You’re viewing a text-only version of this website that uses less data. View the main version of the website including all images and videos.
ਬਜਟ 2019: ਪ੍ਰਾਈਸ ਕੈਲਕੁਲੇਟਰ ਜ਼ਰੀਏ ਜਾਣੋ, ਰੋਜ਼ਮਰਾ ਦੀਆਂ ਚੀਜ਼ਾਂ ਦੀ ਕੀਮਤ ਕਿੰਨੀ ਘਟੀ ਜਾਂ ਵਧੀ
ਨਵੰਬਰ 2018 ਵਿੱਚ 4.86 ਫੀਸਦ ਮਹਿੰਗਾਈ ਦਰ ਦੇ ਨਾਲ ਕੀਮਤਾਂ ਲਗਤਾਰ ਵਧ ਰਹੀਆਂ ਹਨ। ਤੁਸੀਂ ਕਦੇ ਸੋਚਿਆ ਹੈ ਕਿ ਜਿਨ੍ਹਾਂ ਚੀਜ਼ਾਂ ਦਾ ਤੁਸੀਂ ਇਸਤੇਮਾਲ ਕਰਦੇ ਹੋ, 10 ਸਾਲ ਪਹਿਲਾਂ ਉਨ੍ਹਾਂ ਦੀ ਕੀਮਤ ਕੀ ਰਹੀ ਹੋਵੇਗੀ?
ਇਸ ਕੈਲਕੁਲੇਟਰ ਦਾ ਇਸਤੇਮਾਲ ਕਰੋ ਅਤੇ ਜਾਣੋ ਤੁਸੀਂ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਰੁਪਏ ਖਰਚ ਰਹੇ ਹੋ ਜਾਂ ਘੱਟ?
ਕਾਰਜਪ੍ਰਣਾਲੀ
ਇਸ ਕੈਲਕੁਲੇਟਰ ਲਈ ਅਸੀਂ ਰਿਟੇਲ ਕੀਮਤਾਂ (ਆਰਪੀਆਈ) ਦਾ ਇਸਤੇਮਾਲ ਕੀਤਾ ਹੈ। ਇਸ ਦੇ ਜ਼ਰੀਏ ਤੁਸੀਂ ਜਾਣ ਸਕਦੇ ਹੋ ਕਿ ਤੁਸੀਂ ਹਰ ਸਾਲ ਕਿਸ ਉਤਪਾਦ 'ਤੇ ਕਿੰਨਾ ਖਰਚ ਕੀਤਾ।
ਕੰਜ਼ਿਊਮਰ ਪ੍ਰਾਈਸ ਇੰਡੈਕਸ (ਸੀਪੀਆਈ) ਜ਼ਰੀਏ ਇਹ ਹਿਸਾਬ ਲਾਇਆ ਜਾਂਦਾ ਹੈ ਕਿ ਕਿਸੇ ਉਤਪਾਦ ਅਤੇ ਸੇਵਾ ਨੂੰ ਇੱਕ ਤੈਅ ਵਕਤ ਤੱਕ ਕਿੰਨੇ ਗਾਹਕਾਂ ਨੇ ਇਸਤੇਮਾਲ ਕੀਤਾ ਹੈ।
ਸੀਪੀਆਈ ਜ਼ਰੀਏ ਮਹਿੰਗਾਈ ਦਰ ਵੀ ਨਾਪੀ ਜਾਂਦੀ ਹੈ।
ਮੌਜੂਦਾ ਵਕਤ ਵਿੱਚ ਭਾਰਤ ਦੀਆਂ ਦੋ ਸੰਸਥਾਵਾਂ ਸੀਪੀਆਈ ਨਾਪਦੀਆਂ ਹਨ। ਲੇਬਰ ਬਿਊਰੋ ਜ਼ਰੀਏ ਆਰਥਿਕ ਖੇਤਰਾਂ (ਸਨਅਤੀ ਮਜ਼ਦੂਰ (CPI-IW) ਅਤੇ ਖੇਤ ਮਜ਼ਦੂਰ (CPI-AL)) ਲਈ CPI ਗਣਨਾ ਕੀਤੀ ਜਾਂਦੀ ਹੈ।
ਇਸ ਦੇ ਇਲਾਵਾ ਸਟੈਟਿਸਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਮੰਤਰਾਲਾ (ਮੋਸਪੀ) ਸਾਲ 2011 ਤੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਦਾ ਸੀਪੀਆਈ ਇਕੱਠਾ ਕਰ ਰਿਹਾ ਹੈ।
ਮੋਸਪੀ ਅਤੇ ਲੇਬਰ ਬਿਊਰੋ ਦੋਵੇਂ ਹੀ ਆਰਪੀਆਈ ਦਾ ਇਸਤੇਮਾਲ ਕਰਦੇ ਹਨ। ਅਸੀਂ ਇੱਥੇ ਲੇਬਰ ਬਿਊਰੋ ਦੇ ਅੰਕੜਿਆਂ ਦਾ ਇਸਤੇਮਾਲ ਕੀਤਾ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ।
ਆਧਾਰ ਸਾਲ ਦੀ ਗਣਨਾ
ਆਧਾਰ ਸਾਲ ਦੇ ਰੂਪ ਵਿੱਚ ਸੀਰੀਜ਼ ਦੇ ਪਹਿਲੇ ਸਾਲ ਨੂੰ ਲਿਆ ਗਿਆ ਹੈ। ਆਮਤੌਰ 'ਤੇ ਮੰਨਿਆ ਜਾਂਦਾ ਹੈ ਕਿ ਉਸ ਸਾਲ ਦਾ ਇੰਡੈਕਸ 100 ਤੱਕ ਰਹੇਗਾ। ਇਸ ਦੇ ਬਾਅਦ ਆਉਣ ਵਾਲੇ ਸਾਲਾਂ ਦੇ ਇੰਡੈਕਸ ਨੂੰ ਉਸ ਸਾਲ ਉਤਪਾਦਾਂ ਦੀਆਂ ਵਧਦੀਆਂ ਕੀਮਤਾਂ ਦੇ ਆਧਾਰ 'ਤੇ ਤੈਅ ਕੀਤਾ ਜਾਂਦਾ ਹੈ।
ਉਤਪਾਦਾਂ ਦੀ ਸੂਚੀ ਲੇਬਰ ਬਿਊਰੋ ਦੀ ਸੀਰੀਜ਼ ਵਿੱਚ ਕੁੱਲ ਉਤਪਾਦਾਂ ਨੂੰ ਪੰਜ ਵੱਡੇ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਇਸ ਦੇ ਬਾਅਦ ਇਨ੍ਹਾਂ ਗਰੁੱਪਾਂ ਨੂੰ ਛੋਟੇ ਗਰੁੱਪਾਂ ਵਿੱਚ ਵੰਡਿਆ ਜਾਂਦਾ ਹੈ। ਅਸੀਂ ਰੋਜ਼ਾਨਾ ਹਰ ਵੰਡੇ ਹੋਏ ਗਰੁੱਪ ਵਿੱਚ 26 ਉਤਪਾਦਾਂ ਨੂੰ ਚੁਣਦੇ ਹਾਂ।
ਗਣਿਤ
ਸਰਕਾਰ ਇਨ੍ਹਾਂ 392 ਉਤਪਾਦਾਂ ਦੀ ਮਹੀਨਾਵਾਰ ਰਿਟੇਲ ਕੀਮਤ ਜਾਰੀ ਕਰਦੀ ਹੈ। ਅਸੀਂ ਇਨ੍ਹਾਂ ਉਤਪਾਦਾਂ ਦੀ ਇੱਕ ਔਸਤ ਕੀਮਤ ਦੀ ਸਾਲਾਨਾ ਦਰ ਦੇ ਆਧਾਰ 'ਤੇ ਗਣਨਾ ਕਰਦੇ ਹਾਂ ਜਿਸ ਵੇਲੇ ਅਸੀਂ ਕੀਮਤਾਂ ਦੀ ਗਣਨਾ ਕੀਤੀ, ਉਸ ਵੇਲੇ ਤੱਕ ਸਾਡੇ ਕੋਲ ਨਵੰਬਰ 2018 ਤੱਕ ਦੀਆਂ ਕੀਮਤਾਂ ਉਪਲਬਧ ਸਨ।
ਸੀਮਾਵਾਂ
ਮੌਜੂਦਾ ਵਕਤ ਵਿੱਚ ਲੇਬਰ ਬਿਊਰੋ ਵੱਲੋਂ ਜਾਰੀ ਆਰਪੀਆਈ ਸੀਰੀਜ਼ ਵਿੱਚ ਸਾਲ 2001 ਨੂੰ ਆਧਾਰ ਸਾਲ ਬਣਾਇਆ ਗਿਆ ਹੈ। ਅਜਿਹੇ ਵਿੱਚ ਸਮਝਿਆ ਜਾ ਸਕਦਾ ਹੈ ਕਿ ਇਸ ਸੀਰੀਜ਼ ਵਿੱਚ ਜੋ ਵੀ ਕੀਮਤਾਂ ਹਨ ਉਸ ਦੀ 18 ਸਾਲ ਪਹਿਲਾਂ ਦੀ ਕੀਮਤ ਨਾਲ ਤੁਲਨਾ ਕੀਤੀ ਗਈ ਹੈ।
ਆਧਾਰ ਸਾਲ ਤੋਂ ਹੁਣ ਤੱਕ ਅਰਥਵਿਵਸਥਾ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਗਏ ਹਨ। ਮੋਸਪੀ ਨੇ ਜੋ ਸੀਪੀਆਈ ਦੀ ਗਣਨਾ ਕੀਤੀ ਹੈ ਉਸ ਵਿੱਚ ਉਨ੍ਹਾਂ ਨੇ 2010 ਨੂੰ ਅਤੇ ਉਸ ਦੇ ਬਾਅਦ 2012 ਨੂੰ ਆਧਾਰ ਸਾਲ ਬਣਾਇਆ ਹੈ।
ਲੇਬਰ ਬਿਊਰੋ ਦੀ ਗਣਨਾ ਵਿੱਚ ਮਹਿਜ਼ 7 ਸੈਕਟਰ ਵਿੱਚ ਸ਼ਾਮਿਲ ਲੋਕਾਂ ਦੇ ਉਤਪਾਦਾਂ ਨੂੰ ਹੀ ਸ਼ਾਮਿਲ ਕੀਤਾ ਗਿਆ ਹੈ (i) ਕਾਰਖਾਨੇ, (ii) ਮਾਈਨ, (iii) ਰੁਖ਼ ਲਾਉਣਾ, (iv) ਰੇਲਵੇ, (v) ਪਬਲਿਕ ਮੋਟਰ ਆਵਾਜਾਈ ਵਿਭਾਗ, (vi) ਬਿਜਲੀ ਉਤਪਾਦਨ और ਵੰਡਣਾ, ਅਤੇ (vii) ਬੰਦਰਗਾਹ।