ਕਸ਼ਮੀਰੀ ਮੁਜ਼ਾਹਰਾਕਾਰੀਆਂ ਤੇ ਲੰਡਨ ਭਾਰਤੀ ਹਾਈ ਕਮਿਸ਼ਨ ਤੇ ਪੱਥਰ ਸੁੱਟਣ ਦਾ ਇਲਜ਼ਾਮ

'ਫਰੀਡਮ ਮਾਰਚ' ਕਸ਼ਮੀਰ

ਤਸਵੀਰ ਸਰੋਤ, gagan sabharwal/bbc

ਤਸਵੀਰ ਕੈਪਸ਼ਨ, 'ਫਰੀਡਮ ਮਾਰਚ' ਦੇ ਨਾਂ ਹੇਠ ਕੀਤੇ ਗਏ ਇਸ ਐਕਸ਼ਨ ਦੌਰਾਨ ਪਹਿਲਾਂ ਤਾਂ ਲੋਕੀਂ ਸਾਂਤਮਈ ਰਹੇ ਪਰ ਭਾਰਤੀ ਹਾਈ ਕਮਿਸ਼ਨ ਅੱਗੇ ਆਉਂਦੇ ਹੀ ਉਹ ਭੜਕ ਗਏ।

ਇੰਗਲੈਂਡ ਵਿਚ ਰਹਿਣ ਵਾਲੇ ਕਸ਼ਮੀਰੀਆਂ ਨੇ ਭਾਰਤ ਸ਼ਾਸਿਤ ਕਸ਼ਮੀਰ ਵਿਚ ਜਾਰੀ ਪਾਬੰਦੀਆਂ ਖ਼ਿਲਾਫ਼ ਬੁੱਧਵਾਰ ਨੂੰ ਲੰਡਨ ਵਿਚ ਰੋਸ ਮੁਜ਼ਾਹਰਾ ਕੀਤਾ।

ਇਸ ਮੁਜ਼ਾਹਰੇ ਵਿਚ ਕੇਸਰੀ ਝੰਡੇ ਲਈ ਕਾਫ਼ੀ ਗਿਣਤੀ ਵਿਚ ਖ਼ਾਲਿਸਤਾਨ ਸਮਰਥਕ ਵੀ ਮੌਜੂਦ ਸਨ।

'ਫਰੀਡਮ ਮਾਰਚ' ਦੇ ਨਾਂ ਹੇਠ ਕੀਤੇ ਗਏ ਇਸ ਐਕਸ਼ਨ ਦੌਰਾਨ ਪਹਿਲਾਂ ਤਾਂ ਲੋਕੀਂ ਸਾਂਤਮਈ ਰਹੇ ਪਰ ਭਾਰਤੀ ਹਾਈ ਕਮਿਸ਼ਨ ਅੱਗੇ ਆਉਂਦੇ ਹੀ ਉਹ ਭੜਕ ਗਏ।

ਵੀਡੀਓ ਕੈਪਸ਼ਨ, ਕਸ਼ਮੀਰ ਲਈ ਲੰਡਨ 'ਚ ਹਿੰਸਕ ਪ੍ਰਦਰਸ਼ਨ

ਮੌਕੇ ਉੱਤੇ ਮੌਜੂਦ ਬੀਬੀਸੀ ਪੱਤਰਕਾਰ ਗਗਨ ਸੱਭਲਵਾਲ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਹਾਈ ਕਮਿਸ਼ਨ ਦੀ ਇਮਾਰਤ ਉੱਤੇ ਪੱਥਰ, ਅੰਡੇ, ਟਮਾਟਰ ਅਤੇ ਜੁੱਤੀਆਂ-ਚੱਪਲਾਂ ਸੁੱਟੀਆ ਸੁੱਟੀਆਂ।

ਇਹ ਵੀ ਪੜ੍ਹੋ:-

'ਅਸੀਂ ਕੀ ਚਾਹੁੰਦੇ ਹਾਂ..ਅਜ਼ਾਦੀ..ਅਜ਼ਾਦੀ' ਵਰਗੇ ਕਸ਼ਮੀਰ ਪੱਖੀ ਅਤੇ ਭਾਰਤ ਵਿਰੋਧੀ ਨਾਅਰੇ ਲਾਉਣ ਵਾਲੇ ਇਨ੍ਹਾਂ ਲੋਕਾਂ ਨੇ ਨੀਲੇ, ਕੇਸਰੀ, ਹਰੇ ਝੰਡੇ ਫੜ੍ਹ ਹੋਏ ਹਨ।

'ਫਰੀਡਮ ਮਾਰਚ' ਕਸ਼ਮੀਰ

ਤਸਵੀਰ ਸਰੋਤ, gagan sabharwal/bbc

ਤਸਵੀਰ ਕੈਪਸ਼ਨ, ਕਈ ਬੈਨਰਾਂ ਉੱਤੇ ਸੰਯੁਕਤ ਰਾਸਟਰਜ਼ ਪ੍ਰਸਤਾਵ ਨੂੰ ਲਾਗੂ ਕਰਨ ਦੀ ਮੰਗੀ ਕੀਤੀ ਗਈ ।

ਜਿਸ ਤੋਂ ਸਾਫ਼ ਸੀ ਕਿ ਇਹ ਲੋਕ ਕਸ਼ਮੀਰੀ ਮੂਲ ਤੋਂ ਇਲਾਵਾ ਖਾਲਿਸਤਾਨ ਅਤੇ ਪਾਕਿਸਤਾਨ ਸਮਰਥਕ ਵੀ ਸਨ।

ਬੀਬੀਸੀ ਪੱਤਰਕਾਰ ਵਲੋਂ ਭੇਜੀ ਵੀਡੀਓ ਫੁਟੇਜ਼ ਅਤੇ ਤਸਵੀਰਾਂ ਵਿਚ ਲੋਕ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਵੱਲ ਪੱਥਰ, ਟਮਾਟਰ, ਅੰਡੇ ਅਤੇ ਬੋਤਲਾਂ ਸੁੱਟਦੇ ਦਿਖ ਰਹੇ ਹਨ। ਇਸ ਦੌਰਾਨ ਭੀੜ ਵਿਚ ਕੁਝ ਲੋਕਾਂ ਵਲੋਂ ਸਮੋਕ ਬੰਬ ਵੀ ਸੁੱਟ ਗਏ।

ਕੁਝ ਪੱਥਰ ਹਾਈ ਕਮਿਸ਼ਨ ਦੀ ਇਮਾਰਤ ਉੱਤੇ ਵੱਜੇ ਜਿਸ ਨਾਲ ਕਈ ਬਾਰੀਆਂ ਦੇ ਸ਼ੀਸ਼ੇ ਵੀ ਟੁੱਟ ਗਏ।

ਲੰਡਨ ਦੇ ਮੇਅਰ ਸਾਦਿਕ ਖਾਨ ਨੇ ਟਵੀਟ ਕਰਕੇ ਇਸ ਮੁਜ਼ਾਹਰੇ ਦੀ ਨਿੰਦਾ ਕੀਤੀ ਤੇ ਕਿਹਾ ਇਹ ਮਾਮਲਾ ਉਨ੍ਹਾਂ ਨੇ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਹੈ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਭਾਰਤੀ ਹਾਈ ਕਮਿਸ਼ਨ ਨੇ ਟਵਿੱਟਰ ਉੱਤੇ ਇੱਕ ਤਸਵੀਰ ਪੋਸਟ ਕੀਤੀ ਹੈ , ਜਿਸ ਵਿਚ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਹੈ। ਖ਼ਬਰ ਏਜੰਸੀ ਪੀਏ ਮੁਤਾਬਕ ਇਸ ਮਾਮਲੇ ਵਿਚ ਦੋ ਜਣੇ ਗ੍ਰਿਫ਼ਤਾਰ ਕੀਤੇ ਗਏ ਹਨ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਫਰੀਡਮ ਮਾਰਚ ਦੀਆਂ ਤਸਵੀਰਾਂ

'ਫਰੀਡਮ ਮਾਰਚ' ਕਸ਼ਮੀਰ

ਤਸਵੀਰ ਸਰੋਤ, gagan sabharwal/bbc

ਤਸਵੀਰ ਕੈਪਸ਼ਨ, ਇਸ ਮੁਜ਼ਾਹਰੇ ਵਿਚ ਸ਼ਾਮਲ ਹੋਏ ਲੋਕ ਹਿੰਦੋਸਤਾਨ ਅਤੇ ਪਾਕਿਸਤਾਨ ਮੂਲ ਦੇ ਸਨ ਅਤੇ ਕਈ ਖਾਲਿਸਤਾਨ ਦੇ ਸਮਰਥਕ ਵੀ ਸਨ
'ਫਰੀਡਮ ਮਾਰਚ' ਕਸ਼ਮੀਰ

ਤਸਵੀਰ ਸਰੋਤ, gagan sabharwal/bbc

ਤਸਵੀਰ ਕੈਪਸ਼ਨ, ਫਰੀਡਮ ਮਾਰਚ ਪਾਰਲੀਮੈਂਟ ਸਕੂਏਅਰ ਤੋਂ ਸ਼ੁਰੂ ਹੋਇਆ ਅਤੇ ਹਾਈ ਕਮਿਸ਼ਨਰ ਵਿਖੇ ਖ਼ਤਮ ਹੋਇਆ।
'ਫਰੀਡਮ ਮਾਰਚ' ਕਸ਼ਮੀਰ

ਤਸਵੀਰ ਸਰੋਤ, gagan sabharwal/bbc

ਤਸਵੀਰ ਕੈਪਸ਼ਨ, ਮੁਜ਼ਾਹਰਾਕਾਰੀ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇਲਜ਼ਾਮ ਲਗਾ ਰਹੇ ਸਨ ਪਰ ਭਾਰਤ ਸਰਕਾਰ ਹਾਲਾਤ ਸਾਂਤ ਹੋਣ ਦਾ ਦਾਅਵਾ ਕਰ ਰਹੀ ਹੈ।
'ਫਰੀਡਮ ਮਾਰਚ' ਕਸ਼ਮੀਰ

ਤਸਵੀਰ ਸਰੋਤ, gagan sabharwal/bbc

ਤਸਵੀਰ ਕੈਪਸ਼ਨ, ਲੰਡਨ ਵਿਚ 15 ਅਗਸਤ ਨੂੰ ਵੀ ਰੋਸ ਮੁਜ਼ਾਹਰਾ ਕੀਤਾ ਜਾ ਚੁੱਕਾ ਹੈ।
'ਫਰੀਡਮ ਮਾਰਚ' ਕਸ਼ਮੀਰ

ਤਸਵੀਰ ਸਰੋਤ, Gaggan sabarwal/bbc

ਤਸਵੀਰ ਕੈਪਸ਼ਨ, ਮੁਜ਼ਾਹਰੇ ਦੌਰਾਨ ਕੁਝ ਲੋਕਾਂ ਨੇ ਹਾਈਕਮਿਸ਼ਨ ਵੱਲ ਪੱਥਰ ਸੁੱਟੇ , ਜਿਸ ਨਾਲ ਖਿੜਕੀਆਂ ਦੇ ਸ਼ੀਸੇ ਟੁੱਟ ਗਏ।

ਇਹ ਵੀਡੀਓਜ਼ ਤੁਸੀਂ ਵੇਖ ਸਕਦੇ ਹੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)