ਮੋਦੀ ਪਾਕਿਸਤਾਨ ਅਤੇ ਕਸ਼ਮੀਰ ਦਾ ਨਾਂ ਲਏ ਬਿਨਾਂ ਕਿਹੜੇ ਮੁੱਦਿਆਂ 'ਤੇ ਬੋਲੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੇ ਲੋਕਾਂ ਵਿੱਚ ਇਸ ਲਈ ਹਨ ਕਿਉਂਕਿ ਭਾਰਤ ਵਿੱਚ ਲੋਕਾਂ ਨੇ ਲੋਕਤੰਤਰਿਕ ਤਰੀਕੇ ਨਾਲ ਉਨ੍ਹਾਂ ਨੂੰ ਚੁਣਿਆ ਹੈ।

ਮੋਦੀ ਨੇ ਸਭ ਤੋਂ ਪਹਿਲਾਂ ਆਪਣੇ ਭਾਸ਼ਣ ਵਿੱਚ ਮਹਾਤਾਮਾ ਗਾਂਧੀ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਾਲ ਇਸ ਲਈ ਵੀ ਕਾਫ਼ੀ ਅਹਿਮ ਹੈ ਕਿਉਂਕਿ ਭਾਰਤ ਇਸ ਸਾਲ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਿਹਾ ਹੈ।

ਨਰਿੰਦਰ ਮੋਦੀ ਦੇ LIVE ਭਾਸ਼ਣ ਨੂੰ ਸੁਣੋ:

ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ:

  • UN ਨੂੰ ਸੰਬੋਧਿਤ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ।
  • ਗਲੋਬਲ ਵਾਰਮਿੰਗ ਵਿੱਚ ਭਾਰਤ ਦਾ ਯੋਗਦਾਨ ਕਾਫੀ ਘੱਟ ਰਿਹਾ ਹੈ ਪਰ ਇਸ ਨੂੰ ਘੱਟ ਕਰ ਲਈ ਭਾਰਤ ਵੱਡਾ ਯੋਗਦਾਨ ਪਾ ਰਿਹਾ ਹੈ।
  • ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਲਈ ਮੁਹਿੰਮ ਚਲਾ ਰਹੇ ਹਾਂ। ਆਉਣ ਵਾਲੇ 5 ਸਾਲਾਂ 'ਚ 15 ਕਰੋੜ ਘਰਾਂ ਨੂੰ ਪਾਣੀ ਦੀ ਸਪਲਾਈ ਨਾਲ ਜੋੜਨ ਜਾ ਰਹੇ ਹਾਂ।
  • ਭਾਰਤ ਦੁਨੀਆਂ ਦਾ ਇਕੱਲਾ ਦੇਸ ਹੈ ਜਿਸ ਨੇ ਦੁਨੀਆਂ ਨੂੰ ਯੁੱਧ ਨਹੀਂ ਬੁੱਧ ਦਿੱਤਾ ਹੈ। ਸਾਡੀ ਆਵਾਜ਼ ਵਿੱਚ ਅੱਤਵਾਦ ਖਿਲਾਫ਼ ਦੁਨੀਆਂ ਨੂੰ ਚੌਕਸ ਕਰਨ ਦੀ ਗੰਭੀਰਤਾ ਹੈ।
  • ਮਨੁੱਖਤਾ ਖਾਤਰ ਅੱਤਵਾਦ ਖ਼ਿਲਾਫ਼ ਪੂਰੀ ਦੁਨੀਆਂ ਦਾ ਇੱਕਜੁੱਟ ਹੋਣਾ ਜ਼ਰੂਰੀ ਸਮਝਦਾ ਹੈ।
  • ਸਾਡੀ ਆਵਾਜ਼ ਵਿੱਚ ਆਤੰਕ ਖਿਲਾਫ਼ ਦੁਨੀਆਂ ਨੂੰ ਸਾਵਧਾਨ ਕਰਨ ਦੀ ਪ੍ਰਕਿਰਿਆ ਵੀ ਹੈ ਅਤੇ ਗੁੱਸਾ ਵੀ।
  • ਦਹਿਸ਼ਤਗਰਦੀ ਕਿਸੇ ਇੱਕ ਦੇਸ ਦੀ ਨਹੀਂ ਸਗੋਂ ਪੂਰੀ ਦੁਨੀਆਂ ਲਈ ਇੱਕ ਚੁਣੌਤੀ ਹੈ।
  • ਇਹ ਸਾਲ ਕਾਫੀ ਅਹਿਮ ਹੈ ਕਿਉਂਕਿ ਇਸ ਸਾਲ ਭਾਰਤ ਗਾਂਧੀ ਦੀ 150ਵੀਂ ਜਯੰਤੀ ਮਨਾ ਰਿਹਾ ਹੈ।

ਇਮਰਾਨ ਖ਼ਾਨ ਨੂੰ ਭਾਰਤ ਦੀ ਜਵਾਬ

ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਰਾਈਟ ਟੂ ਰਿਪਲਾਈ ਦੇ ਤਹਿਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਭਾਸ਼ਣ ਦਾ ਜਵਾਬ ਦਿੱਤਾ।

ਭਾਰਤੀ ਵਿਦੇਸ਼ ਮੰਤਰਾਲੇ ਦੀ ਸਚਿਵ ਵਿਦਿਸ਼ਾ ਮੈਤਰਾ ਨੇ ਕਿਹਾ, "ਇਮਰਾਨ ਖ਼ਾਨ ਦਾ ਭਾਸ਼ਣ ਭੜਕਾਊ ਸੀ ਅਤੇ ਉਨ੍ਹਾਂ ਦੀ ਕਹੀ ਹਰ ਗੱਲ ਝੂਠੀ ਸੀ।"

ਇਮਰਾਨ ਖ਼ਾਨ ਦੇ ਭਾਸ਼ਣ ਦੇ ਕੁਝ ਅੰਸ਼:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)