ਸਾਇਨਾ ਨੇਹਵਾਲ ਅਤੇ ਪਾਰੂਪਲੀ ਕਸ਼ਿਯਪ ਦੇ ਵਿਆਹ ਦੀਆਂ ਤਸਵੀਰਾਂ

ਬੈਡਮਿੰਟਨ ਦੀ ਦੁਨੀਆਂ ਦੀ ਮਸ਼ਹੂਰ ਖਿਡਾਰਨ ਸਾਇਨਾ ਨੇਹਵਾਲ ਅਤੇ ਪਾਰੂਪਲੀ ਕਸ਼ਿਯਪ ਨੇ ਸ਼ੁੱਕਰਵਾਰ ਨੇ ਵਿਆਹ ਕਰ ਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ।

ਟਵੀਟ ਵਿੱਚ ਸਾਇਨਾ ਨੇ ਲਿਖਿਆ, 'ਮੇਰੀ ਜ਼ਿੰਦਗੀ ਦਾ ਬੈਸਟ ਮੈਚ।'

ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਪਾਰੂਪਲੀ ਕਸ਼ਿਯਪ ਨੇ ਬਹੁਤ ਹੀ ਸਾਦੇ ਅੰਦਾਜ਼ ਨਾਲ ਵਿਆਹ ਕਰਵਾਇਆ ਹੈ ਜਿਸ ਦੀ ਜਾਣਕਾਰੀ ਦੋਵਾਂ ਹੀ ਖਿਡਾਰੀਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਦਿੱਤੀ।

ਵਿਆਹ ਹੈਦਰਾਬਾਦ ਦੇ ਆਰੀਅਨ ਵਿਲਾ ਵਿੱਚ ਹੋਇਆ, ਜਿੱਥੇ ਦੋਵਾਂ ਦੇ ਪਰਿਵਾਰ ਵਾਲਿਆਂ ਦੇ ਕੇਵਲ 40 ਮੈਂਬਰ ਸ਼ਾਮਿਲ ਸਨ ਅਤੇ 16 ਦਸੰਬਰ ਦੀ ਸ਼ਾਮ ਨੂੰ ਦੋਵੇਂ ਹੈਦਰਾਬਾਦ ਵਿੱਚ ਰਿਸੈਪਸ਼ਨ ਪਾਰਟੀ ਵੀ ਦੇ ਰਹੇ ਹਨ।

ਇਹ ਵੀ ਪੜ੍ਹੋ-

32 ਸਾਲ ਦੇ ਪਾਰੂਪਲੀ ਨੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਅਤੇ ਆਪਣੇ ਮਾਤਾ-ਪਿਤਾ ਨਾਲ ਕਈ ਹੋਰ ਤਸਵੀਰਾਂ ਫੇਸਬੁਕ ਉੱਤੇ ਸ਼ੇਅਰ ਕੀਤੀਆਂ ਹਨ।

ਸਾਇਨਾ ਅਤੇ ਪਾਰੂਪਲੀ ਨੇ ਹੈਦਰਾਬਾਦ ਦੀ ਗੋਪੀਚੰਦ ਅਕਾਦਮੀ ਵਿੱਚ ਇਕੱਠਿਆ ਸਿਖਲਾਈ ਲਈ ਸੀ। ਉਹ ਕਾਫੀ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਸੀ।

ਹੈਦਰਾਬਾਦ ਦੇ ਪੀ ਕਸ਼ਿਯਪ ਨੂੰ ਸਾਲ 2012 ਵਿੱਚ ਭਾਰਤ ਸਰਕਾਰ ਨੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।

17 ਮਾਰਚ 1990 ਨੂੰ ਜਨਮੀ ਸਾਇਨਾ ਪਹਿਲੀ ਵਾਰ ਉਦੋਂ ਸੁਰਖ਼ੀਆਂ ਵਿੱਚ ਜਦੋਂ 2003 ਵਿੱਚ ਉਨ੍ਹਾਂ ਨੇ ਚੈੱਕ ਓਪਨ ਵਿੱਚ ਜੂਨੀਅਰ ਟਾਈਟਲ ਜਿੱਤਿਆ ਸੀ।

ਸਾਇਨਾ ਦੇ ਨਾਮ ਕਈ ਰਿਕਾਰਡਜ਼ ਦਰਜ ਹਨ। ਬੈਡਮਿੰਟਨ ਵਿੱਚ ਕੋਈ ਓਲੰਪਿਕ ਮੈਡਲ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਹੈ।

ਹਾਲ ਹੀ ਵਿੱਚ ਗੋਲਡ ਕੋਸਟ ਵਿੱਚ ਕਾਮਨਵੈਲਥ ਗੇਮਜ਼ ਵਿੱਚ ਸਾਇਨਾ ਨੇਹਵਾਲ ਨੇ ਪੀਵੀ ਸਿੰਧੂ ਨੂੰ ਹਰਾ ਕੇ ਗੋਲਡ ਜਿੱਤਿਆ ਸੀ।

ਉੱਥੇ ਹੀ 2014 ਵਿੱਚ ਪਾਰੂਪਲੀ ਨੇ ਗਲਾਸਗੋ ਰਾਸ਼ਟਰ ਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ।

ਇਹ ਵੀ ਪੜ੍ਹੋ-

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੀਆਂ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)