ਯੂਕੇ ਦੀ ਅਦਾਲਤ 'ਚ ਭਾਰਤ ਤੋਂ 35 ਮਿਲੀਅਨ ਪੌਂਡ ਦੀ ਲੜਾਈ ਹਾਰਿਆ ਪਾਕਿਸਤਾਨ - 5 ਅਹਿਮ ਖ਼ਬਰਾਂ

ਲੰਡਨ ਦੀ ਰਾਇਲ ਕੋਰਟ ਆਫ਼ ਜਸਟਿਸ ਨੇ 70 ਸਾਲਾਂ ਤੋਂ ਇੱਕ ਬਹੁਤ ਵੱਡੀ ਰਕਮ ਸਬੰਧੀ ਮੁਕੱਦਮੇ ਵਿੱਚ ਭਾਰਤ ਅਤੇ ਹੈਦਰਾਬਾਦ ਦੇ ਆਖਿਰੀ ਨਿਜ਼ਾਮ ਦੇ ਪੱਖ ਵਿੱਚ ਫੈਸਲਾ ਸੁਣਾਇਆ ਹੈ।

ਸੰਯੁਕਤ ਭਾਰਤ ਦੀ ਹੈਦਰਾਬਾਦ ਰਿਆਸਤ ਦੇ 7ਵੇਂ ਅਤੇ ਆਖਿਰੀ ਨਿਜ਼ਾਮ ਮੀਰ ਉਸਮਾਨ ਅਲੀ ਖਾਨ ਸਿੱਦੀਕੀ ਦੇ ਵਿੱਤ ਮੰਤਰੀ ਵਲੋਂ ਲੰਡਨ ਸਥਿਤ ਪਾਕਿਸਤਾਨ

ਹਾਈ ਕਮਿਸ਼ਨਰ ਦੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾਈ ਰਕਮ 'ਤੇ ਪਾਕਿਸਾਤਨ ਦਾ ਦਾਅਵਾ ਖਾਰਿਜ ਕਰ ਦਿੱਤਾ ਗਿਆ ਹੈ।

ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ 71 ਸਾਲ ਪਹਿਲਾਂ ਜੋ ਰਕਮ ਜਮ੍ਹਾ ਕਰਵਾਈ ਗਈ ਸੀ ਉਸ ਤੇ ਨਿਜ਼ਾਮ ਦੇ ਵਾਰਿਸ ਮੋਕਰਮ ਜਾਹ, ਮੋਫਰਖ ਜਾਹ ਅਤੇ ਭਾਰਤ ਦਾ ਹੱਕ ਹੈ।

ਇਹ ਮਾਮਲਾ 1948 ਦਾ ਹੈ ਜਦੋਂ ਸੱਤਵੇਂ ਨਿਜ਼ਾਮ ਦੇ ਦਰਬਾਰ ਵਿਚ ਵਿੱਤ ਮੰਤਰੀ ਰਹੇ ਨਵਾਬ ਮੋਇਨ ਨਵਾਜ਼ ਜੰਗ ਨੇ 10 ਲੱਖ ਪਾਉਂਡ ਦੀ ਰਕਮ (ਤਕਰੀਬਨ 89 ਕਰੋੜ ਰੁਪਏ) ਯੂਕੇ ਵਿੱਚ ਪਾਕਿਸਤਾਨ ਦੇ ਤਤਕਾਲੀ ਹਾਈ ਕਮਿਸ਼ਨਰ ਹਬੀਬ ਇਬਰਾਹਿਮ ਰਹਿਮਤੁੱਲਾ ਦੇ ਬੈਂਕ ਖਾਤੇ ਵਿਚ ਜਮ੍ਹਾ ਕਰਵਾਈ ਸੀ।

ਇਹ ਵੀ ਪੜ੍ਹੋ:

ਹੁਣ ਇਹ ਪੈਸਾ ਵੱਧ ਕੇ 35 ਮਿਲੀਅਨ (3 ਕਰੋੜ 50 ਲੱਖ) ਪੌਂਡ ਤੱਕ ਪਹੁੰਚ ਗਿਆ ਹੈ ਅਤੇ ਰਹਿਮਤਉੱਲਾ ਦੇ ਨੈਟਵੈਸਟ ਬੈਂਕ ਖਾਤੇ ਵਿੱਚ ਜਮ੍ਹਾ ਹੈ।

ਬਲਵੰਤ ਸਿੰਘ ਰਾਜੋਆਣਾ ਦੇ ਅਕਾਲੀ ਦਲ ਵੱਲ ਝੁਕਾਅ ਦਾ ਕਾਰਨ

"ਸਿੱਖਾਂ ਦੀ ਜੇਕਰ ਕੋਈ ਰਾਜਨੀਤਿਕ ਜਥੇਬੰਦੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ, ਜੇਕਰ ਬਲਵੰਤ ਸਿੰਘ ਰਾਜੋਆਣਾ ਉਸ ਦਾ ਸਾਥ ਨਹੀਂ ਦੇਣਗੇ ਤਾਂ ਕਿਸ ਦਾ ਸਾਥ ਦੇਣਗੇ।"

ਇਹ ਕਹਿਣਾ ਹੈ ਬਲਵੰਤ ਸਿੰਘ ਰਾਜੋਆਣਾ ਦੇ ਭਤੀਜੇ ਰਵਨੀਤ ਸਿੰਘ ਦਾ।

ਰਵਨੀਤ ਸਿੰਘ ਦਾ ਕਹਿਣਾ ਹੈ, "ਮੈ ਮੰਨਦਾ ਹਾਂ ਕਿ ਬੇਸ਼ੱਕ ਅਕਾਲੀ ਦਲ ਤੋਂ ਅਤੀਤ ਵਿਚ ਕੁਝ ਗਲਤੀਆਂ ਹੋਈਆ ਹਨ ਤੇ ਬਲਵੰਤ ਸਿੰਘ ਰਾਜੋਆਣਾ ਸਮੇਤ ਪੂਰਾ ਪਰਿਵਾਰ ਮੰਨਦਾ ਹੈ ਕਿ ਸਿੱਖਾਂ ਦੀ ਅਸਲ ਰਾਜਨੀਤਿਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ।"

ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਕੇਂਦਰ ਸਰਕਾਰ 8 ਸਿੱਖ ਕੈਦੀਆਂ ਦੀ ਰਿਹਾਈ ਕਰਨ ਜਾ ਰਹੀ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਕੀ ਨਵਜੋਤ ਸਿੰਘ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵਾਪਸੀ ਕਰਨ ਵਾਲੇ ਹਨ?

ਕਪਿਲ ਸ਼ਰਮਾ, ਸਿੱਧੂ ਦੇ ਅਵਤਾਰ ਵਿੱਚ ਕੀ ਆਏ, ਸੋਸ਼ਲ ਮੀਡੀਓ 'ਤੇ ਇਹ ਚਰਚਾ ਛਿੜ ਗਈ ਕਿ ਸ਼ਾਇਦ ਸਿੱਧੂ ਜਲਦੀ ਹੀ ਕਪਿਲ ਦੇ ਸ਼ੋਅ ਵਿੱਚ ਵਾਪਸੀ ਕਰਨਗੇ।

ਦਰਅਸਲ ਅੰਬਰਸਰ ਦੇ ਮੁੰਡੇ 'ਤੇ ਦੁਨੀਆਂ ਭਰ ਵਿੱਚ ਕਾਮੇਡੀ ਕਲਾਕਾਰ ਦੇ ਤੌਰ 'ਤੇ ਜਾਣੇ ਜਾਂਦੇ ਕਪਿਲ ਸ਼ਰਮਾ ਨੇ ਨਵਜੋਤ ਸਿੰਘ ਸਿੱਧੂ ਵਰਗਾ ਪਹਿਰਾਵਾ ਪਹਿਨ ਕੇ ਇੱਕ ਵੀਡੀਓ ਸਾਂਝਾ ਕੀਤਾ ਹੈ।

ਵੀਡੀਓ ਵਿੱਚ ਉਹ ਸਿੱਧੂ ਦੇ ਅੰਦਾਜ਼ ਵਿੱਚ ਕਹਿ ਰਹੇ ਹਨ ''ਮੋਹਤਰਮਾ ਅਰਚਨਾ, ਤੁਮਹਾਰੇ ਲਿਏ ਦੋ ਲਾਈਨੇ ਕਹਿਨਾ ਚਾਹਤਾ ਹੂੰ...ਕਿ ਮੇਰਾ ਲੜਕਾ, ਮੇਰਾ ਲੜਕਾ...ਮੈਂ ਹੂੰ ਉਸ ਕਾ ਬਾਪ...ਬਈ ਮੇਰੀ ਕੁਰਸੀ ਛੀਨ ਲੀ ਤੁਮਨੇ, ਤੁਮਕੋ ਲਗੇਗਾ ਪਾਪ...ਠੋਕੋ''

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਕੀ ਪੀਰੀਅਡਜ਼ ਨਾਲ ਜੁੜੀ ਸ਼ਬਦਾਵਲੀ ਬਦਲਣਾ ਇਸ ਨਾਲ ਜੁੜੀ ਸ਼ਰਮ ਖ਼ਤਮ ਕਰ ਸਕੇਗਾ

"ਮੈਂ ਦੱਸ ਸਾਲਾਂ ਦੀ ਸੀ ਜਦੋਂ ਮੈਨੂੰ ਪਹਿਲੀ ਵਾਰੀ ਪੀਰੀਅਡਜ਼ ਆਏ। ਮੈਂ ਸਕੂਲ ਵਿੱਚ ਸੀ, ਮੇਰੀ ਸਾਰੀ ਯੂਨੀਫਾਰਮ ਖੂਨ ਨਾਲ ਗੰਦੀ ਹੋ ਗਈ ਸੀ। ਮੇਰੀਆਂ ਲੱਤਾਂ 'ਚੋਂ ਖੂਨ ਵਹਿ ਰਿਹਾ ਸੀ। ਇੱਕ ਮੁੰਡੇ ਨੇ ਮੈਨੂੰ ਕਿਹਾ ਕਿ ਤੇਰੀਆਂ ਲੱਤਾਂ 'ਚੋਂ ਖੂਨ ਨਿਕਲ ਰਿਹਾ ਹੈ।"

ਕੁਝ ਇਸ ਤਰ੍ਹਾਂ 19 ਸਾਲਾ ਅਮਿਕਾ ਜੌਰਜ ਨੇ #FreePeriodStories ਨਾਲ ਇੱਕ ਵੀਡੀਓ ਟਵੀਟ ਕਰਕੇ ਦੱਸਿਆ ਜਦੋਂ ਉਸ ਨੂੰ ਪਹਿਲੀ ਵਾਰੀ ਪੀਰੀਅਡਜ਼ ਆਏ ਤਾਂ ਉਸ ਨੇ ਕਿਵੇਂ ਸਭ ਤੋਂ ਲੁਕੋਇਆ ਸੀ। ਇਸ ਦੇ ਨਾਲ ਹੀ ਉਸ ਨੇ ਤਿੰਨ ਹੋਰ ਕੁੜੀਆਂ ਨੂੰ ਟੈਗ ਕਰਕੇ ਆਪਣੀ ਪੀਰੀਅਡ ਕਹਾਣੀ ਸਾਂਝਾ ਕਰਨ ਲਈ ਕਿਹਾ।

ਅਮਿਕਾ ਵੀਡੀਓ ਵਿੱਚ ਅੱਗੇ ਕਹਿੰਦੀ ਹੈ, "ਮੈਨੂੰ ਲਗਿਆ ਕਿ ਮੇਰੀ ਲੱਤ 'ਤੇ ਕੋਈ ਕੱਟ ਲੱਗ ਗਿਆ ਹੋਣਾ ਹੈ। ਮੈਂ ਰੋਣ ਲੱਗੀ ਤੇ ਜਲਦੀ ਘਰ ਚਲੀ ਗਈ। ਮੈਨੂੰ ਬਹੁਤ ਸ਼ਰਮ ਆ ਰਹੀ ਸੀ। ਪਰ ਹੁਣ ਮੈਨੂੰ ਸ਼ਰਮ ਨਹੀਂ ਆ ਰਹੀ ਹੈ।" ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਚੀਨ 'ਚ 70ਵੀਂ ਵਰ੍ਹੇਗੰਢ ਵਾਲਾ ਦਿਨ 'ਹਿੰਸਕ ਅਤੇ ਗੜਬੜੀ' ਵਾਲਾ ਦਿਨ ਰਿਹਾ

ਹਾਂਗਕਾਂਗ ਪੁਲਿਸ ਦੇ ਪ੍ਰਮੁਖ ਮੁਤਾਬਕ ਚੀਨ ਉੱਤੇ ਕਮਿਊਨਿਸਟ ਸ਼ਾਸਨ ਦੀ 70ਵੀਂ ਵਰ੍ਹੇਗੰਢ ਹਾਂਗਕਾਂਗ ਵਿਚ ਸਭ ਤੋਂ 'ਹਿੰਸਕ ਅਤੇ ਗੜਬੜੀ' ਵਾਲਾ ਦਿਨ ਰਿਹਾ ।

ਰੋਸ ਮੁਜ਼ਾਹਰੇ ਦੌਰਾਨ ਪੁਲਿਸ ਨੇ ਛੇ ਗੋਲੀਆਂ ਚਲਾਈਆਂ ਅਤੇ ਇੱਕ ਗੋਲੀ ਸਿੱਧੀ 18 ਸਾਲਾ ਮੁਜ਼ਾਹਰਾਕਾਰੀ ਦੀ ਛਾਤੀ ਵਿਚ ਵੱਜੀ। ਪੈਟਰੋਲ ਬੰਬਾਂ ਅਤੇ ਪੱਥਰ ਰੋੜਿਆਂ ਨਾਲ ਲੈੱਸ ਮੁਜ਼ਾਹਕਾਰੀਆਂ ਨੇ ਹਾਂਗਕਾਂਗ ਦੇ ਕਈ ਸ਼ਹਿਰਾਂ ਵਿਚ ਪੁਲਿਸ ਨਾ ਸਖ਼ਤ ਟੱਕਰ ਲਈ।

ਪੁਲਿਸ ਅਤੇ ਮੁਜ਼ਾਹਰਾਕਾਰੀਆਂ ਵਿਚਾਲੇ ਹੋਈਆਂ ਝੜਪਾਂ ਦੌਰਾਨ 180 ਜਣੇ ਹਿਰਾਸਤ ਵਿਚ ਲਏ ਗਏ ਅਤੇ 140 ਜਖ਼ਮੀ ਹੋਏ। ਪੁਲਿਸ ਮੁਖੀ ਸਟੀਫ਼ਨ ਲੀ ਮੁਤਾਬਕ 25 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।

ਭਾਵੇਂ ਕਿ ਹਰ ਸਾਲ ਵਰੇਗੰਢ ਮੌਕੇ ਰੋਸ ਮੁਜ਼ਾਹਰੇ ਹੁੰਦੇ ਹਨ ਪਰ ਇਸ ਵਾਰ ਇਹ ਕੁਝ ਜ਼ਿਆਦਾ ਹੀ ਹਿੰਸਕ ਸਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)