#MeToo ਮੁਹਿੰਮ ਤੋਂ ਬਾਅਦ ਵੀ ਇਨ੍ਹਾਂ ਔਰਤਾਂ ਦੀ ਆਵਾਜ਼ ਹਾਲੇ ਵੀ ਅਣਸੁਣੀ

ਭਾਰਤ ਵਿੱਚ #MeToo ਲਹਿਰ ਦੇ ਕਾਰਨ ਬਹੁਤ ਸਾਰੀਆਂ ਨਾਮੀ ਹਸਤੀਆਂ ਦੇ ਨਾਂ ਚਰਚਾ ਵਿੱਚ ਆਏ ਪਰ ਦੇਸ ਦੀਆਂ ਔਰਤਾਂ ਦਾ ਇੱਕ ਵਰਗ ਅਜੇ ਵੀ ਅਜਿਹਾ ਹੈ ਜਿਸ ਤੱਕ ਇਹ ਲਹਿਰ ਨਹੀਂ ਪਹੁੰਚ ਸਕੀ ਤੇ ਉਨ੍ਹਾਂ ਦੇ ਸ਼ੋਸ਼ਣ ਦੀਆਂ ਕਹਾਣੀਆਂ ਅਜੇ ਵੀ ਅਣਕਹੀਆਂ ਤੇ ਅਣਸੁਣੀਆਂ ਹੀ ਪਈਆਂ ਹਨ।

ਇਹ ਔਰਤਾਂ ਹਨ ਘਰਾਂ ਵਿੱਚ ਕੰਮ ਕਰਨ ਵਾਲੀਆਂ ਤੇ ਗੈਰ-ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਇਹ ਵਿਚਾਰ ਹਨ, ਪ੍ਰੋਫੈਸਰ ਸ਼੍ਰੀਪਰਨਾ ਚਟੋਪਾਧਿਆਇ ਦੇ।

45 ਸਾਲਾ ਮੀਨਾ (ਬਦਲਿਆ ਹੋਇਆ ਨਾਮ) ਬੰਗਲੁਰੂ ਵਿੱਚ ਘਰੇਲੂ ਨੌਕਰ ਹੈ। ਮੀਨਾ ਵੀ ਜਿਣਸੀ ਸੋਸ਼ਣ ਦੀ ਸ਼ਿਕਾਰ ਹੋਈ।

ਉਹ ਤਿੰਨ ਵੱਖ-ਵੱਖ ਘਰਾਂ ਵਿੱਚ ਖਾਣਾ ਪਕਾਉਂਦੀ ਹੈ ਅਤੇ ਸਾਫ਼-ਸਫ਼ਾਈ ਕਰਦੀ ਹੈ। ਉਹ ਮਹੀਨੇ ਦੇ ਕਰੀਬ 6 ਹਜ਼ਾਰ ਰੁਪਏ ਕਮਾ ਲੈਂਦੀ ਹੈ।

ਉਹ ਇਸ ਤੋਂ ਕਰੀਬ ਤਿੰਨ ਗੁਣਾ ਵੱਧ ਕਮਾਉਂਦੀ ਸੀ ਪਰ ਜਦੋਂ ਉਸ ਨੇ ਮਾਲਕ 'ਤੇ ਉਸ ਨਾਲ ਦੁਰ ਵਿਹਾਰ ਦੇ ਇਲਜ਼ਾਮ ਲਗਾਏ ਤਾਂ ਉਸ ਨੇ ਕਈਆਂ ਘਰਾਂ ਦੀ ਨੌਕਰੀ ਗੁਆ ਦਿੱਤੀ।

ਇਹ ਵੀ ਪੜ੍ਹੋ-

ਮੀਨਾ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦੇ ਵਿਆਹ ਲਈ ਇੱਕ ਬਜ਼ੁਰਗ ਜੋੜੇ ਕੋਲੋਂ ਇੱਕ ਲੱਖ ਰੁਪਏ ਉਧਾਰ ਲਏ ਸਨ। ਇਸ ਤੋਂ ਬਾਅਦ ਹੀ ਉਸ ਦਾ ਸ਼ੋਸ਼ਣ ਸ਼ੁਰੂ ਹੋਇਆ। ਉਹ ਉਨ੍ਹਾਂ ਦੇ ਘਰ ਕਰੀਬ ਤਿੰਨ ਸਾਲ ਤੋਂ ਕੰਮ ਕਰ ਰਹੀ ਸੀ।

ਉਸ ਨੇ ਇਲਜ਼ਾਮ ਲਗਾਇਆ ਕਿ ਉਸ ਘਰ ਦਾ ਆਦਮੀ ਝਾੜੂ-ਪੋਚਾ ਕਰਨ ਵੇਲੇ ਉਸ ਨਾਲ ਖਹਿ ਕੇ ਲੰਘਦਾ ਸੀ ਅਤੇ ਕਈ ਵਾਰ ਤਾਂ ਉਸ ਨੂੰ ਛੂਹਣ ਦੀ ਕੋਸ਼ਿਸ਼ ਵੀ ਕੀਤੀ ਤੇ ਸਾੜੀ ਵੀ ਖਿੱਚਣ ਦੀ ਕੋਸ਼ਿਸ਼ ਕਰਦਾ ਸੀ।

ਮੀਨਾ ਮੁਤਾਬਕ ਉਸ ਦੀ ਪਤਨੀ ਅਕਸਰ ਸੁੱਤੀ ਰਹਿੰਦੀ ਅਤੇ ਉਸ ਨੂੰ ਆਪਣੇ ਪਤੀ ਨੇ ਮਾੜੇ ਵਤੀਰੇ ਬਾਰੇ ਪਤੀ ਨਹੀਂ ਸੀ।

ਮੀਨਾ ਨੇ ਕਿਹਾ ਉਨ੍ਹਾਂ ਨੇ ਉਸ ਬਜ਼ੁਰਗ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਵੀ ਕੀਤਾ।

ਜਦੋਂ ਇੱਕ ਦਿਨ ਉਸ ਦੀ ਪਤਨੀ ਆਪਣਾ ਕਮਰਾ ਬੰਦ ਕਰਕੇ ਸੌਂ ਗਈ ਤਾਂ ਮੀਨਾ ਨੇ ਦੱਸਿਆ ਕਿ ਬੰਦੇ ਨੇ ਉਸ ਨੂੰ ਫੜ ਕੇ ਸੋਫੇ 'ਤੇ ਸੁੱਟਣ ਦੀ ਕੋਸ਼ਿਸ਼ ਕੀਤੀ।

ਉਹ ਵਿਅਕਤੀ ਬਜ਼ੁਰਗ ਹੋਣ ਦੇ ਬਾਵਜੂਦ ਤਾਕਤਵਰ ਸੀ ਪਰ ਕਿਸਮਤ ਨਾਲ ਮੀਨਾ ਨਾਲੋਂ ਵੱਧ ਤਕੜਾ ਨਹੀਂ ਸੀ। ਮੀਨਾ ਨੇ ਉਸ ਨੂੰ ਧੱਕਾ ਦਿੱਤਾ ਅਤੇ ਘਰੋਂ ਭੱਜ ਗਈ ਤੇ ਮੁੜ ਕਦੇ ਉਸ ਘਰ 'ਚ ਨਹੀਂ ਗਈ।

ਮੀਨਾ ਨੂੰ ਲਗਦਾ ਸੀ ਕਿ ਕੋਈ ਉਸ ਦਾ ਵਿਸ਼ਵਾਸ਼ ਨਹੀਂ ਕਰੇਗਾ। ਇਸ ਲਈ ਉਸ ਨੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ।

ਜੋੜੇ ਨੇ ਉਸ 'ਤੇ ਪੈਸੇ ਵਾਪਸ ਕਰਨ ਦਾ ਦਬਾਅ ਪਾਉਣਾ ਸ਼ੁਰੂ ਦਿੱਤਾ, ਅਤੇ ਜੇ ਇਹ ਸੰਭਵ ਨਹੀਂ ਉਨ੍ਹਾਂ ਕਿਹਾ ਕਿ ਮੀਨਾ, ਕਰਜ਼ਾ ਵਾਪਸ ਕਰਨ ਲਈ, ਉਨ੍ਹਾਂ ਦੇ ਘਰ ਕੰਮ ਲਈ ਵਾਪਸ ਆ ਜਾਵੇ।

ਪਹਿਲਾਂ ਤਾਂ ਉਨ੍ਹਾਂ ਨੇ ਮੀਨਾ ਨੂੰ ਫੋਨ 'ਤੇ ਧਮਕੀ ਦਿੱਤੀ ਤੇ ਫਿਰ ਧਮਕਾਉਣ ਲਈ ਕੁਝ ਬੰਦੇ ਮੀਨਾ ਦੇ ਘਰ ਭੇਜੇ।

ਉਸ ਦੀ ਪਤਨੀ ਨੇ ਵੀ ਉਸ 'ਤੇ "ਭੜਕੀਲੇ ਕੱਪੜੇ" ਪਹਿਨ ਕੇ ਉਸ ਦੇ ਪਤੀ ਨੂੰ "ਉਤੇਜਿਤ" ਕਰਨ ਦੇ ਇਲਜ਼ਾਮ ਲਗਾਏ।

ਮੀਨੇ ਨੇ ਦੱਸਿਆ ਕਿ ਉਹ ਡਰੀ ਹੋਈ ਅਤੇ ਤਣਾਅ ਵਿੱਚ ਸੀ ਅਤੇ ਸਮਝ ਨਹੀਂ ਸੀ ਆ ਰਿਹਾ ਕਿ ਕੀ ਕੀਤਾ ਜਾਵੇ। ਉਹ ਆਪਣੀ ਪੂਰਾ ਕਰਜ਼ਾ ਨਹੀਂ ਉਤਾਰ ਸਕਦੀ ਸੀ ਅਤੇ ਨਾ ਹੀ ਉਸ ਘਰ ਵਿੱਚ ਜਾ ਕੇ ਕੰਮ ਕਰ ਸਕਦੀ ਸੀ।

ਇੱਕ ਹੋਰ ਘਰ ਵਿੱਚ ਜਿੱਥੇ ਮੀਨਾ ਨੂੰ ਸਹੀ ਲੱਗਿਆ ਉਸਨੇ ਆਪਣੀ ਤਕਲੀਫ਼ ਸਾਂਝੀ ਕੀਤੀ।

ਉਸ ਦੇ ਘਰ ਮਾਲਕ ਨੇ ਉਸ ਨੂੰ ਘਰੇਲੂ ਵਰਕਰ ਯੂਨੀਅਨ ਅਤੇ ਹੋਰ ਸੰਗਠਨਾਂ ਨਾਲ ਮਿਲਾਇਆ, ਜੋ ਬੰਗਲੁਰੂ ਵਿੱਚ ਔਰਤਾਂ ਨਾਲ ਹੁੰਦੀ ਹਿੰਸਾ ਖ਼ਿਲਾਫ਼ ਕੰਮ ਕਰਦੇ ਸਨ।

ਯੂਨੀਅਨ ਦੇ ਇੱਕ ਪ੍ਰਤੀਨਿਧੀ ਨੇ ਜੋੜੇ ਨਾਲ ਗੱਲ ਕੀਤੀ ਅਤੇ ਕਿਹਾ ਕਿ ਜੇਕਰ ਉਹ ਮੀਨਾ ਨੂੰ ਤੰਗ ਕਰਨ ਤੋਂ ਬਾਜ ਨਾ ਆਏ ਤਾਂ ਪੁਲਿਸ ਕਾਰਵਾਈ ਵੀ ਹੋ ਸਕਦੀ ਹੈ।

ਸੰਘਰਸ਼ ਜਾਰੀ

ਮੀਨਾ ਨੇ ਆਪਣੀ ਬੱਚਤ ਦੇ ਪੈਸਿਆਂ ਨਾਲ ਜਿਨ੍ਹਾਂ ਹੋ ਸਕੇ ਕਰਜ਼ਾ ਮੋੜਨ ਦਾ ਫੈਸਲਾ ਕੀਤਾ।

ਉਸ ਦਾ ਕਲੇਸ਼ ਤਾਂ ਖ਼ਤਮ ਹੋ ਗਿਆ ਪਰ ਉਸਦਾ ਸੰਘਰਸ਼ ਅਜੇ ਵੀ ਜਾਰੀ ਹੈ। ਉਸ ਦੀ ਧੀ ਸੈਰੇਬਰਲ ਪਾਲਸੀ ਦੀ ਮਰੀਜ਼ ਹੈ, ਜਿਸ ਨੂੰ ਲਗਾਤਾਰ ਦੇਖਭਾਲ ਦੀ ਲੋੜ ਹੈ।

ਆਪਣੀ ਧੀ ਤੁਰ ਨਹੀਂ ਸਕਦੀ ਜਿਸ ਕਾਰਨ ਉਸ ਨੂੰ ਰੋਜ਼ਾਨਾ ਸਕੂਲ ਲਿਜਾਣ ਤੇ ਲਿਆਉਣ ਵਿੱਚ ਮੀਨਾ ਦੀ ਬਹੁਤ ਸਾਰ ਬੱਚਤ ਦੇ ਬਹੁਤ ਸਾਰੇ ਪਾਸੇ ਖ਼ਰਚ ਹੋ ਗਏ

ਹਾਲਾਂਕਿ ਸਰਕਾਰ ਵੱਲੋਂ ਉਸ ਨੂੰ ਅਪੰਗਤਾਂ ਭੱਤਾ ਮਿਲਦਾ ਹੈ ਪਰ ਰਾਸ਼ੀ ਲਗਾਤਾਰ ਨਹੀਂ ਮਿਲਦੀ

ਉਸ ਘਟਾਨਾ ਨੇ ਮੀਨਾ ਦੇ ਦਿਲ ਵਿੱਚ ਇੰਨਾ ਡਰ ਬਿਠਾ ਦਿੱਤਾ ਕਿ ਬਹੁਤ ਦੇਰ ਤੱਕ ਮੀਨਾ ਨੇ ਉਸ ਘਰ ਦੇ ਆਸ-ਪਾਸ ਵੀ ਕੰਮ ਨਹੀਂ ਫੜਿਆ।

ਮੀਨਾ ਵਰਗੀਆਂ ਹੋਰ ਘਰੇਲੂ ਨੌਕਰੀ ਕਰਨ ਵਾਲੀਆਂ, ਮਜ਼ਦੂਰ, ਦੁਕਾਨਾਂ 'ਤੇ ਕੰਮ ਕਰਨ ਵਾਲੀਆਂ ਅਤੇ ਹੋਰ ਔਰਤਾਂ ਭਾਰਤ ਦੀਆਂ ਕੁਲ ਕੰਮਕਾਜੀ ਔਰਤਾਂ ਦਾ 94 ਫੀਸਦੀ ਹਨ।

ਇਸ ਦੇ ਬਾਵਜੂਦ ਉਨ੍ਹਾਂ ਨਾਲ ਹੁੰਦੇ ਮਾੜੇ ਵਤੀਰੇ ਅਤੇ ਜਿਣਸੀ ਸ਼ੋਸ਼ਣ ਦੇ ਮਾਮਲੇ ਬਹੁਤ ਘੱਟ ਸਾਹਮਣੇ ਆਉਂਦੇ ਹਨ।

ਗੈਰ-ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਬਾਰੇ ਡਾਟਾ ਇਕੱਠਾ ਕਰਨਾ ਵੀ ਬੜਾ ਮੁਸ਼ਕਿਲ ਹੈ। ਇਨ੍ਹਾਂ ਔਰਤਾਂ ਬਾਰੇ ਵੱਖੋ-ਵੱਖਰੇ ਸਰਵੇ ਹੋਏ ਹਨ, ਜਿਨ੍ਹਾਂ ਤੋਂ ਕੋਈ ਸਪਸ਼ਟ ਤਸਵੀਰ ਤਾਂ ਨਹੀਂ ਬਣਦੀ ਪਰ, ਜੋ ਪਤਾ ਲਗਦਾ ਹੈ ਉਹ ਅਹਿਮ ਹੈ।

ਇਹ ਵੀ ਪੜ੍ਹੋ:

2018 ਵਿੱਚ ਦਿੱਲੀ ਦੇ ਘਰੇਲੂ ਵਰਕਰਾਂ ਦੇ ਇੱਕ ਸਰਵੇ ਵਿੱਚ ਦੇਖਿਆ ਗਿਆ ਕਿ 29 ਫੀਸਦ ਔਰਤਾਂ ਦਾ ਕੰਮ 'ਤੇ ਜਿਣਸੀ ਸ਼ੋਸ਼ਣ ਹੁੰਦਾ ਹੈ।

ਇਹ ਅੰਕੜੇ ਰਸਮੀਸ, ਬੀਪੀਓ ਸੈਕਟਰ ਨਾਲੋਂ ਘੱਟ ਹਨ ਜਿੱਥੇ 88 ਫੀਸਦ ਔਰਤਾਂ ਨਾਲ ਜਿਣਸੀ ਸ਼ੋਸ਼ਣ ਹੁੰਦਾ ਹੈ ਅਤੇ ਸਿਹਤ ਸੈਕਟਰ ਵਿੱਚ ਇਹ ਅੰਕੜਾ 57 ਫੀਸਦ ਹੈ।

ਆਪਣੀਆਂ ਆਰਥਿਕ ਅਤੇ ਸਮਾਜਿਕ ਕਮਜ਼ੋਰੀਆਂ ਕਾਰਨ ਗੈਰ-ਰਸਮੀ ਖੇਤਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਇਨ੍ਹਾਂ ਜੁਰਮਾਂ ਖਿਲਾਫ਼ ਰਿਪੋਰਟ ਨਹੀਂ ਦਰਜ ਕਰਵਾਉਂਦੀਆਂ।

ਜੇਕਰ ਉਹ ਅਜਿਹਾ ਕਰਦੀਆਂ ਵੀ ਹਨ ਤਾਂ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਕਿਉਂਕਿ ਉਹ ਅਕਸਰ ਬਦਲੇ ਦੇ ਡਰ ਤੋਂ ਪੈਰ ਪਿਛਾਂਹ ਕਰ ਲੈਂਦੀਆਂ ਹਨ।

ਅਜਿਹੇ ਕੁਝ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੇ ਪੂਰੇ ਦੇਸ ਦਾ ਧਿਆਨ ਆਪਣੇ ਵੱਲ ਖਿੱਚਿਆ

ਅਜਿਹੀਆਂ ਮਿਸਾਲਾਂ ਬਿਲਕੁਲ ਨਿਗੂਣੀਆਂ ਹਨ। ਭਾਰਤ ਵਿੱਚ ਚੱਲੀ #MeToo ਮੁਹਿੰਮ ਵਿੱਚ ਕਈ ਪ੍ਰਸਿੱਧ ਹਸਤੀਆਂ ਦੇ ਨਾਮ ਸਾਹਮਣੇ ਆਏ, ਜਿਸ ਵਿੱਚ ਪੱਤਰਕਾਰ, ਫਿਲਮ ਨਿਰਮਾਤਾ, ਪੱਤਰਕਾਰ ਆਦਿ ਸ਼ਾਮਿਲ ਹਨ।

ਪਰ ਭਾਰਤ ਅਤੇ ਪੂਰੀ ਦੁਨੀਆਂ ਵਿੱਚ #MeToo ਦੀ ਚਿਹਰਾ ਪੜ੍ਹੀਆਂ-ਲਿਖੀਆਂ, ਸ਼ਹਿਰੀ, ਬੇਬਾਕ ਔਰਤਾਂ ਹੀ ਰਹੀਆਂ ਹਨ। ਜਦਕਿ ਹਾਸ਼ੀਏ ਤੇ ਰਹਿਣ ਵਾਲੀਆਂ ਔਰਤਾਂ ਦੀ ਸ਼ਮੂਲੀਅਤ ਵਿੱਚੋਂ ਨਦਾਰਦ ਹੈ।

ਹਾਲਾਂਕਿ ਕੁਝ ਮਹੱਤਵਪੂਰਨ ਆਵਾਜ਼ਾਂ ਉੱਠੀਆਂ ਹਨ ਕਿ ਦਲਿਤ ਅਤੇ ਗਰੀਬ ਔਰਤਾਂ ਦੀਆਂ ਆਵਾਜ਼ਾਂ ਇਸ ਲਹਿਰ ਤੋਂ ਬਾਹਰ ਹੀ ਰਹੀਆਂ ਹਨ।

ਇਹ ਬੇਹੱਦ ਮੰਦਭਾਗੀ ਗੱਲ ਹੈ ਕਿਉਂਕਿ ਰਾਜਸਥਾਨ ਵਿੱਚ ਇੱਕ ਦਲਿਤ ਮਜ਼ਦੂਰ ਭੰਵਰੀ ਦੇਵੀ ਦੇ ਸਮੂਹਿਕ ਬਲਾਤਕਾਰ ਹੋਣ ਤੋਂ ਬਾਅਦ ਹੀ ਕੰਮ ਵਾਲੀ ਥਾਂ 'ਤੇ ਜਿਣਸੀ ਸ਼ੋਸ਼ਣ ਦੇ ਵਿਰੁੱਧ ਭਾਰਤ ਦਾ ਪਹਿਲਾ ਕਾਨੂੰਨ ਸਾਹਮਣੇ ਆਇਆ।

ਭਾਰਤ ਦੇ ਜਿਣਸੀ ਸ਼ੋਸ਼ਣ ਕਾਨੂੰਨਾਂ ਮੁਤਾਬਕ ਔਰਤਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੰਗਠਨਾਂ ਦੀ ਗ਼ੈਰ-ਹਾਜ਼ਰੀ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਦੀ ਆਗਵਾਈ ਵਿੱਚ ਇੱਕ ਸਥਾਨਕ ਸ਼ਿਕਾਇਤ ਕਮੇਟੀ ਅਜਿਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰੇ।

ਭਾਰਤ ਵਿੱਚ #MeToo ਮੁਹਿੰਮ ਦੇ ਕਈ ਸਮਾਜਿਕ, ਆਰਥਿਕ ਅਤੇ ਸੱਭਿਆਚਰ ਪੱਖੋਂ ਮਜ਼ਬੂਤ ਸਮਰਥਕ ਹਨ। ਇਸ ਲਹਿਰ ਨੇ ਹੁਣ ਮੁਖਧਾਰਾ ਮੀਡੀਆ ਵਿੱਚ ਇੱਕ ਆਵਾਜ਼ ਹਾਸਲ ਕਰ ਲਈ ਹੈ। ਇਸ ਦੇ ਬਾਵਜੂਦ ਸਾਨੂੰ ਅਜੇ ਵੀ ਉਨ੍ਹਾਂ ਗਰੀਬ ਅਤੇ ਘਰੇਲੂ ਕਾਮਿਆਂ ਦੇ ਹੱਕਾਂ ਨੂੰ ਨੇੜਿਓਂ ਦੇਖਣ ਦੀ ਲੋੜ ਹੈ।

ਹੁਣ ਇਸ ਵੇਲੇ ਸਾਨੂੰ #MeToo ਤੋਂ #UsAll ਤੱਕ ਆਉਣ ਦੀ ਲੋੜ ਹੈ।

ਸ਼੍ਰੀਪਰਨਾ ਚਟੋਪਾਧਿਆਇ ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ ਦੀ ਇੱਕ ਸੀਨੀਅਰ ਖੋਜ ਵਿਗਿਆਨੀ ਹੈ।

ਇਹ ਵੀ ਪੜ੍ਹੋ-

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)