ਬਜਟ 2019: ਬਜਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਜੀਬੋ-ਗਰੀਬ ਫੋਟੋਆਂ ਦਾ ਹੜ੍ਹ - ਸੋਸ਼ਲ

ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਬਜਟ ਪੇਸ਼ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ, ਉਹ ਵੀ ਮੀਮ ਦੇ ਰੂਪ ਵਿੱਚ।

ਮੋਹਿਤ ਨਾਮ ਦੋ ਯੂਜ਼ਰ ਨੇ ਫ਼ਿਲਮ 'ਕਬੀਰ ਸਿੰਘ' ਦੀ ਇੱਕ ਤਸਵੀਰ ਸ਼ੇਅਰ ਕਰਦਿਆਂ ਟਵਿੱਟਰ 'ਤੇ ਲਿਖਿਆ, "ਮੱਧ ਵਰਗ ਦਾ ਪ੍ਰਤੀਕਰਮ!"

ਮ੍ਰਿਗਾ ਨੇ ਸੁਪਰਮੈਨ ਦੀ ਤਸਵੀਰ ਦੀ ਤੁਲਨਾ ਪੈਨ ਕਾਰਡ ਤੇ ਆਧਾਰ ਕਾਰਡ ਨਾਲ ਕਰਦਿਆਂ ਲਿਖਿਆ, "ਇਸ ਵੇਲੇ ਪੈਨ ਕਾਰਡ ਤੇ ਆਧਾਰ ਦਾ ਪ੍ਰਤੀਕਰਮ"

ਇਹ ਵੀ ਪੜ੍ਹੋ:

ਪ੍ਰਸ਼ਾਂਤ ਚੌਧਰੀ ਨੇ ਕੁਝ ਇਸ ਅੰਦਾਜ਼ ਵਿੱਚ ਮੱਧ ਵਰਗ ਦਾ ਪ੍ਰਤੀਕਰਮ ਦਿੱਤਾ।

ਰਿਟਾਇਰਡ ਵਸੂਲੀ ਭਾਈ ਨਾਮ ਦੇ ਟਵਿੱਟਰ ਅਕਾਊਂਟ ਤੋਂ ਪੀਐਮ ਮੋਦੀ ਦੀਆਂ ਦੀ ਦੋ ਤਸਵੀਰਾਂ ਸ਼ੇਅਰ ਕਰਕੇ ਬਜਟ ਤੋਂ ਪਹਿਲਾਂ ਅਤੇ ਬਜਟ ਤੋਂ ਬਾਅਦ ਦਾ ਪ੍ਰਤੀਕਰਮ ਦਿੱਤਾ ਗਿਆ ਹੈ।

ਰਾਹੁਲ ਸਿੰਘ ਨੇ ਮੱਧ ਵਰਗ ਲਈ ਇੱਕ ਤਸਵੀਰ ਸ਼ੇਅਰ ਕੀਤੀ। ਉਹ ਤਸਵੀਰ ਹੈ ਮੁਹਮੰਦ ਸਾਕਿਬ ਦੀ ਜੋ ਕਿ ਭਾਰਤ-ਪਾਕਿਸਤਾਨ ਮੈਚ ਤੋਂ ਬਾਅਦ ਵਾਇਰਲ ਹੋਇਆ ਸੀ। ਉਸ ਤਸਵੀਰ 'ਤੇ ਲਿਖਿਆ ਹੈ, 'ਇੱਕਦਮ ਵਕਤ ਬਦਲ ਦਿੱਤਾ, ਜਜ਼ਬਾਤ ਬਦਲ ਦਿੱਤੇ, ਜ਼ਿੰਦਗੀ ਬਦਲ ਦਿੱਤੀ।'

ਮੱਧ ਵਰਗ ਲਈ ਸ਼ੁਭਮ ਨੇ ਮਿਸਟਰ ਬੀਨ ਦੀ ਤਸਵੀਰ ਸ਼ੇਅਰ ਕਰਦਿਆਂ ਦੱਸਿਆ ਕਿ ਕਿਵੇਂ ਮੱਧ ਵਰਗ ਬਜਟ ਤੋਂ ਫਾਇਦੇ ਦੀ ਉਡੀਕ ਕਰ ਰਿਹਾ ਹੈ।

ਸੰਚਿਤ ਸਾਹੂ ਨੇ ਲਿਖਿਆ, "ਮੱਧ ਵਰਗ ਨੂੰ ਟੈਕਸ ਵਿੱਚ ਕੋਈ ਛੋਟ ਨਾ ਮਿਲਣ 'ਤੇ ਮੱਧ ਵਰਗ ਮੋਦੀ ਜੀ ਨੂੰ ਕਹਿ ਰਹੇ ਹਨ- 'ਤੂੰ ਚੀਟਿੰਗ ਕਰਦਾ ਹੈ'।

ਕਪਤਾਨ ਨੇ ਟਵਿੱਟਰ ਉੱਤੇ ਲਿਖਿਆ, "ਭਾਜਪਾ ਕਿਸਾਨਾਂ ਨੂੰ ਕਹਿ ਰਹੀ ਹੈ-ਕੀ ਮੈਂ ਤੁਹਾਨੂੰ ਜਾਣਦਾ ਹਾਂ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)