ਧਾਰਾ 370 ਹਟਾਏ ਜਾਣ ਦੇ ਖ਼ਿਲਾਫ਼ ਨੈਸ਼ਨਲ ਕਾਨਫਰੰਸ ਨੇ ਸੁਪਰੀਮ ਕੋਰਟ ਨੂੰ ਲਗਾਈ ਗੁਹਾਰ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Reuters
ਜੰਮੂ-ਕਸ਼ਮੀਰ ਨਾਲ ਸਬੰਧਤ ਧਾਰਾ 370 'ਤੇ ਰਾਸ਼ਟਰਪਤੀ ਦੇ ਆਦੇਸ਼ ਦੇ ਖ਼ਿਲਾਫ਼ ਨੈਸ਼ਨਲ ਕਾਨਫਰੰਸ ਦੇ ਨੇਤਾਵਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ ਹੈ।
ਨੈਸ਼ਨਲ ਕਾਨਫਰੰਸ ਦੇ ਨੇਤਾ ਮੁਹੰਮਦ ਅਕਬਰ ਲੋਨ ਅਤੇ ਹਸਨੈਨ ਮਸੂਦੀ ਨੇ 5 ਅਗਸਤ ਨੂੰ ਜਾਰੀ ਕੀਤੇ ਗਏ ਰਾਸ਼ਟਰਪਤੀ ਦੇ ਆਦੇਸ਼ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ।
ਨੈਸ਼ਨਲ ਕਾਨਫਰੰਸ ਦੇ ਨੇਤਾ ਮੁਹੰਮਦ ਅਕਬਰ ਲੋਨ ਅਤੇ ਹਸਨੈਨ ਮਸੂਦੀ ਨੇ ਜੰਮੂ-ਕਸ਼ਮੀਰ (ਪੁਨਰ-ਗਠਨ) ਐਕਟ, 2019 ਨੂੰ ਚੁਣੌਤੀ ਦਿੰਦਿਆਂ ਹੋਇਆ, ਉਸ ਨੂੰ 'ਅਸੰਵਿਧਾਨਿਕ, ਗ਼ੈਰ-ਕਾਨੂੰਨੀ ਅਤੇ ਬੇਅਸਰ' ਐਲਾਨਣ ਦੀ ਮੰਗ ਕੀਤੀ ਹੈ।
ਸੋਨੀਆ ਗਾਂਧੀ ਬਣੀ ਕਾਂਗਰਸ ਦੀ ਅੰਤਰਿਮ ਪ੍ਰਧਾਨ
ਸੋਨੀਆ ਗਾਂਧੀ ਨੂੰ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਕਾਂਗਰਸ ਦਾ ਅੰਤਰਿਮ ਪ੍ਰਧਾਨ ਬਣਾ ਦਿੱਤਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਪ੍ਰੈੱਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ-
- 'ਮੋਦੀ ਦੇ ਭਗਤ ਇੰਝ ਜਸ਼ਨ ਮਨਾ ਰਹੇ ਹਨ ਜਿਵੇਂ ਇੱਕੋ ਦਿਨ ਆਜ਼ਾਦੀ ਵੀ ਮਿਲੀ ਤੇ ਵਿਸ਼ਵ ਕੱਪ ਵੀ' - ਹਨੀਫ਼ ਦੀ ਟਿੱਪਣੀ
- ਵੰਡ ਦੇ ਫ਼ਿਰਕੂਪੁਣੇ 'ਚ ਕਿੰਝ ਬਚੀ 3 ਦੋਸਤਾਂ ਦੀ ਮਿੱਤਰਤਾ
- '370 ਤੇ 35A ਨੇ ਅੱਤਵਾਦ ਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ'
- ਧਾਰਾ 370 'ਤੇ ਇਮਰਾਨ ਖ਼ਾਨ: ‘ਅਸੀਂ ਦੁਨੀਆਂ ਨੂੰ ਦੱਸਾਂਗੇ ਕਿ ਉਹੀ ਜ਼ੁਲਮ ਹੋ ਰਹੇ ਹਨ ਜੋ ਨਾਜ਼ੀਆਂ ਨੇ ਕੀਤੇ ਸਨ’

ਤਸਵੀਰ ਸਰੋਤ, Getty Images
ਪੂਰੇ ਦਿਨ ਚੱਲੀ ਕਾਂਗਰਸ ਕਮੇਟੀ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ। ਮੀਟਿੰਗ ਵਿੱਚ ਰਾਹੁਲ ਗਾਂਧੀ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਰਾਹੁਲ ਨੇ ਹਾਰ ਦੀ ਜ਼ਿੰਮੇਵਾਰੀ ਲਈ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।
ਸ਼੍ਰੀਨਗਰ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦੀ ਵੀਡੀਓ
ਭਾਰਤ ਸ਼ਾਸਿਤ ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕੀਤੇ ਜਾਣ ਦੇ ਬਾਅਦ ਘਾਟੀ ਵਿੱਚ ਤਣਾਅਪੂਰਨ ਮਾਹੌਲ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਭਾਰੀ ਤਾਇਨਾਤੀ ਵਿਚਾਲੇ ਸ਼ੁੱਕਰਵਾਰ ਨੂੰ ਸ਼੍ਰੀਨਗਰ ਦੇ ਸੌਰਾ ਇਲਾਕੇ ਵਿੱਚ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਹੋਇਆ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਭਾਰਤ ਸਰਕਾਰ ਦਾ ਦਾਅਵਾ ਹੈ ਕਿ ਅਜਿਹਾ ਕੋਈ ਵੱਡਾ ਪ੍ਰਦਰਸ਼ਨ ਨਹੀਂ ਹੋਇਆ ਹੈ ਪਰ ਬੀਬੀਸੀ ਦੇ ਐਕਸਕਲੂਸਿਵ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਵੱਡੀ ਗਿਣਤੀ ਵਿੱਚ ਸੜਕਾਂ 'ਤੇ ਉਤਰੇ ਹਨ।
ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਸੁਰੱਖਿਆ ਮੁਲਾਜ਼ਮਾਂ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਪੈਲੇਟ ਗਨ ਦਾ ਵੀ ਇਸਤੇਮਾਲ ਕੀਤਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਸ਼ਿਵ ਲਾਲ ਡੋਡਾ: ਪੰਜਾਬ 'ਚ ਬਰਫ਼ ਵੇਚਣ ਵਾਲੇ ਸ਼ਖਸ ਦੀ ਵੱਡਾ ਸ਼ਰਾਬ ਕਾਰੋਬਾਰੀ ਬਣਨ ਦੀ ਕਹਾਣੀ
ਅਬੋਹਰ 'ਚ ਸਾਲ 2015 'ਚ ਇੱਕ ਦਲਿਤ ਨੌਜਵਾਨ ਦਾ ਹੱਥ-ਪੈਰ ਵੱਢ ਦਿੱਤਾ ਗਿਆ, ਉਸ ਦੀ ਮੌਤ ਮਾਮਲੇ ਵਿੱਚ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਸਮੇਤ 24 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ।
ਵੀਰਵਾਰ ਨੂੰ ਸੁਣਵਾਈ ਕਰਦੇ ਹੋਏ ਫਾਜ਼ਿਲਕਾ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਜਸਪਾਲ ਸਿੰਘ ਨੇ ਇਸ ਮਾਮਲੇ ਵਿਚ 26 ਮੁਲਜ਼ਮਾਂ ਵਿੱਚੋਂ 24 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇੱਕ ਦੋਸ਼ੀ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦ ਕਿ ਇੱਕ ਨੂੰ ਬਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-

ਤਸਵੀਰ ਸਰੋਤ, OZAN KOSE/AFP/GETTY IMAGES
ਭੀਮ ਕਤਲ ਕਾਂਡ ਨਾਲ ਜਾਣੇ ਜਾਂਦੇ ਇਸ ਕੇਸ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਦੇ ਦੋਸ਼ ਵਿੱਚ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ (49), ਉਸ ਦੇ ਭਤੀਜੇ ਅਮਿੱਤ ਡੋਡਾ 'ਤੇ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਸ਼ਿਵ ਲਾਲ ਡੋਡਾ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ ਅਬੋਹਰ ਵਿੱਚ ਬੱਸ ਅੱਡੇ ਨੇੜੇ ਬਰਫ਼ ਵੇਚਦਾ ਸੀ। ਅਬੋਹਰ ਦੇ ਲੋਕ ਦੱਸਦੇ ਹਨ ਕਿ ਸ਼ਿਵ ਲਾਲ ਡੋਡਾ ਅਚਾਨਕ ਸ਼ਹਿਰ ਵਿੱਚੋਂ ਗਾਇਬ ਹੋ ਗਿਆ ਤੇ ਉਹ ਦਿੱਲੀ ਜਾ ਕੇ ਸ਼ਰਾਬ ਦਾ ਵੱਡਾ ਕਾਰੋਬਾਰੀ ਬਣ ਗਿਆ। ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਚੀਨ ਵਿੱਚ ਲੇਕੀਮਾ ਤੂਫ਼ਾਨ ਦਾ ਕਹਿਰ, 22 ਦੀ ਮੌਤ
ਚੀਨ ਦੇ ਸਟੇਟ ਮੀਡੀਆ ਮੁਤਾਬਕ ਚੀਨ ਵਿੱਚ ਲੇਕੀਮਾ ਤੂਫ਼ਾਨ ਕਾਰਨ 22 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ।

ਤਸਵੀਰ ਸਰੋਤ, Reuters
ਅਧਿਕਾਰੀਆਂ ਮੁਤਾਬਕ ਮੌਤਾਂ ਤੂਫ਼ਾਨ ਕਰਾਨ ਜ਼ਮੀਨ ਖਿਸਕਣ ਕਰਕੇ ਹੋਈਆਂ ਅਤੇ ਕਈ ਲੋਕ ਲਾਪਤਾ ਵੀ ਹੋ ਗਏ ਹਨ।
ਸ਼ੁਰੂ 'ਚ ਤਾਂ ਤੂਫ਼ਾਨ ਕਾਫੀ ਤੇਜ਼ ਸੀ ਪਰ ਜ਼ਮੀਨ 'ਤੇ ਪਹੁੰਚਣ ਤੋਂ ਥੋੜ੍ਹਾ ਚਿਰ ਪਹਿਲਾਂ ਇਹ ਕੁਝ ਕਮਜ਼ੋਰ ਪੈ ਗਿਆ। ਹਾਲਾਂਕਿ ਫਿਰ ਵੀ ਇਸ ਗਤੀ 187 ਕਿਲੋਮੀਟਰ ਪ੍ਰਤੀ ਘੰਟਾ ਸੀ।
ਇਹ ਵੀ ਪੜ੍ਹੋ-
ਕਸ਼ਮੀਰ ਬਾਰੇ ਸਾਡੀ ਇਹ ਵੀਡੀਓਜ਼ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4