UNGA 'ਚ ਪਾਕ ਦਾ ਜਵਾਬ: ਇਮਰਾਨ ਨੇ ਦੁਨੀਆਂ ਨੂੰ ਦਿਖਾਇਆ ਭਾਰਤ ਦਾ ਅਸਲ ਚਿਹਰਾ - 5 ਅਹਿਮ ਖ਼ਬਰਾਂ

ਸੰਯੁਕਤ ਰਾਸ਼ਟਰ ਮਹਾਸਭਾ 'ਚ 'ਰਾਈਟ ਟੂ ਰਿਪਲਾਈ' ਤਹਿਤ ਭਾਰਤ ਦੇ ਜਵਾਬ ਤੋਂ ਬਾਅਦ ਪਾਕਿਸਤਾਨ ਨੇ ਵੀ ਆਪਣੀ ਜਵਾਬ ਦਿੱਤਾ ਅਤੇ ਇਲਜ਼ਾਮ ਲਗਾਇਆ ਕਿ ਭਾਰਤ 'ਕਸ਼ਮੀਰ ਮੁੱਦੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।'

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਦਿੱਤੇ ਗਏ ਭਾਸ਼ਣ 'ਤੇ ਭਾਰਤ ਨੇ 'ਰਾਈਟ ਟੂ ਰਿਪਲਾਈ' ਤਹਿਤ ਜਵਾਬ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਕਹੀ ਗਈ 'ਹਰ ਗੱਲ ਝੂਠੀ ਹੈ।'

ਇਸੇ ਦੇ ਜਵਾਬ ਵਿੱਚ ਪਾਕਿਸਤਾਨ ਦੇ ਪ੍ਰਤੀਨਿਧੀ ਜ਼ੁਲਕਰਨੈਨ ਚੀਨਾ ਨੇ ਐਤਵਾਰ ਨੂੰ ਆਪਣੇ ਦੇਸ ਵੱਲੋਂ ਜਵਾਬ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੁਨੀਆਂ ਦੇ ਸਾਹਮਣੇ 'ਭਾਰਤ ਦੇ ਅਸਲ ਬੇਹਰਿਮ ਚਿਹਰੇ ਨੂੰ ਉਜਾਗਰ ਕਰ ਦਿੱਤਾ ਹੈ।'

ਉਨ੍ਹਾਂ ਨੇ ਕਸ਼ਮੀਰ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਹੈ ਕਿ ਭਾਰਤ ਨੇ ਆਪਣੇ ਜਵਾਬ ਵਿੱਚ 'ਜ਼ਮੀਨੀ ਹਕੀਕਤ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ।'

ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ, "ਭਾਰਤੀ ਪ੍ਰਤੀਨਿਧੀ ਨੇ ਜਾਣਬੁਝ ਕੇ ਕਸ਼ਮੀਰ ਦੇ ਲੌਕਡਾਊਨ ਦਾ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਉਨ੍ਹਾਂ ਨੇ ਮਾਸੂਮ ਕਸ਼ਮੀਰੀਆਂ ਦੀ ਤਕਲੀਫ਼ ਦਾ ਜ਼ਿਕਰ ਕੀਤਾ ਜੋ ਬੀਤੇ 53 ਦਿਨਾਂ ਤੋਂ ਖਾਣ-ਪੀਣ ਅਤੇ ਜ਼ਰੂਰੀ ਸਾਮਾਨ ਤੋਂ ਜੀਣ ਲਈ ਮਜਬੂਰ ਹਨ।"

ਇਹ ਵੀ ਪੜ੍ਹੋ-

ਮੋਦੀ-ਇਮਰਾਨ ਦੇ ਭਾਸ਼ਣ ਦਾ ਕਸ਼ਮੀਰ 'ਚ ਕਿਹੋ ਜਿਹਾ ਪ੍ਰਤੀਕਰਮ

ਯੂਐਨਓ ਦੇ ਜਨਰਲ ਇਜਲਾਸ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭਾਸ਼ਣ ਤੋਂ ਬਾਅਦ ਭਾਰਤ ਸ਼ਾਸਿਤ ਕਸ਼ਮੀਰ ਵਿਚ ਕਈ ਥਾਵਾਂ ਉੱਤੇ ਲੋਕਾਂ ਨੇ ਨਾਅਰੇਬਾਜ਼ੀ ਅਤੇ ਮੁਜ਼ਾਹਰੇ ਕਰਨ ਦੀ ਕੋਸ਼ਿਸ਼ ਕੀਤੀ।

ਬੀਬੀਸੀ ਪੱਤਰਕਾਰ ਰਿਆਜ਼ ਮਸਰੂਰ ਨੇ ਸ੍ਰੀਨਗਰ ਤੋਂ ਖ਼ਬਰ ਦਿੱਤੀ ਹੈ ਕਿ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਤੇ ਪਾਕਿਸਤਾਨ ਦਾ ਸਿੱਧੇ ਤੌਰ ਉੱਤੇ ਕੋਈ ਖ਼ਾਸ ਜ਼ਿਕਰ ਨਹੀਂ ਕੀਤਾ ਪਰ ਇਮਰਾਨ ਖ਼ਾਨ ਦਾ ਲਗਭਗ ਪੂਰਾ ਭਾਸ਼ਣ ਹੀ ਕਸ਼ਮਰੀ ਮੁੱਦੇ ਉੱਤੇ ਕ੍ਰੇਂਦਿਤ ਸੀ। ਜਿਸ ਤੋਂ ਬਾਅਦ ਭਾਰਤ ਸ਼ਾਸਿਤ ਕਸ਼ਮੀਰ ਦੇ ਲੋਕਾਂ ਵਿਚ ਖਾਸ ਤਰ੍ਹਾਂ ਦਾ ਜੋਸ਼ ਦੇਖਣ ਨੂੰ ਮਿਲਿਆ।

ਰਿਆਜ਼ ਮਸ਼ਰੂਰ ਦਾ ਕਹਿਣਾ ਸੀ ਕਿ ਕਸ਼ਮੀਰੀ ਲੋਕਾਂ ਨੇ ਇਮਰਾਨ ਖ਼ਾਨ ਦੇ ਭਾਸ਼ਣ ਨੂੰ ਕਸ਼ਮੀਰੀ ਜਿੱਤ ਵਜੋਂ ਲਿਆ।

ਰਿਆਜ਼ ਮਸਰੂਰ ਨੇ ਕਿਹਾ, ''ਇਮਰਾਨ ਖ਼ਾਨ ਦੇ ਭਾਸ਼ਣ ਤੋਂ ਬਾਅਦ ਕੁਝ ਥਾਵਾਂ 'ਤੇ ਲੋਕਾਂ ਨੇ ਉਨ੍ਹਾਂ ਦਾ ਨਾਂ ਲੈ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੁਜ਼ਾਹਰੇ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸ੍ਰੀਨਗਰ ਤੇ ਦੱਖਣੀ ਕਸ਼ਮੀਰ ਵਿਚ ਥਾਵਾਂ ਉੱਤੇ ਝੜਪਾਂ ਵੀ ਹੋਈਆਂ ਪਰ ਭਾਰਤੀ ਸੁਰੱਖਿਆਂ ਵਲੋਂ ਦਿਖਾਏ ਗਏ ਜ਼ਾਬਤੇ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੇ ਬਚ ਗਿਆ।" ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ।

ਅਮਰੀਕਾ ਦੇ ਟੈਕਸਸ 'ਚ ਇਹ ਪੰਜਾਬੀ ਮੁੰਡਾ ਭੁੱਖ ਹੜਤਾਲ 'ਤੇ ਕਿਉਂ

74 ਦਿਨਾਂ ਤੋਂ ਟੈਕਸਸ ਦੇ ਐਲ ਪਾਸੋ ਸ਼ਹਿਰ ਵਿੱਚ ਭੁੱਖ ਹੜਤਾਲ 'ਤੇ ਬੈਠੇ ਦੋ ਭਾਰਤੀਆਂ ਨੂੰ ਪਰਵਾਸੀਆਂ ਲਈ ਬਣਾਏ ਗਏ ਹਿਰਾਸਤ ਕੇਂਦਰ 'ਚੋਂ ਛੇਤੀ ਰਿਹਾਅ ਕੀਤਾ ਜਾ ਸਕਦਾ ਹੈ।

33 ਸਾਲਾ ਅਜੇ ਕੁਮਾਰ ਅਤੇ 24 ਸਾਲਾ ਗੁਰਜੰਟ ਸਿੰਘ ਨੂੰ ਦੱਖਣੀ ਸੀਮਾ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਹ ਦੋਵੇਂ ਇੱਕ ਸਾਲ ਤੋਂ ਹਿਰਾਸਤ ਵਿੱਚ ਹਨ।

ਭਾਰਤ ਤੋਂ ਉਨ੍ਹਾਂ ਨੂੰ ਇੱਥੇ ਪਹੁੰਚਣ ਵਿੱਚ ਪੂਰੇ ਦੋ ਮਹੀਨੇ ਲੱਗੇ ਸਨ, ਉਹ ਉਹ ਦੋਵੇਂ ਹਵਾਈ, ਸਮੁੰਦਰੀ ਅਤੇ ਜ਼ਮੀਨੀ ਮਾਰਗ ਰਾਹੀਂ ਇੱਥੇ ਪਹੁੰਚੇ ਸਨ।

ਉਨ੍ਹਾਂ ਨੇ ਇਹ ਕਹਿੰਦਿਆਂ ਸ਼ਰਨ ਮੰਗੀ ਸੀ ਕਿ ਜੇਕਰ ਉਹ ਘਰ ਵਾਪਸ ਗਏ ਤਾਂ ਉਨ੍ਹਾਂ ਦੇ ਸਿਆਸੀ ਵਿਰੋਧੀ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਨਗੇ।

ਅਜੇ ਦੀ ਪਟੀਸ਼ਨ ਅਮਰੀਕੀ ਇਮੀਗ੍ਰੇਸ਼ਨ ਅਪੀਲ ਬੋਰਡ ਕੋਲ ਲਟਕੀ ਹੋਈ ਹੈ। ਉੱਥੇ ਹੀ ਗੁਰਜੰਟ ਸਿੰਘ ਦੀ ਪਟੀਸ਼ਨ ਇਮੀਗ੍ਰੇਸ਼ਨ ਜੱਜ ਨੇ ਖਾਰਜ ਕਰ ਦਿੱਤੀ ਹੈ, ਜਿਸ ਨੂੰ ਉਹ ਚੁਣੌਤੀ ਦੇ ਰਿਹਾ ਹੈ। ਗੁਰਜੰਟ ਦੀ ਮੰਗ ਹੈ ਹੈ ਕਿ ਉਸ ਦੀ ਪਟੀਸ਼ਨ ਦੀ ਸੁਣਵਾਈ 'ਨਿਰਪੱਖ ਜੱਜ' ਕਰੇ।

ਪਿਛਲੇ ਹਫ਼ਤੇ ਤੱਕ ਦੋਵੇਂ ਭਾਰਤੀ ਆਪਣੀ ਹਿਰਾਸਤ ਨੂੰ ਲੈ ਭੁੱਖ ਹੜਤਾਲ 'ਤੇ ਸਨ, ਉਨ੍ਹਾਂ ਦੀ ਮੰਗ ਸੀ ਕਿ ਜਦੋਂ ਤੱਕ ਇਮੀਗ੍ਰੇਸ਼ਨ ਜੱਜ ਉਨ੍ਹਾਂ ਨੇ ਮਾਮਲੇ ਦੀ ਸੁਣਵਾਈ ਕਰ ਰਹੇ ਹਨ ਉਦੋਂ ਤੱਕ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ :

ਮੇਰੇ ਹਿੰਸਕ ਸਾਥੀ ਨੇ ਮੇਰੇ 'ਤੇ ਤਿੰਨ ਘੰਟਿਆਂ ਤੱਕ ਤਸ਼ਦਦ ਕੀਤਾ'

"ਮੈਂ ਖਿੜਕੀਆਂ 'ਤੇ ਮਾਰ ਰਹੀ ਸੀ, ਚੀਕ ਰਹੀ ਸੀ। ਹਰ ਵਾਰ ਜਦੋਂ ਮੈਂ ਚੀਕਾਂ ਮਾਰਦੀ, ਉਹ ਆਪਣੀ ਮੁੱਠੀ ਮੇਰੇ ਗਲੇ ਵਿੱਚ ਪਾ ਦਿੰਦਾ। ਮੈਂ ਸਾਹ ਵੀ ਨਹੀਂ ਲੈ ਸਕਦੀ ਸੀ।"

ਬੈਥਨੀ ਮਰਚੈਂਟ 'ਤੇ ਉਸ ਦੇ ਪੁਰਾਣੇ ਸਾਥੀ ਸਟੀਫ਼ਨ ਕਾਰ ਨੇ ਹਿੰਸਕ ਹਮਲਾ ਕੀਤਾ ਸੀ।

ਬੈਥਨੀ ਨਾਲ ਤਸ਼ੱਦਦ ਕਾਰਨ ਉਸ ਨੂੰ 11 ਸਾਲ ਅਤੇ ਤਿੰਨ ਮਹੀਨਿਆਂ ਦੀ ਜੇਲ੍ਹ ਹੋ ਗਈ।

ਲੰਬੀ ਬਹਿਸ-ਬਾਜ਼ੀ ਬੈਥਨੀ 'ਤੇ ਲਗਾਤਾਰ ਹਮਲਿਆਂ ਵਿੱਚ ਬਦਲ ਗਈ। 5 ਮਈ ਨੂੰ ਜਦੋਂ ਇਹ ਸਭ ਹੋ ਰਿਹਾ ਸੀ ਤਾਂ ਉਸ ਦੇ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਿਆ।

"ਗੁਆਂਢੀਆਂ ਨੇ ਸਟੀਫ਼ਨ ਨੂੰ ਖਿੜਕੀ ਰਾਹੀਂ ਮੇਰੇ ਗਲੇ 'ਤੇ ਚਾਕੂ ਰੱਖੇ ਵੇਖਿਆ ਸੀ ਅਤੇ ਉਨ੍ਹਾਂ ਨੇ ਪੁਲਿਸ ਨੂੰ ਫ਼ੋਨ ਕਰ ਦਿੱਤਾ ਸੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਨਾਈਜੀਰੀਆ ਦੇ 'ਟਾਰਚਰ ਹਾਊਸ' ਦਾ ਡਰਾਉਣਾ ਮੰਜ਼ਰ

ਨਾਈਜੀਰੀਆ ਦੇ ਕਦੂਨਾ ਸ਼ਹਿਰ ਦੇ 'ਟਾਰਚਰ ਹਾਊਸ' ਵਿੱਚ ਪੁਰਸ਼ਾਂ ਅਤੇ ਛੋਟੀ ਉਮਰ ਦੇ ਮੁੰਡਿਆਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਸੀ ਅਤੇ ਉਨ੍ਹਾਂ 'ਤੇ ਤਸ਼ੱਦਦ ਢਾਹਿਆ ਜਾਂਦਾ ਸੀ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ 500 ਲੋਕਾਂ ਨੂੰ ਬਚਾਇਆ ਹੈ। ਬਚਾਏ ਗਏ ਇਨ੍ਹਾਂ ਲੋਕਾਂ ਵਿੱਚ ਜੰਜ਼ੀਰਾਂ ਨਾਲ ਬੰਨ੍ਹੇ ਗਏ ਸਾਰੇ ਪੁਰਸ਼ ਅਤੇ ਘੱਟ ਉਮਰ ਦੇ ਮੁੰਡੇ ਸਨ।

ਬੰਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਤਸ਼ੱਦਦ ਕੀਤਾ ਜਾਂਦਾ ਸੀ, ਸਰੀਰਕ ਸ਼ੋਸ਼ਣ ਹੁੰਦਾ ਸੀ ਤੇ ਭੁੱਖਾ ਵੀ ਰੱਖਿਆ ਜਾਂਦਾ ਸੀ।

ਪ੍ਰਸ਼ਾਸਨ ਨੇ ਇਸ ਨੂੰ ਮਨੁੱਖੀ ਗੁਲਾਮੀ ਦਾ ਮਸਲਾ ਦੱਸਿਆ ਹੈ। ਇਸ ਖ਼ਬਰ ਨੂੰ ਵੀਡੀਓ ਰੂਪ 'ਚ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)