ਪੰਜਾਬ 'ਚ ਹੜ੍ਹ ਲਿਆਉਣ ਵਾਲੇ ਪਾਣੀ ਦੀ ਕਹਾਣੀ

- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿੱਚ 17 ਅਗਸਤ ਰਾਤ 10 ਵਜੇ ਤੱਕ ਸਭ ਠੀਕ-ਠਾਕ ਸੀ।
ਰੋਪੜ ਹੈੱਡ ਵਰਕਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਸਤਲੁਜ ਨਦੀ, ਜਿਸ ਦੀ ਪਾਣੀ ਦੀ ਸਮਰੱਥਾ 2 ਲੱਖ ਕਿਉਸਿਕ ਹੈ, ਉਸ ਵਿੱਚ 80 ਹਜ਼ਾਰ ਕਿਉਸਿਕ ਪਾਣੀ ਹੀ ਮੌਜੂਦ ਸੀ।
ਪਰ ਉੱਤੇ ਪਹਾੜਾਂ ਵਿੱਚ ਮੀਂਹ ਕੁਝ ਹੋਰ ਹੀ ਕਹਾਣੀ ਲਿਖ ਰਿਹਾ ਸੀ। ਮੌਸਮ ਵਿਭਾਗ ਨੇ ਪਹਿਲਾਂ ਤੋਂ ਹੀ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਸੀ। ਹਿਮਾਚਲ 'ਚ ਮੀਂਹ ਜਿਸ ਤਰ੍ਹਾਂ ਪੈ ਰਿਹਾ ਸੀ, ਅਜਿਹਾ ਪਹਿਲਾਂ ਘੱਟ ਹੀ ਵੇਖਿਆ ਗਿਆ ਸੀ।
17 ਅਗਸਤ ਨੂੰ ਹਿਮਾਚਲ ਵਿੱਚ 24 ਘੰਟਿਆਂ ਦੌਰਾਨ 100 ਮਿਲੀਮੀਟਰ ਤੋਂ ਵੀ ਵੱਧ ਬਾਰਿਸ਼ ਹੋਈ। ਇੰਨੀ ਬਾਰਿਸ਼ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 70 ਸਾਲਾਂ ਵਿੱਚ ਨਹੀਂ ਹੋਈ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਹਿਮਾਚਲ ਵਿੱਚ ਕਈ ਲੋਕਾਂ ਦੀ ਮੌਤ ਹੋਈ, ਸੈਂਕੜੇ ਸੜਕਾਂ ਚਟਾਨਾਂ ਖਿਸਕਣ ਕਰ ਕੇ ਬੰਦ ਕਰਨੀਆਂ ਪਈਆਂ। ਸੈਂਕੜੇ ਲੋਕ ਰਸਤੇ ਵਿੱਚ ਹੀ ਕਈ ਦਿਨਾਂ ਤੱਕ ਫਸੇ ਰਹੇ।
ਇਸ ਦਾ ਅਸਰ ਹਿਮਾਚਲ 'ਤੇ ਤਾਂ ਹੋਇਆ ਹੀ ਪਰ ਇਸ ਦੀ ਕੀਮਤ ਪੰਜਾਬ ਨੂੰ ਵੀ ਚੁਕਾਉਣੀ ਪਈ। ਭਾਖੜਾ ਡੈਮ ਜਿੱਥੇ ਪਾਣੀ ਰਾਹੀਂ ਬਿਜਲੀ ਪੈਦਾ ਕੀਤੀ ਜਾਂਦੀ ਹੈ ਉਹ ਹੜ੍ਹ ਤੋਂ ਬਚਾਉਣ ਦਾ ਵੀ ਕੰਮ ਕਰਦਾ ਹੈ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਸਤਲੁਜ, ਰਾਵੀ ਅਤੇ ਬਿਆਸ ਦਰਿਆਵਾਂ ਦੇ ਪਾਣੀ ਦੀ ਸਪਲਾਈ ਨੂੰ ਕੰਟਰੋਲ ਵਿੱਚ ਰੱਖਦਾ ਹੈ ਪਰ ਡੈਮ ਦੀ ਆਪਣੀ ਵੀ ਕੁਝ ਸੀਮਾ ਹੈ।
ਇਸ ਦੇ ਅੰਦਰ 1680 ਫੁੱਟ ਤੋਂ ਵੱਧ ਪਾਣੀ ਰੱਖਣ ਦੀ ਸਮਰੱਥਾ ਨਹੀਂ ਹੈ। ਇਹ ਸੀਮਾ ਸਾਲ 1988 ਦੇ ਵੱਡੇ ਹੜ੍ਹ ਦੇ ਮਾੜੇ ਤਜਰਬੇ ਤੋਂ ਬਾਅਦ 1685 ਫੁੱਟ ਤੋਂ ਘਟਾਈ ਗਈ ਸੀ।
ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਪੱਧਰ ਤੋਂ ਵੱਧ ਪਾਣੀ ਹੋਣ ਦੀ ਸੂਰਤ ਵਿੱਚ ਪਾਣੀ ਨੂੰ ਅੱਗੇ ਛੱਡਿਆ ਜਾਂਦਾ ਹੈ। 16 ਅਗਸਤ ਤੋਂ ਹੀ ਭਾਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਸੀ।
ਭਾਖੜਾ ਦੇ ਅਧਿਕਾਰੀ ਦੱਸਦੇ ਹਨ ਕਿ ਉਨ੍ਹਾਂ ਦਾ ਕੈਚਮੈਂਟ ਏਰੀਆ ਭਾਰਤ ਵਿੱਚ ਹੀ ਨਹੀਂ ਤਿੱਬਤ ਤੇ ਚੀਨ ਵੀ ਹੈ ਯਾਨੀ ਇਨ੍ਹਾਂ ਦੇਸਾਂ ਤੋਂ ਪਾਣੀ ਵੀ ਭਾਖੜਾ ਵਿੱਚ ਆਉਂਦਾ ਹੈ।
ਇਸ ਤੇ ਨਾਲ ਹੀ ਹਿਮਾਚਲ ਦੇ ਬਿਲਾਸਪੁਰ ਤੇ ਨੇੜਲੇ ਹਿੱਸਿਆਂ ਵਿੱਚ ਰਿਕਾਰਡ ਬਾਰਿਸ਼ ਹੋਣ ਦਾ ਮਤਲਬ ਇਹ ਸੀ ਕਿ ਭਾਖੜਾ ਦੀ ਪਾਣੀ ਦੀ ਸਮਰੱਥਾ ਪਾਰ ਹੋ ਗਈ ਸੀ।

ਸਿਰਫ਼ 18 ਅਗਸਤ ਨੂੰ 3.11 ਲੱਖ ਕਿਉਸਕ ਪਾਣੀ ਭਾਖੜਾ ਵਿੱਚ ਆਇਆ ਜਿਸ ਨਾਲ ਇਸ ਦੇ ਪਾਣੀ ਦਾ ਪੱਧਰ 1,681.33 ਫੁੱਟ ਤੱਕ ਪਹੁੰਚ ਗਿਆ। ਜੋ ਕਿ ਵੱਧ ਤੋਂ ਵੱਧ ਭਰਨ ਦੀ ਸਮਰੱਥਾ 1,680 ਫੁੱਟ ਤੋਂ ਉੱਪਰ ਸੀ।
ਨਿਰਦੇਸ਼ਕ (ਵਾਟਰ ਰੈਗੂਲੇਸ਼ਨ) ਸਤੀਸ਼ ਸਿੰਗਲਾ ਨੇ ਬੀਬੀਸੀ ਨੂੰ ਦੱਸਿਆ, ''ਬੰਨ੍ਹ ਬਚਾਉਣ ਲਈ ਇਸ ਦੇ ਫਲੱਡ ਗੇਟ ਖੋਲ੍ਹੇ ਗਏ ਅਤੇ ਦੋ ਦਿਨਾਂ ਦੌਰਾਨ 18,000 ਕਿਉਸਕ ਪਾਣੀ ਦੀ ਬਜਾਇ 40,000 ਕਿਉਸਕ ਪਾਣੀ ਛੱਡਿਆ ਗਿਆ।''
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਦੋ ਦਿਨਾਂ ਤੱਕ ਇਹ ਕਰਨਾ ਪਿਆ ਤੇ ਬਾਅਦ ਵਿੱਚ ਇਸ ਨੂੰ ਘਟਾ ਕੇ ਫਿਰ 18,000 ਕਿਉਸਕ ਕੀਤਾ ਗਿਆ। ਇਹ ਪਾਣੀ ਰੋਪੜ ਹੈੱਡ ਤੋਂ ਹੁੰਦਾ ਹੋਇਆ ਪਹੁੰਚਿਆ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਣੀ ਹੀ ਪਾਣੀ ਹੋ ਚੁੱਕਿਆ ਸੀ।
ਪਰ ਰੋਪੜ ਤੇ ਫਿਰ ਅੱਗੇ ਪਹੁੰਚਣ ਵਾਲਾ ਪਾਣੀ ਸਿਰਫ਼ ਭਾਖੜਾ ਤੋਂ ਹੀ ਨਹੀਂ ਆਇਆ ਸੀ। ਜ਼ਿਆਦਾ ਨੁਕਸਾਨ ਕੀਤਾ ਉਨ੍ਹਾਂ ਨਦੀਆਂ ਤੇ ਨਾਲਿਆਂ ਨੇ ਜਿੱਥੋਂ ਇੰਨਾਂ ਪਾਣੀ ਆਉਣ ਦੀ ਕਿਸੇ ਨੂੰ ਉਮੀਦ ਨਹੀਂ ਸੀ।
18 ਅਗਸਤ ਨੂੰ ਅਨੰਦਪੁਰ ਸਾਹਿਬ ਨੇੜਲੇ ਇਲਾਕੇ ਦੀ ਨਦੀ ਸਵਾਂ ਤੋਂ ਲਗਭਗ 86,000 ਕਿਉਸਕ ਪਾਣੀ ਆਇਆ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
ਰੋਪੜ ਦੇ ਕਾਰਜਕਾਰੀ ਇੰਜੀਨੀਅਰ ਗੁਰਪ੍ਰੀਤ ਪਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ, ''ਇਸ ਨਦੀ 'ਤੇ ਕੋਈ ਬੰਨ੍ਹ ਨਹੀਂ ਹੈ ਜਿਸ ਕਰ ਕੇ ਤੁਸੀਂ ਪਾਣੀ ਨੂੰ ਰੈਗੁਲੇਟ ਨਹੀਂ ਕਰ ਸਕਦੇ।''
ਉਸੇ ਤਰ੍ਹਾਂ ਹੀ ਸਰਸਾ ਨਦੀ ਤੋਂ 58,000 ਕਿਉਸਕ ਪਾਣੀ ਆਇਆ। ਚਰਨ ਗੰਗਾ ਤੋਂ ਵੀ ਕਾਫ਼ੀ ਪਾਣੀ ਆਇਆ। ਨੰਗਲ ਤੋਂ ਰੋਪੜ ਤੱਕ ਇਸ ਤਰ੍ਹਾਂ ਦੀਆਂ 51 ਨਦੀਆਂ ਜਾਂ ਖੱਡਾਂ ਹਨ ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ 'ਰਿਵੁਲੇਟ' ਕਿਹਾ ਜਾਂਦਾ ਹੈ।
ਇਨ੍ਹਾਂ ਨਦੀਆਂ ਵਿੱਚ ਭਾਰੀ ਮੀਂਹ ਦਾ ਪਾਣੀ ਆਇਆ ਸੀ ਜੋ ਰੋਪੜ ਤੋਂ ਫਿਰ ਅੱਗੇ ਪਹੁੰਚਿਆ ਸੀ।
ਇਸ ਤਰਾਂ 18 ਅਗਸਤ ਨੂੰ ਰੋਪੜ ਹੈਡ ਵਰਕਸ ਤੱਕ ਭਾਖੜਾ ਦੇ ਪਾਣੀ ਸਮੇਤ ਢਾਈ ਲੱਖ ਕਿਉਸਕ ਪਾਣੀ ਪਹੁੰਚਿਆ ਅਤੇ ਰੋਪੜ ਹੈੱਡ ਨੇ ਇਸ ਨੂੰ ਅੱਗੇ ਤੋਰ ਦਿੱਤਾ।
ਮਹਿਜ਼ ਦੋ ਲੱਖ ਕਿਉਸਕ ਸਮਰੱਥਾ ਵਾਲੇ ਸਤਲੁਜ ਵਿੱਚ ਅਗਲੇ ਦਿਨ ਫਿਲੌਰ ਵਿੱਚ 2.7 ਲੱਖ ਕਿਉਸਕ ਪਾਣੀ ਦਾ ਵਹਾਅ ਰਿਹਾ, ਜਿਸ ਕਾਰਨ ਕਈ ਜ਼ਿਲ੍ਹਿਆਂ ਦੇ ਖੇਤਾਂ ਅਤੇ ਪਿੰਡਾਂ ਵਿੱਚ ਪਾਣੀ ਭਰ ਗਿਆ ਅਤੇ ਬੰਨ੍ਹਾਂ ਵਿੱਚ ਭੰਨ ਤੋੜ ਹੋਈ।
ਬੀਬੀਐੱਮਬੀ 'ਤੇ ਨਿਸ਼ਾਨਾ
ਪੰਜਾਬ ਦੀਆਂ ਕਈ ਪਾਰਟੀਆਂ ਦੇ ਨੇਤਾਵਾਂ ਨੇ ਹਾਲ ਹੀ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੂੰ ਨਿਸ਼ਾਨਾ 'ਤੇ ਲਿਆ। ਉਹ ਪਿਛਲੇ ਹਫ਼ਤੇ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਨੂੰ ਰਾਜ ਵਿੱਚ ਹੜ੍ਹਾਂ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 5
ਸ਼੍ਰੋਮਣੀ ਅਕਾਲੀ ਦਲ ਨੇ ਸਤਲੁਜ ਵਿੱਚ ਵਧੇਰੇ ਪਾਣੀ ਛੱਡਣ ਲਈ ਬੀਬੀਐੱਮਬੀ ਵਿਰੁੱਧ ਕਾਰਵਾਈ ਅਤੇ ਵੱਡੇ ਪੱਧਰ 'ਤੇ ਹੋਏ ਮੁਆਵਜ਼ੇ ਲਈ ਅਦਾਲਤ ਵਿੱਚ ਜਾਣ ਦੀ ਧਮਕੀ ਦਿੱਤੀ ਹੈ।
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਬੀਬੀਐੱਮਬੀ ਵੱਲੋਂ ਸਤਲੁਜ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਛੱਡਣ ਪਿੱਛੇ ਇੱਕ ਸਾਜਿਸ਼ ਰਚੀ ਗਈ ਹੈ।
ਪੰਜਾਬ ਦੇ ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਕਾਂਗੜ ਨੇ ਮੰਗ ਕੀਤੀ ਕਿ ਬੋਰਡ ਦਾ ਚੇਅਰਮੈਨ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਪੰਜਾਬ ਦਾ ਹੋਣਾ ਚਾਹੀਦਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 6
ਪਰ ਅਧਿਕਾਰੀਆਂ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਵਿੱਚ ਹੜ੍ਹਾਂ ਦੇ ਕਹਿਰ ਨੂੰ ਦੋ ਦਿਨਾਂ ਵਿੱਚ ਬਹੁਤ ਜ਼ਿਆਦਾ ਬਾਰਿਸ਼ ਕਾਰਨ ਪੈਦਾ ਹੋਏ ਸਥਿਤੀ ਵਜੋਂ ਵੇਖਦੇ ਹਨ।
ਸਿੰਗਲਾ ਦੱਸਦੇ ਹਨ ਕਿ ਫਲੱਡ ਗੇਟ ਖੋਲ੍ਹਣ ਦਾ ਫ਼ੈਸਲਾ ਇੱਕ ਕਮੇਟੀ ਕਰਦੀ ਹੈ ਜਿਸ ਵਿੱਚ ਕਈ ਮੈਂਬਰ ਹਨ ਤੇ ਚੇਅਰਮੈਨ ਇਸ ਦਾ ਮੁਖੀ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪਾਣੀ ਦੇ ਪੱਧਰ ਨੂੰ 1675 ਫੁਟ ਰੱਖਿਆ ਗਿਆ ਹੈ ਤਾਂਕਿ ਜੇ ਫਿਰ ਬਾਰਿਸ਼ ਪੈਣ ਦੀ ਸੂਰਤ ਵਿੱਚ ਪਾਣੀ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 7
ਹੜ੍ਹ ਦਾ ਅਸਰ
- ਪੰਜਾਬ ਵਿੱਚ ਹੜ੍ਹ ਦੇ ਕਾਰਨ ਰੋਪੜ, ਲੁਧਿਆਣਾ, ਜਲੰਧਰ, ਕਪੂਰਥਲਾ, ਮੋਗਾ ਅਤੇ ਫ਼ਿਰੋਜਪੁਰ ਜ਼ਿਲ੍ਹੇ ਪ੍ਰਭਾਵਿਤ ਹੋਏ।
- ਪੰਜਾਬ ਸਰਕਾਰ ਦੇ ਮੁਤਾਬਕ ਹੜ੍ਹ ਕਾਰਨ ਸੂਬੇ ਵਿੱਚ ਕਰੀਬ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੰਜਾਬ ਨੂੰ ਸਭ ਤੋਂ ਵੱਧ ਮਾਰ ਸਤਲੁਜ ਦਰਿਆ ਤੋਂ ਪਈ ਹੈ ਜਿਸ ਵਿਚੋਂ ਪਾਣੀ ਭਾਖੜਾ ਡੈਮ ਵਿੱਚ ਛੱਡਿਆ ਗਿਆ।
- ਪੰਜਾਬ ਸਰਕਾਰ ਮੁਤਾਬਕ 326 ਪਿੰਡ ਹੜ੍ਹ ਦੀ ਲਪੇਟ ਵਿੱਚ ਆਏ
- ਇਸ ਨਾਲ ਕਰੀਬ 1,20,500 ਏਕੜ ਵਿੱਚ ਫ਼ਸਲਾਂ ਦੀ ਬਰਬਾਦੀ ਹੋਈ ਹੈ।
- ਲਗਭਗ 61,000 ਪਸ਼ੂ ਪ੍ਰਭਾਵਿਤ ਹੋਏ
- ਜਲੰਧਰ ਅਤੇ ਫ਼ਿਰੋਜਪੁਰ ਦੇ ਕਈ ਇਲਾਕੇ ਇਸ ਸਮੇਂ ਵੀ ਪਾਣੀ ਵਿੱਚ ਡੁੱਬੇ ਹੋਏ ਹਨ ਜਿੱਥੇ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਚਲ ਰਿਹਾ ਹੈ

ਤਸਵੀਰ ਸਰੋਤ, ferozpur admin
ਪ੍ਰਭਾਵਿਤ ਤਹਿਸੀਲਾਂ:
- ਰੋਪੜ, ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਅਤੇ ਨੂਰਪੁਰ ਬੇਦੀ (ਰੋਪੜ)
- ਸ਼ਾਹਕੋਟ ਅਤੇ ਫਿਲੌਰ (ਜਲੰਧਰ)
- ਸੁਲਤਾਨਪੁਰ ਲੋਧੀ (ਕਪੂਰਥਲਾ)
- ਧਰਮਕੋਟ (ਮੋਗਾ)
- ਜ਼ੀਰਾ (ਫ਼ਿਰੋਜ਼ਪੁਰ)
- ਨਵਾਂਸ਼ਹਿਰ ਅਤੇ ਬਲਾਚੌਰ (ਨਵਾਂਸ਼ਹਿਰ)
- ਲੁਧਿਆਣਾ ਵੈਸਟ, ਲੁਧਿਆਣਾ ਈਸਟ ਅਤੇ ਸਿਧਵਾਂ ਬੇਟ (ਲੁਧਿਆਣਾ)
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 8
ਭਾਖੜਾ ਡੈਮ ਬਾਰੇ
ਭਾਖੜਾ ਡੈਮ ਨੰਗਲ ਸ਼ਹਿਰ ਤੋਂ 15 ਕਿੱਲੋਮੀਟਰ ਅਤੇ ਨੈਨਾ ਦੇਵੀ ਕਸਬੇ ਤੋਂ 20 ਕਿੱਲੋਮੀਟਰ ਦੀ ਦੂਰੀ 'ਤੇ ਹੈ।
ਸਤਲੁਜ ਦਰਿਆ ਦੋ ਪਹਾੜੀਆਂ, ਨੈਨਾ ਦੇਵੀ ਦੀ ਧਾਰ ਅਤੇ ਰਾਮਗੜ੍ਹ ਕੀ ਧਾਰ ਦੇ ਵਿੱਚਕਾਰ ਇੱਕ ਤੰਗ ਘਾਟ ਵਿੱਚੋਂ ਲੰਘਦਾ ਸੀ, ਅਤੇ ਇਸ ਜਗ੍ਹਾ ਨੂੰ ਡੈਮ ਦੇ ਬੰਨ੍ਹਣ ਲਈ ਚੁਣਿਆ ਗਿਆ ਸੀ।

ਤਸਵੀਰ ਸਰੋਤ, BHAKRA BEAS MANAGEMENT BOARD/FACEBO
ਇਸ ਦਾ ਭੰਡਾਰ ਗੋਬਿੰਦ ਸਾਗਰ ਵਜੋਂ ਜਾਣਿਆ ਜਾਂਦਾ ਹੈ ਜੋ 9.34 ਬਿਲੀਅਨ ਕਿਉਬਿਕ ਮੀਟਰ ਤੱਕ ਦਾ ਪਾਣੀ ਸਟੋਰ ਕਰਦਾ ਹੈ।
ਭਾਖੜਾ ਡੈਮ ਦੁਆਰਾ ਬਣਾਇਆ 90 ਕਿਲੋਮੀਟਰ ਲੰਬਾ ਭੰਡਾਰ 168.35 ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਪਾਣੀ ਦੀ ਮਾਤਰਾ ਦੇ ਮਾਮਲੇ ਵਿੱਚ, ਇਹ ਭਾਰਤ ਵਿੱਚ ਤੀਜਾ ਸਭ ਤੋਂ ਵੱਡਾ ਭੰਡਾਰ ਹੈ।
ਭਾਖੜਾ ਡੈਮ ਬਣਾਉਣ ਦਾ ਉਦੇਸ਼ ਸਤਲੁਜ-ਬਿਆਸ ਦਰਿਆ ਘਾਟੀ ਵਿੱਚ ਆਏ ਹੜ੍ਹਾਂ ਨੂੰ ਰੋਕਣਾ, ਨਾਲ ਲਗਦੇ ਸੂਬਿਆਂ ਨੂੰ ਸਿੰਜਾਈ ਲਈ ਪਾਣੀ ਦੇਣਾ ਅਤੇ ਪਣ ਬਿਜਲੀ ਦੇਣਾ ਸੀ।
ਇਹ ਇਸ ਦੇ ਵੱਡੇ ਆਕਾਰ ਅਤੇ ਵਿਲੱਖਣਤਾ ਦੇ ਕਾਰਨ ਬਾਅਦ ਦੇ ਸਾਲਾਂ ਦੌਰਾਨ ਸੈਲਾਨੀਆਂ ਲਈ ਇੱਕ ਸੈਰ ਸਪਾਟਾ ਸਥਾਨ ਵੀ ਬਣ ਗਿਆ।
ਇਸ ਵਿੱਚ ਚਾਰ ਸਪਿਲ-ਵੇਅ ਫਾਟਕ ਵੀ ਹਨ ਜਿੰਨਾ ਨੂੰ ਫਲੱਡ ਗੇਟ ਵੀ ਕਹਿੰਦੇ ਹਨ। ਉਨ੍ਹਾਂ ਦੀ ਵਰਤੋਂ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਭੰਡਾਰ ਦਾ ਪੱਧਰ ਇਸ ਦੇ ਉਪਰਲੇ ਪੱਧਰ ਤੋਂ ਵੀ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ-
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 9

End of YouTube post, 10