ਇਮਰਾਨ ਖ਼ਾਨ: ਜਦੋਂ ਪਰਮਾਣੂ ਹਥਿਆਰਾਂ ਵਾਲਾ ਮੁਲਕ ਜੰਗ ਅੰਤ ਤੱਕ ਲੜੇਗਾ ਤਾਂ ਅੰਜਾਮ ਕੀ ਹੋਵੇਗਾ

ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਪਰਾਮਾਣੂ ਹਥਿਆਰਾਂ ਵਾਲ ਮੁਲਕ ਜੰਗ ਅੰਤ ਤੱਕ ਲੜੇਗਾ ਤਾਂ ਅੰਜਾਮ ਕੀ ਹੋਵੇਗਾ

ਇਮਰਾਨ ਖ਼ਾਨ ਨੇ ਕਿਹਾ ਹੈ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਭਾਰਤ ਨਾਲ ਰਿਸ਼ਤੇ ਸੁਧਾਰਨ ਲਈ ਆਪਣਾ ਹੱਥ ਵਧਾਇਆ ਸੀ ਪਰ ਭਾਰਤ ਵੱਲੋਂ ਕੋਈ ਜਵਾਬ ਨਹੀਂ ਮਿਲਿਆ।

ਇਮਰਾਨ ਖ਼ਾਨ ਨਿਊ ਯੌਰਕ ਵਿੱਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ।

ਇਮਰਾਨ ਖ਼ਾਨ ਨੇ ਇਲਜ਼ਾਮ ਲਗਾਇਆ ਕਿ ਭਾਰਤ ਨੇ ਕਸ਼ਮੀਰ ਦੇ 80 ਲੱਖ ਲੋਕਾਂ ਨੂੰ ਕਰਫਿਊ ਵਿੱਚ ਕੈਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

ਇਮਰਾਨ ਖ਼ਾਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਉਸ ਨੂੰ ਆਪਣੇ ਕਸ਼ਮੀਰ ਦੇ ਮਾਮਲੇ ਵਿੱਚ ਆਪਣੇ ਹੀ ਮਤੇ ਲਾਗੂ ਕਰਨੇ ਚਾਹੀਦੇ ਹਨ।

ਇਮਰਾਨ ਖ਼ਾਨ ਦੇ ਭਾਸ਼ਣ ਦੇ ਕੁਝ ਅੰਸ਼:

ਉਨ੍ਹਾਂ ਅੱਗੇ ਕਿਹਾ, “ਜਦੋਂ ਭਾਰਤ-ਸ਼ਾਸਿਤ ਕਸ਼ਮੀਰ ’ਚੋਂ ਪਾਬੰਦੀ ਹਟੇਗੀ ਤਾਂ ਉੱਥੇ ਕਤਲੇਆਮ ਹੋਣ ਦਾ ਖਦਸ਼ਾ ਹੈ। ਇਹ ਵੀ ਖਦਸ਼ਾ ਹੈ ਕਿ ਕਸ਼ਮੀਰੀ ਨੌਜਵਾਨ ਕਿਸੇ ਹਿੰਸਾ ਵਿੱਚ ਸ਼ਾਮਿਲ ਹੋਣ ਅਤੇ ਭਾਰਤ ਇਸ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸੇ।”

ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਣੇ ਪੂਰੀ ਦੁਨੀਆਂ ਨੂੰ ਇਸ ਗੱਲ ਲਈ ਭਾਰਤ ’ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਭਾਰਤ ਕਸ਼ਮੀਰ ’ਚੋਂ ਪਾਬੰਦੀਆਂ ਨੂੰ ਹਟਾਵੇ।

ਇਮਰਾਨ ਖ਼ਾਨ ਨੇ ਕਿਹਾ ਕਿ ਕਸ਼ਮੀਰੀ ਆਗੂਆਂ, ਬੱਚਿਆਂ ਤੇ ਨੌਜਵਾਨ ਜੋ ਹਿਰਾਸਤ ਵਿੱਚ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਸ਼ਮੀਰੀਆਂ ਨੂੰ ਖੁਦ ਬਾਰੇ ਫੈਸਲਾ ਲੈਣ ਦਾ ਹੱਕ ਮਿਲਣਾ ਚਾਹੀਦਾ ਹੈ।

ਇਮਰਾਨ ਖ਼ਾਨ ਦੇ ਭਾਸ਼ਣ ਦੀਆਂ ਮੁੱਖ ਗੱਲਾਂ:

  • ਦੁਨੀਆਂ ਵਿੱਚ ਬਹੁਤ ਘੱਟ ਨੇਤਾ ਗਲੋਬਲ ਵਾਰਮਿੰਗ ਬਾਰੇ ਸੰਜੀਦਾ ਹਨ।
  • ਪਾਕਿਸਤਾਨ ਉਨ੍ਹਾਂ ਦੇਸਾਂ ਵਿੱਚ ਸ਼ਾਮਲ ਹੈ ਜੋ ਗਲੋਬਲ ਵਾਰਮਿੰਗ ਤੋਂ ਪ੍ਰਭਾਵਿਤ ਹੈ।
  • ਸਾਡੇ ਦੇਸ ਦੀਆਂ ਨਦੀਆਂ ਵਿੱਚ ਵਧੇਰੇ ਪਾਣੀ ਗਲੇਸ਼ੀਅਰਜ਼ ਤੋਂ ਆਉਂਦਾ ਹੈ ਪਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਾਨੂੰ ਕਾਫੀ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ।
  • ਮਨੀ ਲਾਂਡਰਿੰਗ ਇੱਕ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਦੇਸਾਂ ਨੂੰ ਰਿਫਿਊਜ਼ੀਜ਼ ਨੂੰ ਦੀਵਾਰਾਂ ਬਣਾ ਕੇ ਰੋਕਣ ਦੀ ਬਜਾਏ ਮਨੀ ਲੌਂਡਰਿੰਗ ਦਾ ਹੱਲ ਕੱਢਣਾ ਚਾਹੀਦਾ ਹੈ।
  • 9/11 ਤੋਂ ਬਾਅਦ ਇਸਾਲਾਮੋਫੋਬੀਆ ਦਰਾਰ ਪੈਦਾ ਕਰ ਰਿਹਾ ਹੈ। ਮੁਸਲਮਾਨ ਔਰਤਾਂ ਦਾ ਹਿਜਾਬ ਪਾਉਣਾ ਕਈ ਦੇਸਾਂ ਵਿੱਚ ਵਿਸ਼ਾ ਬਣ ਗਿਆ ਹੈ।
  • ਇਹ ਸ਼ੁਰੂ ਹੋਇਆ ਕਿਉਂਕਿ ਕੁਝ ਪੱਛਮ ਦੇਸਾਂ ਨੇ ਅੱਤਵਾਦ ਨਾਲ ਇਸਲਾਮ ਨੂੰ ਜੋੜ ਦਿੱਤਾ ਹੈ।
  • ਇਸਾਲਮੋਫੋਬੀਆ ਕਰਕੇ ਦੁਨੀਆਂ ਦੇ ਮੁਸਲਮਾਨਾਂ ਨੂੰ ਪੀੜਾ ਹੁੰਦੀ ਹੈ। ਇਸ ਨਾਲ ਮੁਸਲਮਾਨਾਂ ਨੂੰ ਹਾਸ਼ੀਏ ਉੱਤੇ ਲਿਆਇਆ ਜਾ ਰਿਹਾ ਹੈ।

'ਪਾਕਿਸਤਾਨ ਨੂੰ ਚੀਨ ਦੇ ਮੁਸਲਮਾਨਾਂ ਦੀ ਫਿਕਰ ਕਿਉਂ ਨਹੀਂ?'

ਪੀਟੀਆਈ ਦੀ ਖ਼ਬਰ ਮੁਤਾਬਕ ਅਮਰੀਕਾ ਨੇ ਪਾਕਿਸਤਾਨ ਨੂੰ ਪੁੱਛਿਆ ਕਿ ਉਹ ਸਿਰਫ਼ ਕਸ਼ਮੀਰ ਦੇ ਮੁਸਲਮਾਨਾ ਦੇ ਮਨੁੱਖੀ ਹੱਕਾਂ ਬਾਰੇ ਕਿਉਂ ਫਿਕਰਮੰਦ ਹੈ ਅਤੇ ਚੀਨ ਵਿੱਚ ਮੁਸਲਮਾਨ ਭਾਈਚਾਰੇ ਦੀ 'ਡਰਾਉਣੀ ਸਥਿਤੀ' ਨੂੰ ਸਾਹਮਣੇ ਕਿਉਂ ਨਹੀਂ ਲਿਆ ਰਿਹਾ।

ਅਮਰੀਕਾ ਦੇ ਦੱਖਣੀ ਤੇ ਕੇਂਦਰੀ ਏਸ਼ੀਆ ਮਾਮਲਿਆਂ ਦੇ ਕਾਰਜਕਾਰੀ ਅਸਿਸਟੈਂਟ ਮੰਤਰੀ ਅਲਾਈਸ ਵੈਲਸ ਨੇ ਸੰਯੁਕਤ ਰਾਸ਼ਟਰ ਦੀ 74ਵੀਂ ਜਨਰਲ ਅਸੈਂਬਲੀ ਦੌਰਾਨ ਇਹ ਬਿਆਨ ਦਿੱਤਾ।

ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਚੀਨ ਦੇ 10 ਲੱਖ ਮੁਸਲਮਾਨਾਂ ਦੀ ਗੱਲ ਨਹੀਂ ਕੀਤੀ ਜਿਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

''ਮੈਂ ਉਨ੍ਹਾਂ ਵੱਲੋਂ ਇਹੀ ਚਿੰਤਾ ਚੀਨ ਦੇ ਮੁਸਲਮਾਨਾ ਲਈ ਵੀ ਵੇਖਣਾ ਚਾਹੁੰਦਾ ਹਾਂ ਜਿਨ੍ਹਾਂ ਨੂੰ ਪੱਛਮੀ ਚੀਨ ਵਿੱਚ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।''

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)