ਈਰਾਨ ਦੀ ਬ੍ਰਿਟੇਨ ਨੂੰ ਧਮਕੀ: ਧੌਂਸ ਜਮਾਉਣ ਵਾਲਿਆਂ ਨੂੰ ਜਵਾਬ ਦੇਣ ਤੋਂ ਝਿਜਕਾਂਗੇ ਨਹੀਂ- ਪੰਜ ਮੁੱਖ ਖ਼ਬਰਾਂ

ਈਰਾਨ ਦੇ ਅਧਿਕਾਰੀਆਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਬ੍ਰਿਟੇਨ ਨੇ ਈਰਾਨੀ ਸਮੁੰਦਰੀ ਬੇੜੇ ਸੁਪਰ ਟੈਂਕਰ ਗਰੀਸ-1ਨੂੰ ਨਾ ਛੱਡਿਆ ਤਾਂ ਉਹ ਬਰਤਾਨਵੀ ਤੇਲ ਟੈਂਕਰ ਨੂੰ ਕਬਜ਼ੇ ਵਿਚ ਲੈ ਲੈਣਗੇ।

ਇਸ ਬੇੜੇ ਬਾਰੇ ਸ਼ੱਕ ਕੀਤਾ ਜਾ ਰਿਹਾ ਸੀ ਕਿ ਇਹ ਈਰਾਨ ਤੋਂ ਸੀਰੀਆ ਵੱਲ ਤੇਲ ਲੈ ਕੇ ਜਾ ਰਿਹਾ ਸੀ।

ਇਸ ਨੂੰ ਯੂਰਪੀਅਨ ਯੂਨੀਅਨ ਦੀਆਂ ਪਾਬੰਦੀਆਂ ਦੀ ਉਲੰਘਣਾ ਦਾ ਦੋਸ਼ੀ ਮੰਨਦਿਆਂ ਕਬਜ਼ੇ ਵਿਚ ਲਿਆ ਗਿਆ।

ਈਰਾਨ ਨੇ ਤਹਿਰਾਨ ਵਿਚ ਬ੍ਰਿਟੇਨ ਦੇ ਰਾਜਦੂਤ ਨੂੰ ਤਲਬ ਕਰਕੇ ਆਪਣਾ ਰੋਸ ਪ੍ਰਗਟਾਇਆ ਅਤੇ ਇਸ ਬਰਤਾਨਵੀ ਕਦਮ ਨੂੰ 'ਡਕੈਤੀ ਦੀ ਕਿਸਮ' ਕਰਾਰ ਦਿੱਤਾ।

ਇਹ ਵੀ ਪੜ੍ਹੋ-

ਬਜਟ 2019: 7 ਗੱਲਾਂ ਜਿਸ ਕਰਕੇ ਬਜਟ ਦੀ ਆਲੋਚਨਾ ਹੋ ਰਹੀ ਹੈ

  • ਬਜਟ ਕਿਸਾਨਾਂ ਦੇ ਮੁੱਦੇ ਨੂੰ ਛੇੜਨ ਵਿੱਚ ਅਸਮਰਥ ਰਿਹਾ। ਸਰਕਾਰ ਨੇ ਐਮਐਸਪੀ (ਘੱਟੋ ਘੱਟ ਸਮਰਥਨ ਮੁੱਲ) ਤਾਂ ਵਧਾ ਦਿੱਤੀ ਪਰ ਕਿਸਾਨਾਂ ਲਈ ਕੁਝ ਖਾਸ ਨਹੀਂ ਲਿਆ ਸਕੇ। ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਕਿਸਾਨ ਤੇ ਉਪਭੋਗਤਾ ਦੋਵੇਂ ਇੱਕੋ ਮੰਚ 'ਤੇ ਹੋਣੇ ਚਾਹੀਦੇ ਹਨ।
  • ਬਜਟ ਗਰੀਬਾਂ ਵਾਸਤੇ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਜਟ ਵਿੱਚ ਜ਼ਿਆਦਾ ਗੱਲ ਬੁਨਿਆਦੀ ਢਾਂਚਿਆਂ ਦੀ ਕੀਤੀ ਗਈ ਹੈ। ਗਰੀਬਾਂ ਦੇ ਨਾਲ ਆਮ ਲੋਕਾਂ ਬਾਰੇ ਵੀ ਇਸ ਬਜਟ ਵਿੱਚ ਕੋਈ ਜ਼ਿਕਰ ਨਹੀਂ।
  • ਪੈਟ੍ਰੋਲ ਅਤੇ ਡੀਜ਼ਲ ਦਾ ਇੱਕ ਰੁਪਏ ਮਹਿੰਗਾ ਹੋਣਾ ਆਮ ਆਦਮੀ ਦੀ ਜੇਬ 'ਤੇ ਸਿੱਧਾ ਅਸਰ ਪਾਉਂਦਾ ਹੈ। ਇਸ ਨਾਲ ਆਵਾਜਾਈ ਦੀਆਂ ਕੀਮਤਾਂ 'ਤੇ ਵੀ ਅਸਰ ਪਵੇਗਾ ਤੇ ਆਮ ਆਦਮੀ ਮਹਿੰਗਾਈ ਦੇ ਗੇੜ੍ਹ ਵਿੱਚ ਫਸਿਆ ਰਹੇਗਾ।
  • ਹਾਲਾਂਕਿ ਅਮੀਰ ਆਦਮੀ ਦੀ ਆਮਦਨ ਉੱਤੇ ਵੱਧ ਟੈਕਸ ਲਗਾਇਆ ਗਿਆ ਹੈ ਪਰ ਕਾਰਪੋਰੇਟ ਟੈਕਸ ਘੱਟ ਕਰਕੇ ਗੱਲ ਲਗਭਗ ਉੱਥੇ ਹੀ ਆ ਗਈ ਹੈ।
  • ਔਰਤਾਂ ਵਾਸਤੇ ਇਸ ਬਜਟ ਵਿੱਚ ਕੁਝ ਨਹੀਂ ਹੈ। ਉਲਟਾ ਸੋਨੇ ਅਤੇ ਬਾਕੀ ਮਹਿੰਗੀਆਂ ਧਾਤੂਆਂ ਨੂੰ ਮਹਿੰਗਾ ਕਰਨ ਨਾਲ ਸਰਕਾਰ ਨੇ ਦੇਸ ਦੀਆਂ ਔਰਤਾਂ ਦੇ ਬਚਤ ਕਰਨ ਦੇ ਢੰਗ ਉੱਤੇ ਵੀ ਅਸਰ ਪਾਇਆ ਹੈ।
  • ਨੌਜਵਾਨਾਂ ਦੀ ਗੱਲ ਕਰਦੇ ਹੋਏ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ ਲਈ ਜ਼ਰੂਰੀ ਹੈ, ਸਿੱਖਿਆ ਦੇ ਖੇਤਰ ਵਿੱਚ ਵੱਧ ਪੈਸੇ ਲਗਾਉਣਾ। ਜੋ ਇਸ ਬਜਟ ਵਿੱਚ ਨਹੀਂ ਹੈ।
  • ਜੇਕਰ ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ ਭਾਰਤ ਵਿੱਚ 'ਸਟਕਚਰਲ' ਬੇਰੁਜ਼ਗਾਰੀ ਹੈ। ਇਸ ਦਾ ਭਾਵ ਹੈ ਕਿ ਜਿੱਥੇ ਨੌਕਰੀਆਂ ਮੌਜੂਦ ਹਨ, ਉੱਥੇ ਕੰਮ ਕਰਨ ਲਈ ਲੋਕ ਨਹੀਂ ਹਨ, ਜੇਕਰ ਕੋਈ ਹਨ ਤਾਂ ਉਹ ਉਸ ਨੌਕਰੀ ਲਈ ਅਕੁਸ਼ਲ ਹਨ। ਇਸ ਬਾਰੇ ਤਾਂ ਕੀ ਵਿੱਤ ਮੰਤਰੀ ਬੇਰੁਜ਼ਗਾਰੀ ਬਾਰੇ ਹੀ ਗੱਲ ਕਰਨਾ ਭੁੱਲ ਗਏ।

ਭਾਰਤ ਵਿੱਚ ਵੱਧ ਰਹੇ ਹਨ 'ਸੇਮੀ ਅਰੇਂਜਡ' ਵਿਆਹ: UN ਦੀ ਰਿਪੋਰਟ

ਵਿਆਹ ਦੱਸਦੇ ਹਨ ਕਿ ਕੋਈ ਖ਼ਾਸ ਸਮਾਜ ਕਿਵੇਂ ਚੱਲ ਰਿਹਾ ਹੈ। ਜੇ ਵਿਆਹਾਂ ਦਾ ਸਮਾਜਿਕ ਅਤੇ ਮਨੋਵਿਗਿਆਨਿਕ ਨਜ਼ਰੀਏ ਨਾਲ ਅਧਿਐਨ ਕੀਤਾ ਜਾਵੇ ਤਾਂ ਕਈ ਅਹਿਮ ਗੱਲਾਂ ਨਿਕਲ ਕੇ ਸਾਹਮਣੇ ਆ ਜਾਣਗੀਆਂ।

ਬਦਲਦੇ ਸਮਾਜ ਦੇ ਸੱਭਿਆਚਾਰਕ ਢਾਂਚੇ ਦੇ ਨਾਲ ਵਿਆਹ ਵੀ ਬਦਲ ਰਹੇ ਹਨ, ਵਿਆਹਾਂ ਦਾ ਤਰੀਕਾ ਵੀ ਬਦਲ ਰਿਹਾ ਹੈ। ਇਹ ਕਹਿਣਾ ਹੈ ਸੰਯੁਕਤ ਰਾਸ਼ਟਰ ਦੀ ਹਾਲ ਹੀ ਵਿੱਚ ਆਈ ਰਿਪੋਰਟ ਦਾ।

ਯੂਐੱਨ ਵੀਮਨ ਨੇ ਇਸ ਸਿਲਸਿਲੇ ਵਿੱਚ ਇੱਕ ਰਿਸਰਚ ਰਿਪੋਰਟ ਛਾਪੀ ਹੈ। ਰਿਪੋਰਟ ਦਾ ਨਾਮ ਹੈ - ਪ੍ਰੋਗ੍ਰੇਸ ਆਫ਼ ਵਰਲਡਸ ਵੀਮਨ 2019-2010: ਫ਼ੈਮਿਲੀਜ਼ ਇਨ ਏ ਚੇਂਜਿੰਗ ਵਰਲਡ। ਜਿਸ ਵਿੱਚ ਭਾਰਤੀ ਸਮਾਜ ਅਤੇ ਔਰਤਾਂ ਬਾਰੇ ਕਈ ਦਿਲਚਸਪ ਗੱਲਾਂ ਸਾਹਮਣੇ ਆਈਆਂ ਹਨ

ਇਹ ਵੀ ਪੜ੍ਹੋ-

#PAKvBAN ਵਿਸ਼ਵ ਕੱਪ 2019: ਬੰਗਲਾਦੇਸ਼ ਦੀ 8ਵੀਂ ਦੌੜ ਅਤੇ ਪਾਕਿਸਤਾਨ ਵਿਸ਼ਵ ਤੋਂ ਬਾਹਰ

ਪਾਕਿਸਤਾਨ ਨੇ ਵਿਸ਼ਵ ਕੱਪ ਦੇ ਆਪਣੇ ਆਖ਼ਰੀ ਲੀਗ ਮੈਚ 'ਚ ਬੰਗਲਾਦੇਸ਼ ਨੂੰ 94 ਦੌੜਾਂ ਨਾਲ ਹਰਾ ਦਿੱਤਾ ਪਰ ਪਾਕਿਸਤਾਨੀ ਟੀਮ ਸੈਮੀਫਾਈਨਲ 'ਚ ਥਾਂ ਨਹੀਂ ਬਣਾ ਸਕੀ।

ਪਾਕਿਸਤਾਨ ਨੇ ਬੰਗਲਾਦੇਸ਼ ਨੂੰ 316 ਦੌੜਾਂ ਦਾ ਟੀਚਾ ਦਿੱਤਾ ਸੀ ਬੰਗਲੇਦਸ਼ੀ ਟੀਮ 44.1 ਓਵਰਾਂ ਦੇ 221 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ।

ਇੰਗਲੈਂਡ ਦੇ ਲਾਰਡਸ 'ਚ ਜਿਵੇਂ ਹੀ ਬੰਗਲਾਦੇਸ਼ੀ ਪਾਰੀ ਦੀ 8ਵੀਂ ਦੌੜ ਬਣੀ ਪਾਕਿਸਤਾਨੀ ਖੇਮੇ ਵਿੱਚ ਮਾਯੂਸੀ ਛਾ ਗਈ ਕਿਉਂਕਿ ਸੈਮੀਫਾਈਨਲ 'ਚ ਪਹੁੰਚਣ ਲਈ ਪਾਕਿਸਤਾਨੀ ਟੀਮ ਨੂੰ ਬੰਗਲੇਦਸ਼ ਦੀ ਪੂਰੀ ਟੀਮ ਨੂੰ 7 ਜਾਂ ਉਸ ਤੋੰ ਘੱਟ ਦੌੜਾਂ 'ਤੇ ਆਲ ਆਊਟ ਕਰਨਾ ਸੀ।

ਜਿਸ ਵਿੱਚ ਸਰਫਰਾਜ਼ ਦੀ ਟੀਮ ਅਸਫ਼ਲ ਰਹੀ।

ਸ਼ੋਇਬ ਮਲਿਕ ਨੇ ਇੱਕ ਰੋਜ਼ਾ ਕ੍ਰਿਕਟ ਨੂੰ ਕਿਹਾ ਅਲਵਿਦਾ

ਪਾਕਿਸਤਾਨ ਦੇ 37 ਸਾਲਾਂ ਆਲ-ਰਾਊਂਡਰ ਸ਼ੋਇਬ ਮਲਿਕ ਨੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਤੋਂ ਸਨਿਆਸ ਲੈ ਲਿਆ ਹੈ।

ਸ਼ੁੱਕਰਵਾਰ ਨੂੰ ਪਾਕਿਸਤਾਨ ਨੇ ਬੰਗਲੇਦਸ਼ ਨੂੰ 94 ਦੌੜਾਂ ਨਾਲ ਹਰਾ ਜਿੱਤ ਹਾਸਿਲ ਕੀਤੀ ਅਤੇ ਸ਼ੋਇਬ ਮਲਿਕ ਇਸ ਮੈਚ 'ਚ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸਨ।

ਪਾਕਿਸਤਾਨ ਦੀ ਜਿੱਤ ਤੋਂ ਬਾਅਦ ਸ਼ੋਇਬ ਮਲਿਕ ਮੈਦਾਨ 'ਤੇ ਆਏ ਤਾਂ ਪਾਕਿਸਤਾਨ ਟੀਮ ਦੇ ਸਾਰੇ ਖਿਡਾਰੀਆਂ ਨੇ ਦੋ ਕਤਾਰਾਂ 'ਚ ਖੜ੍ਹੇ ਹੋ ਕੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)