ਲਦਾਖ ਦੀ ਸੋਲੋ ਬੂਟੀ ਬਾਰੇ ਜਾਣੋ ਜਿਸ ਦਾ ਮੋਦੀ ਨੇ ਜ਼ਿਕਰ ਕੀਤਾ

ਤਸਵੀਰ ਸਰੋਤ, Getty Images
- ਲੇਖਕ, ਰਿਗਜ਼ਿਨ ਨਾਮਗਿਆਲ
- ਰੋਲ, ਲਦਾਖ ਤੋਂ ਬੀਬੀਸੀ ਲਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਤ ਅੱਠ ਵਜੇ ਜਦੋਂ ਦੇਸ ਨੂੰ ਸੰਬੋਧਨ ਕੀਤਾ ਤਾਂ ਪੂਰੀ ਜਨਤਾ ਟਿਕਟਿਕੀ ਲਾ ਕੇ ਉਨ੍ਹਾਂ ਨੂੰ ਸੁਣ ਰਹੀ ਸੀ।
ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਜੰਮੂ-ਕਸ਼ਮੀਰ ਬਾਰੇ ਵਿੱਚ ਲਏ ਗਏ ਤਾਜ਼ਾ ਫੈਸਲੇ ਬਾਰੇ ਸਫ਼ਾਈ ਦਿੱਤੀ ਅਤੇ ਇਹ ਵੀ ਦੱਸਿਆ ਕਿ ਇਸ ਫੈਸਲੇ ਨਾਲ ਕਿਵੇਂ ਜੰਮੂ-ਕਸ਼ਮੀਰ ਤੇ ਲਦਾਖ ਨੂੰ ਫਾਇਦਾ ਪਹੁੰਚੇਗਾ।
ਲਦਾਖ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਇੱਕ ਖ਼ਾਸ ਬੂਟੀ ਦਾ ਜ਼ਿਕਰ ਕੀਤਾ ਅਤੇ ਉਸ ਨੂੰ ‘ਸੰਜੀਵਨੀ ਬੂਟੀ’ ਦੱਸਿਆ।
ਇਹ ਵੀ ਪੜ੍ਹੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਲਦਾਖ ਵਿੱਚ ਸੋਲੋ ਨਾਂ ਦਾ ਬੂਟਾ ਮਿਲਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਬੂਟਾ ਹਾਈ ਐਲਟੀਟਿਊਡ 'ਤੇ ਰਹਿਣ ਵਾਲੇ ਲੋਕਾਂ ਲਈ ਅਤੇ ਬਰਫੀਲੀਆਂ ਥਾਂਵਾਂ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਲਈ ਸੰਜੀਵਨੀ ਦਾ ਕੰਮ ਕਰਦਾ ਹੈ। ਘੱਟ ਆਕਸੀਜ਼ਨ ਵਾਲੀ ਥਾਂ ਵਿੱਚ ਇਮਿਊਨ ਸਿਸਟਮ ਨੂੰ ਸੰਭਾਲਣ ਵਿੱਚ ਇਸ ਦੀ ਭੂਮਿਕਾ ਹੈ।"

ਤਸਵੀਰ ਸਰੋਤ, dd NEWS
"ਸੋਚੋ ਅਜਿਹੀ ਚੀਜ਼ ਪੂਰੀ ਦੁਨੀਆਂ ਵਿੱਚ ਵਿਕਣੀ ਚਾਹੀਦੀ ਹੈ ਜਾਂ ਨਹੀਂ? ਅਜਿਹੇ ਅਣਗਿਣਤ ਬੂਟੇ, ਹਰਬਲ ਪ੍ਰੋਡਕਟ ਜੰਮੂ-ਕਸ਼ਮੀਰ ਅਤੇ ਲਦਾਖ ਵਿੱਚ ਮੌਜੂਦ ਹਨ। ਉਨ੍ਹਾਂ ਦੀ ਪਛਾਣ ਕੀਤੀ ਜਾਵੇਗੀ। ਵਿਕਰੀ ਹੋਵੇਗੀ ਤਾਂ ਉੱਥੋਂ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਲਈ ਮੈਂ ਦੇਸ਼ ਦੇ ਉੱਦਮੀਆਂ, ਫੂਡ ਪ੍ਰੋਸੈਸਿੰਗ ਨਾਲ ਜੁੜੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਜੰਮੂ-ਕਸ਼ਮੀਰ ਤੇ ਲਦਾਖ ਦੇ ਸਥਾਨਕ ਉਤਪਾਦਾਂ ਨੂੰ ਪੂਰੀ ਦੁਨੀਆਂ ਵਿੱਚ ਪਹੁੰਚਾਉਣ ਲਈ ਅੱਗੇ ਆਉਣ।"
ਕਿਹੜੀ ਬੂਟੀ ਹੈ ਸੋਲੋ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਜਦੋਂ ਸੋਲੋ ਨਾਂ ਦੀ ਬੂਟੀ ਦਾ ਜ਼ਿਕਰ ਕੀਤਾ ਤਾਂ ਇਸ ਨੂੰ ਲੈ ਕੇ ਆਮ ਲੋਕਾਂ ਦੀ ਜਿਗਿਆਸਾ ਵਧ ਗਈ।

ਤਸਵੀਰ ਸਰੋਤ, Getty Images
ਸੋਲੋ ਨਾਂ ਦੀ ਇਹ ਬੂਟੀ ਲਦਾਖ ਵਿੱਚ ਮਿਲਦੀ ਹੈ। ਲਦਾਖ ਤੋਂ ਇਲਾਵਾ ਇਹ ਬੂਟੀ ਸਾਈਬੇਰੀਆ ਦੀਆਂ ਪਹਾੜੀਆਂ ਵਿੱਚ ਵੀ ਮਿਲਦੀ ਹੈ।
ਡਿਫੈਂਸ ਇੰਸਟੀਚਿਊਟ ਆਫ਼ ਹਾਈ ਐਲਟੀਟਿਊਡ ਐਂਡ ਰਿਸਰਚ (DIHAR) ਦੇ ਨਿਰਦੇਸ਼ਕ ਡਾਕਟਰ ਓਪੀ ਚੌਰਸੀਆ ਨੇ ਦੱਸਿਆ ਕਿ ਇਸ ਬੂਟੇ ਵਿੱਚ ਬਹੁਤ ਜ਼ਿਆਦਾ ਦਵਾਈਆਂ ਵਾਲੇ ਗੁਣ ਹਨ।
ਡਾ. ਚੌਰਸੀਆ ਦੱਸਦੇ ਹਨ, "ਇਸ ਬੂਟੀ ਦੀ ਮਦਦ ਨਾਲ ਭੁੱਖ ਨਾ ਲਗਣ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾਂਦਾ ਹੈ। ਨਾਲ ਹੀ ਇਸ ਬੂਟੀ ਨਾਲ ਯਾਦਦਾਸ਼ਤ ਨੂੰ ਵੀ ਬਿਹਤਰ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਸੋਲੋ ਦਾ ਇਸਤੇਮਾਲ ਡਿਪਰੈਸ਼ਨ ਦੀ ਦਵਾਈ ਵਜੋਂ ਵੀ ਕੀਤਾ ਜਾਂਦਾ ਹੈ।

ਤਸਵੀਰ ਸਰੋਤ, STEVEN FOSTER
ਸੋਲੋ 15 ਤੋਂ 18 ਹਜ਼ਾਰ ਫੁੱਟ ਦੀ ਉਚਾਈ 'ਤੇ ਉਗਦੀ ਹੈ। ਲਦਾਖ ਵਿੱਚ ਇਸ ਦੇ ਬੂਟੇ ਖਾਰਦੁੰਗ-ਲਾ, ਚਾਂਗਲਾ ਤੇ ਪੇਜ਼ਿਲਾ ਇਲਾਕੇ ਵਿੱਚ ਮਿਲਦੇ ਹਨ।
ਲਦਾਖ ਦੇ ਸਥਾਨਕ ਲੋਕ ਇਸ ਬੂਟੇ ਦੇ ਪਕਵਾਨ ਵੀ ਬਣਾਉਂਦੇ ਹਨ ਜਿਸ ਨੂੰ ਉਹ 'ਤੰਗਥੁਰ' ਕਹਿੰਦੇ ਹਨ। ਇਹ ਪਕਵਾਨ ਸਥਾਨਕ ਲੋਕਾਂ ਵਿਚਾਲੇ ਕਾਫੀ ਮਸ਼ਹੂਰ ਹਨ। ਇਨ੍ਹਾਂ ਦਾ ਸੇਵਨ ਸਿਹਤ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾਂਦਾ ਹੈ।
ਡਾਕਟਰ ਚੌਰਸੀਆ ਦੱਸਦੇ ਹਨ ਕਿ ਮੁੱਖ ਤੌਰ 'ਤੇ ਸੋਲੋ ਦੀਆਂ ਤਿੰਨ ਪ੍ਰਜਾਤੀਆਂ ਮਿਲਦੀਆਂ ਹਨ ਜਿਨ੍ਹਾਂ ਦਾ ਨਾਂ ਸੋਲੋ ਕਾਰਪੋ (ਸਫੇਦ), ਸੋਲੋ ਮਾਰਪੋ (ਲਾਲ) ਅਤੇ ਸੋਲੋ ਸੇਰਪੋ (ਪੀਲਾ) ਹੈ।
ਭਾਰਤ ਵਿੱਚ ਲਦਾਖ ਹੀ ਇੱਕੋ-ਇੱਕ ਥਾਂ ਹੈ ਜਿੱਥੇ ਸੋਲੋ ਪਾਇਆ ਜਾਂਦਾ ਹੈ। ਲਦਾਖ ਦੇ ਸਥਾਨਕ ਵੈਦ ਤੇ ਆਯੁਰਵੇਦਿਕ ਡਾਕਟਰ ਵੀ ਇਸ ਬੂਟੀ ਦੀ ਦਵਾਈਆਂ ਵਿੱਚ ਵਰਤੋਂ ਕਰਦੇ ਹਨ। ਉਹ ਮੁੱਖ ਤੌਰ 'ਤੇ ਸੋਲੋ ਕਾਰਪੋ (ਸਫੇਦ) ਦਾ ਇਸਤੇਮਾਲ ਕਰਦੇ ਹਨ।
ਸੋਲੋ ਬੂਟੀ ਦਾ ਵਿਗਿਆਨਿਕ ਨਾਂ ਰੋਡੀਯੋਲਾ (Rhodiola) ਹੈ। DIHAR ਸੰਸਥਾਨ ਵਿੱਚ ਇਸ ਬੂਟੀ 'ਤੇ ਬੀਤੇ 10 ਸਾਲਾਂ ਨਾਲ ਖੋਜ ਕਾਰਜ ਚੱਲ ਰਿਹਾ ਹੈ। ਨਾਲ ਹੀ ਇੱਥੋਂ ਦੇ ਵਿਗਿਆਨੀ ਇਸ ਬੂਟੇ ਦੇ ਵਪਾਰੀਕਰਨ ਦੇ ਬਾਰੇ ਵਿੱਚ ਵੀ ਵਿਉਂਤਬੰਦੀ ਕਰ ਰਹੇ ਹਨ।
ਵੈਕਲਪਿਕ ਦਵਾਈਆਂ 'ਤੇ ਖੋਜ ਕਰਨ ਵਾਲੀ ਅਮਰੀਕਾ ਦੀ ਸਰਕਾਰੀ ਏਜੰਸੀ ਨੈਸ਼ਨਲ ਸੈਂਟਰ ਫਾਰ ਕੌਂਪਲੀਮੈਂਟਰੀ ਐਂਡ ਇੰਟੀਗਰੇਟਿਵ ਹੈਲਥ (ਐੱਨਸੀਸੀਆਈਐੱਚ) ਵੱਲੋਂ ਦੱਸਿਆ ਗਿਆ ਹੈ ਕਿ ਸੋਲੋ ਦੇ ਬੂਟਿਆਂ ਉੱਤੇ ਖੋਜ ਹੋਈ ਹੈ।
ਉਸ ਵਿੱਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇਸ ਦੇ ਸੇਵਨ ਨਾਲ ਮਾਨਸਿਕ ਤਣਾਅ ਘਟ ਕਰਨ ਵਿੱਚ ਮਦਦ ਮਿਲਦੀ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3