1000 ਲੋਕਾਂ ਨੂੰ ਠੱਗਣ ਵਾਲਾ ਲੁਧਿਆਣਾ ਦਾ ਟਰੈਵਲ ਏਜੰਟ

ਹੈਦਰਾਬਾਦ ਦੇ ਨੌਜਵਾਨ ਕਤਰ ਵਿੱਚ ਗਿਰਫ਼ਤਾਰ
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਅਤੇ ਫ਼ਿਲਮ ਅਦਾਕਾਰ ਸੰਨੀ ਦਿਉਲ ਨੂੰ ਪੰਜਾਬ ਵਿਚ ਫੈਲੇ ਜਾਅਲੀ ਟਰੈਵਲ ਏਜੰਟਾਂ ਦੇ ਕਾਰੋਬਾਰ ਦਾ ਪਹਿਲਾ ਤਜਰਬਾ ਕੁਝ ਹਫ਼ਤੇ ਪਹਿਲਾਂ ਹਾਸਿਲ ਹੋਇਆ।

ਸੰਨੀ ਦਿਉਲ ਨੂੰ ਪਤਾ ਲੱਗਾ ਕਿ ਗੁਰਦਾਸਪੁਰ ਦੀ ਇੱਕ ਮਹਿਲਾ ਨੂੰ ਕੁਵੈਤ ਵਿਚ ਏਜੰਟ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਵੇਚ ਦਿੱਤਾ ਹੈ।

ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਮਹਿਲਾ ਦੇ ਬੱਚਿਆਂ ਨੇ ਆਪਣੀ ਮਾਂ ਨੂੰ ਬਚਾਉਣ ਦੀ ਅਪੀਲ ਸੰਸਦ ਮੈਂਬਰ ਸੰਨੀ ਦਿਉਲ ਨੂੰ ਕੀਤੀ, ਜਿਸ ਨੂੰ ਇੱਕ ਟਰੈਵਲ ਏਜੰਟ ਕੁਵੈਤ ਵਿਚ ਨੌਕਰੀ ਦੇ ਬਹਾਨੇ ਨਾਲ ਲੈ ਗਿਆ ਅਤੇ ਉੱਥੇ ਪਹੁੰਚਣ ਤੋਂ ਬਾਅਦ ਉਸ ਨੂੰ ਪਾਕਿਸਤਾਨ ਦੇ ਇੱਕ ਨਾਗਰਿਕ ਨੂੰ ਵੇਚ ਦਿੱਤਾ ਸੀ।

ਇੱਕ ਸਾਲ ਕੁਵੈਤ ਵਿਚ ਰਹਿਣ ਤੋਂ ਬਾਅਦ ਸੰਨੀ ਦਿਉਲ ਦੀ ਮਦਦ ਨਾਲ ਇਸ ਮਹਿਲਾ ਨੇ ਪਿਛਲੇ ਦਿਨੀਂ ਦੇਸ਼ ਵਾਪਸੀ ਕੀਤੀ ਹੈ।

ਇਸ ਘਟਨਾ ਤੋਂ ਇੱਕ ਦਿਨ ਬਾਅਦ ਗੁਰਦਾਸਪੁਰ ਤੋਂ ਕਰੀਬ 100 ਕਿੱਲੋਮੀਟਰ ਦੂਰ ਜਲੰਧਰ ਨੇੜਲੇ ਪਿੰਡਾਂ ਦੇ ਇਰਾਕ ਵਿਚ 9 ਮਹੀਨੇ ਤੋਂ ਫਸੇ ਹੋਏ 7 ਨੌਜਵਾਨਾਂ ਨੇ ਘਰ ਵਾਪਸੀ ਕੀਤੀ। ਇਸ ਗਰੁੱਪ ਦੇ ਚਾਰ ਨੌਜਵਾਨ ਜਲੰਧਰ ਜ਼ਿਲ੍ਹੇ ਦੇ ਛੋਕਰਾਂ ਪਿੰਡ ਦੇ ਹਨ।

ਇਹ ਵੀ ਪੜ੍ਹੋ-

ਇਨ੍ਹਾਂ ਵਿੱਚੋਂ 28 ਸਾਲਾ ਰਣਦੀਪ ਕੁਮਾਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਪਣੀ ਹਾਲਤ ਲਈ ਟਰੈਵਲ ਏਜੰਟਾਂ ਨੂੰ ਜ਼ਿੰਮੇਵਾਰ ਦੱਸਿਆ।

ਉਸ ਨੇ ਦੱਸਿਆ, "ਇਰਾਕ ਜਾਣ ਤੋਂ ਪਹਿਲਾਂ ਏਜੰਟ ਨੇ ਸਾਨੂੰ ਦੱਸਿਆ ਕਿ ਉੱਥੇ ਜ਼ਿੰਦਗੀ ਬਹੁਤ ਸੁਖਾਲੀ ਅਤੇ ਮਿਹਨਤ ਦਾ ਪੂਰਾ ਮੁੱਲ ਮਿਲੇਗਾ।"

"ਇਰਾਕ ਪਹੁੰਚਣ ਉੱਤੇ ਸਾਡੇ ਸਾਰੇ ਸੁਪਨੇ ਉਸ ਸਮੇਂ ਚਕਨਾਚੂਰ ਹੋ ਗਏ ਜਦੋਂ ਉੱਥੇ ਸਾਨੂੰ ਵਰਕ ਪਰਮਿਟ ਨਹੀਂ ਮਿਲਿਆ। ਵਰਕ ਪਰਮਿਟ ਦਾ ਇੰਤਜ਼ਾਰ ਕਰਦੇ ਕਰਦੇ ਅਸੀਂ ਉੱਥੇ 9 ਮਹੀਨੇ ਗੁਜ਼ਾਰ ਦਿੱਤੇ। ਦਿਨ ਪ੍ਰਤੀ ਦਿਨ ਸਾਡੀ ਹਾਲਤ ਖ਼ਰਾਬ ਹੁੰਦੀ ਗਈ ਅਤੇ ਖਾਣ ਪੀਣ ਦੇ ਲਾਲੇ ਪੈ ਗਏ। ਆਖ਼ਰਕਾਰ ਅਸੀਂ ਭਾਰਤ ਸਰਕਾਰ ਦੀ ਮਦਦ ਨਾਲ ਵਾਪਸ ਦੇਸ਼ ਪਰਤੇ ਹਾਂ।"

ਜਦੋਂ ਰਣਦੀਪ ਕੁਮਾਰ ਨੂੰ ਪੁੱਛਿਆ ਗਿਆ ਕਿ ਵਿਦੇਸ਼ ਜਾਣ ਦੀ ਆਖ਼ਰਕਾਰ ਲੋੜ ਕਿਉਂ ਪਈ ਤਾਂ ਉਸ ਦਾ ਜਵਾਬ ਸੀ ਇੱਥੇ ਰਹਿ ਕੇ ਕਰਨਾ ਕਿਉਂਕਿ ਇੱਥੇ ਰੁਜ਼ਗਾਰ ਨਹੀਂ ਹੈ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਅਜਿਹੀਆਂ ਕਹਾਣੀਆਂ ਪੰਜਾਬ ਵਿਚ ਰੋਜ਼ਾਨਾ ਸੁਣਨ ਨੂੰ ਮਿਲਦੀਆਂ ਹਨ। ਚੰਗੇ ਭਵਿੱਖ ਲਈ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਹਨ ਅਤੇ ਇਸ ਦੇ ਲਈ ਉਹ ਏਜੰਟਾਂ ਦੇ ਚੱਕਰ ਵਿਚ ਫਸਦੇ ਹਨ।

ਪੰਜਾਬ ਵਿਚ ਵਿਦੇਸ਼ ਜਾਣ ਦਾ ਰੁਝਾਨ ਇਸ ਕਦਰ ਹੈ ਕਿ ਲੋਕ ਵਿਆਜ ਉੱਤੇ ਪੈਸੇ ਲੈ ਕੇ, ਜ਼ਮੀਨ ਵੇਚ ਕੇ ਏਜੰਟਾਂ ਨੂੰ ਮੋਟੀਆਂ ਰਕਮਾਂ ਤਾਰਦੇ ਹਨ।

ਇਸ ਤੋਂ ਇਲਾਵਾ ਵਿਦੇਸ਼ ਜਾਣ ਲਈ ਕਈ ਨੌਜਵਾਨ ਗ਼ੈਰਕਾਨੂੰਨੀ ਤਰੀਕੇ ਨਾਲ ਬਾਰਡਰ ਵੀ ਪਾਰ ਕਰਦੇ ਹਨ , ਇਸ ਦੌਰਾਨ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ ਅਤੇ ਕਈਆਂ ਦੀ ਮੌਤ ਤੱਕ ਹੋਈ ਹੈ।

ਗ਼ੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਂਦੇ ਕਈ ਨੌਜਵਾਨ ਮਹੀਨੇਬੱਧੀ ਜੇਲ੍ਹਾਂ ਵਿਚ ਵੀ ਰੁਲ ਜਾਂਦੇ ਹਨ। ਇਨ੍ਹਾਂ ਵਿਚੋਂ ਕਈ ਉੱਥੇ ਰਹਿਣ ਵਿਚ ਕਾਮਯਾਬ ਹੋ ਜਾਂਦੇ ਹਨ ਅਤੇ ਕਈ ਡਿਪੋਰਟ ਹੋ ਜਾਂਦੇ ਹਨ।

ਪਿਛਲੇ ਦਿਨੀਂ ਮੈਕਸੀਕੋ ਰਾਹੀਂ ਅਮਰੀਕਾ ਵਿਚ ਦਾਖ਼ਲ ਹੁੰਦੀ ਇੱਕ ਅੱਠ ਸਾਲ ਦੀ ਬੱਚੀ ਦੀ ਮੌਤ ਹੋ ਗਈ। ਪੰਜਾਬੀਆਂ ਦਾ ਵਿਦੇਸ਼ ਜਾਣ ਦੇ ਰੁਝਾਨ ਦੀ ਖ਼ਬਰ ਦੇਸ਼ ਦੇ ਨਾਲ ਨਾਲ ਕੌਮਾਂਤਰੀ ਮੀਡੀਆ ਵਿਚ ਸੁਰਖ਼ੀਆਂ 'ਚ ਬਣੀ ਹੋਈ ਹੈ।

ਇਸ ਘਟਨਾ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੇ ਰੁਝਾਨ ਦਾ ਧਿਆਨ ਆਪਣੇ ਵੱਲ ਖਿੱਚਿਆ।

ਇੱਕ ਹਜ਼ਾਰ ਲੋਕਾਂ ਨਾਲ ਠੱਗੀ ਮਾਰਨ ਵਾਲਾ ਟਰੈਵਲ ਏਜੰਟ

ਵਿਦੇਸ਼ ਦਾ ਸੁਪਨਾ ਦਿਖਾ ਕੇ ਨੌਜਵਾਨਾਂ ਨਾਲ ਠੱਗੀਆਂ ਮਾਰਨ ਵਾਲੇ ਏਜੰਟ ਵੱਖ ਵੱਖ ਤਰੀਕੇ ਅਪਣਾਉਂਦੇ ਹਨ।

ਅਜਿਹਾ ਇੱਕ ਏਜੰਟ ਹੈ ਲੁਧਿਆਣਾ ਦਾ ਨਿਤਿਸ਼ ਘਈ ਹੈ। ਜਿਸ ਦੇ ਠੱਗੀਆਂ ਮਾਰਨ ਦੇ ਤਰੀਕੇ ਤੋਂ ਪੰਜਾਬ ਪੁਲਿਸ ਦੇ ਅਫ਼ਸਰ ਵੀ ਹੈਰਾਨ ਹਨ।

ਲੁਧਿਆਣਾ ਦੇ ਏਡੀਸੀਪੀ ਸੁਰਿੰਦਰ ਲਾਂਬਾ ਦਾ ਕਹਿਣਾ ਹੈ ਕਿ, ਨਿਤਿਸ਼ ਘਈ ਦੇ ਖ਼ਿਲਾਫ਼ ਕਰੀਬ 700 ਸ਼ਿਕਾਇਤਾਂ ਮਿਲ ਚੁੱਕੀਆਂ ਹਨ, ਜਿਸ ਵਿਚ ਉਸ ਉੱਤੇ 125 ਕੇਸ ਦਰਜ ਹਨ।

ਵੀਡੀਓ ਕੈਪਸ਼ਨ, ਇਰਾਕ ਵਿੱਚ ਠੱਗੀ ਦਾ ਸ਼ਿਕਾਰ ਹੋਏ ਮੁੰਡੇ

ਸੁਰਿੰਦਰ ਲਾਂਬਾ ਨੇ ਦੱਸਿਆ, "ਨਿਤਿਸ਼ ਵੱਖ ਵੱਖ ਅਖ਼ਬਾਰਾਂ ਵਿਚ ਨੌਜਵਾਨਾਂ ਨੂੰ ਵਿਦੇਸ਼ ਭੇਜਣ ਸਬੰਧੀ ਇਸ਼ਤਿਹਾਰ ਦਿੰਦਾ ਹੈ, ਜਿਸ ਵਿਚ ਵਿਦੇਸ਼ ਵਿਚ ਪੱਕੀ ਨਾਗਰਿਕਤਾ, ਵਰਕ ਪਰਮਿਟ ਅਤੇ ਕੈਨੇਡਾ ਵਿਚ ਫਰੂਟ ਪੈਕਿੰਗ ਵਿਚ ਨੌਕਰੀ ਦੇਣ ਦਾ ਵਾਅਦਾ ਕੀਤਾ ਹੁੰਦਾ ਸੀ। ਇਸ ਤੋਂ ਇਲਾਵਾ ਇਹ ਨੌਜਵਾਨਾਂ ਨੂੰ ਦੱਸਦਾ ਸੀ ਕਿ ਉਹ ਪਹਿਲਾਂ ਸਿਰਫ਼ ਵੀਜ਼ਾ ਫ਼ੀਸ ਹੀ ਵਸੂਲ ਕਰੇਗਾ ਬਾਕੀ ਪੈਸੇ ਨਹੀਂ।"

"ਇਸ ਤੋਂ ਇਲਾਵਾ ਨੌਕਰੀ ਮਿਲਣ ਤੋਂ ਮਗਰੋਂ ਤਨਖ਼ਾਹ ਵਿੱਚੋਂ ਕਮਿਸ਼ਨ ਲੈਣ ਦੀ ਗੱਲ ਵੀ ਉਹ ਅਕਸਰ ਕਰਦਾ ਸੀ। ਇਸ ਤਰ੍ਹਾਂ ਅਕਸਰ ਲੋਕ ਉਸ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰ ਲੈਂਦੇ ਹਨ ਅਤੇ ਵਿਦੇਸ਼ ਵਿਚ ਸੈੱਟ ਹੋਣ ਲਈ ਕੁਝ ਰੁਪਏ ਖ਼ਰਚਣ ਲਈ ਤਿਆਰ ਹੋ ਜਾਂਦੇ।"

ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਤਰੀਕੇ ਨਾਲ ਉਸ ਵੱਲੋਂ ਮਾਰੀਆਂ ਠੱਗੀਆਂ ਕਰੋੜਾਂ ਰੁਪਏ ਦੀਆਂ ਹੋ ਸਕਦੀਆਂ ਹਨ। ਇਹ ਟਰੈਵਲ ਏਜੰਟ ਫ਼ਿਲਹਾਲ ਲੁਧਿਆਣਾ ਜੇਲ੍ਹ ਵਿਚ ਬੰਦ ਹੈ ਅਤੇ ਉਸ ਦੇ ਖ਼ਿਲਾਫ਼ ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ ਵਿਚ ਵੀ ਧੋਖਾਧੜੀ ਦੇ ਕੇਸ ਦਰਜ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਿਤਿਸ਼ ਘਈ ਦੀਆਂ ਲੁਧਿਆਣਾ ਵਿਚ ਪੰਜ ਕੰਪਨੀਆਂ ਸਨ ਅਤੇ ਇਨ੍ਹਾਂ ਵਿਚ ਇੱਕ ਨੇ ਵੀ ਮਾਨਤਾ ਨਹੀਂ ਲੈ ਰੱਖੀ ਸੀ।

ਨਾਜਾਇਜ਼ ਟਰੈਵਲ ਏਜੰਟ

ਇਸ ਦੌਰਾਨ, ਕੇਂਦਰੀ ਵਿਦੇਸ਼ ਮੰਤਰਾਲੇ ਨੇ ਹਾਲ ਹੀ ਵਿੱਚ ਨਾਜਾਇਜ਼ ਟਰੈਵਲ ਏਜੰਟਾਂ ਦੀ ਭਾਰਤ ਅਨੁਸਾਰ ਸੂਚੀ ਜਾਰੀ ਕੀਤੀ ਹੈ।

ਪੰਜਾਬ ਵਿੱਚ ਕੁੱਲ 76 ਗ਼ੈਰ-ਕਾਨੂੰਨੀ ਟਰੈਵਲ ਏਜੰਟ ਹਨ। ਮਹਾਰਾਸ਼ਟਰ 'ਚ 86 ਅਤੇ ਦਿੱਲੀ 'ਚ 85 ਤੋਂ ਬਾਅਦ ਤੀਜਾ ਨੰਬਰ ਪੰਜਾਬ ਦਾ ਹੈ।

ਲਾਈਨ

ਇਹ ਵੀ ਪੜ੍ਹੋ-

ਲਾਈਨ

ਕਾਨੂੰਨ ਅਨੁਸਾਰ ਹਰੇਕ ਟਰੈਵਲ ਏਜੰਟ ਨੂੰ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲੋਂ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਾ ਪੈਂਦਾ ਹੈ।

ਬੀਬੀਸੀ ਦੁਆਰਾ ਪ੍ਰਾਪਤ ਕੀਤੇ ਡਾਟਾ ਮੁਤਾਬਕ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਟਰੈਵਲ ਏਜੰਟ ਬੈਠੇ ਹਨ। ਇਕੱਲੇ ਮੁਹਾਲੀ ਜ਼ਿਲ੍ਹੇ ਵਿਚ ਇੰਨ੍ਹਾਂ ਦੀ ਗਿਣਤੀ 320 ਹੈ ਪਰ ਦੋਆਬਾ ਖੇਤਰ ਵਿਚ ਇਨ੍ਹਾਂ ਟਰੈਵਲ ਏਜੰਟਾਂ ਦੀ ਗਿਣਤੀ ਜ਼ਿਆਦਾ ਹੈ।

ਉਦਾਹਰਣ ਵਜੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਇਸ ਸਮੇਂ 946 ਟਰੈਵਲ ਏਜੰਟ ਦਰਜ ਹਨ।

ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ, "ਸਮੱਸਿਆ ਅਣਅਧਿਕਾਰਤ ਟਰੈਵਲ ਏਜੰਟਾਂ ਦੀ ਹੈ, ਜੋ ਕਿ ਹਰ ਪਾਸੇ ਫੈਲੇ ਹੋਏ ਹਨ ਅਤੇ ਇਹਨਾਂ ਦੀ ਵੱਡੀ ਸਮੱਸਿਆ ਇਹ ਹੈ ਕਿ ਇਹ ਧੋਖਾਧੜੀ ਕਰਨ ਤੋਂ ਬਾਅਦ ਅਲੋਪ ਵੀ ਬੜੀ ਆਸਾਨੀ ਨਾਲ ਹੋ ਜਾਂਦੇ ਹਨ।

ਪੰਜਾਬ ਸਰਕਾਰ ਦੀ ਦਲੀਲ

ਬੀਬੀਸੀ ਪੰਜਾਬੀ ਨੂੰ ਦਿੱਤੀ ਇੰਟਰਵਿਊ ਵਿੱਚ, ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਆਖਿਆ ਹੈ ਕਿ ਸੂਬੇ ਵਿਚ ਬੇਰੁਜ਼ਗਾਰੀ ਦਾ ਵੱਡਾ ਸੂਬੇ ਸਾਬਕਾ ਸਰਕਾਰ ਸੀ ਜਿਸ ਨੇ ਦਸ ਸਾਲਾ ਵਿਚ ਸੂਬੇ ਵਿਚ ਨੌਕਰੀਆਂ ਹੀ ਨੌਜਵਾਨਾਂ ਨੂੰ ਨਹੀਂ ਦਿੱਤੀਆਂ।

ਬਲਬੀਰ ਸਿੱਧੂ ਕੈਬਨਿਟ ਮੰਤਰੀ ਪੰਜਾਬ

ਉਨ੍ਹਾਂ ਆਖਿਆ ਕਿ ਮੌਜੂਦਾ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਲਈ ਰੋਜ਼ਗਾਰ ਮੇਲੇ ਲਾ ਰਹੀ ਹੈ।

ਉਨ੍ਹਾਂ ਆਖਿਆ ਕਿ ਸੂਬੇ ਵਿਚ ਨੌਕਰੀਆਂ ਦੀ ਘਾਟ ਨਹੀਂ ਹੈ ਸਗੋਂ ਲੋਕਾਂ ਦੇ ਵਿਦੇਸ਼ ਜਾਣ ਦਾ ਰੁਝਾਨ ਹੈ, ਜੋ ਉਨ੍ਹਾਂ ਨੂੰ ਵਿਦੇਸ਼ੀ ਧਰਤੀ ਵੱਲ ਖਿੱਚ ਰਿਹਾ ਹੈ। ਠੱਗੀਆਂ ਮਾਰਨ ਵਾਲੇ ਟਰੈਵਲ ਏਜੰਟਾਂ ਦੇ ਖ਼ਿਲਾਫ਼ ਸਰਕਾਰ ਪੂਰੀ ਤਰਾਂ ਸਖ਼ਤ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਰਹੀ ਹੈ।

ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ

ਪੰਜਾਬ ਸਰਕਾਰ ਮੁਤਾਬਕ ਪਿਛਲੇ ਦੋ ਸਾਲਾਂ ਦੌਰਾਨ ਟਰੈਵਲ ਏਜੰਟਾਂ ਖ਼ਿਲਾਫ਼ 2 ਹਜ਼ਾਰ ਤੋਂ ਵੱਧ ਕੇਸ ਦਰਜ ਹੋਏ ਹਨ।

ਸੂਬਾ ਸਰਕਾਰ ਦੇ ਇੱਕ ਅਧਿਕਾਰੀ ਮੁਤਾਬਕ ਸੱਤਾ ਵਿੱਚ ਆਉਣ ਤੋਂ ਬਾਅਦ ਮਾਰਚ 2017 ਤੋਂ ਇਸ ਸਾਲ ਮਾਰਚ ਤੱਕ ਸਰਕਾਰ ਨੇ ਟਰੈਵਲ ਏਜੰਟਾਂ ਵਿਰੁੱਧ 2,140 ਕੇਸ ਦਰਜ ਕੀਤੇ।

ਇਨ੍ਹਾਂ ਵਿਚੋਂ 1,107 ਕੇਸ ਭਾਰਤੀ ਦੰਡਾਵਲੀ ਦੀ ਧਾਰਾ 420, ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਦੇ ਅਧੀਨ 528 ਅਤੇ ਇਮੀਗ੍ਰੇਸ਼ਨ ਐਕਟ, 1983 ਦੇ ਤਹਿਤ 505 ਕੇਸ ਦਰਜ ਕੀਤੇ ਗਏ ਸਨ।

ਵੀਡੀਓ ਕੈਪਸ਼ਨ, ਇਰਾਕ: ਕਿਵੇਂ ਖ਼ਤਰਾ ਮੁੱਲ ਕੇ ਹਿੰਸਾ ਦੀਆਂ ਸ਼ਿਕਾਰ ਔਰਤਾਂ ਨੂੰ ਪਨਾਹ ਦਿੰਦੀ ਹੈ ਇਹ ਮਹਿਲਾ

ਪੁਲਿਸ ਦਾ ਕਹਿਣਾ ਹੈ ਕਿ ਪੂਰੇ ਸੂਬੇ ਵਿੱਚ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਉਦਾਹਰਨ ਵਜੋਂ ਮੁਹਾਲੀ ਜ਼ਿਲ੍ਹੇ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਵਿਦੇਸ਼ ਜਾਣ ਦੇ ਨਾਮ ਉੱਤੇ ਧੋਖਾਧੜੀ ਦੇ ਮਾਮਲਿਆਂ ਵਿੱਚ ਲਗਭਗ ਭਾਰੀ ਵਾਧਾ ਹੋਇਆ ਹੈ।

ਸਾਲ 2016 ਵਿੱਚ ਪੁਲਿਸ ਨੇ 74 ਕੇਸ ਦਰਜ ਕੀਤੇ ਸਨ ਜਦੋਂ ਕਿ 2017 ਅਤੇ 2018 ਵਿੱਚ ਇਹ ਅੰਕੜਾ ਕ੍ਰਮਵਾਰ 106 ਅਤੇ 190 ਸੀ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਾਲ 30 ਜੂਨ ਤੱਕ ਟਰੈਵਲ ਏਜੰਟਾਂ ਖ਼ਿਲਾਫ਼ 52 ਧੋਖਾਧੜੀ ਦੇ ਕੇਸ ਦਰਜ ਕੀਤੇ ਹਨ।

ਪੰਜਾਬ ਪੁਲਿਸ ਦੇ ਅਧਿਕਾਰੀ ਮੁਤਾਬਕ, "ਅਸੀਂ ਏਜੰਟਾਂ ਖ਼ਿਲਾਫ਼ ਸ਼ਿਕੰਜਾ ਕੱਸਿਆ ਹੋਇਆ ਹੈ।"

ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਨਿਰਦੇਸ਼ ਹਨ ਗ਼ੈਰਕਾਨੂੰਨੀ ਟਰੈਵਲ ਏਜੰਟਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸੈਮੀਨਾਰਾਂ ਰਾਹੀਂ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਪਰ ਇਸ ਸਭ ਦੇ ਬਾਵਜੂਦ ਰੋਜ਼ਾਨਾ ਟਰੈਵਲ ਏਜੰਟਾਂ ਵੱਲੋਂ ਮਾਰੀਆਂ ਜਾ ਰਹੀਆਂ ਠੱਗੀਆਂ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਸਪੱਸ਼ਟ ਹੈ ਕਿ ਸਰਕਾਰ ਦੇ ਕਦਮਾਂ ਦਾ ਪ੍ਰਭਾਵ ਘੱਟ ਸਾਬਤ ਹੋ ਰਿਹਾ ਹੈ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)