You’re viewing a text-only version of this website that uses less data. View the main version of the website including all images and videos.
ਬਜਟ 2019: 7 ਗੱਲਾਂ ਜਿਸ ਕਰਕੇ ਬਜਟ ਦੀ ਆਲੋਚਨਾ ਹੋ ਰਹੀ ਹੈ
ਮੋਦੀ ਸਰਕਾਰ-2 ਦੇ ਬਜਟ ਨੂੰ ਕੁਝ ਆਰਥਿਕ ਮਾਹਿਰ 'ਦਿਸ਼ਾਹੀਣ' ਕਰਾਰ ਦੇ ਰਹੇ ਹਨ। ਪਰ ਇਹ ਆਲੋਚਨਾ ਕਿਉਂ ਹੋ ਰਹੀ ਹੈ।
ਬੀਬੀਸੀ ਪੰਜਾਬੀ ਦੇ ਪੱਤਰਕਾਰ ਅਰਵਿੰਦ ਛਾਬੜਾ ਨੇ ਚੰਡੀਗੜ੍ਹ ਦੇ ਸੀਏ ਆਸ਼ਿਮਾ ਅਗਰਵਾਲ, ਅਰਥਚਾਰੇ ਦੀ ਪ੍ਰੋ. ਕਵਿਤਾ ਆਨੰਦ ਅਤੇ ਸੀਏ ਵੈਭਵ ਗਾਬਾ ਨਾਲ ਗੱਲਬਾਤ ਕੀਤੀ।
ਉਹ ਸੱਤ ਗੱਲਾਂ ਜਿਨ੍ਹਾਂ ਕਰਕੇ ਆਰਥਿਕ ਮਾਹਿਰ ਕਰ ਰਹੇ ਹਨ, ਮੋਦੀ ਸਰਕਾਰ ਦੇ ਇਸ ਬਜਟ ਦੀ ਆਲੋਚਨਾ:
- ਬਜਟ ਕਿਸਾਨਾਂ ਦੇ ਮੁੱਦੇ ਨੂੰ ਛੇੜਨ ਵਿੱਚ ਅਸਮਰਥ ਰਿਹਾ। ਸਰਕਾਰ ਨੇ ਐਮਐਸਪੀ (ਘੱਟੋ ਘੱਟ ਸਮਰਥਨ ਮੁੱਲ) ਤਾਂ ਵਧਾ ਦਿੱਤੀ ਪਰ ਕਿਸਾਨਾਂ ਲਈ ਕੁਝ ਖਾਸ ਨਹੀਂ ਲਿਆ ਸਕੇ। ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਕਿਸਾਨ ਤੇ ਉਪਭੋਗਤਾ ਦੋਵੇਂ ਇੱਕੋ ਮੰਚ 'ਤੇ ਹੋਣੇ ਚਾਹੀਦੇ ਹਨ।
ਜਦੋਂ ਤੱਕ ਕਿਸਾਨ ਦਾ ਮੁਨਾਫ਼ਾ ਦਲਾਲ ਖਾਂਦਾ ਰਹੇਗਾ, ਉਸ ਵੇਲੇ ਤੱਕ ਖੇਤੀਬਾੜੀ ਵਿੱਚ ਵਾਧਾ ਹੋਣਾ ਔਖਾ ਹੈ। ਇਸ ਦੇਸ ਨੂੰ ਲੋੜ ਹੈ ਨਵੀਆਂ ਫ਼ਸਲਾਂ ਲਗਾਉਣ ਵੱਲ ਵਧਣ ਦੀ, ਜਿਸ ਦਾ ਜ਼ਿਕਰ ਕਰਨ ਵਿੱਚ ਖਜ਼ਾਨਾ ਮੰਤਰੀ ਅਸਮਰੱਥ ਰਹੇ।
ਇਹ ਵੀ ਪੜ੍ਹੋ:
- ਬਜਟ ਗਰੀਬਾਂ ਵਾਸਤੇ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਜਟ ਵਿੱਚ ਜ਼ਿਆਦਾ ਗੱਲ ਬੁਨਿਆਦੀ ਢਾਂਚਿਆਂ ਦੀ ਕੀਤੀ ਗਈ ਹੈ। ਗਰੀਬਾਂ ਦੇ ਨਾਲ ਆਮ ਲੋਕਾਂ ਬਾਰੇ ਵੀ ਇਸ ਬਜਟ ਵਿੱਚ ਕੋਈ ਜ਼ਿਕਰ ਨਹੀਂ। ਨਾ ਹੀ ਟੈਕਸ ਸਲੈਬ ਨੂੰ ਹਿਲਾਇਆ ਗਿਆ। ਘਰਾਂ ਨੂੰ ਕਿਫ਼ਾਇਤੀ ਬਣਾਉਣ ਤੋਂ ਇਲਾਵਾ, ਕੋਈ ਅਜਿਹੀ ਚੀਜ਼ ਨਹੀਂ ਜੋ ਆਮ ਆਦਮੀ ਨੂੰ ਖ਼ੁਸ਼ ਕਰ ਸਕੇ।
- ਪੈਟਰੋਲ ਅਤੇ ਡੀਜ਼ਲ ਦਾ ਇੱਕ ਰੁਪਏ ਮਹਿੰਗਾ ਹੋਣਾ ਆਮ ਆਦਮੀ ਦੀ ਜੇਬ 'ਤੇ ਸਿੱਧਾ ਅਸਰ ਪਾਉਂਦਾ ਹੈ। ਇਸ ਨਾਲ ਆਵਾਜਾਈ ਦੀਆਂ ਕੀਮਤਾਂ 'ਤੇ ਵੀ ਅਸਰ ਪਵੇਗਾ ਤੇ ਆਮ ਆਦਮੀ ਮਹਿੰਗਾਈ ਦੇ ਗੇੜ੍ਹ ਵਿੱਚ ਫਸਿਆ ਰਹੇਗਾ।
- ਹਾਲਾਂਕਿ ਅਮੀਰ ਆਦਮੀ ਦੀ ਆਮਦਨ ਉੱਤੇ ਵੱਧ ਟੈਕਸ ਲਗਾਇਆ ਗਿਆ ਹੈ ਪਰ ਕਾਰਪੋਰੇਟ ਟੈਕਸ ਘੱਟ ਕਰਕੇ ਗੱਲ ਲਗਭਗ ਉੱਥੇ ਹੀ ਆ ਗਈ ਹੈ।
- ਔਰਤਾਂ ਵਾਸਤੇ ਇਸ ਬਜਟ ਵਿੱਚ ਕੁਝ ਨਹੀਂ ਹੈ। ਉਲਟਾ ਸੋਨੇ ਅਤੇ ਬਾਕੀ ਮਹਿੰਗੀਆਂ ਧਾਤੂਆਂ ਨੂੰ ਮਹਿੰਗਾ ਕਰਨ ਨਾਲ ਸਰਕਾਰ ਨੇ ਦੇਸ ਦੀਆਂ ਔਰਤਾਂ ਦੇ ਬੱਚਤ ਕਰਨ ਦੇ ਢੰਗ ਉੱਤੇ ਵੀ ਅਸਰ ਪਾਇਆ ਹੈ।
- ਨੌਜਵਾਨਾਂ ਦੀ ਗੱਲ ਕਰਦੇ ਹੋਏ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ ਲਈ ਜ਼ਰੂਰੀ ਹੈ, ਸਿੱਖਿਆ ਦੇ ਖੇਤਰ ਵਿੱਚ ਵੱਧ ਪੈਸੇ ਲਗਾਉਣਾ। ਜੋ ਇਸ ਬਜਟ ਵਿੱਚ ਨਹੀਂ ਹੈ। ਚਾਹੇ ਅਸੀਂ ਜਿੰਨਾ ਮਰਜ਼ੀ ਹੋਰ ਥਾਵਾਂ 'ਤੇ ਪੈਸੇ ਲਗਾ ਲਈਏ, ਉਦੋਂ ਤੱਕ ਵਿਕਾਸ ਨਹੀਂ ਹੋ ਸਕਦਾ ਜਦੋਂ ਤੱਕ ਸਾਡਾ ਸਿੱਖਿਆ ਖ਼ੇਤਰ ਰਵਾਇਤੀ ਤੌਰ 'ਤੇ ਕੰਮ ਕਰਦਾ ਰਹੇਗਾ।
ਇਹ ਵੀ ਪੜ੍ਹੋ:
- ਜੇਕਰ ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ ਭਾਰਤ ਵਿੱਚ 'ਸਟਕਚਰਲ' ਬੇਰੁਜ਼ਗਾਰੀ ਹੈ। ਇਸ ਦਾ ਭਾਵ ਹੈ ਕਿ ਜਿੱਥੇ ਨੌਕਰੀਆਂ ਮੌਜੂਦ ਹਨ, ਉੱਥੇ ਕੰਮ ਕਰਨ ਲਈ ਲੋਕ ਨਹੀਂ ਹਨ, ਜੇਕਰ ਕੋਈ ਹਨ ਤਾਂ ਉਹ ਉਸ ਨੌਕਰੀ ਲਈ ਅਕੁਸ਼ਲ ਹਨ। ਇਸ ਬਾਰੇ ਤਾਂ ਕੀ ਵਿੱਤ ਮੰਤਰੀ ਬੇਰੁਜ਼ਗਾਰੀ ਬਾਰੇ ਹੀ ਗੱਲ ਕਰਨਾ ਭੁੱਲ ਗਏ।
ਇਹ ਵੀ ਦੇਖੋ: