ਪਾਕਿਸਤਾਨੀ F-16 ਨੂੰ ਡੇਗਣ ਦਾ ਭਾਰਤੀ ਏਅਰ ਫੋਰਸ ਨੇ ਦਿੱਤਾ ਸਬੂਤ, ਰਡਾਰ ਦੀਆਂ ਤਸਵੀਰਾਂ ਜਾਰੀ

ਭਾਰਤੀ ਏਅਰ ਫੋਰਸ ਨੇ ਸੋਮਵਾਰ ਨੂੰ ਰਡਾਰ ਤੋਂ ਲਈਆਂ ਗਈਆਂ ਤਸਵੀਰਾਂ ਜਾਰੀ ਕੀਤੀਆਂ ਹਨ।

ਭਾਰਤ ਨੇ ਇਨ੍ਹਾਂ ਤਸਵੀਰਾਂ ਰਾਹੀਂ ਪਾਕਿਸਤਾਨ ਦੇ ਉਸ ਦਾਅਵੇ ਨੂੰ ਜਵਾਬ ਦਿੱਤਾ ਹੈ, ਜਿਸ ਵਿੱਚ ਉਹ ਕਹਿ ਰਿਹਾ ਸੀ ਕਿ 27 ਫਰਵਰੀ ਨੂੰ ਉਸਦਾ ਕੋਈ ਵੀ F-16 ਲੜਾਕੂ ਜਹਾਜ਼ ਨਸ਼ਟ ਨਹੀਂ ਹੋਇਆ ਸੀ।

ਭਾਰਤੀ ਏਅਰ ਫੋਰਸ ਨੇ ਉਦੋਂ ਕਿਹਾ ਸੀ ਕਿ ਉਸਨੇ ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਸੀ।

ਆਈਏਐਫ ਨੇ ਕਿਹਾ ਹੈ ਕਿ ਉਨ੍ਹਾਂ ਕੋਲ੍ਹ ਪੱਕੇ ਸਬੂਤ ਹਨ ਕਿ ਭਾਰਤ ਨੇ ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਸੀ।

ਇਹ ਵੀ ਪੜ੍ਹੋ:

ਹਾਲਾਂਕਿ ਏਅਰ ਵਾਇਸ ਮਾਰਸ਼ਲ ਆਰਜੀਵੀ ਕਪੂਰ ਨੇ ਕਿਹਾ ਕਿ ਆਈਏਐਫ ਹੋਰ ਸੂਚਨਾਵਾਂ ਜਨਤਕ ਨਹੀਂ ਕਰੇਗਾ ਕਿਉਂਕਿ ਉਸ ਨਾਲ ਸੁਰੱਖਿਆ ਤੇ ਗੁਪਤਤਾ ਵਰਗੀਆਂ ਸ਼ਰਤਾਂ ਦਾ ਉਲੰਘਣ ਹੋਵੇਗਾ।

ਏਅਰ ਵਾਇਸ ਮਾਰਸ਼ਲ ਨੇ ਕਿਹਾ ਹੈ ਕਿ ਰਡਾਰ ਤੋਂ ਲਈਆਂ ਗਈਆਂ ਤਸਵੀਰਾਂ ਤੋਂ ਸਾਫ਼ ਹੈ ਕਿ ਕੰਟਰੋਲ ਲਾਈਨ ਦੇ ਪੱਛਮ ਵਿੱਚ ਵਿੰਗ ਕਮਾਂਡਰ ਅਭਿਨੰਦਨ ਦਾ ਸਾਹਮਣਾ ਪਾਕਿਸਤਾਨ ਦੇ F-16 ਲੜਾਕੂ ਜਹਾਜ਼ਾਂ ਨਾਲ ਹੋਇਆ ਸੀ।

ਦੂਜੀ ਤਸਵੀਰ ਪਾਕਿਸਤਾਨ ਦੇ ਇੱਕ F-16 ਲੜਾਕੂ ਜਹਾਜ਼ ਦੇ ਗਾਇਬ ਹੋਣ ਦੇ 10 ਸਕਿੰਟਾਂ ਬਾਅਦ ਲਈ ਗਈ ਸੀ।

ਪਾਕਿਸਤਾਨ ਦਾ ਇਹੀ F-16 ਲੜਾਕੂ ਜਹਾਜ਼ ਲਾਪਤਾ ਸੀ।

ਪਿਛਲੇ ਹਫਤੇ ਅਮਰੀਕੀ ਨਿਊਜ਼ ਮੈਗਜ਼ੀਨ 'ਫੌਰਨ ਪਾਲਿਸੀ' ਨੇ ਅਮਰੀਕੀ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਸੀ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਜਿੰਨੇ ਵੀ F-16 ਲੜਾਕੂ ਜਹਾਜ਼ ਵੇਚੇ ਸੀ ਉਨ੍ਹਾਂ 'ਚੋਂ ਕੋਈ ਵੀ ਲਾਪਤਾ ਨਹੀਂ ਹੈ।

ਇਸ ਰਿਪੋਰਟ ਦੇ ਬਾਅਦ ਤੋਂ ਵਿਵਾਦ ਬਣ ਗਿਆ ਸੀ।

ਵਾਇਸ ਮਾਰਸ਼ਲ ਕਪੂਰ ਨੇ ਕਿਹਾ ਕਿ 27 ਫਰਵਰੀ ਨੂੰ ਪਾਕਿਸਤਾਨ ਦੇ F-16 ਨੂੰ ਮਿਗ 21 ਬਾਇਸਨ ਨੇ ਮਾਰ ਗਿਰਾਇਆ ਸੀ।

ਕਪੂਰ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ 27 ਫਰਵਰੀ ਨੂੰ ਦੋ ਜਹਾਜ਼ ਡਿੱਗੇ ਸੀ। ਇਨ੍ਹਾਂ 'ਚੋਂ ਇੱਕ ਭਾਰਤੀ ਏਅਰ ਫੋਰਸ ਦਾ ਮਿਗ ਬਾਇਸਨ ਤੇ ਦੂਜਾ ਪਾਕਿਸਤਾਨ ਦਾ F-16 ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)