ਇਮਰਾਨ ਖਾਨ ਨੇ ਕਿਹਾ ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਯੂਨੀਵਰਸਿਟੀ ਦੀ ਸਥਾਪਨਾ ਹੋਵੇ - 5 ਅਹਿਮ ਖ਼ਬਰਾਂ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਇੱਕ ਯੂਨੀਵਰਸਿਟੀ ਸਥਾਪਿਤ ਕਰਨ ਦੀ ਇੱਛਾ ਜ਼ਾਹਿਰ ਕੀਤੀ ਗਈ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇਹ ਐਲਾਨ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਬਾਲੋਕੀ 'ਚ ਰੁੱਖ ਲਗਾਉਣ ਦੀ ਮੁਹਿੰਮ ਦੇ ਉਦਘਾਟਨ ਦੌਰਾਨ ਕੀਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ, "ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਬਾਲੋਕੀ ਫੌਰੈਸਟ ਰਿਜ਼ਰਵ ਦਾ ਨਾਮ ਬਦਲ ਕੇ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਰੱਖਿਆ ਜਾਵੇ ਅਤੇ ਮੇਰੀ ਇੱਛਾ ਹੈ ਕਿ ਉਨ੍ਹਾਂ ਦੇ ਨਾਮ 'ਤੇ ਇੱਕ ਯੂਨੀਵਰਸਿਟੀ ਬਣਾਈ ਜਾਵੇ।"

ਇਸ ਤੋਂ ਇਲਾਵਾ ਫਾਈਨੈਨਸ਼ਲ ਐਕਸਪ੍ਰੈਸ 1483546/ ਦੀ ਖ਼ਬਰ ਮੁਤਾਬਕ ਯੂਏਈ ਵਿੱਚ ਇਮਰਾਨ ਨੇ ਕਿਹਾ ਕਿ ਪਾਕਿਸਤਾਨ 'ਚ ਸਿੱਖਾਂ ਦਾ ਮੱਕਾ-ਮਦੀਨਾ ਹੈ ਅਤੇ ਉਸ ਨੂੰ ਉਨ੍ਹਾਂ ਦੇ ਦਰਸ਼ਨਾਂ ਲਈ ਖੋਲ੍ਹ ਰਹੇ ਹਾਂ।"

ਇਹ ਵੀ ਪੜ੍ਹੋ-

ਟੀਐਮਸੀ ਵਿਧਾਇਕ ਕਤਲ ਮਾਮਲੇ 'ਚ ਭਾਜਪਾ ਆਗੂ ਖਿਲਾਫ ਕੇਸ

ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸਤਿਆਜੀਤ ਬਿਸਵਾਸ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਪੱਛਮੀ ਬੰਗਾਲ ਦੇ ਨਾਡੀਆ ਜ਼ਿਲ੍ਹੇ 'ਚੋਂ ਭਾਜਪਾ ਆਗੂ ਮੁਕੁਲ ਰੋਏ ਸਣੇ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਮੁਕੁਲ ਟੀਐਮਸੀ ਦੇ ਸਾਬਕਾ ਜਨਰਲ ਸਕੱਤਰ ਹਨ, ਜੋ ਪਾਰਟੀ ਮੁਖੀ ਮਮਤਾ ਬੈਨਰਜੀ ਨਾਲ ਮਤਭੇਦਾਂ ਤੋਂ ਬਾਅਦ ਭਾਜਪਾ 'ਚ ਚਲੇ ਗਏ ਸਨ।

ਹਾਲਾਂਕਿ ਰੋਏ ਨੇ ਸਾਰੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਅਤੇ ਕਿਹਾ ਕਿ "ਸਿਆਸੀ ਲਾਹੇ" ਕਰਕੇ ਐਫਆਈਆਰ 'ਚ ਉਨ੍ਹਾਂ ਨਾਮ ਸ਼ਾਮਿਲ ਕੀਤਾ ਗਿਆ ਹੈ।

IIT ਨੂੰ ਆਪ ਆਪਣੇ ਮੁਖੀ ਚੁਣਨ ਦਾ ਅਧਿਕਾਰ ਹੋਵੇ- ਪੈਨਲ

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਮਨੁੱਖੀ ਵਸੀਲਿਆਂ ਵਾਰੇ ਮੰਤਰਾਲੇ ਵੱਲੋਂ ਬਣਾਏ ਗਏ ਪੈਨਲ ਨੇ ਸੁਝਾਇਆ ਹੈ ਕਿ ਬਿਜ਼ਨੈੱਸ ਸਕੂਲਾਂ ਜਿਵੇਂ ਕਿ ਆਈਆਈਐਮਜ਼ ਦੀ ਤਰਜ਼ 'ਤੇ ਦੇਸ ਦੇ ਆਈਆਈਟੀ ਸੰਸਥਾਨਾਂ ਨੂੰ ਵੀ ਆਪਣੇ ਮੁਖੀ ਅਤੇ ਚੇਅਰਮੈਨ ਚੁਣਨ ਦਾ ਅਧਿਕਾਰ ਦਿੱਤਾ ਜਾਵੇ।

ਮੰਤਰਾਲੇ ਨੇ ਦੇਸ ਦੀਆਂ ਆਈਆਈਜ਼ ਤੋਂ ਸਰਕਾਰੀ ਕੰਟਰੋਲ ਘੱਟ ਕਰਨ ਦੀਆਂ ਸੰਭਾਵਨਾਵਾਂ ਲੱਭਣ ਲਈ ਇੱਕ ਪੈਨਲ ਦਾ ਗਠਨ ਕੀਤਾ ਸੀ।

ਇਹ ਵੀ ਪੜ੍ਹੋ-

'ਰਖਾਇਨ ਸੂਬੇ ਵਿੱਚ ਫੌਜ ਵੱਲੋਂ ਮੁੜ ਮਨੁੱਖੀ ਅਧਿਕਾਰਾਂ ਦਾ ਘਾਣ'

ਮਨੁੱਖੀ ਅਧਿਕਾਰ ਗਰੁੱਪ ਐਮਨੇਸਟੀ ਇੰਟਰਨੈਸ਼ਨਲ ਨੇ ਮਿਆਂਮਾਰ ਵਿੱਚ ਸੈਨਾ 'ਤੇ ਮਨੁੱਖੀ ਘਾਣ ਦੇ ਨਵੇਂ ਇਲਜ਼ਾਮ ਲਗਾਏ ਹਨ।

ਸੰਗਠਨ ਦਾ ਕਹਿਣਾ ਹੈ ਕਿ ਮੁੱਖ ਤੌਰ 'ਤੇ ਰੋਹਿੰਗਿਆ ਮੁਸਲਮਾਨਾਂ ਦੇ ਖ਼ਿਲਾਫ਼ ਅਤਿਆਚਾਰ ਕਰਨ ਤੋਂ ਬਾਅਦ ਹੁਣ ਸੈਨਾ ਨੂੰ ਸਥਾਨਕ ਰਖਾਇਨ ਵਿਦਰੋਹੀਆਂ ਖ਼ਿਲਾਫ਼ ਤੈਨਾਤ ਕੀਤਾ ਗਿਆ ਹੈ।

ਇਨ੍ਹਾਂ ਵਿੱਚ ਵਧੇਰੇ ਗਿਣਤੀ ਬੁੱਧ ਮਤ ਦੇ ਲੋਕਾਂ ਦੀ ਹੈ।

4 ਬੱਚੇ ਪੈਦਾ ਕਰ ਵਾਲੀ ਮਾਂ ਟੈਕਸ ਮੁਕਤ

ਹੰਗਰੀ ਵਿੱਚ 4 ਜਾਂ ਉਸ ਤੋਂ ਵੱਧ ਬੱਚਿਆਂ ਦੀ ਮਾਂ ਨੂੰ ਜੀਵਨ ਭਰ ਟੈਕਸ ਤੋਂ ਰਾਹਤ ਦਿੱਤੀ ਗਈ ਹੈ।

ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਕਿਹਾ ਹੈ ਕਿ ਇਹ ਜਨਮ ਦਰ ਵਧਾਉਣ ਲਈ ਸ਼ੁਰੂ ਕੀਤੀ ਯੋਜਨਾ ਦੀ ਸ਼ੁਰੂਆਤ ਹੈ।

ਹੰਗਰੀ ਦੀ ਆਬਾਦੀ 32 ਹਜ਼ਾਰ ਦੀ ਦਰ ਨਾਲ ਹਰ ਸਾਲ ਘਟ ਰਹੀ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)