You’re viewing a text-only version of this website that uses less data. View the main version of the website including all images and videos.
ਕੀ ਪੀਰੀਅਡਜ਼ ਨਾਲ ਜੁੜੀ ਸ਼ਬਦਾਵਲੀ ਬਦਲਣਾ ਇਸ ਨਾਲ ਜੁੜੀ ਸ਼ਰਮ ਖ਼ਤਮ ਕਰ ਸਕੇਗਾ
- ਲੇਖਕ, ਹੇਜ਼ਲ ਸ਼ੀਰਿੰਗ
- ਰੋਲ, ਬੀਬੀਸੀ ਪੱਤਰਕਾਰ
"ਮੈਂ ਦੱਸ ਸਾਲਾਂ ਦੀ ਸੀ ਜਦੋਂ ਮੈਨੂੰ ਪਹਿਲੀ ਵਾਰੀ ਪੀਰੀਅਡਜ਼ ਆਏ। ਮੈਂ ਸਕੂਲ ਵਿੱਚ ਸੀ, ਮੇਰੀ ਸਾਰੀ ਯੂਨੀਫਾਰਮ ਖੂਨ ਨਾਲ ਗੰਦੀ ਹੋ ਗਈ ਸੀ। ਮੇਰੀਆਂ ਲੱਤਾਂ 'ਚੋਂ ਖੂਨ ਵਹਿ ਰਿਹਾ ਸੀ। ਇੱਕ ਮੁੰਡੇ ਨੇ ਮੈਨੂੰ ਕਿਹਾ ਕਿ ਤੇਰੀਆਂ ਲੱਤਾਂ 'ਚੋਂ ਖੂਨ ਨਿਕਲ ਰਿਹਾ ਹੈ।"
ਕੁਝ ਇਸ ਤਰ੍ਹਾਂ 19 ਸਾਲਾ ਅਮਿਕਾ ਜੌਰਜ ਨੇ #FreePeriodStories ਨਾਲ ਇੱਕ ਵੀਡੀਓ ਟਵੀਟ ਕਰਕੇ ਦੱਸਿਆ ਜਦੋਂ ਉਸ ਨੂੰ ਪਹਿਲੀ ਵਾਰੀ ਪੀਰੀਅਡਜ਼ ਆਏ ਤਾਂ ਉਸ ਨੇ ਕਿਵੇਂ ਸਭ ਤੋਂ ਲੁਕੋਇਆ ਸੀ।
ਅਮਿਕਾ ਵੀਡੀਓ ਵਿੱਚ ਅੱਗੇ ਕਹਿੰਦੀ ਹੈ, "ਮੈਨੂੰ ਲਗਿਆ ਕਿ ਮੇਰੀ ਲੱਤ 'ਤੇ ਕੋਈ ਕੱਟ ਲੱਗ ਗਿਆ ਹੋਣਾ ਹੈ। ਮੈਂ ਰੋਣ ਲੱਗੀ ਤੇ ਜਲਦੀ ਘਰ ਚਲੀ ਗਈ। ਮੈਨੂੰ ਬਹੁਤ ਸ਼ਰਮ ਆ ਰਹੀ ਸੀ। ਪਰ ਹੁਣ ਮੈਨੂੰ ਸ਼ਰਮ ਨਹੀਂ ਆ ਰਹੀ ਹੈ।"
ਅਮਿਕਾ ਨੇ ਹੀ ਇਸ ਸਾਲ ਯੂਕੇ ਵਿੱਚ ਫ੍ਰੀ ਪੀਰੀਅਡਜ਼ ਨਾਮ ਦੀ ਇੱਕ ਮੁਹਿੰਮ ਚਲਾਈ ਸੀ ਜਿਸ ਕਾਰਨ ਪ੍ਰਾਈਮਰੀ ਸਕੂਲਾਂ ਵਿੱਚ ਵਿਦਿਆਰਥਣਾਂ ਲਈ ਪੈਡ ਮੁਹੱਈਆ ਕਰਵਾਏ ਜਾਣ ਲੱਗੇ।
ਹੁਣ ਉਹ ਪੀਰੀਅਡਜ਼ ਬਾਰੇ ਖੁੱਲ੍ਹ ਕੇ ਗੱਲ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ।
ਇਹ ਵੀ ਪੜ੍ਹੋ:
ਅਮਿਕਾ ਦਾ ਕਹਿਣਾ ਹੈ, "ਛੋਟੀ ਉਮਰ ਵਿੱਚ ਹੀ ਸਾਨੂੰ ਕਿਹਾ ਜਾਂਦਾ ਸੀ ਕਿ ਪੀਰੀਅਡਜ਼ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰਨੀ ਤੇ ਇਸ ਬਾਰੇ ਆਪਣੇ ਦੋਸਤਾਂ ਜਾਂ ਕਿਸੇ ਨਾਲ ਵੀ ਹੌਲੀ ਹੀ ਬੋਲਣਾ ਚਾਹੀਦਾ ਹੈ। ਅਸੀਂ ਇਸ ਨਾਲ ਖੁਦ ਹੀ ਨਿਪਟਦੇ ਹਾਂ।"
"ਸਾਨੂੰ ਇਹ ਸੋਚ ਬਦਲਣੀ ਪਵੇਗੀ ਕਿ ਪੀਰੀਅਡਜ਼ ਬੁਰੇ ਹੁੰਦੇ ਹਨ ਤੇ ਇਸ ਬਾਰੇ ਜਨਤਕ ਥਾਵਾਂ 'ਤੇ ਗੱਲ ਨਹੀਂ ਕਰਨੀ ਚਾਹੀਦੀ।"
"ਮੈਨੂੰ ਪਤਾ ਹੈ ਜਦੋਂ ਵੀ ਪੀਰੀਅਡ ਪਿਊਬਰਟੀ ਬਾਰੇ ਗੱਲ ਕਰੋ ਤਾਂ ਕੁਝ ਲੋਕ ਕੋਈ ਨਾ ਕੋਈ ਬਹਾਨਾ ਲਾ ਕੇ ਨਿਕਲ ਜਾਂਦੇ ਹਨ।"
ਅਮਿਕਾ ਵਲੋਂ ਇਹ ਮੁਹਿੰਮ ਸ਼ੁਰੂ ਕਰਦਿਆਂ ਹੀ ਕੁਝ ਹੋਰ ਕੁੜੀਆਂ ਨੇ ਵੀ ਆਪਣੀ ਪੀਰੀਅਡਜ਼ ਨਾਲ ਜੁੜੀ ਕਹਾਣੀ ਟਵਿੱਟਰ 'ਤੇ ਸਾਂਝੀ ਕੀਤੀ।
ਨਤਾਸ਼ਾ ਦੇਵਨ ਨੇ ਟਵੀਟ ਕੀਤਾ, "ਇੱਕ ਵਾਰੀ ਡੇਟ ਦੌਰਾਨ ਮੇਰਾ ਬੈਗ ਡਿੱਗ ਗਿਆ ਸੀ ਤੇ ਤਕਰੀਬਨ 7 ਟੈਂਪੂਨ ਫਰਸ਼ 'ਤੇ ਡਿੱਗ ਗਏ, ਜਿਵੇਂ ਹੀ ਮੇਰੇ ਸਾਥੀ ਨੇ ਮੇਰਾ ਸਾਮਾਨ ਚੁੱਕਣ ਲਈ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਘਬਰਾ ਗਈ ਤੇ ਚੀਕ ਕੇ ਕਿਹਾ ਇਹ ਮੇਰੇ ਨਹੀਂ ਹਨ।"
ਕੇਟੀ ਨੇ ਦੱਸਿਆ ਕਿ ਜਦੋਂ ਉਹ 10 ਸਾਲਾਂ ਦੀ ਸੀ ਤਾਂ ਪਹਿਲੀ ਵਾਰੀ ਪੀਰੀਅਡਜ਼ ਆਏ।
"ਮੈਨੂੰ ਪਹਿਲੀ ਵਾਰੀ 10 ਸਾਲ ਦੀ ਉਮਰ 'ਚ ਪੀਰੀਅਡਜ਼ ਆਏ ਤੇ 37 ਸਾਲ ਦੀ ਉਮਰ ਵਿੱਚ ਆਖਿਰੀ ਵਾਰੀ। ਮੇਰੇ ਪੀਰੀਅਡਜ਼ ਹਮੇਸ਼ਾ ਜ਼ਿਆਦਾ ਹੁੰਦੇ ਸੀ ਤੇ ਐਂਡੋਮੀਟਰੋਸਿਸ ਕਾਰਨ ਦਰਦ ਭਰੇ ਵੀ। ਮੈਨੂੰ ਯਾਦ ਹੈ ਕਿ ਸਕੂਲ ਵਿੱਚ ਕਿਵੇਂ ਮੇਰੇ ਕੱਪੜਿਆਂ 'ਤੇ ਖੂਨ ਦਾ ਦਾਗ ਲੱਗ ਜਾਂਦਾ ਸੀ। ਮੈਨੂੰ ਹਮੇਸ਼ਾ ਆਪਣੇ ਲੱਕ ਤੇ ਜੰਪਰ ਬੰਨ੍ਹਣਾ ਪੈਂਦਾ ਸੀ।"
ਕਿਵੇਂ ਬਦਲੇਗੀ ਸੋਚ
ਪਰ ਪੀਰੀਅਡਜ਼ ਬਾਰੇ ਖੁੱਲ੍ਹ ਕੇ ਬਿਆਨ ਕਰਨ ਨਾਲ ਕੀ ਵਾਕਈ ਸੋਚ ਬਦਲੇਗੀ। ਸੀਲੀਆ ਹੈਡਸਨ ਜੋ ਕਿ ਸਕੌਟਿਸ਼ ਪੀਰੀਅਡ ਪਿਊਬਰਟੀ ਹੇਅ ਗਰਲਜ਼ ਦੀ ਫਾਊਂਡਰ ਹੈ, ਦਾ ਕਹਿਣਾ ਹੈ ਕਿ ਇਸ ਤਰ੍ਹਾਂ ਇਸ ਨਾਲ ਜੁੜੀ ਸ਼ਰਮ ਖ਼ਤਮ ਹੋਵੇਗੀ।
ਸੀਲੀਆ ਦਾ ਕਹਿਣਾ ਹੈ, "ਇੱਕ ਕੁੜੀ ਨੇ ਮੈਨੂੰ ਦੱਸਿਆ ਕਿ ਮੇਰੇ ਬੁਆਏਫ੍ਰੈਂਡ ਨੇ ਪੁੱਛਿਆ ਕਿ ਉਹ ਪੀਰੀਅਡਜ਼ ਲਈ ਘਰ ਪਹੁੰਚਣ ਦੀ ਉਡੀਕ ਕਿਉਂ ਨਹੀਂ ਕਰ ਸਕੀ।"
ਹੇਅ ਗਰਲਜ਼ ਵਲੋਂ ਕੀਤੀ ਰਿਸਰਚ ਮੁਤਾਬਕ 48 ਫੀਸਦ ਕੁੜੀਆਂ ਤੇ ਔਰਤਾਂ ਪੀਰੀਅਡਜ਼ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਝਿਜਕਦੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਿਆ ਨਾਲ ਬਦਲਾਅ ਆ ਸਕਦਾ ਹੈ।
"ਛੋਟੀ ਉਮਰ ਵਿੱਚ ਪੀਰੀਅਡਜ਼ ਬਾਰੇ ਗੱਲ ਕਰਨ 'ਤੇ ਤੱਥ ਸਾਂਝੇ ਕਰਨ ਨਾਲ ਸ਼ਰਮ ਹਟ ਸਕਦੀ ਹੈ।"
ਮਜ਼ਾਕ ਕਿਵੇਂ ਮਦਦ ਕਰ ਸਕਦਾ ਹੈ
ਪੀਰੀਅਡ ਪਿਊਬਰਟੀ ਪ੍ਰੋਜੈਕਟ ਬਲੱਡੀ ਗੁੱਡ ਪੀਰੀਅਡ ਦੀ ਫਾਊਂਡਰ ਗੈਬੀ ਐਡਲਿਨ ਦਾ ਕਹਿਣਾ ਹੈ ਕਿ ਪੀਰੀਅਡਜ਼ ਬਾਰੇ ਹਾਸਾ ਮਜ਼ਾਕ ਕਰਨ ਨਾਲ ਥੋੜ੍ਹੀ ਸ਼ਾਂਤੀ ਮਿਲਦੀ ਹੈ ਤੇ ਚੰਗੀ ਗੱਲਬਾਤ ਹੁੰਦੀ ਹੈ।
ਟੈਂਪੂਨ ਜਾਂ ਪੈਡਜ਼ ਨਾ ਹੋਣਾ ਸਿਰਫ਼ ਇੱਕ ਮੁਸ਼ਕਿਲ ਨਹੀਂ ਹੈ ਸਗੋਂ ਇਸ ਬਾਰੇ ਗੱਲਬਾਤ ਕਰਨਾ ਨੁਕਸਾਨ ਵਾਲਾ ਹੋ ਸਕਦਾ ਹੈ।
ਗੈਬੀ ਦਾ ਕਹਿਣਾ ਹੈ, "ਮੰਨ ਲਓ ਕੋਈ ਵਿਦਿਆਰਥਣ ਪੜ੍ਹਾਈ ਉੱਤੇ ਫੋਕਸ ਨਹੀਂ ਕਰ ਪਾ ਰਹੀ ਕਿਉਂਕਿ ਅਧਿਆਪਕ ਨੇ ਉਸ ਨੂੰ ਕਿਹਾ ਕਿ ਉਹ ਟੁਆਇਲੇਟ ਨਹੀਂ ਜਾ ਸਕਦੀ ਪਰ ਅਸਲ ਵਿੱਚ ਤਾਂ ਉਹ ਕੁੜੀ ਖੁੱਲ੍ਹ ਕੇ ਇਹ ਨਹੀਂ ਕਹਿ ਸਕੀ ਕਿ ਉਸ ਨੇ ਪੈਡ ਬਦਲਣਾ ਹੈ।"
ਕੀ ਸੈਨੇਟਰੀ ਇੱਕ ਗੰਦਾ ਸ਼ਬਦ ਲਗਦਾ ਹੈ?
ਪੀਰੀਅਡਜ਼ ਬਾਰੇ ਸਿੱਖਿਅਤ ਕਰਨ ਲਈ ਮੁਹਿੰਮ ਚਲਾਉਣ ਵਾਲੀ ਚੀਲਾ ਕੁਇੰਟ ਦਾ ਕਹਿਣਾ ਹੈ ਕਿ ਪੀਰੀਅਡਜ਼ ਬਾਰੇ ਗੱਲ ਕਰਨ ਨਾਲ ਲੋਕ ਤੁਲਨਾ ਕਰ ਸਕਦੇ ਹਨ ਤੇ ਆਪਣੀ ਪੀਰੀਅਡ ਦੀ ਕਹਾਣੀ ਬਿਆਨ ਕਰਕੇ ਸ਼ਾਂਤੀ ਮਿਲੀ ਸੀ।
ਉਸ ਦਾ ਮੰਨਣਾ ਹੈ ਕਿ ਭਾਸ਼ਾ ਰਾਹੀਂ ਪੀਰੀਅਡਜ਼ ਨਾਲ ਜੁੜੀ ਸ਼ਰਮ ਨੂੰ ਖ਼ਤਮ ਕਰਨ ਵਿੱਚ ਮਦਦ ਮਿਲ ਸਕਦੀ ਹੈ।
"ਸੈਨੀਟਰੀ ਦਾ ਮਤਲਬ ਹੈ ਕਿ ਅਸੀਂ ਉਸ ਨੂੰ ਸੁੱਟੇ ਬਿਨਾਂ ਗੰਦੇ ਹਾਂ ਤੇ ਪ੍ਰੋਟੈਕਸ਼ਨ ਦਾ ਮਤਲਬ ਹੈ ਕਿ ਅਸੀਂ ਇਸ ਦੇ ਬਿਨਾਂ ਅਸੁਰੱਖਿਅਤ ਹਾਂ।"
ਪੀਰੀਅਡ ਨਿੱਜੀ ਹੋਣੇ ਚਾਹੀਦੇ ਹਨ ਪਰ ਗੁਪਤ ਨਹੀਂ
ਪੀਰੀਅਡਜ਼ ਨਾਲ ਜੁੜੇ ਓਰਗੈਨਿਕ ਉਤਪਾਦ ਬਣਾਉਣ ਵਾਲੀ ਕੰਪਨੀ ਫਰੀਡਾ ਦੀ ਫਾਊਂਡਰ ਤੇ ਕਾਰਕੁਨ ਆਫੀ ਪਰਵੀਜ਼ਾ ਵੇਅਨ ਵੀ ਪੀਰੀਅਡਜ਼ ਨਾਲ ਜੁੜੀ ਕਈ ਸ਼ਬਦਾਵਲੀ ਨਾਲ ਸਹਿਮਤ ਨਹੀਂ ਹੈ।
"ਜਿਵੇਂ ਸਰੀਰ ਦੇ ਹੋਰ ਅੰਗ ਕੰਮ ਕਰਦੇ ਹਨ ਉਸੇ ਤਰ੍ਹਾਂ ਪੀਰੀਅਡਜ਼ ਵੀ ਨਿੱਜੀ ਹੈ ਪਰ ਗੁਪਤ ਨਹੀਂ।"
ਉਸ ਦਾ ਕਹਿਣਾ ਹੈ ਕਿ ਉਸ ਦੀ ਕੰਪਨੀ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਵੀ ਪੀਰੀਅਡਜ਼ ਬਾਰੇ ਮੁੱਢਲੀ ਜਾਣਕਾਰੀ ਨਹੀਂ ਸੀ।
ਇਹ ਵੀ ਪੜ੍ਹੋ:
"ਮੈਨੂੰ ਉਨ੍ਹਾਂ ਨੂੰ ਸਮਝਾਉਣਾ ਪਿਆ ਕਿ ਪੀਰੀਅਡਜ਼ ਦਾ ਛੁੱਟੀਆਂ ਨਾਲ ਕਦੇ ਵੀ ਲੈਣਾ ਦੇਣਾ ਨਹੀਂ ਹੈ। ਇਸ ਬਾਰੇ ਗੱਲਬਾਤ ਬਦਲਣੀ ਪਏਗੀ ਤਾਂ ਕਿ ਟੁਆਇਲੇਟ ਪੇਪਰ ਵਾਂਗ ਪੀਰੀਅਡ ਪ੍ਰੋਡਕਟ ਵੀ ਲਾਜ਼ਮੀ ਹੋਵੇ।"
"ਅਸਲ ਬਦਲਾਅ ਉਦੋਂ ਆਏਗਾ ਜਦੋਂ ਘਰੋਂ ਬਾਹਰ ਹਰੇਕ ਬਾਥਰੂਮ ਵਿੱਚ ਪੈਡ ਹੋਣਗੇ।"
ਇਹ ਵੀਡੀਓ ਵੀ ਦੇਖੋ: