ਕੌਣ ਹਨ ਮਲੀਹਾ ਲੋਧੀ ਜਿਨ੍ਹਾਂ ਦੀ ਇਮਰਾਨ ਖ਼ਾਨ ਨੇ ਛੁੱਟੀ ਕੀਤੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਮਰੀਕਾ ਦੌਰੇ ਤੋਂ ਵਾਪਸ ਮੁੜਦਿਆਂ ਹੀ ਇੱਕ ਵੱਡਾ ਬਦਲਾਅ ਕੀਤਾ ਹੈ। ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਨੁੰਮਾਇਦਾ ਰਹੀ ਮਲੀਹਾ ਲੋਧੀ ਦੀ ਛੁੱਟੀ ਕਰ ਦਿੱਤੀ ਹੈ।

ਮਲੀਹਾ ਲੋਧੀ ਨੂੰ ਅਹੁਦੇ ਤੋਂ ਕਿਉਂ ਹਟਾਇਆ ਗਿਆ, ਇਸ ਬਾਰੇ ਪਾਕਿਸਤਾਨ ਨੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਇਹ ਵੀ ਨਹੀਂ ਦੱਸਿਆ ਗਿਆ ਹੈ ਕਿ ਮਲੀਹਾ ਲੋਧੀ ਨੂੰ ਹੁਣ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਭਾਵੇਂ ਕਿ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆ ਜਾ ਰਹੀਆਂ ਹਨ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਮਲੀਹਾ ਪਾਕਿਸਤਾਨ ਦੇ ਮਿਸ਼ਨ ਕਸ਼ਮੀਰ ਨੰ ਸਫ਼ਲ ਬਣਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਹੋਈ ਹੈ ਇਸ ਲਈ ਇਹ ਫ਼ੈਸਲਾ ਲਿਆ ਗਿਆ।

ਇਹ ਵੀ ਪੜ੍ਹੋ:

ਕੁਝ ਲੋਕ ਮਲੀਹਾ ਲੋਧੀ ਨੂੰ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਗਲਤੀਆਂ ਵੀ ਗਿਣਾ ਰਹੇ ਹਨ, ਜਿਸ ਕਾਰਨ ਪਾਕਿਸਤਾਨ ਨੂੰ ਕੌਮਾਂਤਰੀ ਮੰਚਾਂ ਉੱਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।

ਮਲੀਹਾ ਲੋਧੀ ਦੀਆਂ ਕਥਿਤ ਗਲਤੀਆਂ

ਮਲੀਹਾ ਲੋਧੀ ਦੀਆਂ ਗ਼ਲਤੀਆਂ ਵਿਚੋਂ ਇੱਕ ਸੀ ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਦੀ ਜਾਅਲੀ ਤਸਵੀਰ ਦਿਖਾਉਣਾ।

ਸਿਤੰਬਰ 2017 ਦੀ ਗੱਲ ਹੈ , ਮਲੀਹਾ ਲੋਧੀ ਨੇ ਸੰਯੁਕਤ ਰਾਸ਼ਟਰ ਵਿਚ ਕਿਹਾ ਸੀ, "ਮੈਂ ਤੁਹਾਨੂੰ ਸਾਰਿਆਂ ਨੂੰ ਅਤੇ ਭਾਰਤੀ ਵਿਦੇਸ਼ ਮੰਤਰੀ ਨੂੰ ਸੱਦਾ ਦਿੰਦੀ ਹਾਂ ਕਿ ਆਉਣ ਅਤੇ ਕਸ਼ਮੀਰ ਦੇ ਨਕਸ਼ੇ ਨੂੰ ਦੇਖਣ , ਸੂਬੇ ਉੱਤੇ ਭਾਰਤੀ ਫੌਜ ਦਾ ਨਜ਼ਾਇਜ਼ ਕਬਜ਼ਾ ਹੈ।"

ਉਨ੍ਹਾਂ ਸਭ ਦੇ ਸਾਹਮਣੇ ਤਸਵੀਰ ਲਹਿਰਾਉਂਦਿਆਂ ਕਿਹਾ , "ਮੈਂ ਤੁਹਾਨੂੰ ਕਸ਼ਮੀਰ ਵਿਚ ਭਾਰਤੀ ਜ਼ੁਲਮ ਦਾ ਚਿਹਰਾ ਦਿਖਾਉਂਦੀ ਹਾਂ।"

ਉਨ੍ਹਾਂ ਨੇ ਜਿਹੜੀ ਤਸਵੀਰ ਦਿਖਾਈ ਉਹ ਨੌਜਵਾਨ ਜ਼ਖ਼ਮੀ ਕੁੜੀ ਦੀ ਸੀ ਕੁੜੀਆਂ ਦਾ ਪੂਰਾ ਚਿਹਰਾ ਜ਼ਖ਼ਮਾਂ ਨਾ ਭਰਿਆ ਪਿਆ ਸੀ।

ਮਲੀਹਾ ਨੇ ਦਾਅਵਾ ਕੀਤਾ ਸੀ ਕਿ ਉਹ ਕਸ਼ਮੀਰ ਵਿੱਚ 'ਭਾਰਤੀ ਜ਼ੁਲਮ' ਦੇ ਸਬੂਤ ਪੇਸ਼ ਕਰ ਰਹੀ ਹੈ ਅਤੇ ਇਹ ਪੈਲੇਟ ਗਨ ਨਾਲ ਜ਼ਖ਼ਮੀ ਕੁੜੀ ਦੀ ਤਸਵੀਰ ਹੈ।

ਉਨ੍ਹਾਂ ਇਸ ਤਸਵੀਰ ਨੂੰ ਰੀਟਵੀਟ ਵੀ ਕੀਤਾ ਸੀ।

ਪਰ ਛੇਤੀ ਹੀ ਪਤਾ ਲਗ ਗਿਆ ਕਿ ਉਹ ਤਸਵੀਰ ਕਸ਼ਮੀਰ ਦੀ ਨਹੀਂ ਬਲਕਿ ਗਾਜ਼ਾ ਪੱਟੀ ਹੀ ਹੈ। ਤਸਵੀਰ ਵਿਚ ਦਿਖ ਰਹੀ ਕੁੜੀ ਵੀ ਕਸ਼ਮੀਰੀ ਨਹੀਂ ਬਲਕਿ ਫਲਸਤੀਨੀ ਹੈ।

ਇਸਰਾਈਲੀ ਹਮਲੇ ਵਿਚ ਜ਼ਖ਼ਮੀ ਹੋਣ ਵਾਲੀ ਇਸ ਕੁੜੀ ਦੀ ਤਸਵੀਰ ਐਵਾਰਡ ਵਿਜੇਤਾ ਫੋਟੋਗ੍ਰਾਫ਼ਰ ਹਾਡਲੀ ਲਵੀਨ ਨੇ 2014 ਵਿਚ ਖਿੱਚੀ ਸੀ। ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਦੀ ਜਾਅਲੀ ਤਸਵੀਰ ਪੇਸ਼ ਕਰਨ ਲਈ ਮਲੀਹਾ ਲੋਧੀ ਦਾ ਦੁਨੀਆਂ ਵਿਚ ਕਾਫ਼ੀ ਮਜ਼ਾਕ ਬਣਿਆ ਸੀ।

ਖਾਸਕਰ ਪਾਕਿਸਤਾਨੀ ਸੋਸ਼ਲ ਮੀਡੀਆ ਉੱਤੇ ਮਲੀਹਾ ਲੋਧੀ ਦੀ ਕਾਫ਼ੀ ਨਿੰਦਾ ਹੋਈ ਸੀ। ਲੋਕਾਂ ਦਾ ਕਹਿਣਾ ਸੀ ਕਿ ਇਸ ਨਾਲ ਉਨ੍ਹਾਂ ਦੇ ਮੁਲਕ ਦੀ ਬਦਨਾਮੀ ਹੋਈ ਹੈ।

ਪਕਿਸਤਾਨੀ ਅਖ਼ਬਾਰ 'ਦਾ ਨੇਸ਼ਨ' ਨੇ ਤਾਂ ਇਸ ਨੂੰ 'ਅਪਰਾਧਿਕ ਭੁੱਲ' ਤੱਕ ਕਹਿ ਦਿੱਤਾ ਸੀ।

ਇਸ ਤੋਂ ਇਲਾਵਾ ਮਲੀਹਾ ਲੋਧੀ ਨੇ ਇਮਰਾਨ ਖ਼ਾਨ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨਾਲ ਮੁਲਾਕਾਤ ਦੀ ਫੋਟੇ ਨੂੰ ਟਵੀਟ ਕਰਦਿਆਂ ਉਨ੍ਹਾਂ ਨੂੰ ਬ੍ਰਿਟੇਨ ਦਾ ਵਿਦੇਸ਼ ਮੰਤਰੀ ਕਹਿ ਦਿੱਤਾ ਸੀ।

ਭਾਵੇਂ ਕਿ ਬਾਅਦ ਵਿਚ ਲੋਧੀ ਨੇ ਇਹ ਤਸਵੀਰ ਟਵਿੱਟਰ ਹੈਂਡਲਰ ਤੋਂ ਹਟਾ ਦਿੱਤੀ ਸੀ ਪਰ ਹੁਣ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਇੱਕ ਵਾਰ ਫੇਰ ਚਰਚਾ ਛਿੜ ਗਈ ਹੈ।

ਸੀਨੀਅਰ ਪੱਤਰਕਾਰ ਨੇ ਉਨ੍ਹਾਂ ਨੂੰ ਭੂਚਾਲ ਕਹਿ ਕੇ ਸੰਬੋਧਨ ਕੀਤਾ ਅਤੇ ਟਵੀਟ ਕੀਤਾ ਕਿਹਾ ਹੈ, "ਮਲੀਹਾ ਬੇਇੱਜ਼ਤੀ ਵਾਲੀ ਸੀ, ਉਹ ਆਪਣੇ ਤੋਂ ਵੱਡੇ ਅਤੇ ਛੋਟੇ ਸਾਰਿਆਂ ਦੀ ਬੇਇੱਜ਼ਤੀ ਕਰਦੀ ਸੀ। ਉਹ ਬਹੁਤ ਹੀ ਆਪਹੁਦਰੀ ਅਤੇ ਆਪਣੇ ਆਪ ਵਿਚ ਰਹਿਣ ਵਾਲੀ ਹੈ। ਇਮਰਾਨ ਨੇ ਉਹ ਫ਼ੈਸਲਾ ਲਿਆ ਹੈ ਜੋ ਉਨ੍ਹਾਂ ਨੂੰ ਪਹਿਲਾਂ ਲੈ ਲੈਣਾ ਚਾਹੀਦਾ ਸੀ।"

ਰਾਅ ਦੇ ਸਾਬਕਾ ਮੁਖੀ ਤਿਲਕ ਦੇਵੇਸ਼ਰ ਨੇ ਵੀ ਇਸ ਬਾਬਤ ਟਵੀਟ ਕੀਤਾ ਹੈ, "ਮਲੀਹਾ ਲੋਧੀ ਨੂੰ ਇਮਰਾਨ ਖ਼ਾਨ ਦੇ ਅਮਰੀਕਾ ਦੌਰੇ ਤੋਂ ਤੁਰੰਤ ਬਾਅਦ ਹਟਾਇਆ ਗਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਸੰਯੁਕਤ ਰਾਸ਼ਟਰ ਦਾ ਇਹ ਦੌਰਾ ਕਿਹੋ ਜਿਹਾ ਰਿਹਾ?"

ਇਹ ਵੀ ਪੜ੍ਹੋ:

ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਵਿਚ ਕਸ਼ਮੀਰ ਮੁੱਦੇ ਉੱਤੇ ਭਾਰਤ ਦੀ ਤਿੱਖੀ ਨੁਕਤਾਚੀਨੀ ਕੀਤੀ ਅਤੇ ਕਸ਼ਮੀਰ ਵਿੱਚ ਲੱਗੀਆਂ ਪਾਬੰਦੀਆਂ ਨੂੰ "ਗ਼ੈਰ - ਮਨੁੱਖੀ" ਦੱਸਿਆ ਸੀ।

ਇਸ ਦਾ ਜਵਾਬ ਦਿੰਦਿਆਂ ਭਾਰਤ ਨੇ ਕਿਹਾ ਸੀ ਕਿ ਕਸ਼ਮੀਰੀਆਂ ਨੂੰ ਇਸ ਦੀ ਲੋੜ ਨਹੀਂ ਕਿ ਦੂਜਾ ਉਨ੍ਹਾਂ ਲਈ ਕੋਈ ਅਵਾਜ਼ ਚੁੱਕੇ ਖਾਸਕਰ ਉਹ ਜਿਸ ਨੇ ਆਪਣੇ ਵਿਹੜੇ ਅੱਤਵਾਦ ਦੀ ਫੈਕਟਰੀ ਖੋਲ੍ਹੀ ਹੋਵੇ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)