ਕੀ ਹੈ ਈਰਾਨ ਦਾ ਰੈਵੋਲਿਉਸ਼ਨਰੀ ਗਾਰਡਜ਼, ਅਮਰੀਕਾ ਨੇ ਜਿਸ ਨੂੰ ਗਰਦਾਨਿਆ ਸੀ ਅੱਤਵਾਦੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਈਰਾਨ ਰੈਵੇਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ ਸੀ।

ਅਜਿਹਾ ਪਹਿਲੀ ਵਾਰ ਹੋਇਆ ਕਿ ਜਦੋਂ ਅਮਰੀਕਾ ਨੇ ਕਿਸੇ ਹੋਰ ਦੇਸ ਦੀ ਫੌਜ ਨੂੰ ਅੱਤਵਾਦੀ ਸੰਗਠਨ ਕਰਾਰ ਦਿੱਤਾ।

ਵ੍ਹਾਈਟ ਹਾਊਸ ਨੇ ਕਿਹਾ ਕਿ ਆਈਆਰਜੀਸੀ ਦਾ ਮਤਲਬ "ਇੰਪਲੀਮੈਂਟਿੰਗ ਇਟਸ ਗਲੋਬਲ ਟੈਰੇਰਿਸਟ ਕੈਂਪੇਨ' ਹੈ।

ਅਮਰੀਕਾ ਦੁਆਰਾ ਕੀਤੇ ਹਵਾਈ ਹਮਲੇ ਵਿੱਚ ਅੱਜ ਈਰਾਨ ਰੈਵੋਲਿਉਸ਼ਨਰੀ ਗਾਰਡ ਦੀ ਕੁਦਸ ਫੋਰਸ ਦੇ ਮੁੱਖੀ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ।

ਪੈਂਟਾਗਨ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ "ਰਾਸ਼ਟਰਪਤੀ ਦੀਆਂ ਹਦਾਇਤਾਂ 'ਤੇ" ਮਾਰਿਆ ਗਿਆ।

ਆਖ਼ਰ ਕੌਣ ਹਨ ਈਰਾਨ ਦੇ ਇਹ ਰੈਵੇਲਿਊਸ਼ਨਰੀ ਗਾਰਡ

ਸਾਲ 1979 ਦੀ ਈਰਾਨੀ ਕ੍ਰਾਂਤੀ ਤੋਂ ਬਾਅਦ ਮੁਲਕ 'ਚ ਰੈਵੇਲਿਊਸ਼ਨਰੀ ਗਾਰਡ ਦਾ ਗਠਨ ਕੀਤਾ ਗਿਆ ਸੀ। ਇਹ ਈਰਾਨ ਦੇ ਸੁਪਰੀਮ ਲੀਡਰ ਅਇਤੋਉੱਲ੍ਹਾ ਅਲੀ ਖ਼ੁਮੇਨੀ ਦਾ ਫ਼ੈਸਲਾ ਸੀ।

ਰੈਵੇਲਿਊਸ਼ਨਰੀ ਗਾਰਡ ਦਾ ਮਕਸਦ ਨਵੀਂ ਹਕੂਮਤ ਦੀ ਹਿਫ਼ਾਜ਼ਤ ਅਤੇ ਆਰਮੀ ਦੇ ਨਾਲ ਸੱਤਾ ਸੰਤੁਲਨ ਬਣਾਉਣਾ ਸੀ।

ਈਰਾਨ 'ਚ ਸ਼ਾਹ ਦੇ ਪਤਨ ਤੋਂ ਬਾਅਦ ਸੱਤਾ ਵਿਚ ਆਈ ਸਰਕਾਰ ਨੂੰ ਇਹ ਲਗਿਆ ਕਿ ਉਨ੍ਹਾਂ ਨੂੰ ਇੱਕ ਅਜਿਹੀ ਫੌਜ ਦੀ ਲੋੜ ਹੈ, ਜੋ ਨਵੇਂ ਨਿਜ਼ਾਮ ਅਤੇ ਕ੍ਰਾਂਤੀ ਦੇ ਮਕਸਦ ਦੀ ਹਿਫ਼ਾਜ਼ਤ ਕਰ ਸਕੇ।

ਇਹ ਵੀ ਪੜ੍ਹੋ-

ਈਰਾਨ ਦੀ ਇਸਲਾਮੀ ਕ੍ਰਾਂਤੀ ਦੇ 40 ਸਾਲ

ਈਰਾਨ ਦੇ ਮੌਲਵੀਆਂ ਨੇ ਇੱਕ ਨਵੇਂ ਕਾਨੂੰਨ ਦਾ ਖਰੜਾ ਤਿਆਰ ਕੀਤਾ, ਜਿਸ ਵਿੱਚ ਰੈਗੂਲਰ ਆਰਮੀ ਨੂੰ ਦੇਸ ਦੀ ਸਰਹੱਦ ਅਤੇ ਅੰਦਰੂਨੀ ਸੁਰੱਖਿਆ ਦਾ ਜ਼ਿੰਮਾ ਸੌਂਪਿਆ ਗਿਆ ਹੈ ਅਤੇ ਰੈਵੇਲਿਊਸ਼ਨਰੀ ਗਾਰਡ ਨੂੰ ਨਿਜ਼ਾਮ ਦੀ ਹਿਫ਼ਾਜ਼ਤ ਦਾ ਕੰਮ ਦਿੱਤਾ ਗਿਆ ਹੈ।

ਪਰ ਜ਼ਮੀਨ 'ਤੇ ਦੋਵੇਂ ਸੈਨਾਵਾਂ ਨਜ਼ਰ ਆਉਂਦੀਆਂ ਹਨ। ਮਿਸਾਲ ਵਜੋਂ ਰੈਵੇਲਿਊਸ਼ਨਰੀ ਗਾਰਡ ਕਾਨੂੰਨ ਅਤੇ ਵਿਵਸਥਾ ਲਾਗੂ ਕਰਨ 'ਚ ਵੀ ਮਦਦ ਕਰਦੀ ਹੈ ਅਤੇ ਆਰਮੀ, ਹਵਾਈ ਸੈਨਾ ਅਤੇ ਜਲ ਸੈਨਾ ਨੂੰ ਲਗਾਤਾਰ ਉਸ ਦਾ ਸਹਾਰਾ ਮਿਲਦਾ ਰਿਹਾ ਹੈ।

ਸਮੇਂ ਦੇ ਨਾਲ-ਨਾਲ ਰੈਵੇਲਿਊਸ਼ਨਰੀ ਗਾਰਡ ਈਰਾਨ ਦੀ ਫੌਜੀ ਸਿਆਸੀ ਅਤੇ ਆਰਥਿਕ ਤਾਕਤ ਬਣ ਗਏ। ਰੈਵੇਲਿਊਸ਼ਨਰੀ ਗਾਰਡ ਦੇ ਮੌਜੂਦਾ ਕਮਾਂਡਰ-ਇਨ-ਚੀਫ਼ ਮੁਹੰਮਦ ਅਲੀ ਜਾਫ਼ਰੀ ਨੇ ਹਰ ਉਸ ਕੰਮ ਨੂੰ ਬਾਖ਼ੂਬੀ ਅੰਜ਼ਾਮ ਦਿੱਤਾ ਹੈ ਜੋ ਈਰਾਨ ਦੇ ਸੁਪਰੀਮ ਲੀਡਰ ਨੇ ਉਨ੍ਹਾਂ ਨੂੰ ਸੌਂਪਿਆ।

ਰਣਨੀਤੀ 'ਚ ਬਦਲਾਅ

ਈਰਾਨ ਦੀ ਵਾਲੰਟੀਅਰ ਆਰਮੀ ਬਾਸਿਜ ਫੋਰਸ ਦੇ ਰੈਵੇਲਿਊਸ਼ਨਰੀ ਗਾਰਡ ਨਾਲ ਰਲੇਵੇਂ ਤੋਂ ਬਾਅਦ ਮੁਹੰਮਦ ਅਲੀ ਜਾਫ਼ਰੀ ਨੇ ਕਿਹਾ ਸੀ, "ਸੁਪਰੀਮ ਲੀਡਰ ਦੇ ਹੁਕਮ 'ਤੇ ਰੈਵੇਲਿਊਸ਼ਨਰੀ ਗਾਰਡ ਦੀ ਰਣਨੀਤੀ 'ਚ ਕੁਝ ਬਦਲਾਅ ਕੀਤੇ ਗਏ ਹਨ। ਹੁਣ ਸਾਡਾ ਕੰਮ ਘਰ 'ਚ ਮੌਜੂਦ ਦੁਸ਼ਮਣਾਂ ਦੇ ਖ਼ਤਰਿਆਂ ਨਾਲ ਨਿਪਟਣਾ ਅਤੇ ਬਾਹਰੀ ਚੁਣੌਤੀਆਂ ਨਾਲ ਮੁਕਾਬਲੇ 'ਚ ਮਦਦ ਕਰਨਾ ਹੈ।"

ਮੰਨਿਆ ਜਾਂਦਾ ਹੈ ਕਿ ਰੈਵੇਲਿਊਸ਼ਨਰੀ ਗਾਰਡ 'ਚ ਫਿਲਹਾਲ ਸਵਾ ਲੱਖ ਜਵਾਨ ਹਨ, ਇਨ੍ਹਾਂ ਵਿਚੋਂ ਜ਼ਮੀਨੀਂ ਜੰਗ ਲੜਨ ਵਾਲੇ ਸੈਨਿਕ, ਹਵਾਈ ਦਸਤੇ ਅਤੇ ਜਲ ਸੈਨਿਕ ਹਨ ਅਤੇ ਈਰਾਨ ਦੇ ਰਣਨੀਤੀ ਹਥਿਆਰਾਂ ਦੀ ਨਿਗਰਾਨੀ ਦਾ ਕੰਮ ਵੀ ਇਨ੍ਹਾਂ ਦੇ ਜ਼ਿੰਮੇ ਹੈ।

ਇਸ ਤੋਂ ਇਲਾਵਾ ਬਾਸਿਜ ਇੱਕ ਵਾਲੰਟੀਅਰ ਫੋਰਸ ਵੀ ਹੈ, ਜਿਸ 'ਚ ਕਰੀਬ 90 ਹਜ਼ਾਰ ਮਰਦ ਅਤੇ ਔਰਤਾਂ ਸ਼ਾਮਿਲ ਹਨ, ਇੰਨਾ ਹੀ ਨਹੀਂ ਬਾਸਿਜ ਫੋਰਸ ਲੋੜ ਪੈਣ 'ਤੇ 10 ਲੱਖ ਵਾਲੰਟੀਅਰ ਇਕੱਠੇ ਕਰਨ ਦਾ ਦਮ ਵੀ ਰਖਦੀ ਹੈ।

ਬਾਸਿਜ ਦਾ ਪਹਿਲਾ ਕੰਮ ਦੇਸ ਦੇ ਅੰਦਰ ਸਰਕਾਰ ਵਿਰੋਧੀ ਗਤੀਵਿਧੀਆਂ ਨਾਲ ਨਿਪਟਾਉਣਾ ਹੈ।

ਇਹ ਵੀ ਪੜ੍ਹੋ-

ਸਾਲ 2009 'ਚ ਜਦੋਂ ਅਹਿਮਦੀਨੇਜਾਦ ਦੇ ਰਾਸ਼ਟਰਪਤੀ ਚੋਣਾਂ ਜਿੱਤਣ ਦੀ ਖ਼ਬਰ ਆਈ ਤਾਂ ਸੜਕਾਂ 'ਤੇ ਵਿਰੋਧ ਭੜਕ ਚੁੱਕਿਆ ਸੀ। ਬਾਸਿਜ ਫੋਰਸ ਨੇ ਦੂਜੇ ਉਮੀਦਵਾਰ ਮੀਰ ਹਸਨ ਮੁਸਾਵੀ ਦੇ ਸਮਰਥਕਾਂ ਨੂੰ ਦਬਾਉਣ ਲਈ ਪੂਰੀ ਤਾਕਤ ਲਗਾ ਦਿੱਤੀ।

ਬਾਸਿਜ ਫੋਰਸ ਕਾਨੂੰਨ ਲਾਗੂ ਕਰਨ ਦਾ ਵੀ ਕੰਮ ਕਰਦੇ ਹਨ ਅਤੇ ਆਪਣਾ ਕਾਡਰ ਨੂੰ ਵੀ ਤਿਆਰ ਰਖਦੇ ਹਨ।

ਵਿਦੇਸ਼ੀ ਮਿਸ਼ਨਜ਼ ਨੂੰ ਅੰਜਾਮ

ਇਹ ਰੈਵੇਲਿਊਸ਼ਨਰੀ ਗਾਰਡ ਦੀ ਸਪੈਸ਼ਲ ਆਰਮੀ ਹੈ। ਕੁਰਦਜ਼ ਫੋਰਸ ਵਿਦੇਸ਼ੀ ਜ਼ਮੀਨ 'ਤੇ ਸੰਵੇਦਨਸ਼ੀਲ ਮਿਸ਼ਨ ਨੂੰ ਅੰਜ਼ਾਮ ਦਿੰਦੀ ਹੈ।

ਹਿਜ਼ਬੁੱਲਾਹ ਅਤੇ ਇਰਾਕ ਦੇ ਸ਼ੀਆ ਲੜਾਕਿਆਂ ਵਰਗੇ ਈਰਾਨ ਦੇ ਕਰੀਬ ਸ਼ਸਤਰ ਗੁਟਾਂ ਨੂੰ ਹਥਿਆਰ ਅਤੇ ਟ੍ਰੇਨਿੰਗ ਦੇਣ ਦਾ ਕੰਮ ਵੀ ਕੁਰਦਜ਼ ਫੋਰਸ ਦਾ ਹੀ ਹੈ।

ਕੁਰਦਜ਼ ਫੋਰਸ ਦੇ ਕਮਾਂਡਰ ਜਨਰਲ ਕਸੀਮ ਸੁਲੇਮਾਨੀ ਨੂੰ ਈਰਾਨ ਦੇ ਸੁਪਰੀਮ ਲੀਡਰ ਅਲੀ ਖੁਮੈਨੀ ਨੂੰ 'ਅਮਰ ਸ਼ਹੀਦ' ਦਾ ਖ਼ਿਤਾਬ ਦਿੱਤਾ ਹੈ।

ਜਨਰਲ ਕਸੀਮ ਸੁਲੇਮਾਨੀ ਨੈਟਵਰਕ ਨੇ ਯਮਨ ਤੋਂ ਲੈ ਕੇ ਸੀਰੀਆ ਤੱਕ ਅਤੇ ਇਰਾਕ ਤੋਂ ਲੈ ਕੇ ਦੂਜੇ ਮੁਲਕਾਂ ਤੱਕ ਰਿਸ਼ਤਿਆਂ ਦਾ ਇੱਕ ਮਜ਼ਬੂਤ ਨੈਟਵਰਕ ਤਿਆਰ ਕੀਤਾ ਹੈ ਤਾਂ ਜੋ ਇਨ੍ਹਾਂ ਦੇਸਾਂ 'ਚ ਈਰਾਨ ਦਾ ਅਸਰ ਵਧਾਇਆ ਜਾ ਸਕੇ।

ਸੀਰੀਆ ਦੇ ਸ਼ੀਆ ਲੜਾਕਿਆਂ ਨੇ ਮੋਰਚਾ ਖੋਲ੍ਹੀ ਰੱਖਿਆ ਹੈ ਤਾਂ ਇਰਾਕ 'ਚ ਉਹ ਇਸਲਾਮਿਕ ਸਟੇਟ ਦੇ ਖ਼ਿਲਾਫ਼ ਲੜ ਰਹੇ ਹਨ।

ਰੈਵੇਲਿਊਸ਼ਨਰੀ ਗਾਰਡ ਦੀ ਕਮਾਨ ਈਰਾਨ ਦੇ ਸੁਪਰੀਮ ਲੀਡਰ ਦੇ ਹੱਥ 'ਚ ਹੈ। ਸੁਪਰੀਮ ਲੀਡਰ ਦੇਸ ਦੇ ਸਸ਼ਤਰ ਬਲਾਂ ਦੇ ਸੁਪਰੀਮ ਕਮਾਂਡਰ ਵੀ ਹੈ।

ਉਹ ਇਸ ਦੇ ਅਹਿਮ ਅਹੁਦਿਆਂ 'ਤੇ ਆਪਣੇ ਪੁਰਾਣੇ ਸਿਆਸੀ ਸਾਥੀਆਂ ਦੀ ਨਿਯੁਕਤੀ ਕਰਦੇ ਹਨ ਤਾਂ ਜੋ ਰੈਵੇਲਿਊਸ਼ਨਰੀ ਗਾਰਡ 'ਤੇ ਉਨ੍ਹਾਂ ਦੀ ਕਮਾਨ ਮਜ਼ਬੂਤ ਬਣੀ ਰਹੇ।

ਮੰਨਿਆ ਜਾਂਦਾ ਹੈ ਕਿ ਰੈਵੇਲਿਊਸ਼ਨਰੀ ਗਾਰਡ ਈਰਾਨ ਦੀ ਅਰਥਵਿਵਸਥਾ ਦੇ ਇੱਕ ਤਿਹਾਈ ਹਿੱਸੇ ਨੂੰ ਕੰਟਰੋਲ ਕਰਦਾ ਹੈ। ਵੱਖ-ਵੱਖ ਖੇਤਰਾਂ 'ਚ ਕੰਮ ਕਰ ਰਹੀ ਹੈ ਕਈ ਚੈਰਿਟੀ ਸੰਸਥਾਵਾਂ ਅਤੇ ਕੰਪਨੀਆਂ 'ਤੇ ਉਸ ਦਾ ਕੰਟਰੋਲ ਹੈ।

ਤੀਜਾ ਅਮੀਰ ਸੰਗਠਨ

ਈਰਾਨੀ ਤੇਲ ਨਿਗਮ ਅਤੇ ਇਮਾਮ ਰਜ਼ਾ ਦੀ ਦਰਗਾਹ ਤੋਂ ਬਾਅਦ ਰੈਵੇਲਿਊਸ਼ਨਰੀ ਗਾਰਡ ਮੁਲਕ ਦਾ ਤੀਜਾ ਸਭ ਤੋਂ ਧਨੀ ਸੰਗਠਨ ਹੈ।

ਇਸ ਦੇ ਦਮ 'ਤੇ ਰੈਵੇਲਿਊਸ਼ਨਰੀ ਗਾਰਡ ਚੰਗੀ ਤਨਖ਼ਾਹ 'ਤੇ ਧਾਰਮਿਕ ਨੌਜਵਾਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ।

ਬੇਸ਼ੱਕ ਰੈਵੇਲਿਊਸ਼ਨਰੀ ਗਾਰਡ 'ਚ ਸੈਨਿਕਾਂ ਦੀ ਗਿਣਤੀ ਰੈਗੂਲਰ ਆਰਮੀ ਨਾਲੋਂ ਵੱਧ ਨਹੀਂ ਹੈ ਪਰ ਈਰਾਨ ਦੀ ਸਭ ਤੋਂ ਤਾਕਤਵਰ ਫੌਜ ਵਜੋਂ ਜਾਣਿਆ ਜਾਂਦਾ ਹੈ। ਇਹ ਦੇਸ ਹੀ ਨਹੀਂ ਬਲਕਿ ਮੁਲਕ ਦੇ ਬਾਹਰ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦਾ ਹੈ।

ਸੀਰੀਆ 'ਚ ਜੰਗ ਦੌਰਾਨ ਰੈਵੇਲਿਊਸ਼ਨਰੀ ਗਾਰਡ ਜੇ ਜਵਾਨ ਖ਼ੁਫ਼ੀਆ ਕੰਮਾਂ ਲਈ ਤੈਨਾਤ ਕੀਤੇ ਜਾਂਦੇ ਹਨ। ਇਹ ਵਿਦੇਸ਼ਾਂ 'ਚ ਈਰਾਨ ਦੇ ਸਮਰਥਕ ਸ਼ਸਤਰ ਗੁਟਾਂ ਨੂੰ ਹਥਿਆਰ ਅਤੇ ਟ੍ਰੇਨਿੰਗ ਮੁਹੱਈਆ ਕਰਵਾਉਂਦੇ ਹਨ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)