'ਸਾਨੂੰ ਜੋ ਮਰਜੀ ਹੋ ਜਾਵੇ ਬੱਚਿਆਂ 'ਤੇ ਕੋਈ ਮੁਸੀਬਤ ਨਾ ਆਵੇ'
ਕਦੇ ਵੀ ਹਮਲਾ ਹੋਣ ਦੇ ਡਰ ਵਿੱਚ ਰਹਿ ਰਹੇ ਲਾਈਨ ਆਫ਼ ਕੰਟਰੋਲ ਦੇ ਨੇੜੇ ਲੇਕਾਂ ਨੇ ਆਪਣੀ ਜਾਨ ਬਚਾਉਣ ਲਈ ਬੰਕਰ ਬਣਾਏ ਹਨ। ਵਧੇਰੇ ਲੋਕ ਪਿੰਡ ਛੱਡ ਕੇ ਜਾ ਚੁੱਕੇ ਹਨ ਪਰ ਕਈਆਂ ਅਨੁਸਾਰ ਉਹ ਮਜ਼ਬੂਰੀ ਕਾਰਨ ਕੀਤੇ ਨਹੀਂ ਜਾ ਸਕਦੇ।
ਸਥਾਨਕ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤੇ ਵਪਾਰ ਠੱਪ ਪੈ ਗਏ ਹਨ। ਪੈਸੇ ਦੀ ਕਮੀ ਨਾਲ ਜੁਝ ਰਹੇ ਲੋਕ ਸਰਕਾਰ ਤੋਂ ਮਦਦ ਦੀ ਉਮੀਦ ਵਿੱਚ ਹਰ ਦਿਨ ਕਟ ਰਹੇ ਹਨ।