You’re viewing a text-only version of this website that uses less data. View the main version of the website including all images and videos.
ਛੂਤ ਨਾਲ ਫੈਲਣ ਵਾਲੇ 4 ਨਵੇਂ ਤੇ ਖ਼ਤਰਨਾਕ ਗੁਪਤ ਰੋਗ
ਦੁਨੀਆਂ ਵਿੱਚ ਆਏ ਦਿਨ ਨਵੀਆਂ ਬਿਮਾਰੀਆਂ ਆਉਂਦੀਆਂ ਰਹਿੰਦੀਆਂ ਹਨ ਅਤੇ ਜਿਨਸੀ ਰੋਗਾਂ (ਐਸਟੀਆਈ) ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੈ।
ਅਜਿਹੇ ਵਿੱਚ ਚਾਰ ਬੈਕਟੀਰੀਆ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜੋ ਸਿਹਤ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ।
ਨਾਈਸੇਰੀਆ ਮੈਨਿੰਜਾਈਟਿਸ
ਨਾਈਸੇਰੀਆ ਮੈਨਿੰਜਾਈਟਿਸ ਨੂੰ ਮੇਨਿੰਗੋਕਸ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਇਹ ਬੈਕਟੀਰੀਆ ਦਿਮਾਗ ਅਤੇ ਰੀੜ੍ਹ ਦੀਆਂ ਹੱਡੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਪਰ ਇਸ ਤੋਂ ਵੱਧ ਇਹ ਯੂਰੋਜੈਨੀਟਲ ਇਨਫੈਕਸ਼ਨ ਲਈ ਜਾਣਿਆ ਜਾਂਦਾ ਹੈ।
70 ਦੇ ਦਹਾਕੇ ਦਾ ਅਧਿਐਨ ਦੱਸਦਾ ਹੈ ਕਿ ਕਿਵੇਂ ਚਿੰਪੈਂਜ਼ੀ ਦੇ ਨੱਕ ਅਤੇ ਗਲੇ ਤੋਂ ਹੁੰਦਾ ਹੋਇਆ ਇਹ ਬੈਕਟੀਰੀਆ ਉਸ ਦੇ ਗੁਪਤ ਅੰਗ ਤੱਕ ਜਾ ਪਹੁੰਚਿਆ ਅਤੇ ਉਸ ਨੂੰ ਯੂਥਰਲ ਇਨਫੈਕਸ਼ਨ ਹੋ ਗਿਆ।
ਲਗਪਗ 5 ਤੋਂ 10 ਫੀਸਦੀ ਨੌਜਵਾਨਾਂ ਵਿੱਚ ਨਾਈਸੇਰੀਆ ਮੈਨਿੰਜਾਈਟਸ ਬੈਕਟੀਰੀਆ ਗਲੇ ਜਾਂ ਨੱਕ ਰਾਹੀਂ ਪਹੁੰਚਦੇ ਹਨ।
ਇਹ ਵੀ ਪੜ੍ਹੋ:
ਇੱਕ ਅਧਿਐਨ ਅਨੁਸਾਰ ਇਹ ਇੰਫੈਕਸ਼ਨ ਇੱਕ ਵਿਅਕਤੀ ਰਾਹੀਂ ਉਸ ਦੇ ਪਾਰਟਨਰ ਵਿੱਚ ਓਰਲ ਸੈਕਸ ਅਤੇ ਹੋਰਨਾਂ ਤਰ੍ਹਾਂ ਦੇ ਸੰਪਰਕ ਨਾਲ ਪਹੁੰਚਦਾ ਹੈ।
ਕੁੱਲ ਪੰਜ ਤਰ੍ਹਾਂ ਦੇ ਐਨ. ਮੈਨਿੰਜਾਈਟਸ ਦੁਨੀਆ ਭਰ ਵਿੱਚ ਹੋਣ ਵਾਲੇ ਜਿਨਸੀ ਇੰਫੈਕਸ਼ਨ ਲਈ ਜ਼ਿੰਮੇਵਾਰ ਹੈ। ਹਾਲਾਂਕਿ ਇਸ ਜੀਵਾਣੂ ਲਈ ਦੋ ਟੀਕੇ ਉਪਲੱਬਧ ਹਨ ਜਿਸ ਦੀ ਮਦਦ ਨਾਲ ਬੈਕਟੀਰੀਆ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ।
ਮਾਈਕੋਪਲਾਜ਼ਮਾ ਜੈਨੀਟੇਲੀਅਮ
ਮਾਇਕੋਪਲਾਜ਼ਮਾ ਜੈਨੀਟੇਲੀਅਮ ਦੁਨੀਆਂ ਦੇ ਸਭ ਤੋਂ ਸੂਖਮ ਬੈਕਟੀਰੀਆ ਵਿੱਚੋਂ ਇੱਕ ਹੈ ਪਰ ਇਸ ਨਾਲ ਹੋਣ ਵਾਲੇ ਸੈਕਸੂਅਲ ਟਰਾਂਸਮਿਟਿਡ ਇੰਫੈਕਸ਼ਨ ਦੁਨੀਆਂ ਵਿੱਚ ਵੱਡੀ ਸਮੱਸਿਆ ਦਾ ਕਾਰਨ ਬਣਦਾ ਜਾ ਰਿਹਾ ਹੈ।
ਇਹ 1980 ਦੇ ਦਹਾਕੇ ਵਿੱਚ ਪਛਾਣਿਆ ਗਿਆ ਸੀ। ਇਸ ਬੈਕਟੀਰੀਆ ਕਾਰਨ ਹਾਲੇ ਤੱਕ ਲਗਪਗ 1 ਤੋਂ 2 ਫੀਸਦੀ ਲੋਕਾਂ ਨੂੰ ਇਨਫੈਕਸ਼ਨ ਹੋਇਆ ਹੈ। ਖ਼ਾਸ ਕਰਕੇ ਇਹ ਨੌਜਵਾਨਾਂ ਅਤੇ ਬਾਲਗ਼ਾਂ ਵਿੱਚ ਤੇਜ਼ੀ ਨਾਲ ਫੈਲਦਾ ਹੈ।
ਇਹ ਬੈਕਟੀਰੀਆ ਔਰਤਾਂ ਦੀ ਪ੍ਰਜਨਨ ਪ੍ਰਣਾਲੀ ਵਿੱਚ ਪੈਲਵਿਕ ਸੋਜ਼ਿਸ਼ ਦਾ ਕਾਰਨ ਬਣਦਾ ਹੈ ਜਿਸ ਨਾਲ ਬਾਂਝਪਨ, ਗਰਭਪਾਤ, ਸਮੇਂ ਤੋਂ ਪਹਿਲਾਂ ਡਿਲੀਵਰੀ ਅਤੇ ਭਰੂਣ ਦੀ ਮੌਤ ਵੀ ਹੋ ਸਕਦੀ ਹੈ।
ਕੰਡੋਮ ਦੀ ਵਰਤੋਂ ਇਸ ਇਨਫੈਕਸ਼ਨ ਨੂੰ ਪਾਰਟਨਰ ਤੱਕ ਪਹੁੰਚਣ ਤੋਂ ਰੋਕ ਸਕਦੀ ਹੈ।
ਖੋਜਕਰਤਾਵਾਂ ਨੇ ਐਮ. ਜੈਨੀਟੇਲੀਅਮ ਨੂੰ ਰੋਕਣ ਲਈ ਐਂਟੀਬਾਇਓਟਿਕ ਦਵਾਈਆਂ ਖ਼ਾਸ ਕਰਕੇ ਐਂਜੀਥਰੋਮਾਈਸਿਨ ਅਤੇ ਡੌਕਸੀਸਾਈਕਲਿਨ ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਹੈ।
ਸ਼ਿਗੇਲਾ ਫਲੈਕਸਨਰੀ
ਇਸ ਨੂੰ ਸ਼ਿਗਲੋਸਿਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮਨੁੱਖੀ ਮਲ ਦੇ ਸਿੱਧੇ ਅਤੇ ਅਸਿੱਧੇ ਸੰਪਰਕ ਦੁਆਰਾ ਫੈਲਦਾ ਹੈ।
ਇਸ ਇਨਫੈਕਸ਼ਨ ਤੋਂ ਬਾਅਦ ਢਿੱਡ ਵਿੱਚ ਤੇਜ਼ ਦਰਦ, ਦਸਤ ਵਰਗੀ ਸ਼ਿਕਾਇਤ ਹੋ ਸਕਦੀ ਹੈ। ਇਸ ਤਰ੍ਹਾਂ ਦੇ ਬੈਕਟੀਰੀਆ ਇਨਫੈਕਸ਼ਨ ਨੂੰ ਹੋਰ ਅੱਗੇ ਫੈਲਾਉਂਦੇ ਹਨ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਐਸ ਫਲੈਕਜ਼ੇਨਰੀ ਮੂਲ ਰੂਪ ਤੋਂ ਓਰਲ ਸੈਕਸ ਅਤੇ ਐਨਲ ਸੈਕਸ ਰਾਹੀਂ ਫੈਲਦਾ ਹੈ। ਦੁਨੀਆਂ ਭਰ ਵਿੱਚ ਇਸ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ।
ਲਿੰਫੋਂਗਰਾਨੁਲੋਮਾ ਵੈਨੇਰੇਉਮ (ਏਲਜੀਵੀ)
ਕਲੈਮਾਇਡੀਆ ਟ੍ਰੈਕੋਮੈਟਿਸ ਦੇ ਅਸਧਾਰਨ ਤਣਾਅ ਕਾਰਨ ਹੋਣ ਵਾਲਾ ਇਹ ਐਸਟੀਆਈ (ਸੈਕਸੁਅਲ ਟਰਾਂਸਮਿਟੇਡ ਇਨਫੈਕਸ਼ਨ) 'ਭਿਆਨਕ ਇਨਫੈਕਸ਼ਨ' ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ:
ਐਲਜੀਵੀ ਦੇ ਇਨਫੈਕਸ਼ਨ ਕਾਰਨ ਅਸਥਾਈ ਪਿੰਪਲ, ਜਨਨਾਂਗ ਵਿੱਚ ਅਲਸਰ ਦੀ ਪ੍ਰੇਸ਼ਾਨੀ ਹੋ ਸਕਦੀ ਹੈ ਅਤੇ ਫਿਰ ਇਸ ਦਾ ਬੈਕਟੀਰੀਆ ਸਰੀਰ ਦੇ ਲਸੀਕਾ ਤੰਤਰ ਉੱਤੇ ਹਮਲਾ ਕਰ ਦਿੰਦਾ ਹੈ।
ਰੈਕਟਲ ਇਨਫੈਕਸ਼ਨ ਅੰਤੜੀਆਂ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਦੇ ਸਕਦਾ ਹੈ। ਪਿਛਲੇ ਇੱਕ ਦਹਾਕੇ ਤੋਂ ਐਲਜੀਵੀ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਖ਼ਾਸ ਤੌਰ ’ਤੇ ਇਹ ਬਿਮਾਰੀ ਬਾਈਸੈਕਸੁਅਲ ਅਤੇ ਗੇਅ ਲੋਕਾਂ ਵਿੱਚ ਆਮ ਹੁੰਦੀ ਜਾ ਰਹੀ ਹੈ।