You’re viewing a text-only version of this website that uses less data. View the main version of the website including all images and videos.
ਆਖਿਰ ਕਿਉਂ ਵਾਇਰਲ ਹੋ ਰਹੀ ਹੈ ਇਸ ਮਾਂ ਦੀ FB ਪੋਸਟ
ਸੀਬੀਐੱਸਈ ਬੋਰਡ ਦੇ ਦਸਵੀਂ ਦੇ ਨਤੀਜਿਆਂ ਨੇ ਇਸ ਵਾਰ ਸਭ ਨੂੰ ਹੈਰਾਨ ਕਰ ਦਿੱਤਾ। 13 ਵਿਦਿਆਰਥੀ ਅੱਵਲ ਰਹੇ ਜਿਨ੍ਹਾਂ ਦੇ 500 ਵਿੱਚੋਂ 499 ਨੰਬਰ ਆਏ।
ਇਸ ਗੱਲ ਦਾ ਅੰਦਾਜ਼ਾ ਲਗਾਉਣਾ ਜ਼ਿਆਦਾ ਔਖਾ ਨਹੀਂ ਕਿ ਇਨ੍ਹਾਂ ਦੇ ਘਰਾਂ ਵਿੱਚ ਨਤੀਜੇ ਵਾਲੇ ਦਿਨ ਕੀ ਮਾਹੌਲ ਰਿਹਾ ਹੋਵੇਗਾ।
ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਵੇਗੀ। ਮੀਡੀਆ ਵਾਲੇ ਇੰਟਰਵਿਊ ਲੈਣ ਪਹੁੰਚਗੇ ਹੋਣਗੇ ਤੇ ਮਾਂ-ਬਾਪ ਮਾਣ ਨਾਲ ਦੱਸ ਰਹੇ ਹੋਣਗੇ ਕਿ ਮੇਰਾ ਬੱਚਾ ਅੱਵਲ ਆਇਆ ਹੈ।
ਪਰ ਕੀ ਤੁਸੀਂ ਉਸ ਘਰ ਦੇ ਮਾਹੌਲ ਦਾ ਅੰਦਾਜ਼ਾ ਲਗਾ ਸਕਦੇ ਹੋ ਜਿੱਥੇ ਬੱਚਾ 60% ਲੈ ਕੇ ਪਾਸ ਹੋਇਆ ਹੋਵੇ?
ਕੁਝ ਲੋਕ ਕਹਿ ਸਕਦੇ ਹਨ ਕੇ ਵਿਚਾਰੇ ਮਾਪੇ.. ਬੱਚੇ ਦੇ ਭਵਿੱਖ ਦਾ ਕੀ ਹੋਵੇਗਾ.. ਕਿਵੇਂ ਅੱਗੇ ਵਧੇਗਾ.....ਤੇ ਹੋਰ ਬਹੁਤ ਕੁਝ।
ਪਰ ਹਰ ਮਾਂ-ਬਾਪ ਇੰਝ ਨਹੀਂ ਸੋਚਦੇ। ਉਨ੍ਹਾਂ ਲਈ ਉਨ੍ਹਾਂ ਦਾ ਬੱਚਾ ਮਾਅਨੇ ਰੱਖਦਾ ਹੈ ਨਾ ਕੇ ਨੰਬਰ। ਐਵੇਂ ਦੀ ਹੀ ਮਾਂ ਹੈ ਵੰਦਨਾ ਸੂਫ਼ੀਆ ਕਟੋਚ।
ਇਹ ਵੀ ਪੜ੍ਹੋ-
ਦਿੱਲੀ ਦੇ ਈਸਟ ਆਫ ਕੈਲਾਸ਼ ਵਿੱਚ ਰਹਿਣ ਵਾਲੀ ਵੰਦਨਾ ਉਨ੍ਹਾਂ ਮਾਪਿਆਂ ਵਿੱਚੋ ਹਨ ਜੋ ਇਹ ਮੰਨਦੇ ਹਨ ਕੇ ਬੱਚੇ ਦਾ ਹੁਨਰ ਨੰਬਰਾਂ ਨਾਲ ਤੈਅ ਨਹੀਂ ਕੀਤਾ ਜਾ ਸਕਦਾ।
ਵੰਦਨਾ ਦੇ ਪੁੱਤਰ ਆਮਿਰ ਨੇ ਇਸੀ ਸਾਲ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਪਰ 60 ਫੀਸਦੀ ਨੰਬਰਾਂ ਦੇ ਨਾਲ।
ਸੋਸ਼ਲ ਮੀਡਿਆ ’ਤੇ ਵਾਇਰਲ ਹੋ ਗਿਆ ਵੰਦਨਾ ਦਾ ਪੋਸਟ
ਅੱਜ ਕੱਲ ਦੇ ਸਮੇਂ ਵਿੱਚ ਜਿੱਥੇ ਜ਼ਿਆਦਾਤਰ ਬੱਚਿਆਂ ਦੇ ਨੰਬਰ 80-90 ਫਸਿਦੀ ਆ ਰਹੇ ਹਨ, ਇਹ ਘੱਟ ਵੇਖਣ ਨੂੰ ਮਿਲਦਾ ਹੈ ਕਿ ਜਿਹੜਾ ਬੱਚਾ 60 ਫਸਿਦੀ ਨੰਬਰ ਲੈ ਰਿਹਾ ਹੋਵੇ ਤੇ ਉਸ ਦੇ ਮਾਂ-ਬਾਪ ਮਾਣ ਨਾਲ ਸਭ ਨੂੰ ਦੱਸਣ ਪਰ ਵੰਦਨਾ ਨੇ ਇਹ ਫੇਸਬੁੱਕ ਤੇ ਸ਼ੇਅਰ ਕੀਤਾ।
ਉਨ੍ਹਾਂ ਨੇ ਲਿਖਿਆ," ਮੇਰੇ ਬੱਚੇ ਮੈਨੂੰ ਤੇਰੇ ’ਤੇ ਮਾਣ ਹੈ। ਤੂੰ ਦਸਵੀਂ ਵਿੱਚ 60 ਫੀਸਦ ਹਾਸਿਲ ਕੀਤੇ ਹਨ। ਹਾਲਾਂਕਿ ਇਹ 90 ਫੀਸਦੀ ਨਹੀਂ ਹਨ ਪਰ ਇਸ ਨਾਲ ਮੈਨੂੰ ਫਰਕ ਨਹੀਂ ਪਵੇਗਾ ਕਿਉਂਕਿ ਮੈਂ ਤੇਰੇ ਸੰਘਰਸ਼ ਨੂੰ ਨੇੜਿਓਂ ਵੇਖਿਆ ਹੈ। ਜਿਹੜਿਆਂ ਵਿਸ਼ਿਆਂ ਵਿੱਚ ਤੈਨੂੰ ਦਿੱਕਤ ਸੀ, ਤੂੰ ਬਸ ਹਾਰ ਮੰਨਣ ਹੀ ਵਾਲਾ ਸੀ ਪਰ ਡੇਢ ਮਹੀਨੇ ਪਹਿਲਾਂ ਤੂੰ ਬਸ ਇੱਕ ਦਿਨ ਤੈਅ ਕੀਤਾ ਕਿ ਤੂੰ ਹਾਰ ਨਹੀਂ ਮੰਨੇਗਾ..."
ਵੰਦਨਾ ਦਾ ਇਹ ਪੋਸਟ ਕੁਝ ਹੀ ਘੰਟਿਆਂ ਵਿਚ ਵਾਇਰਲ ਹੋ ਗਿਆ ਅਤੇ ਲੋਕ ਉਨ੍ਹਾਂ ਨੂੰ ਵਧਾਈਆਂ ਦੇਣ ਲੱਗੇ। ਹਾਲਾਂਕਿ ਕੁਝ ਇਹੋ ਜਿਹੇ ਕਮੈਂਟਸ ਵੀ ਆਏ ਜਿਸ ਵਿੱਚ ਲੋਕਾਂ ਨੇ ਉਨ੍ਹਾਂ ਅਤੇ ਆਮਿਰ 'ਤੇ ਵੀ ਸਵਾਲ ਚੁੱਕੇ।
ਲੋਕਾਂ ਨੇ ਕਿਹਾ ਕਿ ਜੋ ਮਿਹਨਤ ਡੇਢ ਮਹੀਨੇ ਵਿੱਚ ਕੀਤੀ ਹੈ ਉਹ ਸਾਲ ਭਰ ਵਿੱਚ ਕਰਦੇ ਤਾਂ ਇੰਝ ਨਾ ਹੁੰਦਾ।
ਇਸ 'ਤੇ ਵੰਦਨਾ ਦਾ ਕਹਿਣਾ ਹੈ ਕਿ ਆਮਤੌਰ ਤੇ ਲੋਕਾਂ ਨੂੰ ਲਗਦਾ ਹੈ ਕਿ ਨੰਬਰ ਨਹੀਂ ਆਏ ਤਾਂ ਬੱਚੇ ਨੇ ਸਾਲ ਭਰ ਅਯਾਸ਼ੀ ਕੀਤੀ ਹੋਵੇਗੀ ਪਰ ਇਹ ਵਜ੍ਹਾ ਹੋਵੇ ਜ਼ਰੂਰੀ ਤਾਂ ਨਹੀਂ।
ਉਹ ਕਹਿੰਦੀ ਹਨ, "ਹਰ ਬੱਚਾ ਇੱਕੋ ਜਿਹਾ ਨਹੀਂ ਹੁੰਦਾ, ਹਰ ਕਿਸੀ ਨਾਲ ਇੱਕੋ ਜਹੀ ਵਜ੍ਹਾ ਹੋਵੇ, ਜ਼ਰੂਰੀ ਨਹੀਂ।"
ਕਿੰਨਾ ਔਖਾ ਸੀ ਇਹ ਸਭ ਕੁਝ?
ਵੰਦਨਾ ਦੱਸਦੀ ਹੈ ਕਿ ਇਹ ਬਹੁਤ ਔਖਾ ਸਫ਼ਰ ਰਿਹਾ, ਨਾ ਸਿਰਫ਼ ਆਮਿਰ ਲਈ ਬਲਕਿ ਉਨ੍ਹਾਂ ਲਈ ਵੀ।
"ਮੈਂ ਖੁਦ ਕਈ ਵਾਰ ਪਰੇਸ਼ਾਨ ਹੋ ਜਾਂਦੀ ਸੀ। ਰੋਣਾ ਵੀ ਆਉਂਦਾ ਸੀ ਪਰ ਅਸੀਂ ਮਿਥਿਆ ਸੀ ਕਿ ਅਸੀਂ ਰੁਕਾਂਗੇ ਨਹੀਂ। ਛੋਟੇ-ਛੋਟੇ ਹਿੱਸੇ ਵੰਡੇ ਵਿਸ਼ੇ ਤੈਅ ਕੀਤੇ ਅਤੇ ਮਿਹਨਤ ਨਹੀਂ ਛੱਡੀ।"
ਇਹ ਵੀ ਪੜ੍ਹੋ
ਪਰ ਜਦੋਂ ਦੂਸਰਿਆਂ ਦੇ ਬੱਚਿਆਂ ਦੇ ਨੰਬਰਾਂ ਬਾਰੇ ਪਤਾ ਲਗਿਆ ਤਾਂ ਕਿਵੇਂ ਲਗਿਆ?
ਇਸ ਸਵਾਲ ਦੇ ਜਵਾਬ ਵਿੱਚ ਵੰਦਨਾ ਕਹਿੰਦੀ ਹੈ ਕੇ ਮੈਂ ਕਦੇ ਵੀ ਤੁਲਨਾ ਨਹੀਂ ਕੀਤੀ।
ਹਾਂ ਇਹ ਸਹੀ ਹੈ ਕਿ 90 ਫੀਸਦੀ ਨੰਬਰ ਆਉਂਦੇ ਤਾਂ ਗੱਲ ਵੱਖਰੀ ਹੁੰਦੀ ਪਰ ਮੈਂ ਇਹ ਜਾਣਦੀ ਹਾਂ ਕਿ ਮੇਰੇ ਬੱਚੇ ਦੀ ਖ਼ਾਸੀਅਤ ਨੰਬਰ ਲੈ ਕੇ ਆਉਣਾ ਨਹੀਂ ਬਲਕਿ ਕੁਝ ਹੋਰ ਹੈ।
ਦੂਜੇ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ?
ਵੰਦਨਾ ਦੱਸਦੀ ਹੈ ਕਿ ਉਸ ਨੂੰ ਉਸ ਵੇਲੇ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਉਹ 97-98 ਫ਼ਸਿਦੀ ਲੈਣ ਵਾਲੇ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਰੋਂਦੇ ਹੋਏ ਵੇਖਦੀ ਹੈ।
"ਬੱਚੇ ਦਾ ਰੋਣਾ ਤਾਂ ਫੇਰ ਵੀ ਸਮਝ ਆਉਂਦਾ ਹੈ ਕਿਉਂਕਿ ਉਹ ਦਬਾਅ ਵਿੱਚ ਹੁੰਦਾ ਹੈ ਪਰ ਮਾਂ-ਬਾਪ ਦਾ ਰੋਣਾ ਸਮਝ ਨਹੀਂ ਆਉਂਦਾ। ਘੱਟੋ-ਘੱਟ ਉਨ੍ਹਾਂ ਨੂੰ ਤਾਂ ਸਿਆਣਿਆਂ ਵਾਂਗ ਵਿਹਾਰ ਕਰਨਾ ਚਾਹੀਦਾ ਹੈ।"
ਵੰਦਨਾ ਮੰਨਦੀ ਹੈ ਕਿ ਮਾਂ-ਬਾਪ ਨੂੰ ਬੱਚਿਆਂ 'ਤੇ ਦਬਾਅ ਨਹੀਂ ਬਣਾਉਣਾ ਚਾਹੀਦਾ। ਉਹ ਆਪਣੀ ਖੁਸ਼ੀ ਨੂੰ ਬੱਚਿਆਂ ਦੇ ਨੰਬਰਾਂ ਨਾਲ ਜੋੜ ਦਿੰਦੇ ਹਨ ਜੋ ਕਿ ਠੀਕ ਨਹੀਂ ਹੈ।
ਉਹ ਕਹਿੰਦੀ ਹਨ, "ਤੁਹਾਨੂੰ ਖੁਸ਼ ਕਰਨਾ ਬੱਚੇ ਦੀ ਜ਼ਿੰਮੇਵਾਰੀ ਨਹੀਂ ਹੈ। ਤੁਸੀਂ ਆਪਣੀ ਖੁਸ਼ੀਆਂ ਦਾ ਬੋਝ ਉਨ੍ਹਾਂ 'ਤੇ ਨਾ ਪਾਓ ਨਹੀਂ ਤਾਂ ਬੱਚਾ ਉਹ ਕਰਨਾ ਵੀ ਭੁੱਲ ਜਾਵੇਗਾ ਜੋ ਉਹ ਕਰਨਾ ਚਾਹੁੰਦਾ ਹੈ ਅਤੇ ਜਿਸ ਵਿੱਚ ਉਹ ਚੰਗਾ ਹੈ।"
ਪਰ ਕੀ ਘੱਟ ਨੰਬਰਾਂ ਨਾਲ ਸਰਵਾਈਵ ਕਰਨਾ ਸੰਭਵ ਹੈ?
ਇਸ 'ਤੇ ਵੰਦਨਾ ਕਹਿੰਦੀ ਹੈ, ਸਫ਼ਲਤਾ ਦੇ ਮਾਅਨੇ ਸਭ ਲਈ ਵੱਖਰੇ ਹਨ। ਜ਼ਰੂਰੀ ਤਾਂ ਨਹੀਂ ਕਿ ਜੋ ਲੱਖਾਂ ਕਮਾਏ ਉਹ ਹੀ ਕਾਮਯਾਬ ਹੈ...ਅਤੇ ਮੇਰਾ ਪੁੱਤਰ ਆਪਣੇ ਲਈ ਕੁਝ ਕਰ ਲਵੇਗਾ... ਮੈਨੂੰ ਯਕੀਨ ਹੈ ਅਤੇ ਉਸ ਲਈ ਨੰਬਰ ਜ਼ਰੂਰੀ ਨਹੀਂ।
ਵੰਦਨਾ ਆਪ ਵੀ ਇਕ ਬਿਜਨੈਸ ਵੂਮੈਨ ਹੈ। ਉਹ ਕਲੇਗਰਾਊਂਡ ਕਮਿਊਨੀਕੇਸ਼ਨ ਨਾਮ ਦੀ ਕੰਪਨੀ ਦੀ ਫਾਊਂਡਰ ਹੈ। ਉਨ੍ਹਾਂ ਦਾ ਆਮਿਰ ਤੋਂ ਵੱਡਾ ਇਕ ਹੋਰ ਪੁੱਤਰ ਹੈ ਜੋ ਫਿਲਹਾਲ ਕਾਲਜ 'ਚ ਪੜ੍ਹ ਰਿਹਾ ਹੈ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ