ਮੇਧਾ ਪਾਟਕਰ- 'ਮੋਦੀ ਨਦੀ ਕੰਢੇ ਵਸੇ ਪਿੰਡਾਂ ਨੂੰ ਟੂਰਿਜ਼ਮ ਦਾ ਕੇਂਦਰ ਸਮਝਦੇ ਹਨ'

ਵੀਡੀਓ ਕੈਪਸ਼ਨ, ਮੋਦੀ ਨਦੀ ਵਸੇ ਪਿੰਡਾਂ ਨੂੰ ਟੂਰਿਜ਼ਮ ਦਾ ਕੇਂਦਰ ਸਮਝਦੇ ਹਨ- ਮੇਧਾ

ਸਰਦਾਰ ਸਰੋਵਰ ਡੈਮ ਦੇ ਕਾਰਨ ਮੱਧ ਪ੍ਰਦੇਸ਼ ਵਿੱਚ ਨਰਮਦਾ ਕਿਨਾਰੇ ਕਈ ਪਿੰਡਾਂ ’ਚ ਪਾਣੀ ਭਰ ਗਿਆ ਹੈ।

ਇਨ੍ਹਾਂ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਜਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ।ਇਸਦੇ ਖਿਲਾਫ਼ ਨਰਮਦਾ ਬਚਾਓ ਅੰਦੋਲਨ ਦੀ ਨੇਤਾ ਮੇਧਾ ਪਾਟਕਰ ਭੁੱਖ ਹੜਤਾਲ ’ਤੇ ਹੈ।

ਮੇਧਾ ਪਾਟਕਰ ਮੁਤਾਬਕ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਭੁੱਖ ਹੜਤਾਲ ਜਾਰੀ ਰਹੇਗੀ। ਮੇਧਾ ਪਾਟਕਰ ਪਿਛਲੇ 34 ਸਾਲ ਤੋਂ ‘ਨਰਮਦਾ ਬਚਾਓ’ ਅੰਦੋਲਨ ਦੇ ਬੈਨਰ ਹੇਠ ਸਰਦਾਰ ਸਰੋਵਰ ਡੈਮ ਕਾਰਨ ਉੱਜੜੇ ਲੋਕਾਂ ਦੇ ਹੱਕਾਂ ਲਈ ਲੜ ਰਹੀ ਹੈ

ਰਿਪੋਰਟ: ਤੇਜਸ ਵੈਦਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)