ਮਹਿਲਾ ਡਾਕਟਰ ਨੇ ਰਾਤੀ ਫੋਨ ਕੀਤਾ ਕਿ ਸਕੂਟਰ ਖ਼ਰਾਬ ਹੋ ਗਿਆ, ਸਵੇਰੇ ਸੜੀ ਹੋਈ ਲਾਸ਼ ਮਿਲੀ - 5 ਅਹਿਮ ਖ਼ਬਰਾਂ

ਰੇਪ ਦੇ ਖਿਲਾਫ਼ ਮੁਜ਼ਾਹਰੇ ਦੀ 15 ਜੂਨ, 2013 ਦੀ ਇੱਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੇਪ ਦੇ ਖਿਲਾਫ਼ ਮੁਜ਼ਾਹਰੇ ਦੀ 15 ਜੂਨ, 2013 ਦੀ ਇੱਕ ਤਸਵੀਰ

ਸ਼ਾਦਨਗਰ ਇਲਾਕੇ ਵਿੱਚ ਇੱਕ 26 ਸਾਲਾਂ ਇੱਕ ਮਹਿਲਾ ਡਾਕਟਰ ਦੀ ਸੜੀ ਹੋਈ ਲਾਸ਼ ਮਿਲੀ ਹੈ।

ਨਿਊ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਹ ਡੰਗਰ ਡਾਕਟਰ ਬੁੱਧਵਾਰ ਤੋਂ ਲਾਪਤਾ ਸੀ ਅਤੇ ਵੀਰਵਾਰ ਸਵੇਰੇ ਉਸ ਦੀ ਲਾਸ਼ ਹੈਦਰਾਬਾਦ-ਬੰਗਲੁਰੂ ਹਾਈਵੇਅ 'ਤੇ ਇੱਕ ਪੁੱਲ ਹੇਠਾਂ ਮਿਲੀ।

ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮਹਿਲਾ ਡਾਕਟਰ ਕੰਮ ਦੇ ਸਿਲਸਿਲੇ 'ਚ ਗਾਚੀਬੋਅਲੀ ਗਈ ਸੀ ਅਤੇ ਟੋਲ ਗੇਟ ਨੇੜੇ ਉਸ ਦਾ ਸਕੂਟਰ ਪੰਚਰ ਹੋ ਗਿਆ ਸੀ। ਇਸ ਦੌਰਾਨ ਉਸ ਦੇ ਨੇੜੇ ਕੁਝ ਟਰੱਕ ਡਰਾਈਵਰ ਖੜ੍ਹੇ ਸਨ ਜਿੰਨ੍ਹਾਂ ਨੇ ਮਦਦ ਦੀ ਪੇਸ਼ਕਸ਼ ਕੀਤੀ।

ਡਾਕਟਰ ਨੇ ਇਸ ਬਾਰੇ ਆਪਣੀ ਭੈਣ ਨੂੰ ਫੋਨ 'ਤੇ ਜਾਣਕਾਰੀ ਦੇ ਦਿੱਤੀ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਦਾ ਫੋਨ ਬੰਦ ਆਉਣ ਲੱਗਾ। ਇਸ ਤੋਂ ਬਾਅਦ ਮਾਪਿਆਂ ਨੇ ਟੋਲ ਗੇਟ ਨੇੜੇ ਜਾ ਕੇ ਉਸ ਦੀ ਭਾਲ ਕੀਤੀ ਅਤੇ ਨਾ ਮਿਲਣ 'ਤੇ ਪੁਲਿਸ ਨੂੰ ਜਾਣਕਾਰੀ ਦਿੱਤੀ।

ਸ਼ਾਦਨਗਰ ਦੇ ਏਸੀਪੀ, ਵੀ. ਸੁਰੇਂਦਰ ਨੇ ਕਿਹਾ ਹੈ ਕਿ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਲਈ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ।

ਮੌਜੂਦਾ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਹੈਦਰਾਬਾਦ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਮਾਮਲੇ ਨੂੰ ਬਲਾਤਕਾਰ ਅਤੇ ਕਤਲ ਦਾ ਕੇਸ ਦੱਸਿਆ। ਪੁਲਿਸ ਕੋਲੋਂ ਇਸ ਤੋਂ ਜ਼ਿਆਦਾ ਜਾਣਕਾਰੀ ਤਤਕਾਲ ਨਹੀਂ ਮਿਲੀ।

ਮਾਮਲੇ ਬਾਰੇ ਬੋਲਦਿਆਂ ਕੌਮੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਕਿਹਾ, ''ਇੰਝ ਜਾਪਦਾ ਹੈ ਕਿ ਸੜਕਾਂ 'ਤੇ ਭੇੜੀਏ ਨਿਕਲ ਆਏ ਹਨ ਜੋ ਔਰਤਾਂ ਦਾ ਸ਼ਿਕਾਰ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।''

ਇਹ ਵੀ ਪੜ੍ਹੋ-

ਮਹਾਰਾਸ਼ਟਰ: ਉੱਧਵ ਨੇ ਚੁੱਕੀ ਮੁੱਖ ਮੰਤਰੀ ਦੀ ਸਹੁੰ, ਅਜੀਤ ਪਵਾਰ ਹੋਣਗੇ ਉੱਪ ਮੁੱਖ ਮੰਤਰੀ - ਨਵਾਬ ਮਲਿਕ

ਸ਼ਿਵ ਸੈਨਾ ਦੀ ਅਗਵਾਈ ਵਿੱਚ ਮਹਾਰਾਸ਼ਟਰ ਦੀ ਨਵੀਂ ਗਠਜੋੜ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋਇਆ। ਸ਼ਿਵ ਸੈਨਾ ਦੇ ਆਗੂ ਉੱਧਵ ਠਾਕਰੇ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਨਾਲ ਐੱਨਸੀਪੀ ਤੇ ਕਾਂਗਰਸ ਪਾਰਟੀ ਦੇ ਦੋ-ਦੋ ਆਗੂਆਂ ਮੰਤਰੀ ਵਜੋਂ ਸਹੁੰ ਚੁੱਕੀ।

ਉਧਵ ਠਾਕਰੇ

ਤਸਵੀਰ ਸਰੋਤ, DD

ਤਸਵੀਰ ਕੈਪਸ਼ਨ, ਸ਼ਿਵ ਸੈਨਾ ਦੇ 15, ਐਨਸੀਪੀ ਦੇ 16 ਅਤੇ ਕਾਂਗਰਸ ਦੇ 12 ਵਿਧਾਇਕ ਮੰਤਰੀ ਬਣਨਗੇ

ਭਾਵੇਂ ਕਿ ਐੱਨਸੀਪੀ ਦੇ ਆਗੂ ਅਜੀਤ ਪਵਾਰ ਨੂੰ ਉੱਪ ਮੁੱਖ ਬਣਾਏ ਜਾਣ ਦੀ ਪੁਸ਼ਟੀ ਹੋ ਗਈ ਹੈ ਪਰ ਉਨ੍ਹਾਂ ਨੇ ਸਹੁੰ ਚੁੱਕ ਸਮਾਗਮ ਵਿੱਚ ਸਹੁੰ ਨਹੀਂ ਚੁੱਕੀ।

ਉੱਧਵ ਦੇ ਨਾਲ, ਐਨਸੀਪੀ ਤੋਂ ਜੈਯੰਤ ਪਾਟਿਲ, ਛਗਨ ਭੁਜਬਲ ਸ਼ਿਵ ਸੈਨਾ ਤੋਂ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ ਅਤੇ ਬਾਲਾਸਾਹਿਬ ਥੋਰਾਤ ਅਤੇ ਨਿਤਿਨ ਰਾਓਤ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਮਰਾਨ ਖ਼ਾਨ ਲਈ ਵੱਡੀ ਰਾਹਤ, ਜਰਨਲ ਬਾਜਵਾ 'ਤੇ ਆਇਆ ਫ਼ੈਸਲਾ

ਪਾਕਿਸਤਾਨ ਦੇ ਫ਼ੌਜ ਮੁਖੀ ਜਰਨਲ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ ਵਿੱਚ 6 ਮਹੀਨੇ ਲਈ ਵਾਧਾ ਕੀਤਾ ਗਿਆ ਹੈ। ਮੁਲਕ ਦੀ ਸਰਬਉੱਚ ਅਦਾਲਤ ਨੇ ਸੰਖੇਪ ਫ਼ੈਸਲੇ ਵਿੱਚ ਬਾ-ਸ਼ਰਤ ਇਹ ਵਾਧਾ ਕੀਤਾ ਹੈ।

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੰਨਿਆ ਜਾਂਦਾ ਹੈ ਕਿ ਇਮਰਾਨ ਖ਼ਾਨ ਤੇ ਜਰਨਲ ਬਾਜਵਾ ਦਰਮਿਆਨ ਨਿੱਘੇ ਰਿਸ਼ਤੇ ਹਨ

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਬਾਜਵਾ ਦੇ ਵਾਧੇ ਉੱਤੇ ਆਰਜੀ ਰੋਕ ਲਾ ਦਿੱਤੀ ਸੀ ਜਿਸ ਨੂੰ ਉਮੀਦੋਂ ਉਲਟ ਫ਼ੈਸਲਾ ਮੰਨਿਆ ਜਾ ਰਿਹਾ ਸੀ।

ਇਸ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਈ ਇੱਕ ਝਟਕੇ ਵਜੋਂ ਵੀ ਦੇਖਿਆ ਜਾ ਰਿਹਾ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਇਮਰਾਨ ਖ਼ਾਨ ਤੇ ਜਰਨਲ ਬਾਜਵਾ ਦਰਮਿਆਨ ਨਿੱਘੇ ਰਿਸ਼ਤੇ ਹਨ।

ਅਜਿਹੇ ਵਿੱਚ ਜੇਕਰ ਸੁਪਰੀਮ ਕੋਰਟ ਉਨ੍ਹਾਂ ਨੂੰ ਲਾਂਭੇ ਕਰਨ ਦੇ ਹੁਕਮ ਦਿੰਦੀ ਹੈ ਤਾਂ ਇਮਰਾਨ ਖ਼ਾਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਸਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਅਮਰੀਕਾ: ਫੇਕ ਯੂਨੀਵਰਸਿਟੀ 'ਚ ਸਟੱਡੀ ਵੀਜ਼ੇ ਵਾਲੇ 90 ਹੋਰ ਵਿਦਿਆਰਥੀ ਗ੍ਰਿਫ਼ਤਾਰ, ਬਹੁਤੇ ਭਾਰਤੀ

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅਮਰੀਕਾ ਵਲੋਂ ਇੰਮੀਗ੍ਰੇਸ਼ਨ ਫਰਾਡ ਚੈੱਕ ਕਰਨ ਲਈ ਬਣਾਈ ਫੇਕ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਾਲੇ 90 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀਆਂ ਵਿੱਚ ਜ਼ਿਆਦਾਤਰ ਭਾਰਤੀ ਦੱਸੇ ਜਾ ਰਹੇ ਹਨ।

ਯੂਨੀਵਰਸਿਟੀ ਆਫ਼ ਫਾਰਮਿੰਗਟਨ ਦੀ ਜਾਅਲੀ ਵੈੱਬਸਾਈਟ ਦਾ ਸਕਰੀਨਸ਼ਾਟ ਜਿਸ ਵਿੱਚ ਵਿਦਿਆਰਥੀ ਕਲਾਸ ਰੂਮ ਵਿੱਚ ਪੜ੍ਹਦੇ ਦਿਖ ਰਹੇ ਹਨ।

ਤਸਵੀਰ ਸਰੋਤ, UNIVERSITYOFFARMINGTON.EDU

ਤਸਵੀਰ ਕੈਪਸ਼ਨ, ਇਸ ਸਟਿੰਗ ਅਪਰੇਸ਼ਨ ਵਿੱਚ ਇੱਕ ਜਾਅਲੀ ਵੈੱਬਸਾਈਟ ਵੀ ਬਣਾਈ ਗਈ ਤੇ ਇੱਕ ਫੇਸਬੁੱਕ ਪੇਜ ਵੀ

ਖ਼ਬਰ ਏਜੰਸੀ ਏਐੱਫ਼ਪੀ ਨੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਡੈਟ੍ਰੋਆਇਟ ਮੈਟਰੋਪੋਲੀਟਨ ਖੇਤਰ ਦੀ ਯੂਨੀਵਰਸਿਟੀ ਆਫ਼ ਫਾਰਮਿੰਗਟਨ ਜੋ ਹੁਣ ਬੰਦ ਹੋ ਗਈ ਹੈ, ਵਿੱਚ ਦਾਖ਼ਲਾ ਲੈਣ ਵਾਲੇ 250 ਵਿਦਿਆਰਥੀਆਂ ਨੂੰ ਹੋਮ ਲੈਂਡ ਸਕਿਊਰਟੀ ਵਿਭਾਗ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਰਿਪੋਰਟਾਂ ਮੁਤਾਬਕ ਮਾਰਚ ਵਿੱਚ ਜਦੋਂ ਇਸ ਫੇਕ ਯੂਨੀਵਰਿਸਟੀ ਨੂੰ ਬੰਦ ਕੀਤਾ ਗਿਆ ਉਦੋਂ 161 ਵਿਦਿਆਰਥੀ ਗ੍ਰਿਫ਼ਤਾਰ ਕੀਤੇ ਗਏ।

ਇਸ ਯੂਨੀਵਰਸਿਟੀ ਵਿੱਚ 600 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ, ਜਿੰਨ੍ਹਾਂ ਵਿੱਚੋਂ ਬਹੁਗਿਣਤੀ ਭਾਰਤੀਆਂ ਦੀ ਸੀ। ਪੂਰੀ ਖ਼ਬਰ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਫਰਾਂਸ ਦੇ ਕਿਸਾਨਾਂ ਦਾ ਵੀ ਪੰਜਾਬ ਵਰਗਾ ਹਾਲ, ਟਰੈਕਟਰਾਂ ਨਾਲ ਪੈਰਿਸ ਦੀਆਂ ਸੜਕਾਂ 'ਤੇ ਉਤਰੇ

ਫਰਾਂਸ ਦੇ ਕਿਸਾਨਾਂ ਨੇ ਪੈਰਿਸ ਦੀ ਮੁੱਖ ਸੜਕ 'ਤੇ ਟਰੈਕਟਰਾਂ ਨਾਲ ਰਾਹ ਬੰਦ ਕਰ ਦਿੱਤਾ। ਤਕਰਬੀਨ ਇੱਕ ਹਜ਼ਾਰ ਟਰੈਕਟਰ ਉੱਤਰ ਅਤੇ ਦੱਖਣ ਤੋਂ ਪੂਰੇ ਸ਼ਹਿਰ ਵਿੱਚ ਉਤਰ ਗਏ।

ਫਰਾਂਸ ਵਿਚ ਕਿਸਾਨਾਂ ਦਾ ਮੁਜ਼ਾਹਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਸ ਪ੍ਰਦਰਸ਼ ਦੌਰਾਨ ਕਿਸਾਨਾਂ ਨੇ ਟਰੈਕਟਰਾਂ ਨਾਲ ਰਸਤੇ ਬਲਾਕ ਵੀ ਕੀਤੇ

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਕਈ ਵਾਰੀ ਤਾਂ ਉਨ੍ਹਾਂ ਨੇ ਮੋਟਰਵੇ ਅਤੇ ਅੰਦਰੂਨੀ ਰਿੰਗ-ਰੋਡ ਨੂੰ ਵੀ ਬਲਾਕ ਕੀਤਾ।

ਕਿਸਾਨਾਂ ਨੇ ਸਿਟੀ ਸੈਂਟਰ ਵਿੱਚ 'ਸ਼ਾਜ਼ੇਲੀਜ਼ੇ ਐਵੇਨਿਊ' ਦੇ ਨੇੜੇ ਘਾਹ-ਫੂਸ ਖਿਲਾਰ ਦਿੱਤਾ। ਪਲਾਸ ਡੀ ਲਾ ਕੋਂਕੋਰਡ ਸਕੁਏਰ ਵੱਲ ਜਾਣ ਵਾਲੇ ਰਾਹ ਘੇਰ ਲਏ। ਰਾਇਟ ਪੁਲਿਸ ਨੇ ਮੁਜ਼ਾਹਰਾਕਾਰੀ ਕਿਸਾਨਾਂ ਨੂੰ ਖਿੰਡ ਜਾਣ ਲਈ ਕਿਹਾ।

ਦਰਅਸਲ ਇਹ ਕਿਸਾਨ ਸਰਕਾਰ ਦੀਆਂ ਨੀਤੀਆਂ ਤੇ ਕੌਮਾਂਤਰੀ ਵਪਾਰਕ ਸਮਝੌਤਿਆਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਇਲਜ਼ਾਮ ਹੈ ਕਿ ਸਰਕਾਰ ਬਾਹਰੋਂ ਸਸਤੀ ਕਣਕ ਆਉਣ ਤੋਂ ਨਹੀਂ ਰੋਕ ਰਹੀ ਹੈ। ਇਹ ਕਣਕ ਰਸਾਇਣਕ ਖਾਦਾਂ ਨਾਲ ਉਗਾਈ ਹੁੰਦੀ ਹੈ ਅਤੇ ਇਸ ਨਾਲ ਸਥਾਨਕ ਫ਼ਸਲ ਦੀ ਕੀਮਤ ਡਿੱਗ ਰਹੀ ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)