#NidarLeader : ਸਿਆਸਤ ਦੀ ਫਿਸਲਦੀ ਜ਼ਮੀਨ, ਮਜ਼ਬੂਤੀ ਨਾਲ ਖੜ੍ਹੀਆਂ ਔਰਤਾਂ

ਘਰ ਹੋਵੇ ਜਾਂ ਦਫ਼ਤਰ, ਸਿਆਸਤ ਹੋਵੇ ਜਾਂ ਦੇਸ, ਜਦੋਂ ਵੀ ਕਦੇ ਅਤੇ ਜਿੱਥੇ ਵੀ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ, ਉਨ੍ਹਾਂ ਦੇ ਹੱਥ ਮਜ਼ਬੂਤ ਕਰਨ ਲਈ ਚਰਚਾ ਹੁੰਦੀ ਹੈ ਤਾਂ ਜ਼ਿਆਦਾਤਰ ਗੱਲ ਹੀ ਹੁੰਦੀ ਹੈ, ਕੋਈ ਖ਼ਾਸ ਕੋਸ਼ਿਸ਼ ਨਹੀਂ। ਅਜਿਹਾ ਨਹੀਂ ਹੈ ਕਿ ਕਰਨ ਵਾਲੇ ਆਪਣੇ ਪੱਧਰ 'ਤੇ ਕੋਸ਼ਿਸ਼ ਨਹੀਂ ਕਰ ਰਹੇ ਜਾਂ ਕਾਮਯਾਬ ਨਹੀਂ ਹੋ ਰਹੇ।

ਜਿਸ ਦੇਸ ਦੀ ਸੰਸਦ ਵਿੱਚ ਔਰਤਾਂ ਹੁਣ ਤੱਕ 33 ਫੀਸਦੀ ਰਾਖਵੇਂਕਰਨ ਲਈ ਸੰਘਰਸ਼ ਕਰ ਰਹੀਆਂ ਹਨ, ਉਸੇ ਦੇਸ ਦੇ ਦੂਜੇ ਕੋਨੇ ਵਿੱਚ ਅਜਿਹੀਆਂ ਵੀ ਕਈ ਔਰਤਾਂ ਹਨ ਜੋ ਆਪਣੇ ਹਿੱਸੇ ਦਾ ਸੰਘਰਸ਼ ਕਰਕੇ ਛੋਟੀ-ਵੱਡੀ ਸਿਆਸੀ ਕਾਮਯਾਬੀ ਤੱਕ ਪਹੁੰਚ ਗਈਆਂ ਹਨ।

ਕਹਾਣੀ ਹੁਣ ਸਿਰਫ਼ ਇੱਕ ਪਿੰਡ ਦਾ ਸਰਪੰਚ ਜਾਂ ਕਿਸੇ ਕਸਬੇ ਦੇ ਵਿਧਾਇਕ ਬਣਨ ਤੱਕ ਸੀਮਿਤ ਨਹੀਂ ਹੈ ਸਗੋਂ ਲੋਕ ਸਭਾ ਖੇਤਰ ਦੇ ਸੰਸਦ ਮੈਂਬਰ, ਮੰਤਰੀ ਅਤੇ ਸੂਬੇ ਦਾ ਮੁੱਖ ਮੰਤਰੀ ਬਣਨ ਤੱਕ ਪਹੁੰਚ ਗਈ ਹੈ। ਬੀਬੀਸੀ ਇਸ ਕਾਮਯਾਬੀ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਸਿਆਸਤ ਵਿੱਚ ਔਰਤਾਂ ਦੀਆਂ ਚੁਣੌਤੀਆਂ ਉੱਤੇ ਚਰਚਾ ਕਰਨ ਲਈ ਇੱਕ ਪ੍ਰੋਗਰਾਮ ਕਰ ਰਿਹਾ ਹੈ।

'ਲੀਡਰ ਵੀ, ਨਿਡਰ ਵੀ...' ਛੋਟਾ ਪਰ ਅਸਰਦਾਰ ਸਿਰਲੇਖ ਅੰਦਾਜ਼ਾ ਦਿੰਦਾ ਹੈ ਕਿ ਮਹਿਲਾ ਆਗੂ ਪਹਿਲਾਂ ਦੀ ਤਰ੍ਹਾਂ ਔਰਤਾਂ ਦੀ ਪਰਛਾਈ ਵਿੱਚ ਦੁਬਕੀਆਂ ਨਹੀਂ ਰਹੀਆਂ ਸਗੋਂ ਉਸ ਤੋਂ ਬਾਹਰ ਨੁਮਾਇੰਦਗੀ ਕਰ ਰਹੀਆਂ ਹਨ, ਦਿਸ਼ਾ ਦਿਖਾ ਰਹੀਆਂ ਹਨ। ਉਹ ਵੀ ਬਿਨਾਂ ਡਰੇ, ਬਿਨਾਂ ਘਬਰਾਏ।

ਇਹ ਵੀ ਪੜ੍ਹੋ:

ਨੌਜਵਾਨ ਪੀੜ੍ਹੀ ਦੀਆਂ ਔਰਤਾਂ ਦੇ ਮੁੱਦਿਆਂ 'ਤੇ ਚਰਚਾ

ਇਸ ਪ੍ਰੋਗਰਾਮ ਵਿੱਚ ਨਾ ਸਿਰਫ਼ ਕੌਮੀ ਸਿਆਸਤ ਵਿੱਚ ਮੌਜੂਦਗੀ ਰੱਖਣ ਵਾਲੀਆਂ ਮਹਿਲਾ ਆਗੂਆਂ ਨਾਲ ਗੱਲਬਾਤ ਹੋਵੇਗੀ ਸਗੋਂ ਉਨ੍ਹਾਂ ਔਰਤਾਂ ਨਾਲ ਵੀ ਸੰਘਰਸ਼ ਅਤੇ ਸਫ਼ਲਤਾ ਉੱਤੇ ਚਰਚਾ ਹੋਵੇਗੀ ਜੋ ਪਿੰਡ ਤੋਂ ਸ਼ਹਿਰ ਤੱਕ ਸਿਆਸਤ ਦੇ ਮੁਸ਼ਕਿਲ ਰਾਹ ਦਾ ਫਾਸਲਾ ਹੌਂਸਿਆਂ ਤੋਂ ਪਾਰ ਕਰ ਰਹੀਆਂ ਹਨ।

ਕਾਂਗਰਸ ਦੀ ਸੀਨੀਅਰ ਆਗੂ ਕੁਮਾਰੀ ਸੈਲਜਾ ਦੇ ਨਾਲ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਹੋਵੇਗੀ ਕਿ ਜੋ ਕਿ ਔਰਤਾਂ ਵੱਡੀਆਂ ਪਾਰਟੀਆਂ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ, ਉਨ੍ਹਾਂ ਲਈ ਪਾਰਟੀ ਵਿੱਚ ਸਿਖਰ ਉੱਤੇ ਪਹੁੰਚਣ ਦਾ ਰਾਹ ਕਿੰਨਾ ਮੁਸ਼ਕਲ ਹੁੰਦਾ ਹੈ?

ਪ੍ਰੋਗਰਾਮ ਵਿੱਚ ਨਵੀਂ ਪੀੜ੍ਹੀ ਦੇ ਲੋਕ ਵੀ ਸ਼ਾਮਿਲ ਹੋਣਗੇ ਜਿਨ੍ਹਾਂ ਤੋਂ ਇਹ ਜਾਣਕਾਰੀ ਮਿਲੇਗੀ ਕਿ ਇਹ ਪੀੜ੍ਹੀ ਦੇਸ ਦੀ ਸਿਆਸਤ ਅਤੇ ਆਗੂਆਂ ਤੋਂ ਕੀ ਚਾਹੁੰਦੀ ਹੈ ਅਤੇ ਕੀ ਉਮੀਦ ਕਰਦੇ ਹਨ।

ਫਿਰ ਗੱਲ ਹੋਵੇਗੀ ਨਵੀਂ ਪੀੜ੍ਹੀ ਦੀਆਂ ਔਰਤਾਂ ਦੀ ਅਤੇ ਉਨ੍ਹਾਂ ਦੇ ਸਿਆਸੀ ਸਫ਼ਰ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਚੁਣੌਤੀਆਂ ਦੀ। ਇਸ 'ਤੇ ਚਰਚਾ ਕਰਨ ਲਈ ਬੀਬੀਸੀ ਦੇ ਨਾਲ ਹੋਵੇਗੀ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਅਤੇ ਹਾਲ ਵਿੱਚ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਬਣਾਈ ਗਈ ਅਪਸਰਾ ਰੈੱਡੀ।

ਮੁੱਦੇ, ਮੁਸ਼ਕਿਲਾਂ ਅਤੇ ਹਾਸਿਲ 'ਤੇ ਹੋਵੇਗੀ ਗੱਲਬਾਤ

ਸਾਡਾ ਧਿਆਨ ਅਕਸਰ ਉਨ੍ਹਾਂ ਮਹਿਲਾ ਆਗੂਆਂ 'ਤੇ ਜਾਂਦਾ ਹੈ ਜੋ ਆਮ ਤੌਰ 'ਤੇ ਮੀਡੀਆ ਦੀਆਂ ਨਜ਼ਰਾਂ ਵਿੱਚ ਰਹਿੰਦੀਆਂ ਹਨ ਪਰ ਕਈ ਮਹਿਲਾ ਆਗੂ ਅਜਿਹੀਆਂ ਹਨ ਜੋ ਜ਼ਮੀਨੀ ਪੱਧਰ 'ਤੇ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਦੇ ਕੀ ਮੁੱਦੇ ਹਨ ਉਨ੍ਹਾਂ ਦਾ ਸਫ਼ਰ ਕਿੰਨਾ ਔਖਾ ਹੈ, ਉਹ ਕਿੰਨਾ ਅੱਗੇ ਵੱਧ ਪਾ ਰਹੀਆਂ ਹਨ।

ਇਸ 'ਤੇ ਵਿਚਾਰ ਹੋਵੇਗਾ ਮਾਕਪਾ ਪੋਲਿਤ ਬਿਊਰੋ ਦੀ ਮੈਂਬਰ ਕਵਿਤਾ ਕ੍ਰਸ਼ਣਨ, ਆਮ ਆਦਪੀ ਪਾਰਟੀ ਦੀ ਆਗੂ ਸੋਨੀ ਸੋਰੀ, ਹਰਿਆਣਾ ਅਤੇ ਰਾਜਸਥਾਨ ਦੇ ਪਿੰਡਾਂ ਵਿੱਚ ਸਰਪੰਚ ਬਣੀ ਸੀਮਾ ਦੇਵੀ ਅਤੇ ਸ਼ਹਿਨਾਜ਼ ਖਾਨ ਨਾਲ।

ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ, ਉਸੇ ਹੀ ਰਫ਼ਤਾਰ ਨਾਲ ਦੇਸ ਦੀ ਸਿਆਸਤ ਵੀ ਬਦਲ ਰਹੀ ਹੈ। ਵੱਡੇ ਚਿਹਰਿਆਂ ਦੇ ਆਲੇ-ਦੁਆਲੇ ਘੁੰਮਣ ਵਾਲੀ ਮੌਜੂਦਾ ਦੌਰ ਦੀ ਸਿਆਸਤ ਦੇ ਤੌਰ-ਤਰੀਕਿਆਂ ਅਤੇ ਤੇਵਰ ਵਿੱਚ ਮਹਿਲਾ ਆਗੂ ਕਿਸ ਹੱਦ ਤੱਕ ਫਿਟ ਬੈਠਦੀਆਂ ਹਨ ਅਤੇ ਕੀ ਉਹ ਇਸ ਨੂੰ ਬਦਲ ਸਕਦੀਆਂ ਹਨ।

ਇਸ ਸਵਾਲ ਦਾ ਜਵਾਬ ਦੇਣ ਲਈ ਮੌਜੂਦ ਰਹਿਣਗੀਆਂ ਭਾਜਪਾ ਦੀ ਸਾਬਕਾ ਆਗੂ ਅਤੇ ਸੰਸਦ ਮੈਂਬਰ ਸਾਵਿਤਰੀਬਾਈ ਫੁਲੇ ਅਤੇ ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਸਵਾਤੀ ਸਿੰਘ।

ਅਜਿਹੀਆਂ ਔਰਤਾਂ ਦੀ ਕਮੀ ਨਹੀਂ ਜੋ ਦੂਜੇ ਕਿਸੇ ਖੇਤਰ ਤੋਂ ਆਉਣ ਤੋਂ ਬਾਅਦ ਸਿਆਸਤ ਵਿੱਚ ਆਪਣੇ ਵੱਲੋਂ ਕੋਸ਼ਿਸ਼ ਕਰਦੀਆਂ ਹਨ ਪਰ ਕੀ ਉਨ੍ਹਾਂ ਨੂੰ ਵੀ ਉੰਨੀ ਹੀ ਸੰਜੀਦਗੀ ਨਾਲ ਲਿਆ ਜਾਂਦਾ ਹੈ ਜਿੰਨਾ ਦੂਜੇ ਆਗੂਆਂ ਨੂੰ? ਤ੍ਰਿਣਮੂਲ ਕਾਂਗਰਸ ਦੀ ਆਗੂ ਮੁਨਮੁਨ ਸੇਨ ਤੋਂ ਇਸ ਸਵਾਲ ਦਾ ਜਵਾਬ ਜਾਣਨ ਦੀ ਕੋਸ਼ਿਸ਼ ਹੋਵੇਗੀ।

ਇਹ ਵੀ ਪੜ੍ਹੋ:

ਇਨ੍ਹਾਂ ਆਗੂਆਂ ਤੋਂ ਇਲਾਵਾ ਗੱਲਬਾਤ ਹੋਵੇਗੀ ਉਨ੍ਹਾਂ ਨੌਜਵਾਨ ਔਰਤਾਂ ਨਾਲ ਜੋ ਸਿਆਸਤ ਅਤੇ ਆਗੂਆਂ 'ਤੇ ਵੱਖ-ਵੱਖ ਰਾਏ ਰਖਦੀਆਂ ਹਨ। ਉਨ੍ਹਾਂ ਤੋਂ ਪੁੱਛਿਆ ਜਾਵੇਗਾ ਕਿ ਇੰਜੀਨੀਅਰ ਅਤੇ ਡਾਕਟਰ ਵਾਂਗ ਉਹ ਸਿਆਸਤ ਨੂੰ ਬਦਲ ਦੇ ਰੂਪ ਵਿੱਚ ਕਿਉਂ ਨਹੀਂ ਪਾਉਂਦੀ। ਜੋ ਤਬਕਾ ਵੋਟ ਦੇਣ ਦਾ ਹੱਕ ਰਖਦਾ ਹੈ ਉਹ ਸਿਆਸਤ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲੈਂਦਾ। ਉਨ੍ਹਾਂ ਦੀਆਂ ਇੱਛਾਵਾਂ ਵੀ ਜਾਣਾਂਗੇ ਅਤੇ ਮਨ ਦੇ ਸਵਾਲ ਵੀ ਟਟੋਲਾਂਗੇ।

ਸਿਆਸਤ ਵਿੱਚ ਔਰਤਾਂ ਜਿੰਨੀਆਂ ਵੀ ਹੋਣ ਪਰ ਔਰਤਾਂ ਦੀ ਜ਼ਿੰਦਗੀ ਵਿੱਚ ਸਿਆਸਤ ਅਤੇ ਚੁਣੌਤੀਆਂ ਕਦਮ-ਕਦਮ 'ਤੇ ਹਨ। ਫਿਰ ਚਾਹੇ ਉਹ ਰਸੋਈ ਹੋਵੇ ਜਾਂ ਫਿਰ ਦਫ਼ਤਰ ਦਾ ਕੈਬਿਨ। ਇਸ ਵਾਰੀ ਗੱਲਬਾਤ ਸਿਆਸੀ ਔਰਤਾਂ ਦੀ ਹੈ ਅਤੇ ਹੋਣੀ ਵੀ ਚਾਹੀਦੀ ਹੈ ਕਿਉਂਕਿ ਕਿਤੇ ਪੜ੍ਹਿਆ ਸੀ, 'ਕੀ ਦਰਦ ਦੇ ਪਹਾੜ ਤੁਝ ਪਰ ਟੂਟਤੇ ਦੇਖੇ ਪਰ ਤੁਝੇ ਕਭੀ ਟੂਟਤੇ ਨਹੀਂ ਦੇਖਾ।'

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)