕੇ ਕੁਝ ਨਹੀਂ ਹੋਣਾ।"

ਉਨ੍ਹਾਂ ਦਾ ਮੰਨਣਾ ਹੈ ਕਿ ਬਾਲ ਠਾਕਰੇ ਸਮੇਂ ਸ਼ਿਵ ਸੈਨਾ ਇੱਕ 'ਗੁੰਡਾ ਪਾਰਟੀ' ਸੀ।

"ਉਸ ਸਮੇਂ ਮੁੰਬਈ ਅਤੇ ਠਾਣੇ ਵਿੱਚ ਸ਼ਿਵ ਸੈਨਾ ਦੀ ਦਹਿਸ਼ਤ ਸੀ। ਇਸ ਕਾਰਨ ਬਾਲ ਠਾਕਰੇ ਨੂੰ ਸੱਤਾ ਹਾਸਲ ਕਰਨ ਦੀ ਕੋਈ ਲੋੜ ਨਹੀਂ ਸੀ। ਆਪਣੇ ਸਾਰੇ ਕੰਮ ਉਹ ਮੁੱਖ ਮੰਤਰੀਆਂ ਤੋਂ ਜ਼ਬਰਦਸਤੀ ਵੀ ਕਰਵਾ ਲੈਂਦੇ ਸਨ।"

ਉੱਧਵ ਠਾਕਰੇ

ਤਸਵੀਰ ਸਰੋਤ, Getty Images

ਹਾਲਾਂਕਿ ਪਿਛਲੇ 10-12 ਸਾਲਾਂ ਵਿੱਚ, ਜਦੋਂ ਤੋਂ ਉੱਧਵ ਦੇ ਹੱਥਾਂ ਵਿੱਚ ਸ਼ਿਵ ਸੈਨਾ ਦੀ ਵਾਂਗਡੋਰ ਆਈ ਹੈ, ਉਸ ਸਮੇਂ ਤੋਂ ਉਨ੍ਹਾਂ ਨੇ ਪਾਰਟੀ ਨੂੰ ‘ਮੁੱਖਧਾਰਾ’ ਵਿੱਚ ਲਿਆਉਣ ਦੇ ਯਤਨ ਕੀਤੇ ਹਨ।

ਸੁਜਾਤਾ ਕਹਿੰਦੇ ਹਨ ਕਿ ਉੱਧਵ ਠਾਕਰੇ ਨੇ ਪਾਰਟੀ ਦੀ 'ਗੁੰਡਾ' ਇਮੇਜ ਬਦਲ ਦਿੱਤੀ ਹੈ। "ਇਸ ਲਈ ਹੁਣ ਉਨ੍ਹਾਂ ਨੂੰ ਸੱਤਾ ਹਾਸਲ ਕਰਨ ਦੇ ਸਾਰੇ ਤਰੀਕੇ ਅਪਨਾਉਣੇ ਪੈ ਰਹੇ ਹਨ। ਲੋਕ ਜਿੰਨਾ ਬਾਲ ਠਾਕਰੇ ਨੂੰ ਮੰਨਦੇ ਸਨ, ਉੱਧਵ ਠਾਕਰੇ ਨਾਲ ਉਹ ਗੱਲ ਨਹੀਂ ਹੈ।"

"ਇਸ ਲਈ ਉੱਧਵ ਕੋਲ ਕਿਸੇ ਆਗੂ ਦਾ ਰਿਮੋਟ ਕੰਟਰੋਲ ਨਹੀਂ ਹੋ ਸਕਦਾ। ਇਹੀ ਕਾਰਨ ਹੈ ਕਿ ਉੱਧਵ ਠਾਕਰੇ ਲਈ ਇਹ ਲਾਜ਼ਮੀ ਸੀ ਕਿ ਉਹ ਮੁੱਖ ਮੰਤਰੀ ਬਣਨ ਤੇ ਸੂਬੇ ਦੀ ਸਿਆਸਤ ਨੂੰ ਆਪਣੇ ਹਿਸਾਬ ਨਾਲ ਚਲਾਉਣ।"

ਇਹ ਵੀ ਪੜ੍ਹੋ:

ਸਮਰ ਖੜਸ ਦਾ ਕਹਿਣਾ ਹੈ, "ਸਿਆਸਤ ਅਜਿਹੀ ਚੀਜ਼ ਹੈ ਜੋ ਪਲ-ਪਲ ਬਦਲਦੀ ਹੈ। ਉੱਧਵ ਉਹੀ ਕਰ ਰਹੇ ਹਨ ਜੋ ਅਜੋਕੀ ਸਿਆਸਤ ਦੇ ਲਿਹਾਜ਼ ਨਾਲ ਸਹੀ ਹੈ।"

ਕਾਰਜ ਸ਼ੈਲੀ ਕੀ ਹੋਵੇਗੀ?

ਸੁਜਾਤਾ ਦੱਸਦੇ ਹਨ ਕਿ ਕਾਰਜ ਸ਼ੈਲੀ ਲਈ ਤਾਂ ਇੰਤਜ਼ਾਰ ਕਰਨਾ ਪਵੇਗਾ।

ਫਿਲਹਾਲ ਕਈ ਲੇਕ ਇਸ ਬਾਰੇ ਫਿਕਰਮੰਦ ਹਨ - ਕੀ ਉੱਧਵ ਸਰਕਾਰ ਸਹੀ ਢੰਗ ਨਾਲ ਚਲਾ ਲੈਣਗੇ? "ਮਨੋਹਰ ਜੋਸ਼ੀ ਵੀ ਤਾਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ, ਦੇਵੇਂਦਰ ਫਡਣਵੀਸ ਨੇ ਵੀ ਪਹਿਲੀ ਵਾਰ ਮੁੱਖ ਮੰਤਰੀ ਦਾ ਅਹੁਦਾ ਹਾਸਲ ਕੀਤਾ ਸੀ। ਉਹ ਤਾਂ ਉੱਧਵ ਠਾਕਰੇ ਨਾਲੋਂ ਉਮਰ ਵਿੱਚ ਛੋਟੇ ਵੀ ਸਨ।"

ਸ਼ਰਦ ਪਵਾਰ ਅਤੇ ਉੱਧਵ ਠਾਕਰੇ

ਤਸਵੀਰ ਸਰੋਤ, Getty Images

ਕਿਹਾ ਜਾ ਰਿਹਾ ਹੈ ਕਿ ਹੁਣ ਸਰਕਾਰ ਬਣਾਉਣ ਤੋਂ ਬਾਅਦ ਸ਼ਰਦ ਪਵਾਰ ਦੀ ਭੂਮਿਕਾ ਬਹੁਤ ਮਹੱਤਵਪੂਰਣ ਹੋਣ ਵਾਲੀ ਹੈ। ਸੁਜਾਤਾ ਆਨੰਦਨ ਮੁਤਾਬਕ ਕਿਹਾ ਜਾ ਸਕਦਾ ਹੈ ਕਿ ਸ਼ਰਦ ਪਵਾਰ ਹੁਣ ਪਿਛਲੀ ਸੀਟ ਤੋਂ ਡਰਾਈਵਿੰਗ ਕਰਨਗੇ।

ਬੇਤਾਜ ਬਾਦਸ਼ਾਹ

ਸੁਜਾਤਾ ਦਾ ਮੰਨਣਾ ਹੈ ਕਿ ਇਸ ਸਰਕਾਰ ਵਿੱਚ ਐੱਨਸੀਪੀ ਦੀ ਭੂਮਿਕਾ ਬਹੁਤ ਵੱਡੀ ਹੋ ਗਈ ਹੈ। ਉੱਧਵ ਠਾਕਰੇ ਕੋਲ ਤਜਰਬਾ ਨਹੀਂ ਹੈ। ਉਹ ਅਫ਼ਸਰਸ਼ਾਹੀ ਤੋਂ ਵੀ ਜ਼ਿਆਦਾ ਐੱਨਸੀਪੀ 'ਤੇ ਨਿਰਭਰ ਰਹਿਣਗੇ।

"ਅਸੀਂ ਇੰਨੇ ਸਾਲਾਂ ਤੋਂ ਸ਼ਰਦ ਪਵਾਰ ਨੂੰ ਮਹਾਰਾਸ਼ਟਰ ਦਾ ਬੇਤਾਜ ਬਾਦਸ਼ਾਹ ਕਹਿੰਦੇ ਆਏ ਹਾਂ। ਹੁਣ ਮਹਾਂਰਾਸ਼ਟਰ ਵਿੱਚ ਮੁੜ ਉਹੀ ਸਥਿਤੀ ਆ ਗਈ ਹੈ। ਸਰਕਾਰੋਂ ਬਾਹਰ ਰਹਿੰਦਿਆਂ ਸੱਤਾ ਫਿਰ ਉਨ੍ਹਾਂ ਦੇ ਹੱਥ ਆ ਗਈ ਹੈ।"

ਸ਼ਰਦ ਪਵਾਰ

ਤਸਵੀਰ ਸਰੋਤ, Getty Images

ਸਮਰ ਖੜਸਾ ਦਾ ਮੰਨਣਾ ਹੈ ਕਿ ਸ਼ਰਦ ਪਵਾਰ ਅਜਿਹੀ ਸਿਆਸਤ ਕਰਦੇ ਹੀ ਨਹੀਂ ਹਨ ਕਿ ਰਿਮੋਟ ਕੰਟਰੋਲ ਨਾਲ ਸਰਕਾਰ ਚਲਾਉਣ।

"ਸ਼ਰਦ ਪਵਾਰ ਦੀ ਸਿਆਸਤ ਦਾ ਇੱਕ ਸਲੀਕਾ ਹੈ। ਉਨ੍ਹਾਂ ਨੇ ਪੂਰੇ ਵਿਸ਼ਵਾਸ਼ ਨਾਲ ਉੱਧਵ ਠਾਕਰੇ ਨੂੰ ਮੁੱਖ ਮੰਤਰੀ ਬਣਾਇਆ ਹੈ। ਉੱਧਵ ਸ਼ੁਰੂ ਵਿੱਚ ਮੰਨ ਨਹੀਂ ਰਹੇ ਸਨ। ਪਵਾਰ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਸਰਕਾਰ ਨੂੰ ਸਥਿਰ ਰੱਖਣਾ ਹੈ ਤਾਂ ਕਮਾਂਡ ਉਨ੍ਹਾਂ ਨੂੰ ਸੰਭਾਲਣੀ ਪਵੇਗੀ।”

“ਪਵਾਰ ਦਿਸ਼ਾ ਤੈਅ ਕਰਦੇ ਹਨ, ਪ੍ਰੋਗਰਾਮ ਤੈਅ ਕਰਦੇ ਹਨ ਕਿ ਸ਼ਹਿਰਾਂ ਦਾ ਵਿਕਾਸ ਕਿਵੇਂ ਕਰਨਾ ਹੈ, ਮਜ਼ਦੂਰਾਂ ਨੂੰ ਕੀ ਦੇਣਾ ਹੈ, ਕਾਰਪੋਰੇਟ ਸੈਕਟਰ ਲਈ ਕੀ ਕਰਨਾ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)