ਗਾਂਧੀ ਦੀ 150ਵੀਂ ਜਯੰਤੀ ਮੌਕੇ ਉਨ੍ਹਾਂ ਦੀ ਰਾਖ ਹੋਈ ਚੋਰੀ

ਮੋਹਨ ਦਾਸ ਕਰਮਚੰਦ ਗਾਂਧੀ ਦੀ 150ਵੀਂ ਜਯੰਤੀ ਮੌਕੇ ਉਨ੍ਹਾਂ ਦੇ ਕੁਝ ਅਵਸ਼ੇਸ਼ ਚੋਰੀ ਹੋ ਗਏ ਹਨ।

ਪੁਲਿਸ ਅਨੁਸਾਰ ਗਾਂਧੀ ਦਾ ਕਤਲ ਹੋਣ ਬਾਅਦ ਤੋਂ ਉਨ੍ਹਾਂ ਦੀ ਰਾਖ ਨੂੰ ਮੱਧ ਪ੍ਰਦੇਸ਼ ਦੇ ਇੱਕ ਮੈਮੋਰੀਅਲ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੀ ਰਾਖ ਨੂੰ ਇੱਥੇ 1948 ਵਿੱਚ ਰੱਖਿਆ ਗਿਆ ਸੀ।

ਚੋਰਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਵੀ ਖ਼ਰਾਬ ਕਰ ਦਿੱਤਾ ਅਤੇ ਹਰੇ ਰੰਗ ਦੇ ਪੇਂਟ ਨਾਲ 'ਗੱਦਾਰ' ਲਿਖਿਆ।

ਮੱਧ ਪ੍ਰਦੇਸ਼ ਦੇ ਰੇਵਾ ਦੀ ਪੁਲਿਸ ਨੇ ਬੀਬੀਸੀ ਪੱਤਰਕਾਰ ਸ਼ੁਰੀਆ ਨਿਆਜ਼ੀ ਨੂੰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

ਬਾਪੂ ਭਵਨ ਮੈਮੋਰੀਅਲ (ਜਿੱਥੇ ਉਨ੍ਹਾਂ ਦੀ ਰਾਖ ਰੱਖੀ ਹੋਈ ਸੀ) ਦੀ ਦੇਖ-ਰੇਖ ਕਰਨ ਵਾਲੇ ਮੰਗਲਦੀਪ ਤਿਵਾਰੀ ਨੇ ਕਿਹਾ ਇਹ ਚੋਰੀ ਬਹੁਤ ''ਸ਼ਰਮਨਾਕ'' ਹੈ।

ਉਨ੍ਹਾਂ ਨੇ ਦਿ ਵਾਇਰ ਨੂੰ ਕਿਹਾ,''ਮੈਂ ਗਾਂਧੀ ਜਯੰਤੀ ਕਰਕੇ ਭਵਨ ਦਾ ਗੇਟ ਸਵੇਰੇ ਛੇਤੀ ਖੋਲ੍ਹ ਦਿੱਤਾ ਸੀ।

''ਜਦੋਂ ਮੈਂ 11 ਵਜੇ ਦੇ ਕਰੀਬ ਆਇਆ ਤਾਂ ਦੇਖਿਆ ਕਿ ਉਨ੍ਹਾਂ ਦੀ ਰਾਖ ਚੋਰੀ ਹੋ ਗਈ ਸੀ ਤੇ ਉਨ੍ਹਾਂ ਦੇ ਪੋਸਟਰ ਨਾਲ ਵੀ ਛੇੜਛਾੜ ਕੀਤੀ ਗਈ ਸੀ।''

ਇਹ ਵੀ ਪੜ੍ਹੋ:

ਕਾਂਗਰਸ ਦੇ ਸਥਾਨਕ ਲੀਡਰ ਗੁਰਮੀਤ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ।

ਗੁਰਮੀਤ ਸਿੰਘ ਨੇ ਦਿ ਵਾਇਰ ਨੂੰ ਕਿਹਾ,''ਅਜਿਹਾ ਪਾਗਲਪਣ ਰੁਕਣਾ ਚਾਹੀਦਾ ਹੈ। ਮੈਂ ਰੇਵਾ ਪੁਲਿਸ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਭਵਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੇਖਣ।''

ਉਨ੍ਹਾਂ ਦੀ ਮੌਤ ਤੋਂ ਬਾਅਦ ਹਿੰਦੂ ਰਿਵਾਜ਼ਾਂ ਮੁਤਾਬਕ ਉਨ੍ਹਾਂ ਦੀ ਰਾਖ ਦੇ ਕੁਝ ਹਿੱਸੇ ਨੂੰ ਨਦੀ ਵਿੱਚ ਵਹਾਇਆ ਗਿਆ ਸੀ ਪਰ ਬਾਕੀ ਹਿੱਸੇ ਨੂੰ ਦੇਸ ਦੇ ਵੱਖ-ਵੱਖ ਸਮਾਰਕਾਂ ਵਿੱਚ ਰੱਖਿਆ ਗਿਆ ਸੀ।

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)