ਹੈਦਰਾਬਾਦ ਬਲਾਤਕਾਰ-ਕਤਲ: ‘ਮੈਂ ਸੋਚਿਆ ਹੀ ਨਹੀਂ ਸੀ ਕਿ ਦੁਨੀਆਂ ਇੰਨੀ ਬੇਰਹਿਮ ਹੋ ਸਕਦੀ ਹੈ’

ਵੀਡੀਓ ਕੈਪਸ਼ਨ, ‘ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਦੁਨੀਆਂ ਇੰਨੀ ਬੇਹਰਿਮ ਹੋ ਸਕਦੀ ਹੈ’

ਤੇਲੰਗਾਨਾ ਦੇ ਹੈਦਰਾਬਾਦ ’ਚ 27 ਸਾਲ ਦੀ ਇੱਕ ਡੰਗਰ ਡਾਕਟਰ ਨਾਲ ਕਥਿਤ ਤੌਰ ’ਤੇ ਜਿਣਸੀ ਸ਼ੋਸ਼ਣ ਤੋਂ ਬਾਅਦ ਜ਼ਿੰਦਾ ਸਾੜਨ ਦੀ ਘਟਨਾ ਸਾਹਮਣੇ ਆਈ ਹੈ।

ਤੇਲੁਗੁ ਮੀਡੀਆ ਦੀ ਰਿਪੋਰਟ ਮੁਤਾਬਕ ਉਹ ਆਪਣੀ ਸਕੂਟੀ ਨੂੰ ਇੱਕ ਟੋਲ ਪਲਾਜ਼ਾ ’ਤੇ ਪਾਰਕ ਕਰਕੇ ਅੱਗੇ ਕੈਬ ਰਾਹੀਂ ਗਈ ਸੀ, ਵਾਪਸ ਆਉਣ ’ਤੇ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਸਕੂਟੀ ਪੰਚਰ ਹੈ।

ਹੈਦਰਾਬਾਦ ਪੁਲਿਸ ਨੇ ਇਸ ਮਾਮਲੇ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਪੀੜਤਾ ਦੀ ਭੈਣ ਨੇ ਬੀਬੀਸੀ ਨੂੰ ਦੱਸਿਆ ਕਿ ਮੈਂ ਉਸ ਨੇ ਉਸ ਦੀਆਂ ਗੱਲਾਂ ਅਣਗੌਲ ਦਿੱਤਾ।

ਉਨ੍ਹਾਂ ਨੇ ਕਿਹਾ, “ਜੇਕਰ ਮੈਂ ਉਸ ਨੂੰ ਗੰਭੀਰਤਾ ਨਾਲ ਲੈਂਦਾ ਤਾਂ ਸ਼ਾਇਦ ਮੇਰੀ ਅੱਜ ਜ਼ਿੰਦਾ ਹੁੰਦੀ।”

ਰਿਪੋਰਟ: ਬਾਲਾ ਸਤੀਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)