UPSC ਪ੍ਰੀਖਿਆ 'ਚ 19ਵਾਂ ਰੈਂਕ ਹਾਸਲ ਕਰਨ ਵਾਲਾ ਪੰਜਾਬੀ ਮੁੰਡਾ ਹਰਪ੍ਰੀਤ ਸਿੰਘ ਦੋਰਾਹਾ

    • ਲੇਖਕ, ਆਰ ਜੇ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਸਿਵਲ ਸੇਵਾ ਪ੍ਰੀਖਿਆ 2018 ਦੇ ਐਲਾਨੇ ਨਤੀਜਿਆਂ ਵਿੱਚ ਪੰਜਾਬ ਦੇ ਦੋਰਾਹਾ ਸ਼ਹਿਰ ਦੇ ਹਰਪ੍ਰੀਤ ਦਾ ਨਾਂ ਵੀ ਸ਼ਾਮਿਲ ਹੈ।

ਦੋਰਾਹਾ ਦੇ 28 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਨੇ ਪੰਜਾਬ ਵਿੱਚੋਂ ਪਹਿਲਾ ਅਤੇ ਭਾਰਤ 'ਚੋਂ 19ਵਾਂ ਸਥਾਨ ਹਾਸਲ ਕੀਤਾ ਹੈ।

ਹਰਪ੍ਰੀਤ ਦੀ ਇਸ ਪ੍ਰਾਪਤੀ 'ਤੇ ਇਲਾਕੇ 'ਚ ਖੁਸ਼ੀ ਦਾ ਮਾਹੌਲ ਹੈ।

ਇਹ ਵੀ ਜ਼ਰੂਰ ਪੜ੍ਹੋ:

UPSC ਪ੍ਰੀਖਿਆ ਤੱਕ ਪਹੁੰਚਣਾ ਸੀ ਸੁਪਨਾ

ਦੋਰਾਹਾ ਦੇ ਦਸ਼ਮੇਸ਼ ਨਗਰ 'ਚ ਰਹਿਣ ਵਾਲੇ ਹਰਪ੍ਰੀਤ ਸਿੰਘ ਦੇ ਪਿਤਾ ਮਾਲਵਿੰਦਰ ਸਿੰਘ ਅਤੇ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ, ''ਹਰਪ੍ਰੀਤ ਪਹਿਲਾਂ ਬੀਐੱਸਐੱਫ ਵਿੱਚ ਬਤੌਰ ਏਸੀਪੀ ਸੇਵਾ ਨਿਭਾ ਚੁੱਕਾ ਹੈ। 2018 'ਚ ਹਰਪ੍ਰੀਤ ਨੇ ਯੂਪੀਐੱਸਸੀ ਦੀ ਪ੍ਰੀਖਿਆ 'ਚੋਂ 454ਵਾਂ ਰੈਂਕ ਪ੍ਰਾਪਤ ਕਰਕੇ ਅਸਿਸਟੈਂਟ ਡਾਇਰੈਕਟਰ ਜਨਰਲ ਫੌਰਨ ਟਰੇਡ ਦੇ ਰੂਪ ਵਿਚ ਸੇਵਾ ਸ਼ੁਰੂ ਕੀਤੀ ਸੀ।''

ਉਨ੍ਹਾਂ ਦੱਸਿਆ ਕਿ ਹਰਪ੍ਰੀਤ ਨੇ ਪਟਿਆਲਾ ਦੇ ਥਾਪਰ ਕਾਲਜ ਤੋਂ ਬੀਟੈੱਕ ਕੀਤੀ ਸੀ।

ਮਾਪਿਆਂ ਮੁਤਾਬਕ ਉਸ ਦਾ ਸੁਪਨਾ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰਕੇ ਉੱਚ ਅਹੁਦੇ 'ਤੇ ਪਹੁੰਚਣਾ ਸੀ ਜੋ ਹੁਣ ਉਸ ਨੇ ਪੂਰਾ ਕਰ ਲਿਆ ਹੈ।

15 ਤੋਂ 18 ਘੰਟੇ ਕਰਦਾ ਸੀ ਪੜ੍ਹਾਈ

ਗੁਰਪ੍ਰੀਤ ਕੌਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਸਮੇਂ-ਸਮੇਂ 'ਤੇ ਹਰਪ੍ਰੀਤ ਨੂੰ UPSC ਦੀ ਪ੍ਰੀਖਿਆ ਲਈ ਉਤਸ਼ਾਹਿਤ ਕਰਦੇ ਰਹਿੰਦੇ ਸਨ।

ਉਨ੍ਹਾਂ ਮੁਤਾਬਕ ਉਹ ਪਹਿਲਾਂ 2-4 ਘੰਟੇ ਹੀ ਪੜ੍ਹਦਾ ਸੀ ਪਰ UPSC ਦੀ ਪ੍ਰੀਖਿਆ ਲਈ ਹਰਪ੍ਰੀਤ ਨੇ 15 ਤੋਂ 18 ਘੰਟੇ ਤੱਕ ਪੜ੍ਹਾਈ ਕਰਦਾ ਰਹਿੰਦਾ ਸੀ।

ਉਨ੍ਹਾਂ ਦੱਸਿਆ ਕਿ ਹਰਪ੍ਰੀਤ ਕਹਿੰਦਾ ਹੈ ਕਿ ਉਹ ਹੁਣ ਹੋਰ ਕੋਈ ਪ੍ਰੀਖਿਆ ਨਹੀਂ ਦੇਵੇਗਾ ਕਿਉਂਕਿ ਜੋ ਉਸ ਦੀ ਮੰਜ਼ਿਲ ਸੀ ਉਹ ਉਸ ਨੇ ਸਰ ਕਰ ਲਈ ਹੈ।

ਇਹ ਵੀ ਜ਼ਰੂਰ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ -

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)