ਮਹਾਦੋਸ਼ ਖਿਲਾਫ਼ ਭੜਕੇ ਟਰੰਪ ਨੇ ਵਿਰੋਧੀ ਧਿਰ ਨੂੰ ਦੇਸ਼ਧ੍ਰੋਹੀ ਕਿਹਾ, ਜਾਣੋ ਪੂਰਾ ਮਾਮਲਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਕੰਗਰੈਸ਼ਨਲ ਡੈਮੋਕਰੈਟਸ ਉੱਤੇ ਭੜਕ ਗਏ ਜਦੋਂ ਉਨ੍ਹਾਂ ਨੇ ਇਸ ਹਫ਼ਤੇ ਵ੍ਹਾਈਟ ਹਾਊਸ ਨੂੰ ਸੰਮਨ ਜਾਰੀ ਕਰਨ ਦੀ ਗੱਲ ਕਹੀ।

ਰਿਪਬਲੀਕਨ ਰਾਸ਼ਟਰਪਤੀ ਟਰੰਪ ਨੇ ਡੈਮੋਕਰੇਟਿਕ ਆਗੂਆਂ 'ਤੇ 'ਬੇਈਮਾਨੀ' ਤੇ 'ਦੇਸ਼ਧ੍ਰੋਹ' ਦਾ ਇਲਜ਼ਾਮ ਵੀ ਲਾ ਦਿੱਤਾ।

ਇਹ ਜਾਂਚ ਹੈ ਕਿਸ ਬਾਰੇ?

ਇਹ ਮਹਾਦੋਸ਼ ਇੱਕ ਵ੍ਹਿਸਲਬਲੋਅਰ ਦੀ ਸ਼ਿਕਾਇਤ 'ਤੇ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ 25 ਜੁਲਾਈ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਅਰ ਜ਼ੈਲੇਂਸਕੀ ਨਾਲ ਫੋਨ 'ਤੇ ਹੋਈ ਗੱਲਬਾਤ 'ਤੇ ਆਧਾਰਿਤ ਹੈ।

ਫੋਨ 'ਤੇ ਹੋਈ ਇਸ ਗੱਲਬਾਤ ਵਿੱਚ ਟਰੰਪ ਆਪਣੇ ਸਿਆਸੀ ਵਿਰੋਧੀ ਡੈਮੋਕਰੇਟਿਕ ਆਗੂ ਜੋ ਬਿਡਨ ਅਤੇ ਉਸ ਦੇ ਬੇਟੇ ਖਿਲਾਫ਼ ਜਾਂਚ ਕਰਵਾਉਣ ਲਈ ਦਬਾਅ ਪਾਉਣ ਦੀ ਗੱਲ ਕਹਿ ਰਹੇ ਹਨ, ਜੋ ਕਿ ਇੱਕ ਯੂਰਪੀਅਨ ਗੈਸ ਕੰਪਨੀ ਲਈ ਕੰਮ ਕਰਦਾ ਸੀ।

ਇਹ ਵੀ ਪੜ੍ਹੋ:

ਹਾਲਾਂਕਿ ਬਿਡਨ ਵਲੋਂ ਗਲਤ ਕੰਮ ਕਰਨ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ।

ਡੈਮੋਕਰੇਟਸ ਨੇ ਗੱਲਬਾਤ ਦੀ ਟਾਈਮਿੰਗ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਗੱਲਬਾਤ ਨਵੇਂ ਚੁਣੇ ਗਏ ਰਾਸ਼ਟਰਪਤੀ ਜ਼ੇਲੇਨਸਕੀ ਨਾਲ ਉਸ ਸਮੇਂ ਦੀ ਹੈ ਜਦੋਂ ਟਰੰਪ ਨੇ ਯੂਕਰੇਨ ਤੋਂ ਮਿਲਟਰੀ ਮਦਦ ਰੋਕਣ ਦਾ ਫੈਸਲਾ ਕੀਤਾ ਸੀ।

ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਹ 2020 ਦੀ ਅਮਰੀਕੀ ਚੋਣ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਨਿੱਜੀ ਲਾਭ ਲਈ ਅਮਰੀਕਾ ਦੇ ਇੱਕ ਕਮਜ਼ੋਰ ਸਹਿਯੋਗੀ ਮਿੱਤਰ ਉੱਤੇ ਦਖ਼ਲ ਦੇਣ ਲਈ ਦਬਾਅ ਪਾ ਰਹੇ ਸੀ।

ਟਰੰਪ ਨੇ ਕੀ ਕਿਹਾ

ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨੀਨੀਸਟੋ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਬਿਡਨ ਅਤੇ ਉਸਦੇ ਬੇਟੇ ਹੰਟਰ ਨੂੰ "ਪੱਕਾ ਭ੍ਰਿਸ਼ਟ" ਕਿਹਾ।

ਟਰੰਪ ਨੇ ਆਪਣਾ ਬਹੁਤਾ ਗੁੱਸਾ ਹਾਊਸ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਐਡਮ ਸ਼ਿਫ ਉੱਤੇ ਕੱਢਦਿਆਂ।

ਉਨ੍ਹਾਂ ਨੇ ਅੱਗੇ ਕਿਹਾ, "ਸੱਚਮੁੱਚ, ਉਨ੍ਹਾਂ ਨੂੰ ਦੇਸ਼ਧ੍ਰੋਹ ਲਈ ਉਸ ਵੱਲ ਵੇਖਣਾ ਚਾਹੀਦਾ ਹੈ।"

ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸ਼ਿਫ ਨੇ ਬਿਨਾਂ ਕਿਸੇ ਸਬੂਤ ਦੇ ਵ੍ਹਿਸਲਬਲੋਅਰ ਦੀ ਸ਼ਿਕਾਇਤ "ਲਿਖਣ ਵਿੱਚ" ਮਦਦ ਕੀਤੀ ਸੀ।

ਅਮਰੀਕੀ ਰਾਸ਼ਟਰਪਤੀ ਨੇ ਆਪਣੇ ਖਿਲਾਫ਼ ਸ਼ਿਕਾਇਤ ਨੂੰ ਨਾ ਮੰਨਦੇ ਹੋਏ ਕਿਹਾ ਕਿ ਪੱਤਰਕਾਰਾਂ ਨੂੰ ਸਿਰਫ "ਜਾਇਜ਼" ਵ੍ਹਿਸਲਬਲੋਅਰ ਦੀ ਹੀ ਸੁਰੱਖਿਆ ਕਰਨੀ ਚਾਹੀਦੀ ਹੈ।

ਟਰੰਪ ਨੇ ਕਿਹਾ, "ਇਸ ਦੇਸ ਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਇਹ ਵਿਅਕਤੀ ਕੌਣ ਸੀ ਕਿਉਂਕਿ ਮੇਰੇ ਵਿਚਾਰ ਵਿੱਚ ਇਹ ਵਿਅਕਤੀ ਜਾਸੂਸ ਹੈ।"

ਉਨ੍ਹਾਂ ਨੇ ਪੂਰੀ ਜਾਂਚ ਨੂੰ ਇੱਕ "ਧੋਖਾ" ਅਤੇ "ਅਮਰੀਕੀ ਲੋਕਾਂ ਨਾਲ ਧੋਖਾਧੜੀ ਕਰਨ ਦਾ ਅਪਰਾਧ" ਕਰਾਰ ਦਿੰਦਿਆਂ ਕਿਹਾ ਕਿ ਉਹ ਕਾਂਗਰਸ ਦਾ ਹਮੇਸ਼ਾਂ ਸਹਿਯੋਗ ਦਿੰਦੇ ਰਹਿਣਗੇ।

ਅਮਰੀਕੀ ਰਾਸ਼ਟਰਪਤੀ ਵ੍ਹਾਈਟ ਹਾਊਸ ਵਿੱਚ ਰਾਇਟਰਜ਼ ਦੇ ਇੱਕ ਪੱਤਰਕਾਰ ਉੱਤੇ ਵੀ ਭੜਕ ਗਏ, ਜਿਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿਸ ਨੂੰ ਦੇਸ਼ਧ੍ਰੋਹੀ ਮੰਨਦੇ ਹਨ।

ਜਿਵੇਂ ਹੀ ਫਿਨਲੈਂਡ ਦੇ ਨੇਤਾ ਵੱਲ ਧਿਆਨ ਗਿਆ, ਟਰੰਪ ਨੇ ਕਿਹਾ, "ਉਹ ਲੋਕ ਹਨ ਜੋ ਸੋਚਦੇ ਹਨ ਕਿ ਮੈਂ ਬਹੁਤ ਸਥਿਰ ਪ੍ਰਤੀਭਾ ਵਾਲਾ ਹਾਂ ਅਤੇ ਸ਼ਾਇਦ ਉਹ ਰੂਸ ਦੀ ਜਾਂਚ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਵਿਰੁੱਧ ਬਹੁਤ ਸਾਰੇ ਮੁਕੱਦਮੇ ਲੈ ਕੇ ਆਏਗਾ"।

ਜਦੋਂ ਰਿਪੋਰਟਰ ਨੇ ਟਰੰਪ 'ਤੇ ਦਬਾਅ ਪਾਇਆ ਤਾਂ ਅਮਰੀਕੀ ਰਾਸ਼ਟਰਪਤੀ ਨੇ ਉਸ ਨੂੰ ਇਹ ਕਹਿ ਕੇ ਕੱਟ ਦਿੱਤਾ, "ਇੰਨੇ ਰੁੱਖੇ ਨਾ ਬਣੋ।"

ਇਸ ਤੋਂ ਪਹਿਲਾਂ ਟਰੰਪ ਨੇ ਸਭ ਤੋਂ ਸ਼ਕਤੀਸ਼ਾਲੀ ਚੁਣੇ ਗਏ ਡੈਮਕੋਰਟ, ਹਾਉਸ ਆਫ਼ ਰਿਪ੍ਰੈਜ਼ੇਂਟੇਟਿਵਜ਼ ਦੇ ਸਪੀਕਰ ਨੈਨਸੀ ਪੇਲੋਸੀ ਅਤੇ ਸ਼ਿਫ 'ਤੇ ਟਵਿੱਟਰ ਰਾਹੀਂ ਗੁੱਸਾ ਕੱਡਿਆ। ਉਨ੍ਹਾਂ ਡੈਮੋਕਰੇਟਸ 'ਤੇ "ਬਕਵਾਸ" ਉੱਤੇ ਧਿਆਨ ਕੇਂਦਰਿਤ ਕਰਨ ਦਾ ਦੋਸ਼ ਲਗਾਇਆ।

ਪੈਲੋਸੀ ਨੂੰ ਆਪਣੇ ਸ਼ਹਿਰ ਸੈਨ ਫਰਾਂਸਿਸਕੋ ਉੱਤੇ ਧਿਆਨ ਦੇਣਾ ਚਾਹੀਦਾ ਹੈ ਜਿਸ ਨੂੰ ਉਨ੍ਹਾਂ ਨੇ ਬੇਘਰ ਲੋਕਾਂ ਦਾ 'ਟੈਂਟ ਸ਼ਹਿਰ' ਕਿਹਾ।

ਡੈਮੋਕਰੈਟਸ ਦਾ ਪ੍ਰਤੀਕਰਮ

ਡੈਮੋਕ੍ਰੇਟਸ ਨੇ ਵ੍ਹਾਈਟ ਹਾਉਸ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ ਕੰਗਰੈਸ਼ਨਲ ਦੀ ਜਾਂਚ ਪੜਤਾਲ 'ਤੇ ਰੋਕ ਲਾ ਰਹੇ ਹਨ ਤੇ ਰਿਕਾਰਡ ਦੀਆਂ ਬੇਨਤੀਆਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਰਹੇ ਹਨ ਜਿਸ ਕਾਰਨ ਇਸ ਹਫ਼ਤੇ ਸੰਮਨ ਜਾਰੀ ਕਰਨ ਦਾ ਖ਼ਤਰਾ ਮੰਡਰਾ ਰਿਹਾ ਹੈ।

ਸਦਨ ਦੀ ਨਿਗਰਾਨੀ ਕਮੇਟੀ ਦੇ ਚੇਅਰਮੈਨ ਐਲਿਜਾ ਕਮਿੰਗਜ਼ ਨੇ ਇੱਕ ਯਾਦ ਪੱਤਰ ਵਿੱਚ ਕਿਹਾ, "ਮੈਂ ਇਸ ਕਦਮ ਨੂੰ ਹਲਕੇ ਤਰੀਕੇ ਨਾਲ ਨਹੀਂ ਲੈਂਦਾ।"

"ਪਿਛਲੇ ਕਈ ਹਫ਼ਤਿਆਂ ਤੋਂ ਕਮੇਟੀਆਂ ਨੇ ਦਸਤਾਵੇਜ਼ ਹਾਸਿਲ ਕਰਨ ਲਈ ਕਈ ਬੇਨਤੀਆਂ ਕੀਤੀਆਂ ਪਰ ਵ੍ਹਾਈਟ ਹਾਉਸ ਨੇ ਕਮੇਟੀਆਂ ਨਾਲ ਗੱਲਬਾਤ ਕਰਨ ਜਾਂ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।"

ਸੰਮਨ ਤਹਿਤ ਵ੍ਹਾਈਟ ਹਾਉਸ ਦੇ ਕਾਰਜਕਾਰੀ ਚੀਫ਼ ਆਫ਼ ਸਟਾਫ਼ ਮਿਕ ਮਲਵਨੇ ਤੋਂ ਟਰੰਪ ਦੇ ਯੂਕਰੇਨ ਨਾਲ ਹੋਈ ਗੱਲਬਾਤ ਨਾਲ ਸਬੰਧਤ ਦਸਤਾਵੇਜ਼ ਮੰਗੇ ਜਾਣਗੇ।

ਪੇਲੋਸੀ ਅਤੇ ਸ਼ਿਫ ਨੇ ਮਹਾਦੋਸ਼ ਦੀ ਪੈਰਵੀ ਕਰਦਿਆਂ ਬੁੱਧਵਾਰ ਨੂੰ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ।

ਸ਼ਿਫ਼ ਨੇ ਕਿਹਾ, "ਅਸੀਂ ਇੱਥੇ ਮੂਰਖ ਨਹੀਂ ਬਣਾ ਰਹੇ ਹਾਂ। ਉਨ੍ਹਾਂ ਕਿਹਾ ਕਿ ਡੈਮੋਕਰੇਟਜ਼ ਜਾਂਚ ਨੂੰ ਲੰਮਾ ਨਹੀਂ ਖਿੱਚਣਾ ਚਾਹੁੰਦੇ।

ਉਨ੍ਹਾਂ ਨੇ ਵ੍ਹਿਸਲਬਰੋਅਰ ਵਿਰੁੱਧ ਰਾਸ਼ਟਰਪਤੀ ਦੀਆਂ ਟਿਪਣੀਆਂ ਦੀ ਵੀ ਅਲੋਚਨਾ ਕੀਤੀ। ਉਨ੍ਹਾਂ ਕਿਹਾ, "ਇਹ ਗਵਾਹਾਂ ਨੂੰ ਡਰਾਉਣ ਦੀ ਨਾਕਾਮ ਕੋਸ਼ਿਸ਼ ਅਤੇ "ਹਿੰਸਾ ਭੜਕਾਉਣ ਵਾਲਾ ਰਵੱਈਆ" ਹੈ।

ਸ਼ਿਫ਼ ਨੇ ਇਹ ਵੀ ਕਿਹਾ ਕਿ ਜਿਵੇਂ ਕਿ ਟਰੰਪ ਦਾਅਵਾ ਕਰ ਰਹੇ ਹਨ ਕਮੇਟੀ ਨੂੰ ਵ੍ਹਿਸਬਲੋਅਰ ਦੀ ਪਹਿਲਾਂ ਕੋਈ ਸ਼ਿਕਾਇਤ ਨਾ ਤਾਂ ਮਿਲੀ ਹੈ ਤੇ ਨਾ ਹੀ ਰਿਵੀਊ ਕੀਤੀ ਹੈ।

ਮਹਾਦੋਸ਼ ਬਾਰੇ ਜਾਣਕਾਰੀ

ਮਹਾਦੋਸ਼ ਦੋ ਪੱਧਰੀ ਸਿਆਸੀ ਪ੍ਰਕਿਰਿਆ ਦਾ ਪਹਿਲਾ ਹਿੱਸਾ ਹੈ ਜਿਸ ਕਾਰਨ ਕਾਂਗਰਸ ਮੌਜੂਦਾ ਰਾਸ਼ਟਰਪਤੀ ਨੂੰ ਹਟਾ ਸਕਦੀ ਹੈ।

ਜੇ ਸਦਨ ਮਹਾਦੋਸ਼ ਚਲਾਉਣ ਲਈ ਵੋਟਿੰਗ ਕਰਦਾ ਹੈ ਤਾਂ ਸੀਨੇਟ ਨੂੰ ਕੇਸ ਚਲਾਉਣਾ ਮਜਬੂਰੀ ਹੋ ਜਾਵੇਗਾ।

ਦੋਸ਼ੀ ਠਹਿਰਾਉਣ ਦੇ ਲਈ ਸੀਨੇਟ ਨੂੰ ਦੋ-ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ। ਇਸ ਕੇਸ ਵਿੱਚ ਇਸ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਟਰੰਪ ਦੀ ਪਾਰਟੀ ਚੈਂਬਰ ਨੂੰ ਕੰਟਰੋਲ ਕਰਦੀ ਹੈ।

ਅਮਰੀਕਾ ਦੇ ਇਤਿਹਾਸ ਵਿੱਚ ਹਾਲੇ ਤੱਕ ਸਿਰਫ਼ ਦੋ ਹੀ ਰਾਸ਼ਟਰਪਤੀਆਂ ਬਿਲ ਕਲਿੰਟਨ ਤੇ ਐਂਡਰਿਊ ਜੌਹਨਸਨ ਖਿਲਾਫ਼ ਮਹਾਦੋਸ਼ ਲੱਗਿਆ ਹੈ ਪਰ ਕੋਈ ਵੀ ਨਾ ਤਾਂ ਦੋਸ਼ੀ ਠਹਿਰਾਇਆ ਗਿਆ ਤੇ ਨਾ ਹੀ ਹਟਾਇਆ ਗਿਆ।

ਰਾਸ਼ਟਰਪਤੀ ਨਿਕਸਨ ਨੇ ਮਹਾਦੋਸ਼ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)