ਪੈਰਿਸ ਵਿੱਚ ਪੁਲਿਸ ’ਤੇ ਹਮਲਾ, ਹਮਲਾਵਰ ਨੇ ਚਾਕੂ ਨਾਲ 4 ਲੋਕਾਂ ਦਾ ਕੀਤਾ ਕਤਲ

ਫਰਾਂਸ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇੱਕ ਸ਼ਖ਼ਸ ਨੇ ਚਾਕੂਆਂ ਨਾਲ ਪੈਰਿਸ ਵਿੱਚ ਸੈਂਟਰਲ ਪੁਲਿਸ ਦੇ ਦਫ਼ਤਰ ਦੇ ਬਾਹਰ ਚਾਰ ਪੁਲਿਸ ਅਫ਼ਸਰਾਂ ਦਾ ਕਤਲ ਕਰ ਦਿੱਤਾ ਹੈ।

ਹਮਲਾਵਰ ਉਸੇ ਦਫ਼ਤਰ ਵਿੱਚ ਕੰਮ ਕਰਨ ਵਾਲਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਹਮਲਾਵਰ ਨੂੰ ਮਾਰ ਦਿੱਤਾ ਹੈ।

ਇਹ ਇਲਾਕਾ ਸੈਂਟਰਲ ਪੈਰਿਸ ਵਿੱਚ ਸਥਿਤ ਹੈ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

ਇਹ ਘਟਨਾ ਸਥਾਨਕ ਸਮੇਂ ਅਨੁਸਾਰ ਦੁਪਹਿਰ ਇੱਕ ਵਜੇ ਵਾਪਰੀ ਹੈ।

ਇਸ ਘਟਨਾ ਦੇ ਇੱਕ ਦਿਨ ਪਹਿਲਾਂ ਹੀ ਫਰਾਂਸ ਪੁਲਿਸ ਵੱਲੋਂ ਪੂਰੇ ਦੇਸ ਵਿੱਚ ਪੁਲਿਸ ਅਫਸਰਾਂ ਖਿਲਾਫ਼ ਵਧਦੀਆਂ ਹਿੰਸਕ ਘਟਨਾਵਾਂ ਤੇ ਖੁਦਕੁਸ਼ੀਆਂ ਵਧਣ ਦੇ ਮੁੱਦੇ 'ਤੇ ਹੜਤਾਲ ਕੀਤੀ ਗਈ ਸੀ।

ਹਮਲੇ ਤੋਂ ਬਾਅਦ ਰਾਸ਼ਟਰਪਤੀ ਇਮੈਨਿਊਲ ਮੈਕਰੋਂ, ਪ੍ਰਧਾਨ ਮੰਤਰੀ ਐਡਵਰਡ ਫਿਲਿਪ ਅਤੇ ਗ੍ਰਹਿ ਮੰਤਰੀ ਕ੍ਰਿਸਟੋਫਰ ਕੈਸਟਾਨੇਰ ਮੌਕੇ ’ਤੇ ਗਏ।

ਫਰਾਂਸੀਸੀ ਬ੍ਰੌਡਕਾਸਟਰ ਬੀਐੱਫਐੱਮਟੀਵੀ ਅਨੁਸਾਰ ਹਮਲੇ ਵਿੱਚ ਤਿੰਨ ਮਰਦ ਤੇ ਇੱਕ ਔਰਤ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਫਰਾਂਸੀਸੀ ਮੀਡੀਆ ਅਨੁਸਾਰ ਹਮਲਾਵਰ ਦੀ ਉਮਰ 45 ਸਾਲ ਸੀ ਅਤੇ ਉਹ 20 ਸਾਲਾਂ ਤੋਂ ਪੈਰਿਸ ਪੁਲਿਸ ਫੋਰਸ ਵਿੱਚ ਪ੍ਰਸ਼ਾਸਨਿਕ ਅਹੁਦੇ ’ਤੇ ਤਾਇਨਾਤ ਸਨ।

ਇਸਦੇ ਮੁਤਾਬਿਕ ਇਹ ਸ਼ਖਸ ਪੁਲਿਸ ਫੋਰਸ ਦੇ ਖੂਫੀਆ ਵਿਭਾਗ ਵਿੱਚ ਕੰਮ ਕਰਦਾ ਸੀ।

ਬੀਐੱਫਐੱਮਟੀਵੀ ਦੀ ਰਿਪੋਰਟ ਅਨੁਸਾਰ ਹਮਲਾਵਰ ਨੇ ਦੋ ਲੋਕਾਂ ਨੂੰ ਦਫ਼ਤਰ ਦੇ ਅੰਦਰ, ਇੱਕ ਨੂੰ ਪੌੜੀਆਂ ’ਤੇ ਅਤੇ ਚੌਥੇ ਵਿਅਕਤੀ ਨੂੰ ਇਮਾਰਤ ਵਿੱਚ ਚਾਕੂ ਮਾਰਿਆ। ਉੱਥੇ ਹੀ ਪੁਲਿਸ ਨੇ ਉਸ ਹਮਲਾਵਰ ਨੂੰ ਗੋਲੀ ਮਾਰੀ।

ਪ੍ਰਤੱਖਦਰਸ਼ੀ ਨੇ ਕੀ ਦੱਸਿਆ?

ਇੱਕ ਪ੍ਰਤੱਖਦਰਸ਼ੀ ਨੇ, ਜੋ ਉਸ ਦੇ ਅਨੁਸਾਰ ਹਮਲੇ ਵੇਲੇ ਪੁਲਿਸ ਦੇ ਦਫ਼ਤਰ ਵਿੱਚ ਮੌਜੂਦ ਸੀ, ਪੈਰਿਸ ਦੇ ਇੱਕ ਅਖ਼ਬਾਰ ਨੂੰ ਦੱਸਿਆ ਕਿ, “ਪੁਲਿਸ ਦਹਿਸ਼ਤ ਵਿੱਚ ਇੱਧਰ-ਉੱਧਰ ਭੱਜ ਰਹੀ ਸੀ।”

ਉਨ੍ਹਾਂ ਨੇ ਕਿਹਾ, “ਮੈਂ ਇਸ ਹਮਲੇ ਦੇ ਬਾਰੇ ਸੁਣ ਕੇ ਹੈਰਾਨ ਸੀ ਕਿਉਂਕਿ ਇਹ ਉਸ ਤਰੀਕੇ ਦੀ ਥਾਂ ਨਹੀਂ ਹੈ ਜਿੱਥੇ ਤੁਸੀਂ ਇਸ ਤਰੀਕੇ ਦੀਆਂ ਘਟਨਾਵਾਂ ਸੁਣਦੇ ਹੋ। ਪਹਿਲਾਂ ਮੈਨੂੰ ਲਗਿਆ ਕਿ ਇਹ ਇੱਕ ਖੁਦਕੁਸ਼ੀ ਹੈ ਕਿਉਂਕਿ ਉੱਤੇ ਅੱਜਕਲ ਅਜਿਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ।”

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)