ਧਾਰਾ 370 'ਤੇ ਇਮਰਾਨ ਖ਼ਾਨ: ‘ਅਸੀਂ ਦੁਨੀਆਂ ਨੂੰ ਦੱਸਾਂਗੇ ਕਿ ਉਹੀ ਜ਼ੁਲਮ ਹੋ ਰਹੇ ਹਨ ਜੋ ਨਾਜ਼ੀਆਂ ਨੇ ਕੀਤੇ ਸਨ’

ਵੀਡੀਓ ਕੈਪਸ਼ਨ, ‘ਅਸੀਂ ਦੁਨੀਆਂ ਨੂੰ ਦੱਸਾਂਗੇ ਕਿ ਉਹੀ ਜ਼ੁਲਮ ਹੋ ਰਹੇ ਹਨ ਜੋ ਨਾਜ਼ੀਆਂ ਨੇ ਕੀਤੇ ਸਨ’

ਇਮਰਾਨ ਖ਼ਾਨ ਨੇ ਕਿਹਾ, ''ਭਾਰਤ ਦੇ ਇਸ ਕਦਮ ਨੂੰ ਅਸੀਂ ਦੁਨੀਆਂ ਦੇ ਹਰ ਮੰਚ ਜਿਵੇਂ ਕਿ ਸੰਯੁਕਤ ਰਾਸ਼ਟਰ ਸਕਿਊਰਿਟੀ ਕਾਊਂਸਿਲ ਵਿੱਚ ਗੱਲ ਚੁੱਕਾਂਗੇ। ਕਸ਼ਮੀਰੀਆਂ ਦੇ ਨਾਲ ਪਾਕਿਸਤਾਨ ਹੀ ਨਹੀਂ ਸਗੋਂ ਸਾਰੀ ਦੁਨੀਆਂ ਦੇ ਮੁਸਲਮਾਨਾਂ ਦੀ ਆਵਾਜ਼ ਹੈ।''

ਇਮਰਾਨ ਖ਼ਾਨ ਨੇ ਭਾਰਤ ਦੀ ਭਾਜਪਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਗੱਲ ਇੰਨੀ ਅੱਗੇ ਚਲੀ ਜਾਵੇਗੀ ਕਿ ਸਾਰਿਆਂ ਨੂੰ ਨੁਕਸਾਨ ਹੋਵੇਗਾ ਅਤੇ ਨਤੀਜੇ ਗੰਭੀਰ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)