ਪੰਜਾਬ 'ਚ ਮੀਂਹ ਹਟਣ ਤੋਂ ਤਿੰਨ ਦਿਨ ਬਾਅਦ ਵੀ ਕਈ ਥਾਂਈ ਹਾਲਾਤ ਹੜ੍ਹ ਵਰਗੇ

ਤਸਵੀਰ ਸਰੋਤ, Klubir Beera/BBC
ਪੰਜਾਬ ਵਿੱਚ ਮਾਨਸੂਨ ਦੀ ਸ਼ੁਰੂਆਤ ਢਿੱਲੀ ਸੀ ਪਰ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਕਈ ਥਾਵਾਂ 'ਤੇ ਹੜ੍ਹ ਵਰਗੇ ਹਾਲਾਤ ਨਜ਼ਰ ਆ ਰਹੇ ਹਨ ਅਤੇ ਪਿੰਡਾ ਸ਼ਹਿਰਾਂ ਵਿੱਚ ਪਾਣੀ ਇੰਝ ਭਰਿਆ ਹੈ ਜਿਵੇਂ ਦਰਿਆ।
ਬਠਿੰਡਾ ਤੋਂ ਬੀਬੀਸੀ ਸਹਿਯੋਗੀ ਕੁਲਬੀਰ ਬੀਰਾ ਮੁਤਾਬਕ ਵਿੱਚ ਸੋਮਵਾਰ ਅਤੇ ਮੰਗਲਵਾਰ ਨੂੰ ਪਏ ਭਾਰੀ ਮੀਂਹ ਕਾਰਨ ਸ਼ਹਿਰ ਤਕਰੀਬਨ ਦਰਿਆ ਵਿੱਚ ਤਬਦੀਲ ਹੋ ਗਿਆ ਸੀ। ਜੁਲਾਈ ਮਹੀਨੇ ਵਿੱਚ ਪਏ ਭਾਰੀ ਮੀਂਹ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਇਸ ਵਾਰੀ 175 ਐਮਐਮ ਮੀਂਹ ਪਿਆ ਹੈ। ਇੰਨਾ ਮੀਂਹ ਤਕਰੀਬਨ ਪਿਛਲੇ 25 ਸਾਲਾਂ ਤੋਂ ਇੱਥੇ ਨਹੀਂ ਪਿਆ।
ਮੇਨ ਬਜ਼ਾਰਾਂ, ਅਫ਼ਸਰਾਂ ਦੇ ਰਿਹਾਇਸ਼ੀ ਇਲਾਕੇ ਸਿਵਲ ਲਾਈਨਜ਼ ਅਤੇ ਲਾਈਨ ਤੋਂ ਪਾਰ ਇਲਾਕਿਆਂ ਵਿੱਚ ਪੰਜ-ਪੰਜ ਫੁੱਟ ਤੱਕ ਪਾਣੀ ਭਰ ਗਿਆ ਹੈ।
ਇੱਥੋਂ ਤੱਕ ਕਿ ਐਨਆਰਆਈ ਥਾਣੇ ਵਿੱਚ ਵੀ ਮੀਂਹ ਦਾ ਪਾਣੀ ਵੜ ਗਿਆ ਹੈ।

ਤਸਵੀਰ ਸਰੋਤ, Kulbir Bheera/BBC
ਪੂਰੇ ਸ਼ਹਿਰ ਵਿੱਚ 40-50 ਘੰਟਿਆਂ ਲਈ ਬਿਜਲੀ ਵੀ ਠੱਪ ਰਹੀ ਕਿਉਂਕਿ ਮੀਟਰ ਪਾਣੀ ਵਿੱਚ ਡੁੱਬ ਗਏ ਸਨ।
ਇਸੇ ਤਰ੍ਹਾਂ ਬਠਿੰਡਾ ਦੇ ਪਿੰਡਾਂ ਬਹਿਮਣ ਦੀਵਾਨਾ ਅਤੇ ਘੁੱਦਾ ਵਿੱਚ ਸੂਆ ਟੁੱਟਣ ਕਾਰਨ ਕਰੀਬ 150 ਏਕੜ ਫ਼ਸਲ ਦੇ ਨੁਕਸਾਨ ਦਾ ਵੀ ਖਦਸ਼ਾ ਹੈ। ਇਸੇ ਤਰ੍ਹਾਂ ਦਾ ਹੀ ਹਾਲ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Kulbir Bheera/BBC
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰੀ ਮੀਂਹ ਕਾਰਨ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਬਠਿੰਡਾ ਜਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਅਲਰਟ ਰਹਿਣ ਲਈ ਕਿਹਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਬੰਨ੍ਹ ਵਿੱਚ ਪਾਣੀ ਦਾ ਪੱਧਰ
ਬੀਬੀਸੀ ਪੱਤਰਕਾਰ ਨਵਦੀਪ ਕੌਰ ਨੂੰ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪੌਲ ਨੇ ਦੱਸਿਆ, "19 ਜੁਲਾਈ ਤੋਂ 23 ਜੁਲਾਈ ਤੱਕ ਮਾਨਸੂਨ ਕਮਜ਼ੋਰ ਰਹੇਗਾ। ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ।"

ਤਸਵੀਰ ਸਰੋਤ, Kulbir Bheera/BBC
ਇਸ ਦੇ ਨਾਲ ਹੀ ਭਾਖੜਾ ਤੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਹੈ। ਭਾਖੜਾ ਵਿੱਚ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ ਜਦੋਂਕਿ ਪੌਂਗ ਵਿੱਚ ਖ਼ਤਰੇ ਦਾ ਨਿਸ਼ਾਨ 1390 ਫੁੱਟ ਹੈ।
ਸ਼ੁੱਕਰਵਾਰ ਨੂੰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1626.79 ਫੁੱਟ ਸੀ ਜਦੋਂਕਿ ਪੌਂਗ ਡੈਮ 'ਚ ਪਾਣੀ ਦਾ ਪੱਧਰ 1330.77 ਫੁੱਟ ਸੀ।
ਹੁਣ ਦੱਸਦੇ ਹਾਂ ਕਿ ਸੰਗਰੂਰ, ਪਟਿਆਲਾ ਤੇ ਮੋਹਾਲੀ ਵਿੱਚ ਮੌਜੂਦਾ ਸਥਿਤੀ ਕੀ ਹੈ

ਤਸਵੀਰ ਸਰੋਤ, Sukhcharan Preet/BBC
ਸੰਗਰੂਰ
ਸੰਗਰੂਰ ਵਿੱਚ ਪਿੰਡ ਮਕਰੌੜਾ ਸਾਹਿਬ ਕੋਲ ਵੀਰਵਾਰ ਸਵੇਰੇ ਘੱਗਰ ਦਰਿਆ ਦਾ ਬੰਨ੍ਹ ਟੁੱਟ ਗਿਆ ਅਤੇ ਤਿੰਨ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਵੜ ਗਿਆ।
ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਮੌਕੇ 'ਤੇ ਸਨ ਪਿੰਡ ਵਾਲਿਆਂ ਨੇ ਖੁਦ ਹੀ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਮਨਰੇਗਾ ਵਰਕਰ ਵੀ ਮਦਦ ਲਈ ਆਏ।
ਹਾਲਾਤ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਅਤੇ ਫਿਰ ਐਸਡੀਐਮ ਪ੍ਰਸ਼ਾਸਨਿਕ ਟੀਮ ਨਾਲ ਮੌਕੇ 'ਤੇ ਪਹੁੰਚੇ। ਉਸ ਤੋਂ ਬਾਅਦ ਐਨਡੀਆਰਐਫ਼ ਦੀ ਟੀਮ ਵੀ ਪਹੁੰਚ ਗਈ।
ਪ੍ਰਸ਼ਾਸਨ ਮੁਤਾਬਕ 500 ਅਤੇ ਲੋਕਾਂ ਮੁਤਾਬਕ 1000 ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਇਹ ਜਾਣਕਾਰੀ ਲਿਖਣ ਤੱਕ ਹਾਲਾਤ ਕਾਬੂ ਨਹੀਂ ਕੀਤੇ ਜਾ ਸਕੇ ਸੀ।
ਇਹ ਵੀ ਪੜ੍ਹੋ
ਪਟਿਆਲਾ
ਹਰਿਆਣਾ ਦੇ ਨਾਲ ਲੱਗਦੇ ਖਨੌਰੀ ਹੈੱਡ ਤੇ ਘੱਗਰ ਦਾ ਪੱਧਰ 750 ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਨੂੰ ਛੂੰਹਦਾ ਹੈ। ਮੰਗਲਵਾਰ ਨੂੰ ਸਰਾਲਾ ਹੈੱਡ ਨੇੜਲੇ ਪਿੰਡ ਸਰਾਲਾ ਕਲਾਂ ਅਤੇ ਸਰਾਲਾ ਖੁਰਦ ਵਿੱਚ ਘੱਗਰ ਦਾ ਪਾਣੀ ਖੇਤਾਂ ਵਿੱਚ ਚਲਾ ਗਿਆ ਸੀ ਜਿਸ ਕਾਰਨ ਝੋਨੇ ਦੀ ਫ਼ਸਲ ਅਤੇ ਪਸ਼ੂਆਂ ਲਈ ਲਾਏ ਚਾਰੇ ਦਾ ਨੁਕਸਾਨ ਹੋਇਆ। ਹੜ੍ਹ ਕੰਟਰੋਲ ਰੂਮ ਮੁਤਾਬਕ ਹੁਣ ਉੱਥੇ ਪਾਣੀ ਦਾ ਪੱਧਰ ਘੱਟ ਗਿਆ ਹੈ।

ਤਸਵੀਰ ਸਰੋਤ, Sukhcharan Preet/BBC
ਇਸ ਤੋਂ ਇਲਾਵਾ ਇੱਥੇ ਪਿੰਡ ਪਿੱਪਲ ਮੰਗੋਲੀ, ਰਾਏਪੁਰ ਅਤੇ ਨਨਹੇੜੀ ਵਿੱਚ ਵੀ ਘੱਗਰ ਦਾ ਪਾਣੀ ਵਧਣ ਕਾਰਨ ਸੂਆ ਟੁੱਟ ਗਿਆ ਅਤੇ ਪਾਣੀ ਖੇਤਾਂ ਵਿੱਚ ਭਰ ਗਿਆ।
ਉਹਨਾਂ ਦੱਸਿਆ ਕਿ ਪ੍ਰਸ਼ਾਸਨ ਅਲਰਟ 'ਤੇ ਹੈ, ਫੌਜ ਨੂੰ ਵੀ ਬੁਲਾਇਆ ਗਿਆ ਹੈ। ਪਟਿਆਲਾ ਵਿੱਚ ਹਾਲਾਤ ਕਾਬੂ ਹੇਠ ਹਨ।
ਪਟਿਆਲਾ ਹੜ੍ਹ ਕੰਟਰੋਲ ਰੂਮ ਮੁਤਾਬਕ ਇੱਥੇ ਘੱਗਰ ਦਾ ਪੱਧਰ ਭਾਂਖਰਪੁਰ (ਡੇਰਾ ਬੱਸੀ) ਵਿੱਚ 0.40 ਹੈ ਜੋ ਕਿ ਖ਼ਤਰੇ ਦੇ ਨਿਸ਼ਾਨ (10 ਫੁੱਟ) ਤੋਂ ਬਹੁਤ ਹੇਠਾਂ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮੁਹਾਲੀ
ਮੰਗਲਵਾਰ ਨੂੰ ਬਨੂੜ ਨੇੜਲੇ ਕਈ ਪਿੰਡਾਂ ਵਿੱਚ ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਖੇਤਾਂ ਵਿੱਚ ਇਕੱਠਾ ਹੋ ਗਿਆ ਸੀ ਜਿਸ ਕਾਰਨ ਫਸਲਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਖਦਸ਼ਾ ਹੈ।
ਹਾਲਾਂਕਿ ਮੁਹਾਲੀ ਕੰਟਰੋਲ ਰੂਮ ਮੁਤਾਬਕ ਹਾਲਾਤ ਕਾਬੂ ਵਿੱਚ ਹਨ ਅਤੇ ਪ੍ਰਸ਼ਾਸਨ ਮੁਸਤੈਦ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













