ਪੰਜਾਬ 'ਚ ਅੱਜ ਤੋਂ 30 ਹਜ਼ਾਰ ਵਰਕਰ ਪੱਕੇ ਹੋਣ ਲਈ ਬੈਠਣਗੇ ਧਰਨੇ 'ਤੇ - 5 ਅਹਿਮ ਖ਼ਬਰਾਂ

ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਹੈ ਉਨ੍ਹਾਂ ਵੱਲੋਂ ਅੱਜ ਤੋਂ ਧਰਨੇ ’ਤੇ ਬੈਠਣ ਦਾ ਐਲਾਨ ਕੀਤਾ ਗਿਆ ਹੈ।

ਬੁੱਧਵਾਰ ਨੂੰ ਪੰਜਾਬ ਸਰਕਾਰ ਨੇ 5178 ਅਧਿਆਪਕਾਂ ਤੇ 650 ਨਰਸਾਂ ਨੂੰ ਰੈਗੂਲਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਾਕੀ ਬਚੇ ਵਰਕਰਾਂ ਦੀ ਯੂਨੀਅਨਾਂ ਨੇ ਸੂਬੇ ਵਿੱਚ ਅੱਜ ਤੋਂ ਅਣਮਿੱਥੇ ਸਮੇਂ ਲਈ ਧਰਨਾ-ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ।

ਉਨ੍ਹਾਂ ਨੇ ਆਗਾਮੀ ਚੋਣਾਂ ਵਿੱਚ ਸਰਕਾਰ ਦਾ ਵਿਰੋਧ ਕਰਨ ਦੀ ਧਮਕੀ ਵੀ ਦਿੱਤੀ ਹੈ। 16 ਮਾਰਚ ਤੋਂ ਸਿਹਤ ਮੰਤਰੀ ਬ੍ਰਹਮ ਮਹਿੰਦਰ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਅੱਗੇ ਧਰਨੇ 'ਤੇ ਬੈਠਣ ਦਾ ਐਲਾਨ ਵੀ ਕੀਤਾ ਹੈ।

ਇਸ ਤੋਂ ਇਲਾਵਾ ਸਰਕਾਰ ਵੱਲੋਂ ਪੱਕੇ ਕੀਤੇ ਗਏ ਅਧਿਆਪਕਾਂ ਅਤੇ ਨਰਸਾਂ ਬਾਰੇ ਲਿਆ ਗਿਆ ਇਹ ਫ਼ੈਸਲਾ 1 ਅਕਤਬੂਰ 2019 ਤੋਂ ਅਮਲ ਵਿੱਚ ਆਵੇਗਾ।

ਕੈਬਨਿਟ ਨੇ ਇਸ ਦੇ ਨਾਲ ਹੀ ਪਰਖ ਕਾਲ ਨੂੰ 3 ਸਾਲ ਤੋਂ ਘਟਾ ਦੋ ਸਾਲ ਕਰ ਦਿੱਤਾ ਹੈ।

ਅਮੀਰ ਲੋਕਾਂ ਦੀ ਸੂਚੀ ਵਿੱਚ ਮੁਕੇਸ਼ ਅੰਬਾਨੀ 13 ਨੰਬਰ ’ਤੇ

ਫੋਰਬਸ ਨੇ 2019 ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਮੁਤਾਬਕ ਦੁਨੀਆਂ ਦੀ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਅਨਿਲ ਅੰਬਾਨੀ 13ਵੇਂ ਨੰਬਰ 'ਤੇ ਹਨ।

ਸਾਲ 2018 ਵਿੱਚ ਉਹ 19ਵੇਂ ਥਾਂ 'ਤੇ ਰਹੇ, ਜਦਕਿ 2018 ਵਿੱਚ ਉਹ 33ਵੇਂ ਨੰਬਰ 'ਤੇ ਸਨ।

ਇਹ ਵੀ ਪੜ੍ਹੋ-

ਦਲਿਤ ਨੂੰ ਕਥਿਤ ਤੌਰ 'ਤੇ ਜ਼ਿੰਦਾ ਸਾੜਨਾ ਤੇ ਇੱਕ ਚਿੱਠੀ ਦਾ ਰਹੱਸ - ਗਰਾਊਂਡ ਰਿਪੋਰਟ

ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਇੱਕ ਦਲਿਤ ਨੂੰ ਕਥਿਤ ਤੌਰ 'ਤੇ ਜ਼ਿੰਦਾ ਸਾੜ ਦਿੱਤਾ ਗਿਆ। ਪੁਲਿਸ ਪੰਜ ਦਿਨ ਬਾਅਦ ਵੀ ਘਟਨਾ ਦੀ ਗੁੱਥੀ ਨਹੀਂ ਸੁਲਝਾ ਸਕੀ ਹੈ।

ਘਟਨਾ ਦਾ ਸ਼ਿਕਾਰ 60 ਸਾਲਾ ਗੰਗਾਰਾਮ ਬਿਜੋਲੀਆ ਖਾਣ ਖੇਤਰ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਇੱਕ ਨੇਤਾ ਦੀ ਪੱਥਰ ਮਾਇਨਿੰਗ ਕੰਪਨੀ ਵਿੱਚ ਬਾਗਵਾਨੀ ਕਰਦਾ ਸੀ।

ਇਸ ਦੌਰਾਨ ਮ੍ਰਿਤਕ ਕੋਲ ਇੱਕ ਚਿੱਠੀ ਵੀ ਮਿਲੀ, ਜਿਸ ਨੂੰ ਸੁਸਾਇਡ ਨੋਟ ਦੇ ਤੌਰ 'ਤੇ ਵੇਖਿਆ ਗਿਆ ਪਰ ਉਸ ਦੇ ਰਿਸ਼ਤੇਦਾਰ ਕਹਿੰਦੇ ਹਨ ਕਿ ਗੰਗਾਰਾਮ ਅਨਪੜ੍ਹ ਸੀ।

ਦਲਿਤ ਸੰਗਠਨਾਂ ਨੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਪੂਰੇ ਪੰਜਾਬ 'ਚ ਬਠਿੰਡਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਤੇ ਭਾਰਤ 'ਚ 31 'ਤੇ

ਸਵੱਛ ਸਰਵੇਖਣ ਰਿਪੋਰਟ ਵਿੱਚ ਪੰਜਾਬ ਦੇ ਦੋ ਸ਼ਹਿਰ ਪਟਿਆਲਾ ਅਤੇ ਬਠਿੰਡਾ ਟਾਪ 100 ਵਿੱਚ ਸ਼ਾਮਿਲ ਹਨ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਬਠਿੰਡਾ ਪੂਰੇ ਪੰਜਾਬ ਵਿੱਚ ਸਫਾਈ ਦੇ ਮਾਮਲੇ ਵਿੱਚ ਨੰਬਰ ਇੱਕ 'ਤੇ ਹੈ ਅਤੇ ਪੂਰੇ ਦੇਸ ਵਿੱਚ ਨੰਬਰ 31 ਹੈ।

ਇਸੇ ਤਰ੍ਹਾਂ ਸਾਲ 2019 ਵਿੱਚ ਪੰਜਾਬ ਸਾਰੇ ਸੂਬਿਆਂ ਵਿਚੋਂ ਨੰਬਰ 7 'ਤੇ ਹੈ ਜਦਕਿ ਸਾਲ 2018 ਵਿੱਚ ਇਹ ਨੰਬਰ 9 'ਤੇ ਸੀ।

ਇਹ ਵੀ ਪੜ੍ਹੋ:

ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਇਲਾਕਾ ਪਟਿਆਲਾ ਸਫਾਈ ਨੂੰ ਲੈ ਕੇ ਪੰਜਾਬ ਵਿੱਚ ਨੰਬਰ 2 'ਤੇ ਰਿਹਾ ਅਤੇ ਪੂਰੇ ਦੇਸ ਵਿੱਚ 72ਵੇਂ ਸਥਾਨ 'ਤੇ ਹੈ।

ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪੰਜਾਬ ਦੇ ਕੋਈ ਸ਼ਹਿਰ ਸਫਾਈ ਦੇ ਮਾਮਲੇ ਵਿੱਚ ਟਾਪ 100 ਵਿੱਚ ਸ਼ਾਮਿਲ ਹੋਏ ਹਨ।

ਸਵੱਛ ਸਰਵੇਖਣ ਰਿਪੋਰਟ ਵਿੱਚ ਅੰਮ੍ਰਿਤਸਰ, ਪਠਾਨਕੋਟ ਅਤੇ ਅਬੋਹਰ ਸ਼ਹਿਰਾਂ ਦੀ ਰੈਂਕਿੰਗ ਵਿੱਚ ਸੁਧਾਰ ਦੇਖ ਨੂੰ ਮਿਲਿਆ।

ਮੇਰਾ ਏਅਰ ਫੋਰਸ ਦੇ ਉੱਚ ਅਧਿਕਾਰੀ ਨੇ ਕੀਤਾ ਸੀ ਬਲਾਤਕਾਰ - ਅਮਰੀਕੀ ਸੈਨੇਟਰ

ਅਮਰੀਕੀ ਸੈਨੇਟਰ ਨੇ ਆਪਣੇ ਸਹਿਯੋਗੀਆਂ ਨੂੰ ਕਿਹਾ ਕਿ ਜਦੋਂ ਉਹ ਏਅਰ ਫੋਰਸ ਵਿੱਚ ਸੀ ਤਾਂ ਇੱਕ ਉੱਚ ਅਹੁਦੇ 'ਤੇ ਤਾਇਨਾਤ ਏਅਰ ਫੋਰਸ ਅਧਿਕਾਰੀ ਨੇ ਉਨ੍ਹਾਂ ਦਾ ਬਲਾਤਕਾਰ ਕੀਤਾ ਸੀ।

ਸੈਨੇਟਰ ਮਾਰਥਾ ਮੈਕਸੈਲੀ ਅਮਰੀਕਾ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਰਹੀ ਹੈ ਅਤੇ ਸੈਨਾ ਵਿੱਚ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ 'ਤੇ ਹੋ ਰਹੀ ਸੁਣਵਾਈ ਦੌਰਾਨ ਉਨ੍ਹਾਂ ਨੇ ਇਹ ਦੱਸਿਆ।

ਦਿ ਅਰੀਜ਼ੋਨਾ ਰਿਪਬਲੀਕਨ ਮੁਤਾਬਕ, ਉਨ੍ਹਾਂ ਨੇ ਬਲਾਤਕਾਰ ਦੀ ਰਿਪੋਰਟ ਦਰਜ ਨਹੀਂ ਕਰਵਾਈ ਸੀ ਕਿਉਂਕਿ ਉਹ ਸ਼ਰਸਮਾਰ ਅਤੇ ਪ੍ਰੇਸ਼ਾਨ ਸਨ ਅਤੇ ਉਸ ਨੂੰ ਸਿਸਟਮ 'ਚ ਵਿਸ਼ਵਾਸ ਨਹੀਂ ਸੀ।

ਸਾਲ 2017 ਵਿੱਚ ਅਮਰੀਕੀ ਸੈਨਾ 'ਚ ਜਿਣਸੀ ਸ਼ੋਸ਼ਣ 10 ਫੀਸਦ ਤੱਕ ਵਧ ਗਿਆ। ਪੂਰੀ ਖ਼ਬਰ ਪੜ੍ਹੋ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)